
ਪੰਜਾਬ ਦੀ ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਮ ਦਾ ਕੈਦੀ ਜਿਸ ਨੂੰ ਐਨ ਡੀ ਪੀ ਐਸ ਐਕਟ
ਨਾਭਾ (ਸਸਸ) : ਪੰਜਾਬ ਦੀ ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਮ ਦਾ ਕੈਦੀ ਜਿਸ ਨੂੰ ਐਨ ਡੀ ਪੀ ਐਸ ਐਕਟ ਦੇ ਅਧੀਨ 10 ਸਾਲ ਦੀ ਸਜ਼ਾ ਹੋਈ ਸੀ। ਜਿਹੜ੍ਹਾ ਕਿ ਪੁਲਿਸ ਦੀ ਸਖ਼ਤ ਨਿਗਰਾਨੀ ਵਿਚ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਵਿਚੋਂ ਫ਼ਰਾਰ ਹੋਇਆ ਕੈਦੀ ਸੰਗਰੂਰ ਦੇ ਸਲੇਮਗੜ੍ਹ ਦਾ ਦਸਿਆ ਜਾ ਰਿਹਾ ਹੈ।
Jail
ਜਦੋਂ ਸ਼ਾਮ ਨੂੰ ਕੈਦੀਆਂ ਦੀ ਗਿਣਤੀ ਹੋਣ ਲਗੀ ਤਾਂ ਉਸ ਸਮੇਂ ਦੇ ਦੌਰਾਨ ਕੈਦੀ ਦੇ ਫ਼ਰਾਰ ਹੋਣ ਦਾ ਪਤਾ ਲਗਿਆ। ਕੈਦੀ ਜੇਲ੍ਹ ਵਿਚੋਂ ਕਿਸ ਤਰ੍ਹਾਂ ਫ਼ਰਾਰ ਹੋਇਆ, ਇਸ ਦੇ ਸਬੰਧ ਵਿਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਦਸ ਦਈਏ ਕਿ ਹਲੇ ਤੱਕ ਪੁਲਿਸ ਨੂੰ ਫ਼ਰਾਰ ਹੋਏ ਕੈਦੀ ਦਾ ਕੋਈ ਸੁਰਾਖ਼ ਨਹੀਂ ਮਿਲਿਆ।
ਕਿਹਾ ਜਾ ਰਿਹਾ ਹੈ ਕਿ ਨਾਭਾ ਜੇਲ੍ਹ ਦੇ ਸੁਪਰੀਡੈਂਟ ਇਕਬਾਲ ਸਿੰਘ ਬਰਾੜ੍ਹ ਨੂੰ ਵਾਰ-ਵਾਰ ਸੰਪਰਕ ਕਰਨ ਤੇ ਵੀ ਉਹ ਫੋਨ ਨਹੀਂ ਚੱਕ ਰਹੇ। ਹੁਣ ਫਿਰ ਤੋਂ ਇਸ ਤਰ੍ਹਾਂ ਕੈਦੀ ਦਾ ਫ਼ਰਾਰ ਹੋ ਜਾਣਾ ਜੇਲ੍ਹ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦਾ ਹੈ।
Crime
ਤੁਹਾਨੂੰ ਦਸ ਦਈਏ ਕਿ ਪੰਜਾਬ ਦੀ ਨਾਭਾ ਜੇਲ੍ਹ ਅਤਿ ਸੁਰੱਖਿਆ ਵਾਲੀ ਜੇਲ੍ਹ ਦੀ ਸ਼੍ਰੇਣੀ ਵਿਚ ਆਉਂਦੀ ਹੈ। ਇਸ ਤੋਂ ਪਹਿਲਾਂ ਵੀ ਅਤਿ ਸੁਰੱਖਿਆ ਵਾਲੀ ਇਸ ਜੇਲ੍ਹ ਵਿਚ ਗੈਂਗਸਟਰਾਂ ਦੁਆਰਾ ਕੈਦੀਆਂ ਨੂੰ ਫ਼ਰਾਰ ਕੀਤੇ ਜਾਣ ਦੇ ਕਿੱਸੇ ਸਾਹਮਣੇ ਆਏ ਹਨ। ਕੁੱਝ ਸਾਲ ਪਹਿਲਾਂ ਇਸ ਜੇਲ੍ਹ ਵਿਚੋਂ ਕਈ ਖ਼ਤਰਨਾਕ ਗੈਂਗਸਟਰਾਂ ਨੇ ਜੇਲ੍ਹ 'ਤੇ ਹਮਲਾ ਕਰਕੇ ਕਈ ਖ਼ਤਰਨਾਕ ਕੈਦੀਆਂ ਨੂੰ ਛੁਡਵਾ ਲਿਆ ਸੀ, ਜਿਸ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਸਨ।
Nabha Jail
ਇਨ੍ਹਾਂ ਫ਼ਰਾਰ ਹੋਏ ਗੈਂਗਸਟਰਾਂ ਵਿਚ ਵਿੱਕੀ ਗੌਂਡਰ ਦਾ ਨਾਮ ਵੀ ਸ਼ਾਮਲ ਸੀ, ਜਿਸ ਨੂੰ ਬਾਅਦ ਵਿਚ ਕਈ ਮਹੀਨੇ ਬਾਅਦ ਪੁਲਿਸ ਨੇ ਐਨਕਾਊਂਟਰ ਰਾਹੀਂ ਮਾਰ ਦਿਤਾ ਸੀ। ਇਸ ਤੋਂ ਇਲਾਵਾ ਹੋਰ ਵੀ ਕੁੱਝ ਫ਼ਰਾਰ ਹੋਏ ਕੈਦੀਆਂ ਨੂੰ ਫੜ ਲਿਆ ਗਿਆ ਸੀ ਪਰ ਇਕ ਦੋ ਕੈਦੀ ਅਜਿਹੇ ਹਨ ਜੋ ਅਜੇ ਤਕ ਵੀ ਫੜੇ ਨਹੀਂ ਗਏ ਹਨ।
ਹੁਣ ਜਦੋਂ ਫਿਰ ਇਕ ਕੈਦੀ ਪੁਲਿਸ ਦੀ ਪਕੜ ਵਿਚੋਂ ਫ਼ਰਾਰ ਹੋ ਗਿਆ ਹੈ ਤਾਂ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਫਿਰ ਤੋਂ ਸਵਾਲ ਖੜ੍ਹੇ ਹੋ ਗਏ ਹਨ ਕਿ ਜਦੋਂ ਪੁਲਿਸ ਕੈਦੀਆਂ ਨੂੰ ਸਹੀ ਤਰ੍ਹਾਂ ਫੜ ਕੇ ਨਹੀਂ ਰੱਖ ਸਕਦੀ ਤਾਂ ਉਹ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ?