
ਦੋਵੇਂ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਕਲਾਬਾਜ਼ੀ ਕਰ ਰਹੇ ਸਨ
ਬੀਜਿੰਗ: ਚੀਨ ਵਿਚ ਇਕ ਸ਼ੋਅ ਦੌਰਾਨ ਕਲਾਬਾਜ਼ੀ ਦਿਖਾ ਰਹੀ ਮਹਿਲਾ ਦੀ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ 15 ਅਪ੍ਰੈਲ ਦੀ ਹੈ। ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ। ਇਸ 'ਚ ਮਹਿਲਾ ਆਪਣੇ ਪਤੀ ਨਾਲ ਹਵਾ 'ਚ ਕਲਾਬਾਜ਼ੀ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਪਤੀ ਨੂੰ ਫੜਿਆ ਹੋਇਆ ਸੀ, ਪਰ ਅਚਾਨਕ ਉਸ ਦਾ ਹੱਥ ਛੁੱਟ ਗਿਆ ਅਤੇ ਉਹ 30 ਫੁੱਟ ਹੇਠਾਂ ਸਟੇਜ 'ਤੇ ਡਿੱਗ ਗਈ।
ਇਹ ਵੀ ਪੜ੍ਹੋ: ਅੰਬਾਲਾ 'ਚ ਪੰਜਾਬੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕਾਰ ਖਰੀਦਣ ਲਈ ਜਾ ਰਿਹਾ ਸੀ ਦਿੱਲੀ
ਮੀਡੀਆ ਰਿਪੋਰਟ ਅਨੁਸਾਰ 37 ਸਾਲਾ ਸੁਨ ਮੌਮੌ ਚੀਨ ਦੇ ਮੱਧ ਅਨਹੂਈ ਸੂਬੇ ਦੇ ਹੌਗਾਓ ਪਿੰਡ ਵਿਚ ਆਪਣੇ ਪਤੀ ਝਾਂਗ ਮੌਮੋ ਨਾਲ ਪੇਸ਼ਕਾਰੀ ਦੇ ਰਹੀ ਸੀ। ਦੋਵੇਂ ਕੇਬਲ ਦੀ ਮਦਦ ਨਾਲ ਸਟੇਜ ਤੋਂ 30 ਫੁੱਟ ਦੀ ਉਚਾਈ 'ਤੇ ਪਹੁੰਚੇ। ਇੱਥੇ ਪਰਫਾਰਮ ਕਰਦੇ ਹੋਏ ਸੁਨ ਆਪਣੇ ਪਤੀ ਝਾਂਗ ਦੇ ਪੈਰਾਂ 'ਤੇ ਪੈਰ ਰੱਖ ਕੇ ਖੜ੍ਹੀ ਹੋ ਗਈ। ਫਿਰ ਉਸ ਨੇ ਝਾਂਗ ਦੀ ਗਰਦਨ ਨੂੰ ਫੜ ਲਿਆ ਅਤੇ ਹਵਾ ਵਿਚ ਲਟਕ ਗਈ। ਇਸ ਦੌਰਾਨ ਉਸ ਦਾ ਹੱਥ ਛੁੱਟ ਗਿਆ। ਝਾਂਗ ਨੇ ਉਸ ਨੂੰ ਲੱਤਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਅਤੇ ਉਹ ਹੇਠਾਂ ਡਿੱਗ ਗਈ।
ਇਹ ਵੀ ਪੜ੍ਹੋ: ਸੱਤ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਅਤੇ ਉਸ ਦੇ ਸਾਥੀ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ
ਡਿੱਗਣ ਤੋਂ ਤੁਰੰਤ ਬਾਅਦ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਕਲਾਬਾਜ਼ੀ ਕਰ ਰਹੇ ਸਨ। ਸਥਾਨਕ ਮੀਡੀਆ ਮੁਤਾਬਕ ਵਧੀਆ ਦਿਖਣ ਲਈ ਸਨ ਨੇ ਸੇਫਟੀ ਲਾਈਨ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਚੀਨੀ ਮੀਡੀਆ ਗਲੋਬਲ ਟਾਈਮਜ਼ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸ ਸ਼ੋਅ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੂੰ 2021 ਵਿਚ ਬਿਨਾਂ ਇਜਾਜ਼ਤ ਦੇ ਪ੍ਰੋਗਰਾਮ ਆਯੋਜਿਤ ਕਰਨ ਲਈ 5 ਲੱਖ 74 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।