
ਬ੍ਰਿਟੇਨ ਦੇ ਇਕ ਹਸਪਤਾਲ ਵਿਚ ਦਿਮਾਗ ਦੇ ਅਪਰੇਸ਼ਨ ਦੌਰਾਨ ਇਕ ਔਰਤ ਵਾਇਲਨ ਵਜਾਉਂਦੀ ਰਹੀ।
ਲੰਡਨ: ਬ੍ਰਿਟੇਨ ਦੇ ਇਕ ਹਸਪਤਾਲ ਵਿਚ ਦਿਮਾਗ ਦੇ ਅਪਰੇਸ਼ਨ ਦੌਰਾਨ ਇਕ ਔਰਤ ਵਾਇਲਨ ਵਜਾਉਂਦੀ ਰਹੀ। ਦਰਅਸਲ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਡਾਕਟਰ ਔਰਤ ਦੇ ਦਿਮਾਗ ਵਿਚੋਂ ਟਿਊਮਰ ਕੱਢਣ ਲਈ ਉਸ ਦਾ ਅਪਰੇਸ਼ਨ ਕਰ ਰਹੇ ਸਨ। ਇਸ ਦੌਰਾਨ ਮਹਿਲਾ ਵਾਇਲਨ ਵਜਾਉਂਦੀ ਰਹੀ।
Photo
ਇਸ ਦਾ ਕਾਰਨ ਸੀ ਕਿ ਅਪਰੇਸ਼ਨ ਤੋਂ ਬਾਅਦ ਔਰਤ ਅਪਣੀ ਵਾਇਲਨ ਵਜਾਉਣ ਦੀ ਸਮਰੱਥਾ ਨਾ ਖੋ ਦੇਵੇ ਕਿਉਂਕਿ ਉਹ ਪਿਛਲੇ 40 ਸਾਲਾਂ ਤੋਂ ਵਾਇਲਨ ਵਜਾ ਰਹੀ ਹੈ ਅਤੇ ਉਸ ਨੂੰ ਵਾਇਲਨ ਵਜਾਉਣਾ ਕਾਫੀ ਪਸੰਦ ਹੈ। ਮੀਡੀਆ ਰਿਪੋਰਟਾਂ ਮੁਤਾਬਕ 53 ਸਾਲਾ ਡਾਗਮਾਰ ਟਰਨਰ ਆਇਲ ਆਫ ਵਾਈਟ ਦੀ ਇਕ ਸਾਬਕਾ ਸਾਬਕਾ ਪ੍ਰਬੰਧਨ ਸਲਾਹਕਾਰ ਹੈ।
Photo
ਉਹਨਾਂ ਨੇ ਅਪਣੇ ਅਪਰੇਸ਼ਨ ਦੌਰਾਨ ਵਾਇਲਨ ਵਜਾਇਆ ਤਾਂ ਜੋ ਡਾਕਟਰ ਸਹੀ ਜਗ੍ਹਾਂ ਤੋਂ ਟਿਊਮਰ ਕੱਢ ਸਕਣ ਅਤੇ ਜਿਸ ਹੱਥ ਨਾਲ ਉਹ ਵਾਇਲਨ ਵਜਾਉਂਦੀ ਹੈ, ਉਸ ਨੂੰ ਕੰਟਰੋਲ ਕਰਨ ਵਾਲੀ ਥਾਂ ਦੇ ਸੰਚਾਲਨ ਵਾਰੇ ਉਸ ਨੂੰ ਜਾਣਕਾਰੀ ਮਿਲਦੀ ਰਹੇ। ਤਾਂ ਜੋ ਇਸ ਦੌਰਾਨ ਡਾਗਮਾਰ ਦੇ ਵਾਇਲਨ ਵਜਾਉਣ ਵਾਲੇ ਗੁਣ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਇਸ ਦੇ ਲਈ ਕਿੰਗ ਕਾਲਜ ਹਸਪਤਾਲ ਦੇ ਸਲਾਹਕਾਰ ਨਿਊਰੋ ਸਰਜਨ ਪ੍ਰੋਫੈਸਰ ਕਿਉਮਾਰਸ ਅਸ਼ਕਨ ਨੇ ਇਹ ਤਰਕੀਬ ਸੁਝਾਈ ਸੀ। ਉਹਨਾਂ ਨੇ ਕਿਹਾ ਕਿ ਉਹ ਮਹਿਲਾ ਦੇ ਦਿਮਾਗ ਦਾ ਇਕ ਮੈਪ ਬਣਾਉਣਗੇ ਅਤੇ ਉਸ ਦੀ ਖੋਪੜੀ ਖੋਲ੍ਹਣ ਤੋਂ ਬਾਅਦ ਉਸ ਨੂੰ ਵਾਇਲਨ ਵਜਾਉਣ ਲਈ ਕਹਿਣਗੇ ਤਾਂ ਜੋ ਉਸ ਦੇ ਇਸ ਗੁਣ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਟਿਊਮਰ ਕੱਢਿਆ ਜਾ ਸਕੇ।
Photo
ਜਦੋਂ ਸਰਜਨ ਉਸ ਦੇ ਦਿਮਾਗ ਦਾ ਹਿੱਸਾ ਕੱਟ ਰਹੇ ਸੀ ਤਾਂ ਉਸ ਨੇ ਗਾਣਾ ਵਜਾਇਆ। ਨਿਊਰੋ ਸਰਜਨ ਪ੍ਰੋਫੈਸਰ ਕਿਉਮਾਰਸ ਅਸ਼ਕਨ ਨੇ ਮੀਡੀਆ ਨੂੰ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਮਰੀਜ ਨੇ ਅਪਣੇ ਹੀ ਅਪਰੇਸ਼ਨ ਦੌਰਾਨ ਗਾਣਾ ਵਜਾਇਆ ਹੋਵੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਹਿਲਾ ਦੇ ਦਿਮਾਗ ਵਿਚੋਂ 90 ਫੀਸਦੀ ਟਿਊਮਰ ਕੱਢ ਲਿਆ ਹੈ।