
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੂੰ ‘ਸਖ਼ਤ ਕਾਨੂੰਨ ਦਾ ਸਾਹਮਣਾ’ ਕਰਨਾ ਪਏਗਾ।
ਨਿਊਜ਼ੀਲੈਂਡ: ਨਿਊਜ਼ੀਲੈਂਡ ਵਿਚ ਵਾਪਰੇ ਕਤਲੇਆਮ ਵਿਚ ਮਾਰੇ ਗਏ ਛੇ ਮ੍ਰਿਤਕਾਂ ਦੇ ਸ਼ਰੀਰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ। ਨਿਊਜ਼ੀਲੈਂਡ ਪੁਲਿਸ ਮੁਤਾਬਕ ਮਾਰੇ ਗਏ 50 ਜਣਿਆਂ ਵਿਚੋਂ ਕੁਝ ਦੀ ਹੀ ਪੂਰੀ ਤਰ੍ਹਾਂ ਸ਼ਨਾਖ਼ਤ ਹੋ ਸਕੀ ਹੈ। ਪੁਲੀਸ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਰਿਸ਼ਤੇਦਾਰ ਨਿਰਾਸ਼ ਹਨ। ਲੰਘੇ ਸ਼ੁੱਕਰਵਾਰ ਗੋਰੇ ਕੱਟੜਵਾਦੀ ਵੱਲੋਂ ਕ੍ਰਾਈਸਟਚਰਚ ਦੀਆਂ....
New zealand
......ਦੋ ਮਸਜਿਦਾਂ ਉੱਤੇ ਕੀਤੇ ਹਮਲੇ ਵਿਚ ਮਾਰੇ ਗਏ ਮੁਸਲਿਮ ਭਾਈਚਾਰੇ ਦੇ ਜ਼ਿਆਦਾਤਰ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਹਾਲੇ ਵੀ ਫੋਰੈਂਸਿਕ ਜਾਂਚ ਲਈ ਏਜੰਸੀਆਂ ਕੋਲ ਹਨ ਜਦਕਿ ਇਸਲਾਮਿਕ ਰਵਾਇਤਾਂ ਮੁਤਾਬਕ ਇਨ੍ਹਾਂ ਨੂੰ ਜਲਦੀ ਦਫ਼ਨਾਇਆ ਜਾਣਾ ਹੁੰਦਾ ਹੈ। ਜਦਕਿ ਸਰਕਾਰੀ ਕਾਰਵਾਈ ’ਚ ਦੇਰੀ ’ਤੇ ਸਵਾਲ ਵੀ ਚੁੱਕੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੂੰ ‘ਸਖ਼ਤ ਕਾਨੂੰਨ ਦਾ ਸਾਹਮਣਾ’ ਕਰਨਾ ਪਏਗਾ। ਪ੍ਰਧਾਨ ਮੰਤਰੀ ਨੇ ਸੰਸਦੀ ਸੈਸ਼ਨ ਦੀ ਸ਼ੁਰੂਆਤ ‘ਸਲਾਮ ਅਲੈਕੁਮ’ ਕਹਿੰਦਿਆਂ ਕੀਤੀ ਤੇ ਅਮਨ ਦਾ ਸੁਨੇਹਾ ਦਿੱਤਾ। ਆਰਡਨ ਨੇ ਕਿਹਾ ਕਿ 28 ਸਾਲਾ ਬੰਦੂਕਧਾਰੀ ਨੂੰ ਉਭਾਰਿਆ ਨਹੀਂ ਜਾਵੇਗਾ ਤੇ ਹੁਣ ਕਦੇ ਉਸ ਦਾ ਨਾਂ ਨਹੀਂ ਲਿਆ ਜਾਏਗਾ।
New Zealand
ਉਸ ਨੂੰ ਅਤਿਵਾਦੀ, ਅਪਰਾਧੀ ਤੇ ਕੱਟੜਵਾਦੀ ਗਰਦਾਨਿਆ ਗਿਆ। ਨਿਊਜ਼ੀਲੈਂਡ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਲਈ 65 ਵੀਜ਼ੇ ਵੀ ਜਾਰੀ ਕੀਤੇ ਹਨ। ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਨਿਊਜ਼ੀਲੈਂਡ ਵਾਸੀ ਅੱਜ ‘ਹਾਕਾ ਜੰਗੀ ਨ੍ਰਿਤ’ ਲਈ ਇਕੱਤਰ ਹੋਏ ਹਨ।
ਅੰਗਰੇਜ਼ੀ ਵਿਰਾਸਤ ਲਈ ਜਾਣਿਆ ਜਾਂਦਾ ਕ੍ਰਾਈਸਟਚਰਚ ਦਹਾਕਿਆਂ ਤੋਂ ਨਿਊਜ਼ੀਲੈਂਡ ਵਿਚ ਭਾਵੇਂ ਛੋਟੇ ਪੱਧਰ ’ਤੇ ਹੀ, ਪਰ ਰੰਗ ਦੇ ਆਧਾਰ ’ਤੇ ਕੱਟੜਵਾਦ ਦਾ ਕੇਂਦਰ ਰਿਹਾ ਹੈ। ਖ਼ਾਸ ਕਰਕੇ ‘ਗੋਰਾ ਕੱਟੜਵਾਦ’ ਇਸ ਇਲਾਕੇ ਵਿਚ ਲੰਮੇ ਸਮੇਂ ਤੋਂ ਹਾਵੀ ਰਿਹਾ ਹੈ। ਇਕ ਮਾਹਿਰ ਨੇ ਜ਼ਿਕਰ ਕੀਤਾ ਕਿ ਕਿਵੇਂ ਆਸਟੇਲਿਆਈ ਬੰਦੂਕਧਾਰੀ 2016-18 ਤੱਕ ਵੱਖ-ਵੱਖ ਜਗ੍ਹਾ ਘੁੰਮ ਕੇ ਮੁੜ ਇਸ ਖਿੱਤੇ ਵਿਚ ਹੀ ਰਹਿਣ ਲੱਗ ਪਿਆ।