
ਸਿਹਤ ਅਧਿਕਾਰੀ ਦਿੱਤੀ ਚੇਤਾਵਨੀ
ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕਾ ਲਈ ਇਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਉੱਚ ਅਮਰੀਕੀ ਸਿਹਤ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦੇ ਅਖੀਰ ਵਿਚ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਦੂਜਾ ਦੌਰ ਸ਼ੁਰੂ ਹੋ ਜਾਵੇਗਾ, ਜੋ ਕਿ ਮੌਜੂਦਾ ਕੋਵਿਡ -19 ਸੰਕਟ ਨਾਲੋਂ ਵੀ ਗੰਭੀਰ ਹੋਵੇਗਾ।
File Photo
ਕੋਰੋਨਾ ਵਾਇਰਸ ਨੇ ਹੁਣ ਤਕ ਅਮਰੀਕਾ ਵਿਚ 45,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ 8,24,000 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਨਿਰਦੇਸ਼ਕ ਰੌਬਰਟ ਰੈਡਫੀਲਡ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਕੋ ਸਮੇਂ ਅਮਰੀਕਾ ਵਿਚ ਇਕ ਫਲੂ ਮਹਾਂਮਾਰੀ ਅਤੇ ਇਕ ਕੋਰੋਨਾ ਵਾਇਰਸ ਮਹਾਂਮਾਰੀ ਆਵੇਗੀ।
Photo
ਉਹਨਾਂ ਕਿਹਾ ਕਿ ਜੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਪਹਿਲੀ ਲਹਿਰ ਅਤੇ ਫਲੂ ਦਾ ਸੀਜ਼ਨ ਇੱਕੋ ਸਮੇਂ ਹੁੰਦਾ ਤਾਂ ਸਿਹਤ ਸਮਰੱਥਾ ਦੇ ਮਾਮਲੇ ਵਿਚ ਇਹ ਬਹੁਤ ਮੁਸ਼ਕਲ ਸਮਾਂ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਜਦੋਂ ਅਮਰੀਕਾ ਵਿਚ ਸਧਾਰਣ ਫਲੂ ਦਾ ਮੌਸਮ ਖਤਮ ਹੋਣ ਵਾਲਾ ਸੀ, ਉਦੋਂ ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲਿਆ।
Photo
ਉਹਨਾਂ ਕਿਹਾ, ‘ਇਹ ਸੰਭਾਵਨਾ ਹੈ ਕਿ ਵਾਇਰਸ ਅਗਲੀਆਂ ਸਰਦੀਆਂ ਵਿਚ ਸਾਡੇ ਦੇਸ਼ ਵਿਚ ਫਿਰ ਤੋਂ ਦਸਤਕ ਦੇਵੇਗਾ, ਜੋ ਕਿ ਮੌਜੂਦਾ ਸਥਿਤੀ ਦੀ ਤੁਲਨਾ ਵਿਚ ਹੋਰ ਵੀ ਮੁਸ਼ਕਲ ਹੋਵੇਗਾ’। ਉਹਨਾਂ ਕਿਹਾ ਕਿ ਦੇਸ਼ ਨੂੰ ਇਕ ਹੀ ਸਮੇਂ ਵਿਚ ਫਲੂ ਮਹਾਮਾਰੀ ਤੇ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰਨਾ ਹੋਵੇਗਾ।
File photo
ਜ਼ਿਕਰਯੋਗ ਹੈ ਕਿ ਆਏ ਦਿਨ ਕੋਰੋਨਾ ਵਾਇਰਸ ਦੇ ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਹੁਣ ਤੱਕ ਦੇਸ਼ ਵਿਚ 19,984 ਲੋਕਾ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ 640 ਲੋਕਾਂ ਦੀ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3,870 ਲੋਕ ਅਜਿਹੇ ਵੀ ਹਨ ਜੋ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ।