
ਫ਼ੌਜ ਵਲੋਂ 14 ਘੰਟਿਆਂ ਤਕ ਚਲਾਈ ਗਈ ਬਚਾਅ ਮੁਹਿੰਮ
ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪਹਾੜੀ ਇਲਾਕੇ 'ਚ ਕੇਬਲ ਕਾਰ ਦੀ ਤਾਰ ਟੁੱਟਣ ਕਾਰਨ 900 ਫੁੱਟ ਦੀ ਉਚਾਈ 'ਤੇ ਫਸੇ ਸਾਰੇ 8 ਲੋਕਾਂ ਨੂੰ 14 ਘੰਟੇ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਸਫਲਤਾਪੂਰਵਕ ਬਚਾ ਲਿਆ ਗਿਆ। ਅੰਤਰਿਮ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਨਹਾਉਣ ਗਏ 2 ਬੱਚੇ ਛੱਪੜ ਵਿਚ ਡੁੱਬੇ; 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਦਰਅਸਲ ਬੀਤੇ ਦਿਨ ਖੈਬਰ ਪਖਤੂਨਖਵਾ ਦੇ ਬਟਾਗ੍ਰਾਮ ਜ਼ਿਲ੍ਹੇ ਦੇ ਪਹਾੜੀ ਖੇਤਰ 'ਚ ਲੋਕ ਨਦੀ ਦੀ ਘਾਟੀ ਨੂੰ ਪਾਰ ਕਰ ਰਹੇ ਸਨ ਤਾਂ ਕੇਬਲ ਟੁੱਟਣ ਕਾਰਨ ਛੇ ਬੱਚੇ ਅਤੇ ਦੋ ਬਾਲਗ ਉਥੇ ਫਸ ਗਏ। ਸਵੇਰੇ 8 ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਚੇ ਸਕੂਲ ਜਾ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਕੌਮਾਂਤਰੀ ਸਰਹੱਦ ਨੇੜੇ 3 ਤਸਕਰ ਕੀਤੇ ਕਾਬੂ: 41 ਕਿਲੋ ਹੈਰੋਇਨ ਬਰਾਮਦ
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾ ਕੇ ਪ੍ਰਧਾਨ ਮੰਤਰੀ ਨੇ ਕਿਹਾ, "ਇਹ ਜਾਣ ਕੇ ਰਾਹਤ ਮਿਲੀ ਹੈ ਕਿ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਫ਼ੌਜ, ਬਚਾਅ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਇਕ ਮਹਾਨ ਟੀਮ ਵਾਂਗ ਕੰਮ ਕੀਤਾ”। ਪਾਕਿਸਤਾਨ ਦੇ ਸਰਕਾਰੀ ਪ੍ਰਸਾਰਕ ਨੇ ਰੀਪੋਰਟ ਦਿਤੀ ਕਿ ਫ਼ੌਜ ਨੇ "ਰਾਤ ਅਤੇ ਮੌਸਮ" ਕਾਰਨ ਹਵਾਈ ਕਾਰਵਾਈਆਂ ਨੂੰ ਬੰਦ ਕਰ ਦਿਤਾ ਹੈ ਅਤੇ "ਵਿਕਲਪਕ ਸਾਧਨਾਂ" ਰਾਹੀਂ ਬਚਾਅ ਯਤਨ ਸ਼ੁਰੂ ਕੀਤੇ ਸਨ।