
ਕਿਹਾ, H1B ਵੀਜ਼ਾ ਰੀਨਿਊ ਕਰਨ ਲਈ ਅਮਰੀਕਾ ਤੋਂ ਬਾਹਰ ਜਾਣ ਦੀ ਲੋੜ ਨਹੀਂ
ਨਵੀਂ ਦਿੱਲੀ: ਅਪਣੇ ਤਿੰਨ ਦਿਨਾਂ ਦੌਰੇ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (USISPF) ਨੂੰ ਸੰਬੋਧਨ ਕਰਨ ਤੋਂ ਬਾਅਦ ਵਾਸ਼ਿੰਗਟਨ ਡੀ.ਸੀ. ਵਿਖੇ ਰੋਨਾਲਡ ਰੀਗਨ ਬਿਲਡਿੰਗ ਵਿਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਇਥੇ ਪਹੁੰਚੇ ਤਾਂ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਅਮਰੀਕਾ ਵਿਚ ਰਹਿਣ ਵਾਲੇ ਮਾਂ ਭਾਰਤੀ ਦੇ ਹਰ ਬੱਚੇ ਨੂੰ ਵਧਾਈ ਦਿੰਦਾ ਹਾਂ। ਮੈਂ ਰਾਸ਼ਟਰਪਤੀ ਬਾਈਡਨ ਨੂੰ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ: ਰਾਤ ਨੂੰ AC ਚਲਾਉਣ ਨਾਲ ਬਿਜਲੀ ਦਾ ਬਿੱਲ ਆਵੇਗਾ ਜ਼ਿਆਦਾ, ਫਿਰ ਵੀ ਤੁਹਾਨੂੰ ਹੋਵੇਗਾ ਲਾਭ; ਜਾਣੋ ਕੀ ਹੈ ਯੋਜਨਾ ਅਤੇ ਕਦੋਂ ਹੋਵੇਗੀ ਲਾਗੂ
ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਐਮ. ਮੋਦੀ ਨੇ ਕਿਹਾ ਕਿ ਹੁਣ ਅਮਰੀਕਾ ਵਿਚ ਹੀ H1B ਵੀਜ਼ਾ ਰੀਨਿਊ ਕੀਤਾ ਜਾਵੇਗਾ। ਅਮਰੀਕਾ ਦੇ ਦੋ ਹੋਰ ਸ਼ਹਿਰਾਂ ਵਿਚ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ। ਅਹਿਮਦਾਬਾਦ ਅਤੇ ਬੰਗਲੁਰੂ ਵਿਚ ਵੀ ਅਮਰੀਕਾ ਦੇ ਨਵੇਂ ਕੌਂਸਲੇਟ ਖੁੱਲ੍ਹਣ ਜਾ ਰਹੇ ਹਨ। H1B ਵੀਜ਼ਾ ਰੀਨਿਊ ਕਰਨ ਲਈ ਅਮਰੀਕਾ ਤੋਂ ਬਾਹਰ ਜਾਣ ਦੀ ਲੋੜ ਨਹੀਂ ਹੈ। ਇਹ ਵੀਜ਼ਾ ਅਮਰੀਕਾ ਵਿਚ ਰਹਿੰਦਿਆਂ ਹੀ ਰੀਨਿਊ ਕੀਤਾ ਜਾਵੇਗਾ। ਇਸ ਦੇ ਲਈ ਇਸ ਸਾਲ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਆਈਟੀ ਪ੍ਰੋਫੈਸ਼ਨਲਜ਼ ਨੂੰ ਵੀ ਕਾਫੀ ਫਾਇਦਾ ਹੋਣ ਵਾਲਾ ਹੈ। ਇਸ ਦੇ ਨਤੀਜੇ ਆਉਣ ਤੋਂ ਬਾਅਦ, ਇਸ ਸਹੂਲਤ ਨੂੰ ਐਲ ਸ਼੍ਰੇਣੀ ਦੇ ਵੀਜ਼ਾ ਲਈ ਵੀ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
ਭਾਰਤ ਵਿਚ ਨਿਵੇਸ਼ ਕਰਨ ਦਾ ਚੰਗਾ ਸਮਾਂ
ਵਾਸ਼ਿੰਗਟਨ ਡੀ.ਸੀ. ਵਿਚ ਰੋਨਾਲਡ ਰੀਗਨ ਬਿਲਡਿੰਗ ਵਿਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ, ਪੀ.ਐਮ. ਮੋਦੀ ਨੇ ਕਿਹਾ, ਭਾਰਤ ਵਿਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਇਹ ਸੱਭ ਤੋਂ ਵਧੀਆ ਸਮਾਂ ਹੈ। ਭਾਰਤ ਵਿਚ ਗੂਗਲ ਦਾ ਏ.ਆਈ. ਖੋਜ ਕੇਂਦਰ 100 ਤੋਂ ਵੱਧ ਭਾਸ਼ਾਵਾਂ 'ਤੇ ਕੰਮ ਕਰੇਗਾ। ਭਾਰਤ ਸਰਕਾਰ ਦੀ ਮਦਦ ਨਾਲ ਹਿਊਸਟਨ ਯੂਨੀਵਰਸਿਟੀ ਵਿਚ ਤਾਮਿਲ ਸਟੱਡੀਜ਼ ਦੀ ਚੇਅਰ ਸਥਾਪਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੀ ਸੁਖਬੀਰ ਬਾਦਲ ਲੈ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ? ਪੜ੍ਹੋ ਵਾਇਰਲ ਇਸ ਗ੍ਰਾਫਿਕ ਦਾ ਅਸਲ ਸੱਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀਆਂ ਨੂੰ ਕਿਹਾ, "ਮੈਨੂੰ ਖੁਸ਼ੀ ਹੈ ਕਿ ਅਮਰੀਕੀ ਸਰਕਾਰ ਨੇ ਭਾਰਤ ਦੀਆਂ 100 ਤੋਂ ਵੱਧ ਪੁਰਾਤਨ ਵਸਤਾਂ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਸਾਡੇ ਕੋਲੋਂ ਚੋਰੀ ਹੋ ਗਈਆਂ ਸਨ। ਇਹ ਪੁਰਾਤਨ ਵਸਤਾਂ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਪਹੁੰਚ ਗਈਆਂ ਸਨ। ਮੈਂ ਇਸ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕਰਦਾ ਹਾਂ।"
ਇਹ ਵੀ ਪੜ੍ਹੋ: ਯੂਕਰੇਨ ਦਾ ਰੂਸ ਨੂੰ ਝਟਕਾ, ਕ੍ਰੀਮੀਆ ਦੀ ਸਰਹੱਦ ਨਾਲ ਲੱਗਦੇ ਪੁਲ 'ਤੇ ਹਮਲਾ ਕੀਤਾ
ਭਾਰਤ-ਅਮਰੀਕਾ ਦੀ ਨਵੀਂ ਸ਼ਾਨਦਾਰ ਯਾਤਰਾ ਸ਼ੁਰੂ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਮੈਂ ਤਜਰਬੇ ਨਾਲ ਕਹਿੰਦਾ ਹਾਂ ਕਿ ਬਾਈਡਨ ਇਕ ਸੁਲਝੇ ਹੋਏ ਅਨੁਭਵੀ ਨੇਤਾ ਹਨ। ਬਾਈਡਨ ਭਾਰਤ-ਅਮਰੀਕਾ ਭਾਈਵਾਲੀ ਨੂੰ ਉੱਚ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਜਨਤਕ ਤੌਰ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਹਾਂ। ਦੋਵਾਂ ਦੇਸ਼ਾਂ ਦੀ ਨਵੀਂ ਅਤੇ ਸ਼ਾਨਦਾਰ ਯਾਤਰਾ ਅੱਜ ਸ਼ੁਰੂ ਹੋਈ ਹੈ। ਦੋਵੇਂ ਦੇਸ਼ ਬਿਹਤਰ ਭਵਿੱਖ ਵੱਲ ਮਜ਼ਬੂਤ ਕਦਮ ਚੁੱਕ ਰਹੇ ਹਨ। ਜਨਰਲ ਇਲੈਕਟ੍ਰਿਕ ਕੰਪਨੀ ਨੇ ਭਾਰਤ ਵਿਚ ਲੜਾਕੂ ਜਹਾਜ਼ ਦੇ ਇੰਜਣ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਭਾਰਤ ਦੇ ਰੱਖਿਆ ਖੇਤਰ ਲਈ ਮੀਲ ਪੱਥਰ ਸਾਬਤ ਹੋਵੇਗਾ। ਇਹ ਸਮਝੌਤਾ ਕਰਨ ਨਾਲ ਅਮਰੀਕਾ ਨਾ ਸਿਰਫ਼ ਤਕਨਾਲੋਜੀ ਨੂੰ ਸਾਂਝਾ ਕਰੇਗਾ, ਸਗੋਂ ਆਪਣੀ ਸਾਂਝੇਦਾਰੀ ਵੀ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ
ਇਸ ਦੌਰੇ ਦੌਰਾਨ ਮਾਈਕ੍ਰੋਨ, ਗੂਗਲ, ਅਪਲਾਈਡ ਮਟੀਰੀਅਲ ਵਰਗੀਆਂ ਦਿੱਗਜ ਕੰਪਨੀਆਂ ਨੇ ਭਾਰਤ ਵਿਚ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ 21ਵੀਂ ਸਦੀ ਵਿਚ ਦੁਨੀਆ ਨੂੰ ਬਿਹਤਰ ਬਣਾਵੇਗੀ। ਤੁਸੀਂ ਸਾਰੇ ਇਸ ਸਾਂਝੇਦਾਰੀ ਵਿਚ ਅਹਿਮ ਭੂਮਿਕਾ ਨਿਭਾਓ। ਮੈਂ ਤੁਰੰਤ ਏਅਰਪੋਰਟ ਲਈ ਰਵਾਨਾ ਹੋਵਾਂਗਾ, ਤੁਹਾਨੂੰ ਸਾਰਿਆਂ ਨੂੰ ਮਿਲਣਾ, ਖਾਣਾ ਖਾਣ ਤੋਂ ਬਾਅਦ ਮਠਿਆਈ ਖਾਣ ਵਾਂਗ ਹੈ।