Covid-19 : ਅਮਰੀਕਾ 'ਚ ਵੀ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਵਰਤਣ ਨੂੰ ਮਿਲੀ ਮਨਜ਼ੂਰੀ!
Published : Aug 24, 2020, 6:24 pm IST
Updated : Aug 24, 2020, 6:24 pm IST
SHARE ARTICLE
Donald Trump
Donald Trump

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੈਸਲੇ 'ਤੇ ਲਾਈ ਮੋਹਰ

ਵਾਸ਼ਿੰਗਟਨ : ਕਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਇਸ ਤੋਂ ਛੁਟਕਾਰੇ ਲਈ ਤਤਪਰ ਹੈ। ਵਿਸ਼ਵ ਸ਼ਕਤੀ ਅਮਰੀਕਾ 'ਚ ਵੀ ਕਰੋਨਾ ਵੈਕਸੀਨ ਬਣਾਉਣ ਦੇ ਨਾਲ ਨਾਲ ਇਸ ਦੇ ਬਿਹਤਰ ਇਲਾਜ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਂਵਲੇਸੈਂਟ ਪਲਾਜ਼ਮਾ ਥੈਰੇਪੀ ਨੂੰ ਮਨਜ਼ੂਰੀ ਦੇ ਦਿਤੀ ਹੈ।

Plasma TherapyPlasma Therapy

ਉਨ੍ਹਾਂ ਨੇ ਇਸ ਕਦਮ ਨੂੰ 'ਇਕ ਵੱਡੀ ਸਫ਼ਲਤਾ' ਦਸਿਆ ਹੈ। ਅਮਰੀਕਾ ਦੇ ਸੀਨੀਅਰ ਸਿਹਤ ਅਧਿਕਾਰੀ ਨੇ ਇਸ ਨੂੰ 'ਆਸ਼ਾਵਾਦੀ' ਕਿਹਾ ਹੈ। ਜਦੋਂਕਿ ਦੂਜੇ ਸਿਹਤ ਮਾਹਰ ਕਹਿੰਦੇ ਹਨ ਕਿ ਇਸ 'ਤੇ ਖੁਸ਼ੀ ਮਨਾਉਣ ਤੋਂ ਪਹਿਲਾਂ ਹੋਰ ਅਧਿਐਨਾਂ ਦੀ ਲੋੜ ਹੈ।

Donald TrumpDonald Trump

ਦੱਸ ਦਈਏ ਕਿ ਇਹ ਐਲਾਨ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਸੀ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਵਲੋਂ ਟੀਕੇ ਤੇ ਇਲਾਜ ਲਈ ਬਿਮਾਰੀ ਨੂੰ ਮਨਜ਼ੂਰੀ ਦੇਣ ਵਿਚ ਰਾਜਨੀਤੀ ਤੋਂ ਪ੍ਰੇਰਿਤ ਦੇਰੀ ਹੋਈ ਹੈ।

Covid-19 Covid-19

ਐਮਰਜੈਂਸੀ ਅਥਾਰਟੀ ਦੀ ਵਿਆਖਿਆ ਕਰਦਿਆਂ ਇਕ ਪੱਤਰ ਵਿਚ ਐਫਡੀਏ ਦੇ ਮੁੱਖ ਵਿਗਿਆਨੀ ਡੈਨਿਸ ਹਿੰਟਨ ਨੇ ਕਿਹਾ, “ਕੋਵਿਡ-19 ਕੋਂਵਲੇਸੈਂਟ ਪਲਾਜ਼ਮਾ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਦੇਖਭਾਲ ਦੇ ਨਵੇਂ ਮਾਪਦੰਡ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ। ਹੋਰ ਵਿਸ਼ਲੇਸ਼ਣਾਂ ਤੇ ਚੱਲ ਰਹੇ ਤੇ ਨਿਯੰਤ੍ਰਿਤ ਕਲੀਨੀਕਲ ਟ੍ਰਾਈਲਜ਼ ਤੋਂ ਆਉਣ ਵਾਲੇ ਮਹੀਨਿਆਂ ਵਿਚ ਵਾਧੂ ਅੰਕੜੇ ਸਾਹਮਣੇ ਆਉਣਗੇ।

Donald TrumpDonald Trump

ਟਰੰਪ ਨੇ ਅਪਣੇ ਸਾਥੀਆਂ ਨੂੰ ਇਹ ਸਾਫ਼ ਕਰ ਦਿਤਾ ਹੈ ਕਿ ਉਹ ਵਾਇਰਸ ਵਿਰੁੱਧ ਲੜਾਈ 'ਚ ਖੁਸ਼ਖਬਰੀ ਦੱਸਣ ਲਈ ਉਤਸੁਕ ਹੈ। ਦੱਸ ਦਈਏ ਕਿ ਟਰੰਪ ਤੇ ਉਸ ਦੇ ਸਾਥੀ ਇਸ ਨੂੰ ਵੱਡੀ ਪ੍ਰਾਪਤੀ ਕਹਿੰਦੇ ਹਨ ਤੇ ਵ੍ਹਾਈਟ ਹਾਊਸ ਦੇ ਬ੍ਰੀਫਿੰਗ ਰੂਮ ਤੋਂ ਇਸ ਦਾ ਐਲਾਨ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement