
ਇਸ ਵੀਡੀਓ ਨੂੰ ਗੀਓ ਥੋਂਗ ਨਾਂ ਦੇ ਫੇਸਬੁੱਕ ਯੂਜ਼ਰ ਨੇ ਬੁੱਧਵਾਰ ਨੂੰ ਸ਼ੇਅਰ ਕੀਤਾ ਸੀ।
ਹਨੋਈ: ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆ ਵੀਡੀਉ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਹਨਾਂ ਨੂੰ ਦੇਖ ਕੇ ਮੱਲੋਂ ਮੱਲੀ ਹਾਸਾ ਆ ਜਾਂਦਾ ਹੈ। ਅਜਿਹੀ ਹੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਦੋ ਵਿਅਕਤੀਆਂ ਵੱਲੋਂ ਕੁੱਝ ਅਜਿਹਾ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖ ਕਿਸੇ ਦਾ ਵੀ ਹਾਸਾ ਨਹੀਂ ਰੁਕ ਰਿਹਾ।
Photo
ਵਿਅਤਨਾਮ ਵਿਚ ਇਕ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਾਈਕ ਦੀ ਸਵਾਰੀ ਕਰਦਿਆਂ ਦੋ ਵਿਅਕਤੀਆਂ ਦੀ ਨਹਾਉਣ ਦੀ ਵੀਡੀਓ ਵਾਇਰਲ ਹੋ ਗਈ। ਇੰਨਾ ਹੀ ਨਹੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਵੀ ਲੱਭ ਕੇ ਬਾਈਕ ਸਵਾਰ ਦਾ ਚਲਾਨ ਕੱਟਿਆ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਬਾਈਕ ਦੀ ਸਵਾਰੀ ਕਰਦਿਆਂ ਨਹਾ ਰਹੇ ਸਨ। ਉਹਨਾਂ ਵਿਚੋਂ ਇਕ ਬਾਈਕ ਚਲਾ ਰਿਹਾ ਸੀ ਤੇ ਦੂਜਾ ਪਿੱਛੇ ਬੈਠਾ ਸੀ।
Photo
ਦੋਵਾਂ ਦੇ ਵਿਚਾਲੇ ਇਕ ਪਾਣੀ ਦੀ ਭਰੀ ਹੋਈ ਬਾਲਟੀ ਪਈ ਹੋਈ ਸੀ। ਇਸ ਤੋਂ ਬਾਅਦ ਬਾਈਕ ਦੇ ਪਿੱਛੇ ਬੈਠਾ ਵਿਅਕਤੀ ਬਾਈਕ ਚਾਲਕ ਤੇ ਖੁਦ 'ਤੇ ਪਾਣੀ ਸੁੱਟਣ ਲੱਗਦਾ ਹੈ। ਦੋਵੇਂ ਸਾਬਣ ਲਾਉਂਦੇ ਹਨ। ਹਾਲਾਂਕਿ ਜਦੋਂ ਉਹਨਾਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਤਾਂ ਉਹਨਾਂ ਨਾਲ ਕਲੋਲ ਹੀ ਹੋ ਗਈ ਕਿਉਂਕਿ ਲੋਕਾਂ ਨੇ ਉਹਨਾਂ ਦੀ ਤਾਰੀਫ ਕਰਨ ਦੀ ਬਜਾਏ ਉਹਨਾਂ ਦੀ ਨਿੰਦਾ ਕੀਤੀ ਤੇ ਨਾਲ ਹੀ ਪੁਲਸ ਨੇ ਉਹਨਾਂ ਦਾ ਪਤਾ ਲਾ ਉਹਨਾਂ ਦਾ ਤਕੜਾ ਚਾਲਾਨ ਵੀ ਕੱਟ ਦਿੱਤਾ।
Photo
ਇਸ ਵੀਡੀਓ ਨੂੰ ਗੀਓ ਥੋਂਗ ਨਾਂ ਦੇ ਫੇਸਬੁੱਕ ਯੂਜ਼ਰ ਨੇ ਬੁੱਧਵਾਰ ਨੂੰ ਸ਼ੇਅਰ ਕੀਤਾ ਸੀ। ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਬਿਨ੍ਹ ਡੋਂਗ ਸੂਬੇ ਦੀ ਹੈ। ਜਿਥੇ 23 ਸਾਲ ਹੁਯਨ ਥਾਨ ਆਪਣੇ ਸਾਥੀ ਨਾਲ ਚੱਲਦੀ ਬਾਈਕ 'ਤੇ ਨਹਾ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ 'ਤੇ ਕਾਰਵਾਈ ਕੀਤੀ ਤੇ ਉਹਨਾਂ ਦੀ ਬਾਈਕ ਦੇ ਲਾਈਸੈਂਸ ਪਟੇਟ ਰਾਹੀਂ ਉਹਨਾਂ ਨੂੰ ਲੱਭ ਲਿਆ।
Facebook
ਪੁਲਸ ਨੇ ਬਾਈਕ ਚਾਲਕ ਤੇ ਉਸ ਦੇ ਸਾਥੀ ਨੂੰ 6 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਦੋਵਾਂ 'ਤੇ ਬਿਨਾਂ ਹੈਲਮੇਟ ਬਾਈਕ ਚਲਾਉਣ ਸਣੇ ਲਾਪਰਵਾਹੀ ਜਿਹੇ ਦੋਸ਼ ਲਾਏ ਗਏ। ਇੰਨਾ ਹੀ ਨਹੀਂ ਪੁਲਸ ਨੇ ਚਾਲਕ ਦੇ ਸਾਥੀ ਕੋਲੋਂ ਕਰੀਬ ਸਾਢੇ 4 ਹਜ਼ਾਰ ਦਾ ਜੁਰਮਾਨਾ ਲਿਆ ਕਿਉਂਕਿ ਉਹ ਇਕ ਅਯੋਗ ਵਿਅਕਤੀ ਤੋਂ ਬਾਈਕ ਚਲਵਾ ਰਿਹਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।