ਵੋਟਾਂ ਪਈਆਂ ਪਾਕਿ 'ਚ, 35 ਹਲਾਕ, 67 ਜ਼ਖ਼ਮੀ, ਵਿਆਪਕ ਹਿੰਸਾ
Published : Jul 25, 2018, 11:02 pm IST
Updated : Jul 25, 2018, 11:02 pm IST
SHARE ARTICLE
Relief Worker at the blast site
Relief Worker at the blast site

ਪਾਕਿਸਤਾਨ ਵਿਚ ਨਵੀਂ ਸਰਕਾਰ ਦੇ ਗਠਨ ਲਈ ਅੱਜ ਪਈਆਂ ਵੋਟਾਂ ਦੇ ਅਮਲ ਦੌਰਾਨ ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ............

ਇਸਲਾਮਾਬਾਦ : ਪਾਕਿਸਤਾਨ ਵਿਚ ਨਵੀਂ ਸਰਕਾਰ ਦੇ ਗਠਨ ਲਈ ਅੱਜ ਪਈਆਂ ਵੋਟਾਂ ਦੇ ਅਮਲ ਦੌਰਾਨ ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ। ਕਵੇਟਾ ਦੇ ਮਤਦਾਨ ਕੇਂਦਰ ਦੇ ਬਾਹਰ ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ। ਇਸ ਧਮਾਕੇ ਵਿਚ 31 ਜਣਿਆਂ ਦੀ ਮੌਤ ਹੋ ਗਈ। ਹੋਰ ਥਾਈਂ ਵਾਪਰੀਆਂ ਹਿੰਸਕ ਘਟਨਾਵਾਂ ਵਿਚ ਚਾਰ ਹੋਰਾਂ ਦੀ ਮੌਤ ਹੋ ਗਈ। ਮਤਦਾਨ ਕੇਂਦਰ ਤਮੀਰ-ਏ-ਨਿਊ ਐਜੂਕੇਸ਼ਨ ਕੰਪਲੈਕਸ ਸਕੂਲ ਵਿਚ ਵੜਨ ਤੋਂ ਰੋਕੇ ਜਾਣ 'ਤੇ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ।

ਪਹਿਲਾਂ ਕਿਹਾ ਗਿਆ ਸੀ ਕਿ ਹਮਲਾਵਰ ਨੇ ਪੁਲਿਸ ਦੀ ਵੈਨ ਨੂੰ ਨਿਸ਼ਾਨਾ ਬਣਾਇਆ। ਇਹ ਧਮਾਕਾ ਮੰਡੀ ਇਲਾਕੇ ਵਿਚ ਹੋਇਆ। ਸੀਨੀਅਰ ਪੁਲਿਸ ਅਧਿਕਾਰੀ ਏਜਾਜ ਗੋਰਾਇਆ ਨੇ ਦਸਿਆ ਕਿ ਆਤਮਘਾਤੀ ਹਮਲਾਵਰ ਮਤਦਾਨ ਕੇਂਦਰ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅੰਦਰ ਜਾਣ ਅਤੇ ਬਾਹਰ ਆਉਣ ਵਾਲੇ ਰਸਤੇ 'ਤੇ ਫ਼ਰੰਟੀਅਰ ਕੋਰ ਅਤੇ ਪੁਲਿਸ ਦੇ ਜਵਾਨਾਂ ਦੀ ਭਾਰੀ ਗਿਣਤੀ ਵਿਚ ਤੈਨਾਤੀ ਕਾਰਨ ਉਹ ਅਪਣੇ ਮਨਸੂਬੇ ਵਿਚ ਸਫ਼ਲ ਨਹੀਂ ਹੋ ਸਕਿਆ।' ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਆਈਐਸ ਅਤਿਵਾਦੀ ਧੜੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 

ਖੈਬਰ ਪਖਤੂਨਵਾ ਸੂਬੇ ਦੇ ਸਵਾਬੀ ਜ਼ਿਲ੍ਹੇ ਵਿਚ ਮਤਦਾਨ ਕੇਂਦਰ ਦੇ ਬਾਰਹ ਦੋ ਧੜਿਆਂ ਦੇ ਸਮਰਥਕਾਂ ਵਿਚਕਾਲੀ ਗੋਲੀਆਂ ਚਲੀਆਂ ਜਿਨ੍ਹਾਂ ਵਿਚ ਸਾਬਾਕ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦਾ ਕਾਰਕੁਨ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮਤਦਾਨ ਕੇਂਦਰ ਦੇ ਬਾਹਰ ਪੀਟੀਆਈ ਕਾਰਕੁਨਾਂ ਦੀ ਆਵਾਮੀ ਨੈਸ਼ਨਲ ਪਾਰਟੀ ਦੇ ਕਾਰਕੁਨਾਂ ਨਾਲ ਲੜਾਈ ਹੋ ਗਈ ਜਿਸ ਵਿਚ ਪੀਟੀਆਈ ਦਾ ਕਾਰਕੁਨ ਮਾਰਿਆ ਗਿਆ। ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਅਤੇ ਪੀਟੀਆਈ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ।

ਸ਼ਾਮ ਛੇ ਵਜੇ ਵੋਟਿੰਗ ਹੋਣ ਮਗਰੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਅਤੇ 24 ਘੰਟਿਆਂ ਅੰਦਰ ਨਤੀਜੇ ਐਲਾਨ ਦਿਤੇ ਜਾਣਗੇ। ਚੋਣਾਂ ਲਈ 30 ਤੋਂ ਵੱਧ ਰਾਜਨੀਤਕ ਪਾਰਟੀਆਂ ਨੇ ਅਪਣੇ ਉਮੀਦਵਾਰ ਖੜੇ ਕੀਤੇ ਹਨ। ਕਵੇਟਾ ਬਲੂਚਿਸਤਤਾਨ ਸੂਬੇ ਦੀ ਰਾਜਧਾਨੀ ਹੈ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਬਚਾਅ ਕਰਮੀਆਂ ਵਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement