
ਪਾਕਿਸਤਾਨ ਦੇ ਰੇਲ ਮੰਤਰੀ ਦਾ ਭੜਕਾਊ ਬਿਆਨ
ਇਸਲਾਮਾਬਾਦ : ਕਸ਼ਮੀਰ 'ਚੋਂ ਧਾਰਾ-370 ਖ਼ਤਮ ਕੀਤੇ ਜਾਣ ਕਾਰਨ ਬੌਖਲਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਮੰਤਰੀ ਲਗਾਤਾਰ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ। ਹੁਣ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੀ ਭਵਿੱਖਵਾਣੀ ਕੀਤੀ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਜੰਗ ਦੀ ਤਰੀਕ ਵੀ ਦੱਸੀ ਹੈ।
Sheikh Rashid 'forecasts' Indo-Pak war in October, November
ਪਾਕਿ ਮੀਡੀਆ ਮੁਤਾਬਕ ਬੁਧਵਾਰ ਨੂੰ ਇਕ ਸੈਮੀਨਾਰ 'ਚ ਸ਼ੇਖ ਰਸ਼ੀਦ ਨੇ ਕਿਹਾ, "ਮੈਂ ਅਕਤੂਬਰ-ਨਵੰਬਰ 'ਚ ਭਾਰਤ-ਪਾਕਿਸਤਾਨ ਵਿਚਕਾਰ ਜੰਗ ਹੁੰਦੇ ਵੇਖ ਰਿਹਾ ਹਾਂ ਅਤੇ ਅੱਜ ਇਥੇ ਕੌਮ ਨੂੰ ਤਿਆਰ ਕਰਨ ਲਈ ਆਇਆ ਹਾਂ। ਪਾਕਿਸਤਾਨੀ ਫ਼ੌਜ ਕੋਲ ਜਿਹੜੇ ਹਥਿਆਰ ਹਨ, ਉਹ ਸਿਰਫ਼ ਵਿਖਾਉਣ ਲਈ ਨਹੀਂ ਸਗੋਂ ਇਸਤੇਮਾਲ ਕਰਨ ਲਈ ਹਨ। ਅਸੀ ਸੰਯੁਕਤ ਰਾਸ਼ਟਰ ਅੱਗੇ ਵਾਰ-ਵਾਰ ਇਸ ਮਸਲੇ ਨੂੰ ਚੁੱਕਾਂਗੇ। ਮੈਂ ਇਕ ਵਾਰ ਫਿਰ ਪਾਕਿ ਮਕਬੂਜ਼ਾ ਕਸ਼ਮੀਰ ਦਾ ਦੌਰਾ ਕਰਾਂਗਾ।"
Sheikh Rashid 'forecasts' Indo-Pak war in October, November
ਸ਼ੇਖ ਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਅੰਤਮ ਸਾਹ ਤਕ ਲੜਦਾ ਰਹੇਗਾ। ਪਾਕਿਸਤਾਨ ਦੇ ਇਕ ਪੱਤਰਕਾਰ ਨੇ ਸ਼ੇਖ ਰਸ਼ੀਦ ਦੇ ਇਸ ਬਿਆਨ ਦੀ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੇਖ ਰਸ਼ੀਦ ਉਹੀ ਪਾਕਿ ਮੰਤਰੀ ਹਨ, ਜਿਨ੍ਹਾਂ ਦੀ ਪਿਛਲੇ ਹਫ਼ਤੇ ਲੰਦਨ 'ਚ ਰੱਜ ਕੇ ਕੁੱਟਮਾਰ ਹੋਈ ਸੀ। ਲੋਕਾਂ ਨੇ ਉਨ੍ਹਾਂ ਨੂੰ ਘਸੁੰਨ ਮਾਰੇ ਸਨ ਅਤੇ ਆਂਡੇ ਵੀ ਸੁੱਟੇ ਸਨ।