
ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਵਿਚ ਇਕ ਘਰ 'ਤੇ ਛਾਪੇ ਦੌਰਾਨ ਸੁਰੱਖਿਆ ਬਲਾਂ ਨੇ ਗ਼ਲਤੀ ਨਾਲ ਨੌਂ ਲੋਕਾਂ ਦੀ ਹੱਤਿਆ ਕਰ ਦਿਤੀ।
ਕਾਬੁਲ : ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਵਿਚ ਇਕ ਘਰ 'ਤੇ ਛਾਪੇ ਦੌਰਾਨ ਸੁਰੱਖਿਆ ਬਲਾਂ ਨੇ ਗ਼ਲਤੀ ਨਾਲ ਨੌਂ ਲੋਕਾਂ ਦੀ ਹੱਤਿਆ ਕਰ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਆਮ ਲੋਕ ਹਨ। ਸੂਬੇ ਦੇ ਰਾਜਪਾਲ ਹਯਾਤੁੱਲ੍ਹਾ ਹਯਾਤ ਨੇ ਕਿਹਾ ਕਿ ਚਾਪਰਹਾਰ ਜ਼ਿਲ੍ਹੇ ਵਿਚ ਕਲ ਰਾਤ ਕੀਤੀ ਗਈ ਛਾਪੇਮਾਰੀ ਦੀ ਇਸ ਕਾਰਵਾਈ ਵਿਚ ਅੱਠ ਹੋਰ ਨਾਗਰਿਕ ਜ਼ਖ਼ਮੀ ਵੀ ਹੋਏ ਹਨ।
mistakenly kill 9 civiliansਹਯਾਤ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਇਕ ਸਥਾਨਕ ਪੁਲਿਸ ਕਮਾਂਡਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਸ ਘਰ 'ਤੇ ਛਾਪੇਮਾਰੀ ਕੀਤੀ ਗਈ, ਉਸ ਤੋਂ ਗੋਲੀਆਂ ਚੱਲ ਰਹੀਆਂ ਸਨ। ਹਾਲਾਂਕਿ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਤਲਾਸ਼ੀ ਲਈ ਗਈ ਤਾਂ ਜ਼ਿਆਦਾਤਰ ਲੋਕ ਮਰੇ ਹੋਏ ਮਿਲੇ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਹਿੰਮ ਵਿਚ ਇੰਨੇ ਨਾਗਰਿਕ ਕਿਵੇਂ ਮਰੇ।
afgan armyਨੰਗਰਹਾਰ ਵਿਚ ਹਸਪਤਾਲ ਦੇ ਬੁਲਾਰੇ ਇਨਾਮੁੱਲ੍ਹਾ ਮਿਆਖੌਲ ਨੇ ਵੀ ਛਾਪੇ ਤੋਂ ਬਾਅਦ ਨੌਂ ਲਾਸ਼ਾਂ ਨੂੰ ਹਸਪਤਾਲ ਲਿਆਉਣ ਦੀ ਪੁਸ਼ਟੀ ਕੀਤੀ ਹੈ। ਪੂਰਬੀ ਅਫਗਾਨਿਸਤਾਨ ਵਿਚ ਤਾਲਿਬਾਨ ਅਤੇ ਇਸਲਾਮਕ ਸਟੇਟ ਸਮੂਹ ਦੋਹੇ ਹੀ ਸਰਗਰਮ ਹਨ।
afganistan armyਦਸ ਦਈਏ ਕਿ ਇਸ ਤੋਂ ਪਹਿਲਾਂ ਅਫਗਾਨ ਫੋਰਸ ਵਲੋਂ ਇਸ ਤਰ੍ਹਾਂ ਦੀਆਂ ਗ਼ਲਤੀਆਂ ਹੋ ਚੁੱਕੀਆਂ ਹਨ। ਜਦੋਂ ਤਾਲਿਬਾਨੀਆਂ ਨੂੰ ਖਦੇੜਨ ਵਾਸਤੇ ਯੂਐਨ ਫਰੋਸ ਅਫਗਾਨਿਸਤਾ ਵਿਚ ਤਾਇਨਾਤ ਸੀ, ਤਾਂ ਉਸ ਵੇਲੇ ਵੀ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਕਈ ਵਾਰ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ।