
BSF ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਨੌਜਵਾਨ ਨੂੰ ਸੀਮਾ ਪਾਰ ਕਰਦਿਆਂ ਗਿਰਫ਼ਤਾਰ ਕੀਤਾ ਗਿਆ|
BSF ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਨੌਜਵਾਨ ਨੂੰ ਸੀਮਾ ਪਾਰ ਕਰਦਿਆਂ ਗਿਰਫ਼ਤਾਰ ਕੀਤਾ ਗਿਆ| ਪਿਆਰ ਅੰਨਾ ਹੁੰਦਾ ਇਹ ਬਹੁਤ ਵਾਰ ਸੁਣਿਆ ਸੀ ਪਰ ਇਸ ਨੌਜਵਾਨ ਨੇ ਇਹ ਸਾਬਤ ਵੀ ਕਰ ਕਿ ਦਿਖਾਇਆ ਹੈ| ਦੱਸ ਦਈਏ ਕਿ ਮੁਹੰਮਦ ਨਾਮ ਦਾ ਨੌਜਵਾਨ ਪਾਕਿਸਤਾਨ ਦੇ ਕਸੂਰ ਦਾ ਰਹਿਣ ਵਾਲਾ ਹੈ| ਮੁਹੰਮਦ ਆਸਿਫ਼ ਨਾਮ ਦਾ ਇਹ ਨੌਜਵਾਨ ਸਰਹਦੋਂ ਪਾਰ ਸਿਰਫ ਇਸ ਲਈ ਆ ਗਿਆ ਹੈ ਕਿ ਇਸਨੂੰ ਪਿਆਰ ਵਿਚ ਧੋਖਾ ਮਿਲਿਆ ਹੈ ਅਤੇ ਇਹ ਬੀਐੱਸਐੱਫ ਦੇ ਜਵਾਨਾਂ ਦੀ ਗੋਲੀ ਖਾ ਕੇ ਮਾਰਨਾ ਚਾਹੁੰਦਾ ਹੈ |
Pakistan Loverਪਰ ਬਾਰਡਰ ਤੇ ਤੈਨਾਤ BSF ਦੇ ਜਵਾਨਾਂ ਨੇ ਇਸਨੂੰ ਗੋਲੀ ਮਾਰਨ ਦੀ ਬਜਾਏ ਗ੍ਰਿਫਤਾਰ ਕਰ ਕੇ ਫਿਰੋਜ਼ਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਥੇ ਪੁਲਿਸ ਵੱਲੋਂ ਇਸ ਨਾਲ ਪੁੱਛਗਿੱਛ ਦੌਰਾਨ ਇਸ ਆਪਣੀ ਸਾਰੀ ਕਹਾਣੀ ਸੁਣਾਈ| ਜਿਸ ਤੋਂ ਇਹ ਖੁਲਾਸਾ ਹੋਇਆ ਕਿ ਇਹ ਸਿਰਫ ਪਿਆਰ 'ਚ ਧੋਖਾ ਖਾ ਕਿ ਮਰਨ ਲਈ ਭਾਰਤ-ਪਾਕ ਬਾਰਡਰ 'ਤੇ ਆ ਗਿਆ ਸੀ|
Ferozpur Policeਇਸ ਨੌਜਵਾਨ ਦਾ ਭਾਰਤ ਵਿਚ ਦਾਖਲ ਹੋਣ ਦਾ ਕਾਰਨ ਜਿਥੇ ਹੈਰਾਨੀ ਜਤਾਉਂਦਾ ਹੈ ਉਥੇ ਹੀ ਪਾਕਿਸਤਾਨ ਨੂੰ ਸ਼ੱਕ ਦੇ ਘੇਰੇ ਵਿਚ ਖੜਾ ਕਰਦਾ ਹੈ ਕਿਊ ਕਿ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਵਿਚ ਘੁਸਪੈਠ ਹੁੰਦੀ ਰਹਿੰਦੀ ਹੈ| ਜਿਸਦੇ ਚਲਦੇ ਇਹ ਸ਼ੱਕ ਪੈਦਾ ਹੋ ਰਿਹਾ ਹੈ ਕਿ ਇਹ ਘੁਸਪੈਠ ਕਰਵਾਉਣ ਲਈ ਪਾਕਿਸਤਾਨ ਦੀ ਕੋਈ ਨਵੀਂ ਚਾਲ ਹੋ ਸਕਦੀ ਹੈ| ਅਜੇ ਵੀ ਦੁਨੀਆਂ ਤੇ ਅਜਿਹੇ ਸ਼ਖਸ ਹਨ ਜੋ ਪਿਆਰ ਪਿਛੇ ਆਪਣੀ ਜਾਨ ਤਕ ਦਾਅ 'ਤੇ ਲਗਾਉਣਾ ਜਾਂਦੇ ਹਨ|
Pakistan Lover