ਟਵਿਟਰ ਤੋਂ ਹਟਾਏ ਗਏ ਸਿਖਰਲੇ ਅਧਿਕਾਰੀਆਂ ਨੂੰ ਕੰਪਨੀ ਦੇਵੇਗੀ 823 ਕਰੋੜ ਰੁਪਏ
Published : Oct 29, 2022, 3:25 pm IST
Updated : Oct 29, 2022, 3:25 pm IST
SHARE ARTICLE
Top 3 fired Twitter executives to get over 800 crore after Musk's takeover: Report
Top 3 fired Twitter executives to get over 800 crore after Musk's takeover: Report

ਬਲੂਮਬਰਗ ਦੀਆਂ ਰਿਪੋਰਟਾਂ ਮੁਤਾਬਕ ਟਵਿਟਰ ਤਿੰਨਾਂ ਅਧਿਕਾਰੀਆਂ 'ਤੇ ਹਰਜਾਨੇ ਵਜੋਂ ਕੁੱਲ 100 ਮਿਲੀਅਨ ਡਾਲਰ ਯਾਨੀ 823 ਕਰੋੜ ਰੁਪਏ ਖਰਚ ਕਰੇਗਾ।

 

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਨੇ ਆਖਰਕਾਰ ਟਵਿੱਟਰ ਡੀਲ ਨੂੰ ਅੰਤਿਮ ਰੂਪ ਦੇ ਦਿੱਤਾ। ਟਵਿੱਟਰ ਨੂੰ ਖਰੀਦਣ ਤੋਂ ਬਾਅਦ ਮਸਕ ਨੇ ਕੰਪਨੀ ਤੋਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪਰਾਗ ਅਗਰਵਾਲ, ਮੁੱਖ ਵਿੱਤੀ ਅਧਿਕਾਰੀ (ਸੀਐਫਓ) ਨੇਡ ਸੇਗਲ ਅਤੇ ਕਾਨੂੰਨੀ ਮਾਮਲਿਆਂ ਅਤੇ ਨੀਤੀ ਮੁਖੀ ਵਿਜੇ ਗੱਡੇ ਨੂੰ ਬਰਖਾਸਤ ਕਰ ਦਿੱਤਾ।

ਬਲੂਮਬਰਗ ਦੀਆਂ ਰਿਪੋਰਟਾਂ ਮੁਤਾਬਕ ਟਵਿਟਰ ਤਿੰਨਾਂ ਅਧਿਕਾਰੀਆਂ 'ਤੇ ਹਰਜਾਨੇ ਵਜੋਂ ਕੁੱਲ 100 ਮਿਲੀਅਨ ਡਾਲਰ ਯਾਨੀ 823 ਕਰੋੜ ਰੁਪਏ ਖਰਚ ਕਰੇਗਾ। ਇਹਨਾਂ ਵਿਚੋਂ ਪਰਾਗ ਅਗਰਵਾਲ ਨੂੰ ਸਭ ਤੋਂ ਵੱਧ 50 ਮਿਲੀਅਨ ਡਾਲਰ ਯਾਨੀ ਕਰੀਬ 412 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਕੰਪਨੀ ਨੇਡ ਸੇਗਲ ਨੂੰ 37 ਮਿਲੀਅਨ ਡਾਲਰ (304 ਕਰੋੜ ਰੁਪਏ) ਅਤੇ ਵਿਜੇ ਗੱਡੇ ਨੂੰ 17 ਮਿਲੀਅਨ ਡਾਲਰ (ਲਗਭਗ 140 ਕਰੋੜ ਰੁਪਏ) ਦੇਵੇਗੀ।

ਇਸ ਦੇ ਨਾਲ ਹੀ ਰਿਸਰਚ ਫਰਮ ਇਕੁਲਰ ਨੇ ਅਪ੍ਰੈਲ 'ਚ ਕਿਹਾ ਸੀ ਕਿ ਜੇਕਰ ਅਗਰਵਾਲ ਨੂੰ ਬਰਖਾਸਤ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ 42 ਮਿਲੀਅਨ ਡਾਲਰ ਜਾਂ 346 ਕਰੋੜ ਰੁਪਏ ਮਿਲਣਗੇ। ਇਕੁਇਲਰ ਨੇ ਇਹ ਗਣਨਾ ਆਪਣੀ ਮੂਲ ਤਨਖਾਹ ਅਤੇ ਬਾਕੀ ਇਕੁਇਟੀ ਅਵਾਰਡ ਦੇ ਆਧਾਰ 'ਤੇ ਕੀਤੀ ਸੀ। ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿਚ ਜੈਕ ਡੋਰਸੀ ਦੇ ਅਸਤੀਫੇ ਤੋਂ ਬਾਅਦ ਪਰਾਗ ਅਗਰਵਾਲ ਨੂੰ ਕੰਪਨੀ ਦਾ ਸੀਈਓ ਬਣਾਇਆ ਗਿਆ ਸੀ।

ਪਰਾਗ ਨਵੰਬਰ ਵਿਚ ਸੀਈਓ ਬਣਨ ਤੋਂ ਪਹਿਲਾਂ ਟਵਿਟਰ ਦੇ ਚੀਫ ਟੈਕਨਾਲੋਜੀ ਅਫਸਰ ਸਨ। ਸਾਲ 2021 ਵਿਚ  ਉਸ ਨੂੰ ਤਨਖਾਹ ਅਤੇ ਹੋਰ ਭੱਤਿਆਂ ਦੇ ਰੂਪ ਵਿਚ 3.04 ਮਿਲੀਅਨ ਡਾਲਰ ਮਿਲੇ। ਸੀਈਓ ਵਜੋਂ ਅਗਰਵਾਲ ਦੀ ਤਨਖਾਹ 1 ਮਿਲੀਅਨ ਡਾਲਰ ਸਾਲਾਨਾ ਯਾਨੀ 9.24 ਮਿਲੀਅਨ ਰੁਪਏ ਦੱਸੀ ਗਈ ਸੀ।  ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਅਨੁਸਾਰ ਕੰਪਨੀ ਦੇ 7,500 ਕਰਮਚਾਰੀਆਂ ਵਿਚੋਂ 75% ਜਾਂ ਲਗਭਗ 5,600 ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement