ਹਫ਼ਤੇ 'ਚ 4 ਦਿਨ ਕੰਮ, 3 ਦਿਨ ਛੁੱਟੀ, ਯੂ.ਕੇ. ਦੀਆਂ 100 ਕੰਪਨੀਆਂ ਨੇ ਸ਼ੁਰੂ ਕੀਤੀ ਇਹ ਪਹਿਲਕਦਮੀ
Published : Nov 29, 2022, 4:01 pm IST
Updated : Nov 29, 2022, 4:22 pm IST
SHARE ARTICLE
Image
Image

4 ਦਿਨ ਦਾ ਕੰਮ ਦੱਸਿਆ ਲਾਹੇਵੰਦ, ਦੇਸ਼ 'ਚ ਬਦਲਾਅ ਲਿਆਉਣ ਦੇ ਦਾਅਵੇ 

 

ਲੰਡਨ - ਦੁਨੀਆ 'ਚ ਮੰਦੀ ਦੇ ਡਰ ਦੇ ਵਿਚਕਾਰ ਜਿੱਥੇ ਕਈ ਮਲਟੀਨੈਸ਼ਨਲ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ, ਇਸੇ ਦੌਰਾਨ ਬ੍ਰਿਟੇਨ ਦੀਆਂ 100 ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਧਦੀ ਮਹਿੰਗਾਈ ਅਤੇ ਮੰਦੀ ਦੀ ਲਪੇਟ 'ਚ ਆ ਰਹੀ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਵਾਪਸ ਲਿਆਉਣ ਲਈ ਯੂਨਾਈਟਿਡ ਕਿੰਗਡਮ ਦੀਆਂ 100 ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਹਫਤੇ 'ਚ 4 ਦਿਨ ਕੰਮ ਅਤੇ 3 ਦਿਨ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕੰਪਨੀਆਂ ਨੇ ਸਾਰੇ ਕਰਮਚਾਰੀਆਂ ਦੀ ਤਨਖਾਹ ਕੱਟੇ ਬਿਨਾਂ ਪੱਕੇ ਤੌਰ 'ਤੇ ਹਫਤੇ 'ਚ ਚਾਰ ਦਿਨ ਕੰਮ ਕਰਨ ਦਾ ਫਾਰਮੂਲਾ ਬਣਾ ਦਿੱਤਾ ਹੈ।

ਇਸ ਵੱਡੇ ਐਲਾਨ ਨੂੰ ਲੈ ਕੇ ਇਨ੍ਹਾਂ ਕੰਪਨੀਆਂ ਦਾ ਮੰਨਣਾ ਹੈ ਕਿ ਹਫਤੇ 'ਚ 4 ਦਿਨ ਕੰਮ ਕਰਕੇ ਉਹ ਦੇਸ਼ 'ਚ ਵੱਡਾ ਬਦਲਾਅ ਲਿਆਉਣ 'ਚ ਕਾਮਯਾਬ ਹੋ ਜਾਣਗੀਆਂ। ਇਨ੍ਹਾਂ 100 ਕੰਪਨੀਆਂ ਵਿੱਚ ਲਗਭਗ 2,600 ਕਰਮਚਾਰੀ ਕੰਮ ਕਰਦੇ ਹਨ।

ਵਧੇਗੀ ਕੰਪਨੀਆਂ ਦੀ ਉਤਪਾਦਕਤਾ 

ਕੰਪਨੀਆਂ ਦਲੀਲ ਦਿੰਦੀਆਂ ਹਨ ਕਿ 5 ਦਿਨਾਂ ਦੀ ਬਜਾਏ ਹਫ਼ਤੇ ਵਿੱਚ 4 ਦਿਨ ਕੰਮ ਕਰਨਾ ਕੰਪਨੀਆਂ ਨੂੰ ਆਪਣੀ ਉਤਪਾਦਕਤਾ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰੇਗਾ, ਮਤਲਬ ਕਿ ਉਹ ਘੱਟ ਘੰਟਿਆਂ ਦੀ ਵਰਤੋਂ ਕਰਕੇ ਉਹੀ ਨਤੀਜੇ ਪ੍ਰਦਾਨ ਕਰ ਸਕਦੀਆਂ ਹਨ। ਬ੍ਰਿਟੇਨ ਦੀਆਂ ਦੋ ਸਭ ਤੋਂ ਵੱਡੀਆਂ ਫਰਮਾਂ ਐਟਮ ਬੈਂਕ ਅਤੇ ਗਲੋਬਲ ਮਾਰਕੀਟਿੰਗ ਫਰਮ ਏਵਿਨ ਇਨ੍ਹਾਂ 100 ਕੰਪਨੀਆਂ ਵਿੱਚ 4 ਦਿਨ ਦੇ ਕੰਮਕਾਜੀ ਸੱਭਿਆਚਾਰ ਨੂੰ ਅਪਣਾਉਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਦੋਵਾਂ ਕੰਪਨੀਆਂ ਦੇ ਯੂਕੇ ਵਿੱਚ ਲਗਭਗ 450 ਕਰਮਚਾਰੀ ਹਨ।

ਏਵਿਨ ਦੇ ਮੁੱਖ ਕਾਰਜਕਾਰੀ ਐਡਮ ਰੌਸ ਨੇ ਦ ਗਾਰਡੀਅਨ ਨੂੰ ਦੱਸਿਆ, “ਅਸੀਂ ਇੱਕ ਨਵੇਂ ਕਾਰਜਕਾਰੀ ਪੈਟਰਨ ਨੂੰ ਅਪਣਾ ਕੇ ਸਭ ਤੋਂ ਇਤਿਹਾਸਕ ਤਬਦੀਲੀ ਦੀ ਪਹਿਲਕਦਮੀ ਕਰ ਰਹੇ ਹਾਂ। ਇਸ ਨਾਲ ਗਾਹਕ ਸੇਵਾ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਬੋਝ ਘਟਾ ਕੇ ਕਰਮਚਾਰੀਆਂ ਦੀ ਪ੍ਰਤਿਭਾ ਨੂੰ ਵੀ ਨਿਖਾਰਿਆ ਜਾ ਸਕਦਾ ਹੈ।

70 ਹੋਰ ਕੰਪਨੀਆਂ ਵੱਲੋਂ ਟ੍ਰਾਇਲ

ਬ੍ਰਿਟੇਨ ਦੀਆਂ ਇਨ੍ਹਾਂ 100 ਕੰਪਨੀਆਂ ਤੋਂ ਇਲਾਵਾ ਦੁਨੀਆ ਦੀਆਂ 70 ਹੋਰ ਕੰਪਨੀਆਂ ਵੀ ਪਾਇਲਟ ਪ੍ਰੋਜੈਕਟ ਤਹਿਤ 4 ਦਿਨ ਕੰਮ ਕਰ ਰਹੀਆਂ ਹਨ, ਹਾਲਾਂਕਿ, ਇਹ ਅਜੇ ਪਰਖ ਦੇ ਪੜਾਅ ਵਿੱਚ ਹੈ। ਇਨ੍ਹਾਂ ਕੰਪਨੀਆਂ ਵਿੱਚ ਲਗਭਗ 3,300 ਲੋਕ ਕੰਮ ਕਰਦੇ ਹਨ। ਇਸ ਦੇ ਨਾਲ ਹੀ, ਕੈਂਬਰਿਜ ਅਤੇ ਆਕਸਫੋਰਡ ਦੇ ਨਾਲ-ਨਾਲ ਬੋਸਟਨ ਯੂਨੀਵਰਸਿਟੀ ਦੇ ਖੋਜਕਰਤਾ ਇਸ ਵਿਸ਼ੇ 'ਤੇ ਖੋਜ ਕਰ ਰਹੇ ਹਨ।

ਸਤੰਬਰ ਵਿੱਚ ਜਦੋਂ ਇਹਨਾਂ ਕੰਪਨੀਆਂ ਤੋਂ ਪੁੱਛਿਆ ਗਿਆ ਕਿ ਟ੍ਰਾਇਲ ਕਿਵੇਂ ਚੱਲ ਰਿਹਾ ਹੈ, ਤਾਂ 80 ਤੋਂ ਵੱਧ ਕੰਪਨੀਆਂ ਨੇ ਕਿਹਾ ਕਿ 4 ਦਿਨ ਕੰਮ ਕਰਨਾ ਉਹਨਾਂ ਦੇ ਕਾਰੋਬਾਰ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement