'ਨਾਨਕ ਸ਼ਾਹ ਫ਼ਕੀਰ' ਬਾਰੇ ਘੜਮੱਸ
Published : Apr 11, 2018, 3:19 am IST
Updated : Apr 11, 2018, 3:19 am IST
SHARE ARTICLE
SGPC
SGPC

ਸ਼੍ਰੋਮਣੀ ਕਮੇਟੀ ਨੂੰ ਅਪਣੀ ਸੋਚ ਵਿਚ ਸੁਧਾਰ ਲਿਆਉਣ ਲਈ ਕਹਿ ਰਿਹਾ ਹੈ

ਸ਼੍ਰੋਮਣੀ ਕਮੇਟੀ ਦੀ ਕਦੇ ਹਾਂ, ਕਦੇ ਨਾਂਹ ਵਾਲੀ ਨੀਤੀ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਵਿਚ ਸਿਧਾਂਤਾਂ ਨਾਲ ਖੜੇ ਰਹਿਣ ਵਾਲਾ ਨਾ ਜੋਸ਼ ਹੀ ਬਾਕੀ ਰਿਹਾ ਹੈ ਅਤੇ ਨਾ ਹੋਸ਼ ਹੀ। ਜਿਨ੍ਹਾਂ ਨੇ ਫ਼ਿਲਮ ਵੇਖੀ ਹੈ, ਉਨ੍ਹਾਂ ਅੰਦਰ ਇਸ ਬਾਰੇ ਬੜੀ ਨਾਰਾਜ਼ਗੀ ਹੈ ਕਿਉਂਕਿ ਇਸ ਫ਼ਿਲਮ ਵਿਚ ਬਾਬੇ ਨਾਨਕ ਦੇ ਪ੍ਰਵਾਰ ਦੇ ਕਿਰਦਾਰਾਂ ਨੂੰ ਵੀ ਕਲਾਕਾਰਾਂ ਨੇ ਨਿਭਾਇਆ ਹੈ ਜਿਸ ਦੀ ਸਿੱਖ ਮਰਿਆਦਾ ਵਿਚ ਸਖ਼ਤ ਮਨਾਹੀ ਹੈ। ਪਰ ਇਸ ਫ਼ਿਲਮ ਵਿਚ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਦੇ ਪੈਸੇ ਲੱਗੇ ਦੱਸੇ ਜਾਂਦੇ ਹਨ ਜਿਸ ਸਦਕਾ ਸਿਆਸਤਦਾਨਾਂ ਤੇ ਦਬਾਅ ਪਾ ਕੇ ਇਸ ਫ਼ਿਲਮ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਹੀ ਨਹੀਂ ਐਸ.ਜੀ.ਪੀ.ਸੀ. ਨੇ ਗੁਰਦਵਾਰਿਆਂ ਰਾਹੀਂ ਇਸ ਫ਼ਿਲਮ ਦਾ ਪ੍ਰਚਾਰ ਕਰਨ ਦਾ ਫ਼ੈਸਲਾ ਵੀ ਕਰ ਦਿਤਾ।

'ਨਾਨਕ ਸ਼ਾਹ ਫ਼ਕੀਰ' ਫ਼ਿਲਮ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਭਾਵੇਂ ਇਸ ਫ਼ਿਲਮ ਨੂੰ ਬਣਾਉਣ ਵਾਲੇ ਨਿਰਦੇਸ਼ਕ ਦਾ ਬਾਬੇ ਨਾਨਕ ਪ੍ਰਤੀ ਪਿਆਰ ਹੀ ਹੋਵੇਗਾ ਜਿਸ ਨੇ ਉਸ ਨੂੰ ਇਸ ਔਖੀ ਘਾਟੀ ਵਿਚ ਪੈਰ ਰੱਖਣ ਲਈ ਤਿਆਰ ਕੀਤਾ ਪਰ ਫ਼ਿਲਮ ਦੀਆਂ ਜੋ ਝਲਕੀਆਂ ਸਾਹਮਣੇ ਆਈਆਂ ਹਨ, ਉਹ ਸਾਫ਼ ਸੁਨੇਹਾ ਦੇਂਦੀਆਂ ਹਨ ਕਿ ਨਿਰਦੇਸ਼ਕ ਅਤੇ ਉਨ੍ਹਾਂ ਨਾਲ ਜੁੜੇ ਲੋਕ, ਬਾਬੇ ਨਾਨਕ ਨੂੰ ਸਮਝ ਹੀ ਨਹੀਂ ਸਕੇ। ਫ਼ਿਲਮ ਦੇ ਨਾਂ ਵਿਚ 'ਫ਼ਕੀਰ' ਲਫ਼ਜ਼ ਬਾਬੇ ਨਾਨਕ ਦੀ ਸਾਰੀ ਬਾਣੀ ਦੇ ਅਰਥਾਂ ਨੂੰ ਹੀ ਉਲਟਾ ਦੇਂਦਾ ਹੈ। 'ਫ਼ਕੀਰ' ਕੌਣ ਹੁੰਦਾ ਹੈ? ਫ਼ਕੀਰ ਤਾਂ ਮੁਸਲਮਾਨ ਧਰਮ ਨਾਲ ਜੁੜਿਆ ਇਕ ਕਿਰਦਾਰ ਮੰਨਿਆ ਜਾਂਦਾ ਸੀ ਪਰ ਹੁਣ ਹਿੰਦੂ ਧਰਮ ਵਿਚ ਵੀ ਇਸ ਦੀ ਵਰਤੋਂ ਹੋਣ ਲੱਗ ਪਈ ਹੈ ਜਿਸ ਨੇ ਸਾਧੂ, ਭਿਕਸ਼ੂ ਆਦਿ ਨਾਵਾਂ ਦੀ ਥਾਂ ਲੈ ਲਈ ਹੈ। ਫ਼ਕੀਰ ਤਾਂ ਉਹ ਹੋਇਆ ਜਿਸ ਨੇ ਗ੍ਰਹਿਸਥ ਤਿਆਗ ਕੇ ਰੱਬ ਨੂੰ ਇਕੱਲਿਆਂ ਲੱਭਣ ਦਾ ਰਾਹ ਚੁਣ ਲਿਆ ਹੋਵੇ। ਮੁਸਲਮਾਨ ਧਰਮ ਵਿਚ ਫ਼ਕੀਰ ਉਹ ਬੰਦੇ ਹੁੰਦੇ ਹਨ ਜਿਨ੍ਹਾਂ ਗ਼ਰੀਬੀ ਅਤੇ ਧਰਮ ਨਾਲ ਸਦੀਵੀ ਰਿਸ਼ਤਾ ਗੰਢ ਕੇ ਸਾਰੇ ਜ਼ਮੀਨੀ ਰਿਸ਼ਤਿਆਂ ਅਤੇ ਪਦਾਰਥਾਂ ਨੂੰ ਤਿਆਗ ਦਿਤਾ ਹੋਵੇ। ਬਾਬੇ ਨਾਨਕ ਬਾਰੇ ਜਿੰਨੀ ਕੁ ਸਮਝ ਸਾਨੂੰ ਹੈ, ਉਨ੍ਹਾਂ ਵਿਚ ਤਾਂ ਫ਼ਕੀਰਾਂ ਵਾਲੀ ਕੋਈ ਗੱਲ ਹੀ ਨਹੀਂ ਸੀ। ਉਨ੍ਹਾਂ ਨੇ ਗ੍ਰਹਿਸਥ ਜੀਵਨ ਵਿਚ ਰਹਿੰਦੇ ਹੋਏ ਅਪਣੇ ਸਾਰੇ ਜ਼ਮੀਨੀ ਰਿਸ਼ਤੇ ਨਿਭਾਏ ਅਤੇ ਨਿਭਾਉਣ ਦੀ ਪ੍ਰੇਰਨਾ ਦਿਤੀ। ਉਹ ਤਾਂ ਅਪਣੇ ਅੰਤਮ ਸਾਹ ਤਕ ਕਿਸਾਨ ਸਨ ਅਤੇ ਅਪਣੀ ਜ਼ਮੀਨ ਤੇ ਹੱਲ ਵਾਹ ਕੇ ਅਪਣੀ ਕਿਰਤ ਦੀ ਕਮਾਈ 'ਚੋਂ ਅਪਣੇ ਅਤੇ ਅਪਣੇ ਪ੍ਰਵਾਰ ਦਾ ਪਾਲਣ-ਪੋਸਣ ਕਰਦੇ ਅਤੇ ਲੋੜਵੰਦਾਂ ਦੀ ਭਰਪੂਰ ਮਦਦ ਵੀ ਕਰਦੇ ਸਨ। ਉਨ੍ਹਾਂ ਜਦੋਂ ਪੈਦਲ ਹੀ ਦੁਨੀਆਂ ਘੁੰਮ ਕੇ ਬਾਕੀ ਧਰਮਾਂ ਦੇ ਸਿਆਣਿਆਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਚੋਲਾ ਭੇਖ ਵਜੋਂ ਪਾਇਆ ਸੀ ਜਿਸ ਨੂੰ ਮੁੜ ਅਪਣੇ ਘਰ ਪਰਤਦਿਆਂ ਹੀ ਉਤਾਰ ਦਿਤਾ ਅਤੇ ਇਕ ਕਿਸਾਨ ਦਾ ਜੀਵਨ ਜੀਵਿਆ।ਫ਼ਕੀਰ ਜਦੋਂ ਦੁਨਿਆਵੀ ਰਿਸ਼ਤੇ ਛਡਦਾ ਹੈ ਤਾਂ ਉਹ ਰੋਟੀ ਦਾ ਸਾਧਨ ਕੇਵਲ ਭੀਖ ਅਤੇ ਦੂਜਿਆਂ ਦੇ ਰਹਿਮ ਤੇ ਜਿਊਣ ਦੀ ਰਵਾਇਤ ਹੀ ਅਪਣਾਉਂਦਾ ਹੈ। ਪਰ ਗੁਰੂ ਨਾਨਕ ਨੇ ਤਾਂ ਅਪਣੀਆਂ ਕਥਿਤ ਉਦਾਸੀਆਂ ਵਿਚ ਵੀ ਕਦੇ ਭੀਖ ਮੰਗ ਕੇ ਇਕ ਦਾਣਾ ਨਹੀਂ ਸੀ ਖਾਧਾ। ਉਨ੍ਹਾਂ ਦੇ ਖੇਤਾਂ ਦੀ ਕਮਾਈ, ਥੋੜੇ ਥੋੜੇ ਸਮੇਂ ਬਾਅਦ, ਉਸ ਵੇਲੇ ਦੇ ਪ੍ਰਚਲਤ 'ਹਵਾਲਾ' ਪ੍ਰਬੰਧ ਅਧੀਨ ਯਾਤਰਾ ਦੇ ਅਗਲੇ ਮਿਥੇ ਟਿਕਾਣੇ ਤੇ ਪੁਜ ਜਾਂਦੀ ਸੀ ਜਿਸ ਨਾਲ ਉਹ ਸਫ਼ਰ ਦਾ ਖ਼ਰਚ ਬੜੇ ਸੰਜਮ ਨਾਲ ਪੂਰਾ ਕਰਦੇ ਸਨ। ਜਿਸ ਫ਼ਿਲਮ ਦਾ ਨਾਂ ਹੀ ਬਾਬੇ ਨਾਨਕ ਦੀ ਸੋਚ ਨਾਲ ਮੇਲ ਨਹੀਂ ਖਾਂਦਾ, ਉਸ ਫ਼ਿਲਮ ਬਾਰੇ ਹੋਰ ਕੀ ਕਿਹਾ ਜਾ ਸਕਦਾ ਹੈ?

Guru Nanak Dev JiGuru Nanak Dev Ji

ਸ਼੍ਰੋਮਣੀ ਕਮੇਟੀ ਦੀ ਕਦੇ ਹਾਂ, ਕਦੇ ਨਾਂਹ ਵਾਲੀ ਨੀਤੀ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਵਿਚ ਸਿਧਾਂਤਾਂ ਨਾਲ ਖੜੇ ਹੋਣ ਵਾਲਾ ਨਾ ਜੋਸ਼ ਹੀ ਬਾਕੀ ਰਿਹਾ ਹੈ ਅਤੇ ਨਾ ਹੋਸ਼ ਹੀ। ਜਿਨ੍ਹਾਂ ਨੇ ਫ਼ਿਲਮ ਵੇਖੀ ਹੈ, ਉਨ੍ਹਾਂ ਅੰਦਰ ਇਸ ਬਾਰੇ ਬੜੀ ਨਾਰਾਜ਼ਗੀ ਹੈ ਕਿਉਂਕਿ ਇਸ ਫ਼ਿਲਮ ਵਿਚ ਬਾਬੇ ਨਾਨਕ ਦੇ ਪ੍ਰਵਾਰ ਦੇ ਕਿਰਦਾਰਾਂ ਨੂੰ ਵੀ ਕਲਾਕਾਰਾਂ ਨੇ ਨਿਭਾਇਆ ਹੈ ਜਿਸ ਦੀ ਸਿੱਖ ਮਰਿਆਦਾ ਵਿਚ ਸਖ਼ਤ ਮਨਾਹੀ ਹੈ। ਪਰ ਇਸ ਫ਼ਿਲਮ ਵਿਚ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਦੇ ਪੈਸੇ ਲੱਗੇ ਦੱਸੇ ਜਾਂਦੇ ਹਨ ਜਿਸ ਸਦਕਾ ਸਿਆਸਤਦਾਨਾਂ ਤੇ ਦਬਾਅ ਪਾ ਕੇ ਇਸ ਫ਼ਿਲਮ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਹੀ ਨਹੀਂ ਐਸ.ਜੀ.ਪੀ.ਸੀ. ਨੇ ਗੁਰਦਵਾਰਿਆਂ ਰਾਹੀਂ ਇਸ ਫ਼ਿਲਮ ਦਾ ਪ੍ਰਚਾਰ ਕਰਨ ਦਾ ਫ਼ੈਸਲਾ ਵੀ ਕਰ ਦਿਤਾ। ਪਰ ਪੰਥ ਵਿਚ ਅਜੇ ਵੀ ਸਿੱਖੀ ਸੋਚ ਨੂੰ ਸਮਝਣ ਅਤੇ ਮੰਨਣ ਵਾਲੇ ਲੋਕ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਆਵਾਜ਼ ਚੁੱਕਣ ਕਰ ਕੇ ਹੀ ਸ਼੍ਰੋਮਣੀ ਕਮੇਟੀ ਨਾਂਹ ਕਹਿਣ ਲਈ ਮਜਬੂਰ ਹੋ ਗਈ।ਪਰ ਸਵਾਲ ਇਕ ਫ਼ਿਲਮ ਦਾ ਨਹੀਂ, ਪੂਰੀ ਸ਼੍ਰੋਮਣੀ ਕਮੇਟੀ ਦਾ ਹੈ। ਇਕ ਕਿਤਾਬ ਸਾਹਮਣੇ ਆਈ ਹੈ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਛਾਪੀ ਗਈ ਹੈ ਅਤੇ ਮੁਫ਼ਤ ਵਿਚ ਵੰਡੀ ਜਾ ਰਹੀ ਹੈ। ਇਸ ਕਿਤਾਬ ਵਿਚ ਔਰਤਾਂ ਦੇ ਪਹਿਰਾਵੇ ਬਾਰੇ ਸਿੱਖ ਧਰਮ ਦਾ ਨਾਂ ਲੈ ਕੇ ਕੁੱਝ ਨਿਯਮ ਦਿਤੇ ਗਏ ਹਨ। ਬਾਬਾ ਨਾਨਕ ਪਹਿਲੇ ਮਹਾਂਪੁਰਸ਼ ਸਨ ਜਿਨ੍ਹਾਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿਤਾ ਅਤੇ ਸ਼੍ਰੋਮਣੀ ਕਮੇਟੀ ਹੀ ਉਨ੍ਹਾਂ ਦੇ ਫ਼ਲਸਫ਼ੇ ਨੂੰ ਕਮਜ਼ੋਰ ਕਰਨ ਵਾਲੀ ਸੰਸਥਾ ਬਣਦੀ ਜਾ ਰਹੀ ਹੈ।ਜਿਹੜਾ ਪੈਸਾ ਅਸੀ ਗੋਲਕ ਵਿਚ ਸਿੱਖ ਪੰਥ ਦੇ ਪ੍ਰਚਾਰ ਅਤੇ ਵਾਧੇ ਵਾਸਤੇ ਪਾਉਂਦੇ ਹਾਂ, ਉਸ ਨੂੰ ਅਕਾਲੀ ਦਲ ਦੀਆਂ ਰੈਲੀਆਂ ਦੇ ਲੰਗਰ ਵਾਸਤੇ ਵਰਤਿਆ ਜਾਂਦਾ ਹੈ। ਇਹ ਇਲਜ਼ਾਮ ਅਸੈਂਬਲੀ ਵਿਚ ਲਗਾਇਆ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਚੁੱਪ ਹੈ।  ਫ਼ਕੀਰ ਵਾਸਤੇ ਜੱਪ, ਵਾਰ ਵਾਰ ਅਪਣੇ ਰੱਬ ਦਾ ਨਾਂ ਦੁਹਰਾਉਣਾ ਹੁੰਦਾ ਹੈ। ਬਾਬਾ ਨਾਨਕ ਤਾਂ ਇਸ ਅਮਲ ਨੂੰ ਸਖ਼ਤ ਸ਼ਬਦਾਂ ਵਿਚ ਨਿੰਦਦੇ ਹਨ। ਪਰ ਸ਼੍ਰੋਮਣੀ ਕਮੇਟੀ ਤਾਂ ਸਿੱਖੀ ਦੀ ਮੁਢਲੀ ਸੋਚ ਤੋਂ ਹੀ ਦੂਰ ਹੋ ਚੁੱਕੀ ਹੈ। ਗੋਲਕ ਚੋਰੀ ਦੀਆਂ ਘਟਨਾਵਾਂ ਸਿੱਖ ਧਰਮ ਨੂੰ ਕਮਜ਼ੋਰ ਕਰ ਰਹੀਆਂ ਹਨ। ਜਿਨ੍ਹਾਂ ਨੂੰ ਸਿੱਖ ਫ਼ਲਸਫ਼ੇ ਦੀ ਸਮਝ ਨਹੀਂ, ਉਨ੍ਹਾਂ ਨੂੰ ਸਿੱਖ ਧਰਮ ਦੀ ਸੰਭਾਲ ਕਿਉਂ ਸੌਂਪ ਦਿਤੀ ਗਈ ਹੈ? -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement