Punjab News: ਬਦਲਦੇ ਮੌਸਮਾਂ, ਵਧਦੇ ਤਾਪਮਾਨ ਤੇ ਧਰਤੀ ਹੇਠੋਂ ਮੁਕਦੇ ਪਾਣੀ ਵਲ ਵੇਖ ਕੇ ਵੀ ਸਾਡੀ ਸਮਝ ਸਾਡਾ ਸਾਥ ਨਹੀਂ ਦੇ ਰਹੀ
Published : Dec 14, 2023, 8:03 am IST
Updated : Dec 14, 2023, 8:09 am IST
SHARE ARTICLE
File Photo
File Photo

ਜੇ ਅਸਲ ਵਿਚ ਦੁਨੀਆਂ ਨੂੰ ਬਚਾਉਣਾ ਹੈ ਤਾਂ ਬਹੁਤ ਕੁੱਝ ਕਰਨਾ ਪਵੇਗਾ ਨਾ ਕਿ ਸਿਰਫ਼ ਜੈਵਿਕ ਬਾਲਣ ਦੀ ਖਪਤ ਘੱਟ ਕਰਨ ਨਾਲ ਹੀ ਗੱਲ ਬਣ ਜਾਵੇਗੀ।

Punjab News:  ‘3OP 28’ (ਕਾਨਫ਼ਰੰਸ ਆਫ਼ ਦਾ ਪਾਰਟੀਜ਼) 200 ਦੇਸ਼ਾਂ ਵਲੋਂ ਬਦਲਦੇ ਵਾਤਾਵਰਣ ਦੀ ਰਫ਼ਤਾਰ ਨੂੰ ਕਾਬੂ ਹੇਠ ਕਰਨ ਲਈ ਇਕ ਸਾਂਝੀ ਨੀਤੀ ਬਣਾਉਣ ਦੇ ਯਤਨ ਨੂੰ ਤਿੰਨ ਦਹਾਕਿਆਂ ਬਾਅਦ ਇਕ ਸਹਿਮਤੀ ਮਿਲੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਦੇਸ਼ਾਂ ਨੇ ਮਿਲ ਕੇ ਫ਼ੈਸਲਾ ਲਿਆ ਹੈ ਕਿ ਉਹ ਅਪਣੇ ਅਪਣੇ ਦੇਸ਼ਾਂ ਦੀਆਂ ਨੀਤੀਆਂ ਵਿਚ ਜੈਵਿਕ ਬਾਲਣ ਤੋਂ ਦੂਰੀ ਬਣਾਉਣ ਦਾ ਕੰਮ ਸ਼ੁਰੂ ਕਰਨਗੇ। ਪੈਟਰੌਲ, ਡੀਜ਼ਲ ਆਦਿ ਦਾ ਖ਼ਾਤਮਾ ਵੀ ਕਰੀਬ ਹੈ

ਪਰ ਉਨ੍ਹਾਂ ਚੋਂ ਨਿਕਲਦਾ ਪ੍ਰਦੂਸ਼ਣ ਦੁਨੀਆਂ ਦਾ ਤਾਪਮਾਨ ਬਦਲ ਰਿਹਾ ਹੈ, ਜਿਸ ਕਾਰਨ ਅਸੀ ਅੱਜ ਪੰਜਾਬ ਵਿਚ ਕਦੇ ਬਰਫ਼ ਪੈਂਦੀ ਵੇਖਦੇ ਹਾਂ ਤੇ ਕਦੇ ਝੱਖੜ ਹਨੇਰੀ (ਟਾਰਨੈਡੋ)। ਇਸ ਵਾਰ ਤਾਪਮਾਨ ਕਾਰਨ ਪੰਜਾਬ ਵਿਚ ਫ਼ਸਲ ਵੀ ਘੱਟ ਹੋਈ ਹੈ ਜਿਸ ਦੀ ਚਿੰਤਾ ਸਰਕਾਰਾਂ ਨੂੰ ਸਤਾ ਰਹੀ ਹੈ। ਇਹ ਸਮਝੌਤੇ ਕਿੰਨੇ ਅਸਰਦਾਰ ਹੋਣਗੇ, ਇਸ ਬਾਰੇ ਕਹਿਣਾ ਮੁਸ਼ਕਲ ਹੈ ਕਿਉਂਕਿ ਭਾਵੇਂ ਇਹ 200 ਲੀਡਰ ਅਪਣੇ ਦਸਤਖ਼ਤ ਤਾਂ ਸਾਂਝੇ ਸਮਝੌਤੇ ’ਤੇ ਕਰ ਗਏ ਹਨ ਪਰ ਇਹ ਸੱਭ ਅਪਣੇ ਅਪਣੇ ਨਿਜੀ ਹਵਾਈ ਜਹਾਜ਼ਾਂ ਵਿਚ ਆਏ ਸਨ ਤੇ ਵਾਪਸ ਪਰਤ ਗਏ।

ਇਨ੍ਹਾਂ ਦੇ ਇਕੱਠ ਵਿਚ ਪਲਾਸਟਿਕ ਦੀਆਂ ਬੋਤਲਾਂ, ਕਰੋੜਾਂ ਦੇ ਫ਼ੰਡ ਤੇ ਪ੍ਰਚਾਰ ਸਮਾਨ ਦੀ ਬਰਬਾਦੀ ਕੀਤੀ ਗਈ ਹੋਵੇਗੀ ਤੇ ਜਿਸ ਦੇਸ਼ ਵਿਚ ਇਹ ਬੈਠੇ ਸਨ, ਉਸ ਦੀਆਂ ਸ਼ੀਸ਼ੇ ਦੀਆਂ ਬਣੀਆਂ ਇਮਾਰਤਾਂ ਵਾਤਾਵਰਣ ਅਨੁਸਾਰੀ ਨਹੀਂ ਸਨ ਬਣੀਆਂ ਹੋਈਆਂ। ਜਿਸ ਤਰ੍ਹਾਂ ਪਿਛਲੇ ਮਹੀਨੇ ਹੀ ਦੁਬਈ ਵਿਚ ਹੜ੍ਹਾਂ ਦੀ ਸਥਿਤੀ ਬਣੀ ਸੀ, ਉਹ ਉਨ੍ਹਾਂ ਦੀ ਵਾਤਾਵਰਣ ਅਨੁਕੂਲਤਾ ਦਾ ਨਤੀਜਾ ਨਹੀਂ ਸੀ ਬਲਕਿ ਅਪਣੇ ਤੇਲ ਦੇ ਪੈਸਿਆਂ ਦੇ ਘੁਮੰਡ ਵਿਚ ਸਮੁੰਦਰ ਤੋਂ ਜ਼ਮੀਨ ਖੋਹਣ ਦਾ ਨਤੀਜਾ ਸੀ।

ਜੇ ਅਸਲ ਵਿਚ ਦੁਨੀਆਂ ਨੂੰ ਬਚਾਉਣਾ ਹੈ ਤਾਂ ਬਹੁਤ ਕੁੱਝ ਕਰਨਾ ਪਵੇਗਾ ਨਾ ਕਿ ਸਿਰਫ਼ ਜੈਵਿਕ ਬਾਲਣ ਦੀ ਖਪਤ ਘੱਟ ਕਰਨ ਨਾਲ ਹੀ ਗੱਲ ਬਣ ਜਾਵੇਗੀ।
ਅਮੀਰ ਪਛਮੀ ਦੇਸ਼ ਅਜੇ ਵੀ ਅਪਣੀਆਂ ਆਦਤਾਂ ਬਦਲਣ ਵਾਲੀ ਸੋਚ ਦੀ ਪ੍ਰਦਰਸ਼ਨੀ ਨਹੀਂ ਕਰ ਰਹੇ ਤੇ ਨਾ ਹੀ ਉਹ ਅਪਣੀਆਂ ਗ਼ਲਤੀਆਂ ਦਾ ਪਛਤਾਵਾ ਆਰਥਕ ਰੂਪ ਵਿਚ ਕਰਨ ਵਾਸਤੇ ਤਿਆਰ ਹਨ।

ਇਸ ਦਾ ਅਸਰ ਨਾ ਸਿਰਫ਼ ਤਾਪਮਾਨ ਦੇ ਵਾਧੇ ਨੂੰ ਰੋਕਣ ਤੇ ਹੈ ਬਲਕਿ ਇਸ ਦੇ ਅਸਰ ਹੇਠ ਛੋਟੇ ਤੇ ਗ਼ਰੀਬ ਦੇਸ਼ ਤਬਾਹ ਵੀ ਹੋ ਰਹੇ ਹਨ। ਵੱਡੇ ਦੇਸ਼ਾਂ ਕੋਲ ਏਨੀ ਜ਼ਿਆਦਾ ਦੌਲਤ ਹੈ ਕਿ ਉਨ੍ਹਾਂ ਦੀ ਲਾਪ੍ਰਵਾਹੀ ਦਾ ਖ਼ਮਿਆਜ਼ਾ ਉਨ੍ਹਾਂ ਦੇਸ਼ਾਂ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਤਾਂ ਨਹੀਂ ਭੁਗਤਣਾ ਪੈਂਦਾ ਪਰ ਜਦ ਮੌਸਮ ਬਦਲਦਾ ਹੈ ਤਾਂ ਉਹ ਗ਼ਰੀਬ ਤੇ ਅਮੀਰ ਦੇਸ਼ ਵਿਚ ਅੰਤਰ ਨਹੀਂ ਵੇਖਦਾ। ਕੁਦਰਤ ਵਾਸਤੇ ਹਰ ਇਨਸਾਨ ਬਰਾਬਰ ਹੈ ਪਰ ਦੁਨੀਆਂ ਅਪਣੇ ਆਪ ਵਿਚ ਹੀ ਵੰਡੀ ਹੋਈ ਹੈ।

ਇਹ ਵੱਡੇ ਦੇਸ਼ ਕਦੋਂ ਅਪਣੀਆਂ ਨੀਤੀਆਂ ਵਿਚ ਤਬਦੀਲੀਆਂ ਲਿਆਉਣਗੇ, ਉਹ ਤਾਂ ਸਮਾਂ ਹੀ ਦਸੇਗਾ ਪਰ ਅਸੀ ਅਪਣੇ ਆਪ ਨੂੰ ਬਚਾਉਣ ਵਾਸਤੇ ਅਪਣਾ ਯੋਗਦਾਨ ਜ਼ਰੂਰ ਪਾ ਸਕਦੇ ਹਾਂ। ਚੇਨਈ ਵਿਚ ਜੋ ਹੜ੍ਹ ਆਏ ਸੀ, ਉਨ੍ਹਾਂ ਦਾ ਕਾਰਨ ਸਿਰਫ਼ ਤੇ ਸਿਰਫ਼ ਇਨਸਾਨ ਦੀ ਇਮਾਰਤਾਂ ਬਣਾਉਣ ਦੀ ਭੁੱਖ ਹੇਠ ਦਬੀਆਂ ਗਈਆਂ ਝੀਲਾਂ ਹਨ। ਜੇ ਕੁਦਰਤ ਦਵਾਰਾ ਬਣਾਏ ਗਏ ਤਰੀਕਿਆਂ ਨੂੰ ਇਨਸਾਨ ਦੀ ਵਧਦੀ ਆਧੁਨਿਕ ਤਕਨੀਕ ਸਾਹਮਣੇ ਤਿਆਗ ਨਾ ਦਿਤਾ ਜਾਵੇ ਤਾਂ ਅਸੀ ਅਪਣੇ ਆਪ ਨੂੰ ਕੁੱਝ ਹੱਦ ਤਕ ਹੋਰ ਸੁਰੱਖਿਅਤ ਕਰ ਸਕਦੇ ਹਾਂ।

ਸਾਰੇ ਆਖਦੇ ਤਾਂ ਹਨ ਕਿ ਪੰਜਾਬ ਦਾ ਪਾਣੀ ਖ਼ਤਮ ਹੋਣ ਜਾ ਰਿਹਾ ਹੈ ਪਰ ਬਰਬਾਦੀ ਤੋਂ ਬਚਣ ਲਈ ਅਸੀ ਕਰ ਕੀ ਰਹੇ ਹਾਂ? ਮੌਸਮ ਦੀ ਤਬਦੀਲੀ ਨੇ ਉਤਪਾਦਨ ਘਟਾ ਦਿਤਾ ਹੈ ਪਰ ਅਜੇ ਅਸੀ ਬਿਆਨਬਾਜ਼ੀ ਵਿਚ ਹੀ ਉਲਝੇ ਹੋਏ ਹਾਂ। ਕੁੱਝ ਹੋਰ ਨਹੀਂ ਤਾਂ ਇਕ ਪਲਾਸਟਿਕ ਦੀ ਬੋਤਲ ਨੂੰ ਖ਼ਰੀਦਣਾ ਹੀ ਬੰਦ ਕਰਨ ਦਾ ਪਹਿਲਾ ਕਦਮ ਚੁਕ ਲਵੋ, ਹੌਲੀ ਹੌਲੀ ਅਗਲੇ ਕਦਮ ਵੀ ਸਾਹਮਣੇ ਆ ਜਾਣਗੇ।                              - ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement