
ਆਉ 17 ਫ਼ਰਵਰੀ (ਐਤਵਾਰ) ਨੂੰ ਉਸ ਕੁਰਬਾਨੀ ਦੀ ਜ਼ਰਾ ਕਦਰ ਤਾਂ ਪਾ ਵੇਖੀਏ,,,,,
ਪਹਿਲਾਂ ਜਾਣ ਲਉ ਕਿ 'ਉੱਚਾ ਦਰ ਬਾਬੇ ਨਾਨਕ ਦਾ' ਹੈ ਕੀ ਜਿਸ ਬਦਲੇ ਏਨੀ ਕੁਰਬਾਨੀ ਦੇਣੀ ਪਈ? 'ਉੱਚਾ ਦਰ ਬਾਬੇ ਨਾਨਕ ਦਾ' ਉਹ ਸੰਜੀਵਨੀ ਬੂਟੀ ਹੈ ਜੋ ਸਿੱਖੀ ਦੀ ਮੂਰਛਾ ਖਾ ਚੁੱਕੀ (ਬੇਹੋਸ਼ੀ ਵਾਲੀ ਹਾਲਤ) ਨੂੰ ਬਦਲ ਕੇ ਨਵਾਂ ਜੀਵਨ ਦੇ ਸਕਦੀ ਹੈ। ਪੁਜਾਰੀਆਂ ਤੇ ਸਿਆਸਤਦਾਨਾਂ ਨੇ ਰਲ ਕੇ ਬਾਬੇ ਨਾਨਕ ਦੀ ਸਿੱਖੀ ਦਾ ਹੁਲੀਆ ਵਿਗਾੜ ਕੇ ਰੱਖ ਦਿਤਾ ਹੈ... ਜਿਸ ਨੇ ਇਹ ਸੰਜੀਵਨੀ ਬੂਟੀ ਉਗਾਉਣ ਦਾ ਸੁਝਾਅ ਰਖਿਆ, ਉਸੇ ਨੂੰ ਤਰ੍ਹਾਂ ਤਰ੍ਹਾਂ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਕਿ ਨਾਨਕੀ ਇਨਕਲਾਬ ਨਾ ਆ ਸਕੇ।
ਉੱਚਾ ਦਰ ਲਈ ਸੱਭ ਤੋਂ ਵੱਡੀ ਕੁਰਬਾਨੀ ਕਰਨ ਵਾਲੇ ਦੀ ਕਦਰ ਕਿਵੇਂ ਪਾਈਏ?
ਸਪੋਕਸਮੈਨ ਨੇ ਕਿਸੇ ਪਾਰਟੀ ਜਾਂ ਧੜੇ ਜਾਂ ਸਰਕਾਰ ਦੀ ਮਦਦ ਲਏ ਬਿਨਾਂ 'ਉੱਚਾ ਦਰ' ਦਾ 90% ਕੰਮ, ਅਪਣੀ ਹਿੰਮਤ ਨਾਲ ਕਰ ਵਿਖਾਇਆ ਹੈ ਤੇ ਅਪਣੇ ਆਪ ਨੂੰ, ਬਿਨਾਂ ਕਿਸੇ ਦੀ ਮਦਦ ਦੇ, ਪੰਜਾਬ ਦਾ ਸੱਭ ਤੋਂ ਵੱਡਾ (ਹਰ ਪ੍ਰਕਾਰ ਨਾਲ) ਅਖ਼ਬਾਰ ਬਣਾ ਵਿਖਾਉਣ ਦੀ ਸਮਰੱਥਾ ਵੀ ਇਸ ਕੋਲ ਹੈ। ਤੁਸੀ ਸਿਰਫ਼ ਏਨਾ ਹੀ ਕਰੋ ਕਿ 'ਉੱਚਾ ਦਰ ਬਾਬੇ ਨਾਨਕ ਦਾ' ਦਾ ਬਾਕੀ ਰਹਿੰਦਾ ਕੰਮ ਸਪੋਕਸਮੈਨ ਕੋਲੋਂ ਲੈ ਕੇ ਆਪ ਸੰਭਾਲ ਲਉ। ਪਹਿਲਾਂ ਵੀ ਟਰੱਸਟ ਦੇ ਮੁਖੀ ਸੱਜਣ ਅਪਣੇ ਕੋਲੋਂ ਵੀ ਕਾਫ਼ੀ ਪੈਸੇ ਦੇ ਚੁੱਕੇ ਹਨ ਪਰ ਮੁੱਖ ਭਾਰ ਅਜੇ ਵੀ ਸਪੋਕਸਮੈਨ ਨੂੰ ਹੀ ਚੁਕਣਾ ਪੈ ਰਿਹਾ । ਜੇ ਸਪੋਕਸਮੈਨ ਦਾ ਇਹ ਭਾਰ ਤੁਸੀ ਵੰਡਾ ਲਉ ਜਾਂ
Rozana Spokesman
100-150 ਬਹੁਤ ਚੰਗੇ ਮੈਂਬਰ/ਪਾਠਕ ਇਹ ਸੇਵਾ ਲੈ ਲੈਣ ਤਾਂ ਸਪੋਕਸਮੈਨ ਅਪਣੀ ਸਾਰੀ ਸ਼ਕਤੀ ਲਾ ਕੇ ਨੰਬਰ ਇਕ ਤੇ ਆਉਣ ਦੀ ਦੌੜ ਸ਼ੁਰੂ ਕਰ ਦੇਵੇਗਾ। ਇਹ ਦੱਸਣ ਦੀ ਤਾਂ ਤੁਹਾਨੂੰ ਲੋੜ ਹੀ ਨਹੀਂ ਹੋਣੀ ਚਾਹੀਦੀ ਕਿ ਰੋਜ਼ਾਨਾ ਸਪੋਕਸਮੈਨ ਜੇਕਰ ਪਹਿਲੇ ਨੰਬਰ ਤੇ ਆ ਜਾਏ ਤਾਂ ਪੰਜਾਬ ਦੀ ਰਾਜਨੀਤੀ, ਧਾਰਮਕ ਚੌਗਿਰਦੇ, ਸਮਾਜਕ ਹਾਲਾਤ ਅਤੇ ਸਦਾਚਾਰਕ ਵਾਤਾਵਰਣ ਨੂੰ ਕਿੰਨਾ ਲਾਭ ਹੋ ਜਾਵੇਗਾ ਤੇ ਵਹਿਮ, ਭਰਮ ਤੇ ਪਖੰਡ ਫੈਲਾਉਣ ਵਾਲੀਆਂ ਸ਼ਕਤੀਆਂ ਕਿਸ ਤਰ੍ਹਾਂ ਭੱਜਣ ਲੱਗ ਜਾਣਗੀਆਂ। ਰੋਜ਼ਾਨਾ ਸਪੋਕਸਮੈਨ ਤੇ 'ਉੱਚਾ ਦਰ' ਰਲ ਕੇ, ਨਾਨਕੀ ਇਨਕਲਾਬ ਵਾਲੀ ਹਾਲਤ ਪੈਦਾ ਕਰ ਦੇਣਗੇ।
ਕਿਉਂਕਿ 'ਉੱਚਾ ਦਰ ਬਾਬੇ ਨਾਨਕ ਦਾ' ਪਿੱਛੇ ਕੰਮ ਕਰਦੇ ਵਿਚਾਰ ਨੂੰ ਲੋਕਾਂ ਤਕ 'ਸਪੋਕਸਮੈਨ' ਨੇ ਹੀ ਪਹੁੰਚਾਇਆ ਸੀ, ਇਸ ਲਈ ਨਾਨਕੀ ਇਨਕਲਾਬ ਨੂੰ ਅਪਣੇ ਲਈ ਖ਼ਤਰਾ ਸਮਝਣ ਵਾਲਿਆਂ ਨੇ ਸੱਭ ਤੋਂ ਵੱਧ ਗੁੱਸਾ ਵੀ 'ਰੋਜ਼ਾਨਾ ਸਪੋਕਸਮੈਨ' ਉਤੇ ਹੀ ਕਢਿਆ। 1 ਦਸੰਬਰ, 2005 ਦੀ ਸਵੇਰ ਨੂੰ ਇਹ ਸ਼ੁਰੂ ਹੋਇਆ ਤੇ ਸ਼ਾਮ ਤਕ 'ਹੁਕਮਨਾਮਾ' ਵੀ ਜਾਰੀ ਕਰ ਦਿਤਾ ਗਿਆ ਕਿ ਇਸ ਨੂੰ ਕੋਈ ਨਾ ਪੜ੍ਹੇ, ਇਸ ਨੂੰ ਇਸ਼ਤਿਹਾਰ ਕੋਈ ਨਾ ਦੇਵੇ, ਇਸ ਵਿਚ ਨੌਕਰੀ ਕੋਈ ਨਾ ਕਰੇ, ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਾ ਦਿਤਾ ਜਾਏ ਤੇ ਇਸ ਦੇ ਸੰਚਾਲਕਾਂ ਨਾਲ ਰੋਟੀ ਬੇਟੀ ਦਾ ਕੋਈ ਰਿਸ਼ਤਾ ਨਾ ਰੱਖੇ।
ਇਸੇ 'ਹੁਕਮਨਾਮੇ' ਨੂੰ ਬਹਾਨਾ ਬਣਾ ਕੇ ਬਾਦਲ ਸਰਕਾਰ ਨੇ 10 ਸਾਲ ਇਸ ਨੂੰ ਸਰਕਾਰੀ ਇਸ਼ਤਿਹਾਰ ਦੇਣ ਉਤੇ ਪਾਬੰਦੀ ਲਾਈ ਰੱਖੀ। ਕਿੰਨੀ ਰਕਮ ਇਸ ਤਰ੍ਹਾਂ ਇਸ ਦੀ ਮਾਰੀ ਗਈ ਹੋਵੇਗੀ? 10 ਸਾਲਾਂ ਵਿਚ 150 ਕਰੋੜ ਰੁਪਏ ਦੀ। ਜੇ ਇਹ ਰਕਮ ਨਾ ਰੋਕੀ ਜਾਂਦੀ ਤਾਂ ਇਕੱਲੇ ਸਪੋਕਸਮੈਨ ਨੇ ਹੀ 'ਉੱਚਾ ਦਰ' ਅਪਣੇ ਕੋਲੋਂ ਬਣਾ ਕੇ ਕੌਮ ਨੂੰ ਭੇਂਟ ਕਰ ਦੇਣਾ ਸੀ। ਹੁਣ ਇਸ 'ਆਰਥਕ ਨਾਕੇਬੰਦੀ' ਕਾਰਨ ਸਪੋਕਸਮੈਨ ਨੇ 'ਉੱਚਾ ਦਰ' ਦੇ ਅੱਧੇ ਖ਼ਰਚੇ ਦਾ ਪ੍ਰਬੰਧ ਅਪਣੇ ਕੋਲੋਂ ਕਰ ਕੇ ਦੇਣ ਦਾ ਐਲਾਨ ਕਰ ਦਿਤਾ ਤੇ ਅੱਧੇ ਲਈ ਪਾਠਕਾਂ ਨੂੰ ਕਿਹਾ ਕਿ ਉਹ ਇਸ ਦਾ ਪ੍ਰਬੰਧ ਅਪਣੇ ਕੋਲੋਂ ਕਰ ਕੇ ਦੇਣ।
Spokesman Reader
ਸਪੋਕਸਮੈਨ ਨੇ ਤਾਂ ਕਈ ਥਾਵਾਂ ਤੋਂ ਕਰਜ਼ਾ ਚੁਕ ਕੇ ਅਪਣਾ ਹਿੱਸਾ ਪਹਿਲੇ ਸਾਲ ਹੀ ਪਾ ਦਿਤਾ ਪਰ ਪਾਠਕਾਂ ਨੇ ਅਪਣਾ ਪ੍ਰਣ ਅਜੇ ਤਕ ਵੀ ਚੌਥੇ ਹਿੱਸੇ ਤੋਂ ਅੱਗੇ ਨਹੀਂ ਵਧਣ ਦਿਤਾ। ਸਪੋਕਸਮੈਨ ਦੇ 7 ਦਫ਼ਤਰ ਇਕੋ ਦਿਨ ਤਬਾਹ ਕੀਤੇ ਗਏ, ਇਸ ਦੇ ਐਡੀਟਰ ਉਤੇ ਪੁਲਿਸ ਕੇਸ ਪਾ ਦਿਤੇ ਗਏ (ਜੋ ਅਜੇ ਵੀ ਚਲ ਰਹੇ ਹਨ), ਇਸ ਦੇ ਪੱਤਰਕਾਰਾਂ ਦਾ ਅਪਮਾਨ ਕੀਤਾ ਗਿਆ,
ਇਸ ਦੇ ਲੇਖਕਾਂ ਨੂੰ ਕੇਸਾਂ ਵਿਚ ਫਸਾਇਆ ਗਿਆ ਤੇ ਹੋਰ ਬਹੁਤ ਕੁੱਝ ਕੀਤਾ ਗਿਆ। ਸਾਰੇ ਕੁੱਝ ਨੂੰ ਛੱਡ ਕੇ ਜੇ ਕੇਵਲ ਆਰਥਕ ਨੁਕਸਾਨ ਦੀ ਗੱਲ ਹੀ ਕਰੀਏ ਤਾਂ ਨਾਨਕੀ ਇਨਕਲਾਬ ਦੀ ਗੱਲ ਸ਼ੁਰੂ ਕਰਨ ਅਤੇ ਇਸ ਲਈ ਯਤਨ ਕਰਨ ਬਦਲੇ, ਸਪੋਕਸਮੈਨ ਨੂੰ ਜਿੰਨਾ ਆਰਥਕ ਨੁਕਸਾਨ ਉਠਾਉਣਾ ਪਿਆ, ਓਨਾ ਨੁਕਸਾਨ ਦੁਨੀਆਂ ਦੇ ਕਿਸੇ ਹੋਰ ਅਖ਼ਬਾਰ ਨੇ ਨਹੀਂ ਉਠਾਇਆ ਹੋਵੇਗਾ।
'ਉੱਚਾ ਦਰ ਬਾਬੇ ਨਾਨਕ ਦਾ' ਬਾਬੇ ਨਾਨਕ ਦੀ ਉਹ 'ਸੰਜੀਵਨੀ ਬੂਟੀ' ਲੈ ਕੇ ਆਉਣ ਵਾਲਾ ਅਦਾਰਾ ਹੈ ਜਿਹੜਾ ਇਸ ਸੰਜੀਵਨੀ ਬੂਟੀ ਨਾਲ ਸਿੱਖਾਂ ਦੀ ਮੂਰਛਾ ਖਾ ਚੁੱਕੀ (ਬੇਹੋਸ਼ੀ ਵਾਲੀ) ਹਾਲਤ ਨੂੰ ਬਦਲ ਸਕਦਾ ਹੈ। ਸਿਆਸਤਦਾਨਾਂ ਅਤੇ ਪੁਜਾਰੀਆਂ ਨੇ ਰਲ ਕੇ ਬਾਬੇ ਨਾਨਕ ਦੀ ਸਿੱਖੀ ਦਾ ਹੁਲੀਆ ਵਿਗਾੜ ਕੇ ਰੱਖ ਦਿਤਾ ਹੈ। ਜਿਹੜੀ ਵਿਚਾਰਧਾਰਾ, ਇਨ੍ਹਾਂ ਦੋਹਾਂ ਦੇ ਜ਼ੁਲਮ ਤੇ ਜਬਰ ਨੂੰ ਨੰਗਿਆਂ ਕਰ ਕੇ ਹੋਂਦ ਵਿਚ ਆਈ ਸੀ, ਉਸ ਵਿਚਾਰਧਾਰਾ ਨੂੰ ਇਨ੍ਹਾਂ ਦੋਹਾਂ ਨੇ ਰਲ ਕੇ, ਅਪਣੇ ਗੋਡੇ ਹੇਠ ਦੇ ਲਿਆ ਹੈ। ਗੁਰਦਵਾਰੇ ਇਨ੍ਹਾਂ ਦੋਹਾਂ ਕੋਲ ਹਨ, ਕੌਮ ਦੀ ਸਾਰੀ ਸਾਂਝੀ ਦੌਲਤ ਇਨ੍ਹਾਂ ਕੋਲ ਹੈ, 'ਹੁਕਮਨਾਮੇ' ਇਨ੍ਹਾਂ ਕੋਲ ਹਨ,
Gurbaksh Singh Kala Afghana
ਸਿੱਖ-ਵਿਰੋਧੀ ਤਾਕਤਾਂ ਇਨ੍ਹਾਂ ਦੀਆਂ ਯਾਰ-ਬੇਲੀ ਹਨ, ਕਲਮਾਂ ਵਾਲੇ ਇਨ੍ਹਾਂ ਦੇ ਟੁਕੜਿਆਂ ਤੇ ਪਲਦੇ ਹਨ, ਦਿੱਲੀ ਦੇ ਹਾਕਮ ਇਨ੍ਹਾਂ ਦੇ ਭਾਈਵਾਲ ਹਨ। ਇਨ੍ਹਾਂ ਨੇ ਰਈਅਤ (ਜਨਤਾ) ਨੂੰ ਗਿਆਨਹੀਣ ਬਣਾ ਕੇ 'ਅੰਨ੍ਹੀ' ਕਰ ਰਖਿਆ ਹੈ (ਅੰਧੀ ਰਈਅਤ ਗਿਆਨ ਬਿਨ), ਇਸ ਲਈ ਇਨ੍ਹਾਂ ਵਿਰੁਧ ਬੋਲੇ ਤਾਂ ਕੌਣ ਬੋਲੇ?
ਇਹ ਜਿਸ ਦੀ ਵੀ ਚਾਹੁਣ ਆਵਾਜ਼ ਬੰਦ ਕਰ ਸਕਦੇ ਹਨ, ਛੇਕ ਸਕਦੇ ਹਨ ਤੇ ਸਿੱਖੀ 'ਚੋਂ ਬਾਹਰ ਕੱਢ ਸਕਦੇ ਹਨ। ਸਿੰਘ ਸਭਾ ਲਹਿਰ ਦੇ ਬਾਨੀ ਇਨ੍ਹਾਂ ਨੇ ਛੇਕ ਦਿਤੇ, ਆਜ਼ਾਦੀ ਲਈ ਲੜਨ ਵਾਲੇ ਗਦਰੀਆਂ ਨੂੰ ਇਨ੍ਹਾਂ ਨੇ ਕਹਿ ਦਿਤਾ ਕਿ ਇਹ ਤਾਂ ਸਿੱਖ ਹੀ ਨਹੀਂ।
ਜਲਿਆਂ ਵਾਲਾ ਬਾਗ਼ ਕਾਂਡ ਦੇ ਹਤਿਆਰੇ ਸਿਗਰਟ-ਪੀਣੇ ਡਾਇਰ ਨੂੰ ਇਨ੍ਹਾਂ ਨੇ ਅਕਾਲ ਤਖ਼ਤ ਤੋਂ 'ਮਹਾਨ ਸਿੱਖ' ਹੋਣ ਦਾ ਖ਼ਿਤਾਬ ਦੇ ਦਿਤਾ। ਅਜੋਕੇ ਸਮੇਂ ਵਿਚ ਵੀ ਬ੍ਰਾਹਮਣਵਾਦ ਦੇ ਜੂਲੇ ਹੇਠੋਂ ਸਿੱਖੀ ਨੂੰ ਦਲੀਲ ਅਤੇ ਗੁਰਬਾਣੀ ਦੀ ਕਸਵੱਟੀ ਲਾ ਕੇ, ਆਜ਼ਾਦ ਕਰਨ ਦੀ ਕੋਸ਼ਿਸ਼ ਵਿੱਢਣ ਵਾਲਾ ਲੇਖਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਇਨ੍ਹਾਂ ਨੇ ਛੇਕ ਦਿਤਾ, ਸਿੱਖੀ ਦਾ ਪ੍ਰਚਾਰ ਕਰਨ ਵਾਲਾ ਸੱਭ ਤੋਂ ਵੱਡਾ ਰਾਗੀ (ਜੋ ਅਕਾਲ ਤਖ਼ਤ ਦਾ ਜਥੇਦਾਰ ਵੀ ਰਹਿ ਚੁੱਕਾ ਹੈ), ਉਹ ਵੀ ਛੇਕਿਆ ਹੋਇਆ ਹੈ ਤੇ ਇਕੋ ਇਕ ਵੱਡਾ ਪੰਥਕ ਅਖ਼ਬਾਰ (ਜੋ ਵੈੱਬਸਾਈਟ ਰਾਹੀਂ ਦੁਨੀਆਂ ਭਰ ਵਿਚ ਸੱਭ ਤੋਂ ਵੱਧ ਪੜ੍ਹਿਆ ਜਾਂਦਾ ਹੈ), ਉਹ ਵੀ ਇਨ੍ਹਾਂ ਨੇ ਛੇਕਿਆ ਹੋਇਆ ਹੈ।
ਹੋਰ ਕਈ ਵਿਚਾਰੇ, ਇਨ੍ਹਾਂ ਅੱਗੇ ਸਿਰ ਝੁਕਾ ਕੇ ਅਪਣੇ ਆਪ ਨੂੰ ਬਚਾ ਗਏ ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਦਾ ਮੁਕਾਬਲਾ ਕਰਨ ਜੋਗੀ ਹਿੰਮਤ ਨਹੀਂ ਸੀ। ਕਿਹੋ ਜਹੀ ਸਿੱਖੀ ਬਣਾ ਦਿਤੀ ਗਈ ਹੈ, ਖ਼ਾਸ ਤੌਰ ਤੇ ਸਿਆਣੀ ਗੱਲ ਕਰਨ ਵਾਲਿਆਂ ਵਾਸਤੇ? ਛੇਕੇ ਜਾਣ ਵਾਲੇ ਲਗਭਗ ਸਾਰੇ ਹੀ ਉਹ ਹਨ ਜੋ ਸਿੱਖੀ ਨੂੰ ਬ੍ਰਾਹਮਣਵਾਦੀ ਜੂਲੇ ਹੇਠੋਂ ਕੱਢ ਕੇ, ਖ਼ਾਲਸ ਨਾਨਕੀ ਇਨਕਲਾਬ ਲਿਆਉਣਾ ਚਾਹੁੰਦੇ ਸਨ ਤੇ ਚਾਹੁੰਦੇ ਹਨ ਵੀ। ਇਕੱਲੇ ਇਕੱਲੇ ਯਤਨ ਇਨ੍ਹਾਂ ਸਿਆਸਤਦਾਨਾਂ ਜਮ੍ਹਾਂ ਪੁਜਾਰੀਆਂ ਦੇ ਗਠਜੋੜ ਦਾ ਕੁੱਝ ਨਾ ਵਿਗਾੜ ਸਕੇ। 'ਸਪੋਕਸਮੈਨ' ਨੇ ਸੋਝੀ ਦਿਤੀ ਕਿ ਇਸ ਤਰ੍ਹਾਂ ਤਾਂ ਸਿੱਖੀ ਖ਼ਤਮ ਹੋ ਜਾਏਗੀ
Newspaper Cutting
ਜਾਂ ਇਹ ਪੁਜਾਰੀਆਂ ਜਮ੍ਹਾਂ ਸਿਆਸਤਦਾਨਾਂ ਦਾ ਟੋਲਾ ਇਸ ਨੂੰ ਬ੍ਰਾਹਮਣਵਾਦ ਦੇ ਖਾਰੇ ਸੁਮੰਦਰ ਵਿਚ ਡੋਬ ਕੇ ਹੀ ਸਾਹ ਲਵੇਗਾ। ਇਸ ਲਈ ਜੇ ਨਾਨਕੀ ਇਨਕਲਾਬ ਨੂੰ ਲਿਆ ਕੇ ਅਪਣਾ ਤੇ ਦੁਨੀਆਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਇਕ ਅਦਾਰਾ ਤਿਆਰ ਕਰੋ ਜੋ ਨਵੇਂ ਇਨਕਲਾਬ ਨੂੰ ਲਿਆਉਣ ਦੀ ਤਾਕਤ ਰਖਦਾ ਹੋਵੇ। ਪਾਠਕਾਂ ਨੇ ਜੈਕਾਰੇ ਛੱਡ ਕੇ ਇਸ ਸੁਝਾਅ ਨੂੰ ਪ੍ਰਵਾਨ ਕਰ ਲਿਆ। ਸਪੋਕਸਮੈਨ ਨੇ ਇਹ ਵੀ ਸੁਝਾਅ ਦਿਤਾ ਕਿ ਇਸ ਅਦਾਰੇ ਦਾ ਹਾਲ ਵੀ ਦੂਜੇ ਸਿੱਖ ਅਦਾਰਿਆਂ ਵਾਲਾ ਹੀ ਨਾ ਹੋ ਜਾਵੇ, ਇਸ ਲਈ ਇਸ ਵਿਚੋਂ ਗੋਲਕ ਹਟਾ ਦੇਣੀ ਪਵੇਗੀ,
ਇਸ ਦੇ ਪ੍ਰਬੰਧਕ ਕੋਈ ਰੁਪਿਆ ਪੈਸਾ ਲਏ ਬਿਨਾਂ ਨਿਸ਼ਕਾਮ ਹੋ ਕੇ ਅਦਾਰੇ ਲਈ ਕੰਮ ਕਰਨਗੇ ਤੇ ਇਸ ਦਾ ਸੌ ਫ਼ੀ ਸਦੀ ਮੁਨਾਫ਼ਾ ਲੋੜਵੰਦਾਂ ਲਈ ਰਾਖਵਾਂ ਕਰ ਦਿਤਾ ਜਾਏ। ਸੰਖੇਪ ਵਿਚ, ਜਿਹੜੀਆਂ ਚੀਜ਼ਾਂ, ਗੁਰਦਵਾਰੇ ਨੂੰ ਸਿੱਖੀ ਦਾ ਵਿਕਾਸ ਕਰਨੋਂ ਰੋਕ ਰਹੀਆਂ ਹਨ (ਚੌਧਰ ਲਈ ਲੜਾਈ, ਗੋਲਕ, ਪੁਜਾਰੀਵਾਦ ਤੇ ਸਿਆਸੀ ਗ਼ਲਬਾ ਆਦਿ), ਉਨ੍ਹਾਂ ਤੋਂ 'ਉੱਚਾ ਦਰ' ਨੂੰ ਮੁਕਤ ਕਰ ਦਿਤਾ ਗਿਆ ਤਾਕਿ ਇਹ ਬੁਰਾਈਆਂ, ਇਸ ਦਾ ਰਾਹ ਨਾ ਰੋਕ ਸਕਣ। ਕਿਉਂਕਿ 'ਉੱਚਾ ਦਰ ਬਾਬੇ ਨਾਨਕ ਦਾ' ਪਿੱਛੇ ਕੰਮ ਕਰਦੇ ਵਿਚਾਰ ਨੂੰ ਲੋਕਾਂ ਤਕ 'ਸਪੋਕਸਮੈਨ' ਨੇ ਹੀ ਪਹੁੰਚਾਇਆ ਸੀ,
ਇਸ ਲਈ ਨਾਨਕੀ ਇਨਕਲਾਬ ਨੂੰ ਅਪਣੇ ਲਈ ਖ਼ਤਰਾ ਸਮਝਣ ਵਾਲਿਆਂ ਨੇ ਸੱਭ ਤੋਂ ਵੱਧ ਗੁੱਸਾ ਵੀ 'ਰੋਜ਼ਾਨਾ ਸਪੋਕਸਮੈਨ' ਉਤੇ ਹੀ ਕਢਿਆ। 1 ਦਸੰਬਰ, 2005 ਦੀ ਸਵੇਰ ਨੂੰ ਇਹ ਸ਼ੁਰੂ ਹੋਇਆ ਤੇ ਸ਼ਾਮ ਤਕ 'ਹੁਕਮਨਾਮਾ' ਵੀ ਜਾਰੀ ਕਰ ਦਿਤਾ ਗਿਆ ਕਿ ਇਸ ਨੂੰ ਕੋਈ ਨਾ ਪੜ੍ਹੇ, ਇਸ ਨੂੰ ਇਸ਼ਤਿਹਾਰ ਕੋਈ ਨਾ ਦੇਵੇ, ਇਸ ਵਿਚ ਨੌਕਰੀ ਕੋਈ ਨਾ ਕਰੇ, ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਾ ਦਿਤਾ ਜਾਏ ਤੇ ਇਸ ਦੇ ਸੰਚਾਲਕਾਂ ਨਾਲ ਰੋਟੀ ਬੇਟੀ ਦਾ ਕੋਈ ਰਿਸ਼ਤਾ ਨਾ ਰੱਖੇ। ਇਸੇ 'ਹੁਕਮਨਾਮੇ' ਨੂੰ ਬਹਾਨਾ ਬਣਾ ਕੇ ਬਾਦਲ ਸਰਕਾਰ ਨੇ 10 ਸਾਲ ਇਸ ਨੂੰ ਸਰਕਾਰੀ ਇਸ਼ਤਿਹਾਰ ਦੇਣ ਉਤੇ ਪਾਬੰਦੀ ਲਾਈ ਰੱਖੀ।
Reginald Dyer
ਕਿੰਨੀ ਰਕਮ ਇਸ ਤਰ੍ਹਾਂ ਇਸ ਦੀ ਮਾਰੀ ਗਈ ਹੋਵੇਗੀ? 10 ਸਾਲਾਂ ਵਿਚ 150 ਕਰੋੜ ਰੁਪਏ ਦੀ। ਜੇ ਇਹ ਰਕਮ ਨਾ ਰੋਕੀ ਜਾਂਦੀ ਤਾਂ ਇਕੱਲੇ ਸਪੋਕਸਮੈਨ ਨੇ ਹੀ 'ਉੱਚਾ ਦਰ' ਅਪਣੇ ਕੋਲੋਂ ਬਣਾ ਕੇ ਕੌਮ ਨੂੰ ਭੇਂਟ ਕਰ ਦੇਣਾ ਸੀ। ਹੁਣ ਇਸ 'ਆਰਥਕ ਨਾਕੇਬੰਦੀ' ਕਾਰਨ ਸਪੋਕਸਮੈਨ ਨੇ 'ਉੱਚਾ ਦਰ' ਦੇ ਅੱਧੇ ਖ਼ਰਚੇ ਦਾ ਪ੍ਰਬੰਧ ਅਪਣੇ ਕੋਲੋਂ ਕਰ ਕੇ ਦੇਣ ਦਾ ਐਲਾਨ ਕਰ ਦਿਤਾ ਤੇ ਅੱਧੇ ਲਈ ਪਾਠਕਾਂ ਨੂੰ ਕਿਹਾ ਕਿ ਉਹ ਇਸ ਦਾ ਪ੍ਰਬੰਧ ਅਪਣੇ ਕੋਲੋਂ ਕਰ ਕੇ ਦੇਣ। ਸਪੋਕਸਮੈਨ ਨੇ ਤਾਂ ਕਈ ਥਾਵਾਂ ਤੋਂ ਕਰਜ਼ਾ ਚੁਕ ਕੇ ਅਪਣਾ ਹਿੱਸਾ ਪਹਿਲੇ ਸਾਲ ਹੀ ਪਾ ਦਿਤਾ ਪਰ ਪਾਠਕਾਂ ਨੇ ਅਪਣਾ ਪ੍ਰਣ ਅਜੇ ਤਕ ਵੀ ਚੌਥੇ ਹਿੱਸੇ ਤੋਂ ਅੱਗੇ ਨਹੀਂ ਵਧਣ ਦਿਤਾ।
ਸਪੋਕਸਮੈਨ ਦੇ 7 ਦਫ਼ਤਰ ਇਕੋ ਦਿਨ ਤਬਾਹ ਕੀਤੇ ਗਏ, ਇਸ ਦੇ ਐਡੀਟਰ ਉਤੇ ਪੁਲਿਸ ਕੇਸ ਪਾ ਦਿਤੇ ਗਏ (ਜੋ ਅਜੇ ਵੀ ਚਲ ਰਹੇ ਹਨ), ਇਸ ਦੇ ਪੱਤਰਕਾਰਾਂ ਦਾ ਅਪਮਾਨ ਕੀਤਾ ਗਿਆ, ਇਸ ਦੇ ਲੇਖਕਾਂ ਨੂੰ ਕੇਸਾਂ ਵਿਚ ਫਸਾਇਆ ਗਿਆ ਤੇ ਹੋਰ ਬਹੁਤ ਕੁੱਝ ਕੀਤਾ ਗਿਆ। ਸਾਰੇ ਕੁੱਝ ਨੂੰ ਛੱਡ ਕੇ ਜੇ ਕੇਵਲ ਆਰਥਕ ਨੁਕਸਾਨ ਦੀ ਗੱਲ ਹੀ ਕਰੀਏ ਤਾਂ ਨਾਨਕੀ ਇਨਕਲਾਬ ਦੀ ਗੱਲ ਸ਼ੁਰੂ ਕਰਨ ਅਤੇ ਇਸ ਲਈ ਯਤਨ ਕਰਨ ਬਦਲੇ, ਸਪੋਕਸਮੈਨ ਨੂੰ ਜਿੰਨਾ ਆਰਥਕ ਨੁਕਸਾਨ ਉਠਾਉਣਾ ਪਿਆ, ਓਨਾ ਨੁਕਸਾਨ ਦੁਨੀਆਂ ਦੇ ਕਿਸੇ ਹੋਰ ਅਖ਼ਬਾਰ ਨੇ ਨਹੀਂ ਉਠਾਇਆ ਹੋਵੇਗਾ।
ਜੇ ਇਸ ਦਾ ਏਨਾ ਨੁਕਸਾਨ ਨਾ ਕੀਤਾ ਜਾਂਦਾ ਤਾਂ ਇਸ ਨੇ 'ਉੱਚਾ ਦਰ' ਕਦੋਂ ਦਾ ਅਪਣੇ ਕੋਲੋਂ ਹੀ ਦੇ ਦੇਣਾ ਸੀ ਤੇ ਕਿਸੇ ਪਾਠਕ ਨੂੰ ਇਕ ਪੈਸਾ ਵੀ ਪਾਉਣ ਲਈ ਨਹੀਂ ਸੀ ਕਹਿਣਾ। 'ਸਪੋਕਸਮੈਨ' ਦੇ ਇਸ ਯੋਗਦਾਨ ਬਾਰੇ ਅੱਜ ਇਹ ਵੇਰਵਾ ਇਸ ਲਈ ਦੇ ਰਿਹਾ ਹਾਂ ਤਾਕਿ ਇਕ ਜ਼ਰੂਰੀ ਗੱਲ ਵੀ ਪਾਠਕਾਂ ਨਾਲ ਸਾਂਝੀ ਕਰ ਸਕਾਂ। ਅੰਗਰੇਜ਼ੀ ਅਖ਼ਬਾਰਾਂ ਵਾਲਿਆਂ, ਵਜ਼ੀਰਾਂ, ਅਫ਼ਸਰਾਂ ਤੇ ਵਿਦਵਾਨਾਂ ਸਮੇਤ ਜਿਸ ਕਿਸੇ ਨੂੰ ਵੀ ਮਿਲਦਾ ਹਾਂ ਉਹ ਵਧਾਈ ਦੇਂਦਾ ਹੈ ਕਿ ਸਪੋਕਸਮੈਨ ਸੱਭ ਤੋਂ ਵਧੀਆ ਪੰਜਾਬੀ ਅਖ਼ਬਾਰ ਹੈ ਪਰ ਨਾਲ ਹੀ ਪੁਛ ਲੈਂਦਾ ਹੈ ਕਿ ਇਹ ਅਖ਼ਬਾਰ ਕਈ ਥਾਵਾਂ ਤੇ ਮਿਲਦਾ ਹੀ ਨਹੀਂ
Pro. Darshan Singh
ਜਦਕਿ ਸਟੈਂਡਰਡ ਨੂੰ ਵੇਖੀਏ ਤਾਂ ਇਹ ਪੰਜਾਬ ਦੇ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿਚ ਨੰਬਰ ਇਕ ਤੇ ਹੋਣਾ ਚਾਹੀਦਾ ਹੈ। ਮੈਂ ਜਦ ਦਸਦਾ ਹਾਂ ਕਿ ਸਪੋਕਸਮੈਨ ਅਪਣੀ ਕੁਰਬਾਨੀ ਦੇ ਕੇ ਤੇ ਅਪਣਾ 'ਪੇਟ ਕੱਟ ਕੇ' ਸਾਰੇ ਪੈਸੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਦੇਂਦਾ ਚਲਿਆ ਆ ਰਿਹਾ ਹੈ' ਤਾਂ ਉਹ ਇਸ ਦੀ ਕੁਰਬਾਨੀ ਦੀ ਦਾਦ ਦਿਤੇ ਬਗ਼ੈਰ ਨਹੀਂ ਰਹਿ ਸਕਦੇ। ਪਾਠਕਾਂ ਨੂੰ ਯਾਦ ਹੋਵੇਗਾ, ਬਾਦਲ ਪ੍ਰਵਾਰ ਨਾਲ ਸਬੰਧਤ ਇਕ ਵੱਡੇ ਅਕਾਲੀ ਆਗੂ ਨੇ ਆ ਕੇ ਮੈਨੂੰ ਕਿਹਾ ਸੀ ਕਿ, ''ਮੈਂ ਸੱਭ ਦੇ ਸਾਹਮਣੇ ਮੰਨ ਰਿਹਾ ਹਾਂ ਕਿ ਸਪੋਕਸਮੈਨ ਨੂੰ ਬੰਦ ਕਰਵਾਉਣ ਜਾਂ ਫ਼ੇਲ੍ਹ ਕਰਵਾਉਣ ਲਈ ਜਿੰਨਾ ਜ਼ੋਰ ਸਾਡੀ ਸਰਕਾਰ ਨੇ ਲਾਇਆ ਹੈ,
ਓਨਾ ਜ਼ੋਰ ਦੁਨੀਆਂ ਦੀ ਕਿਸੇ ਹੋਰ ਸਰਕਾਰ ਨੇ ਕਿਸੇ ਹੋਰ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਨਹੀਂ ਲਾਇਆ ਹੋਵੇਗਾ ਪਰ ਜੇ ਫਿਰ ਵੀ ਸਪੋਕਸਮੈਨ ਦਾ ਅਸੀ ਕੁੱਝ ਨਹੀਂ ਵਿਗਾੜ ਸਕੇ ਤਾਂ ਇਸ ਦਾ ਮਤਲਬ ਹੈ ਕਿ ਸਪੋਕਸਮੈਨ ਦੀ ਹੱਡੀ ਬਹੁਤ ਮਜ਼ਬੂਤ ਹੈ ਤੇ ਇਹ ਲੋਕਾਂ ਦਾ ਪਿਆਰ ਜਿੱਤਣ ਵਿਚ ਸਫ਼ਲ ਰਿਹਾ ਹੈ। ਅੱਜ ਮੈਂ ਇਹ ਵੀ ਕਹਿਣ ਨੂੰ ਤਿਆਰ ਹਾਂ ਕਿ ਤੇ ਸਪੋਕਸਮੈਨ ਮਾਰ ਖਾਂਦਾ ਖਾਂਦਾ ਵੀ ਜਿਸ ਉੱਚੀ ਥਾਂ ਤੇ ਪਹੁੰਚ ਗਿਆ ਹੈ, ਉਥੇ ਸੌ ਡੇਢ ਸੌ ਕਰੋੜ ਇਸ ਵਿਚ ਪਾ ਦਿਤਾ ਜਾਵੇ ਤਾਂ ਇਹ ਪੰਜਾਬ ਦਾ ਨੰਬਰ ਇਕ ਅਖ਼ਬਾਰ ਬਣ ਸਕਦਾ ਹੈ ਤੇ ਅੰਗਰੇਜ਼ੀ ਅਖ਼ਬਾਰਾਂ ਨੂੰ ਵੀ ਪਿੱਛੇ ਸੁਟ ਸਕਦਾ ਹੈ।
ਜੇ ਤੁਹਾਡੇ ਕੋਲ ਏਨਾ ਪੈਸਾ ਹੈ ਤਾਂ ਸਾਡੇ ਨਾਲ ਲੜਦੇ ਰਹੋ। ਜੇ ਨਹੀਂ ਤਾਂ ਸਾਡੇ ਕੋਲੋਂ ਲੈ ਲਉ ਤੇ ਅਖ਼ਬਾਰ ਨੰਬਰ ਇਕ ਤੇ ਲਿਆ ਕੇ, ਪੰਜਾਬ ਤੇ ਰਾਜ ਕਰੋ।''
ਮੈਂ ਉਸ ਅਕਾਲੀ ਆਗੂ (ਵਜ਼ੀਰ) ਦੀ ਗੱਲ ਤਾਂ ਪ੍ਰਵਾਨ ਨਾ ਕਰ ਸਕਿਆ ਪਰ ਅੱਜ ਪਾਠਕਾਂ ਨੂੰ ਇਕ ਗੱਲ ਜ਼ਰੂਰ ਕਹਿਣੀ ਹੈ ਕਿ ਜੇ ਸਪੋਕਸਮੈਨ ਦੀ ਕੁਰਬਾਨੀ ਦੀ ਥੋੜ੍ਹੀ ਜਿਹੀ ਕਦਰ ਵੀ ਪਾ ਸਕਦੇ ਹੋ ਤਾਂ ਇਸ ਨੂੰ ਤੁਹਾਡੇ ਤੋਂ ਕੁੱਝ ਨਹੀਂ ਚਾਹੀਦਾ। ਤੁਸੀ 'ਉੱਚਾ ਦਰ' ਦਾ ਬਾਕੀ ਰਹਿੰਦਾ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਅਪਣੇ ਉਪਰ ਲੈ ਲਉ।
Gurmukh Singh
ਜੇ ਸਪੋਕਸਮੈਨ ਦਾ ਇਹ ਭਾਰ ਤੁਸੀ ਵੰਡਾ ਲਉ ਜਾਂ 100-150 ਬਹੁਤ ਚੰਗੇ ਮੈਂਬਰ/ਪਾਠਕ ਇਹ ਸੇਵਾ ਲੈ ਲੈਣ ਤਾਂ ਸਪੋਕਸਮੈਨ ਅਪਣੀ ਸਾਰੀ ਸ਼ਕਤੀ ਲਾ ਕੇ ਨੰਬਰ ਇਕ ਤੇ ਆਉਣ ਦੀ ਦੌੜ ਸ਼ੁਰੂ ਕਰ ਦੇਵੇਗਾ। ਇਹ ਦੱਸਣ ਦੀ ਤਾਂ ਤੁਹਾਨੂੰ ਲੋੜ ਹੀ ਨਹੀਂ ਹੋਣੀ ਚਾਹੀਦੀ ਕਿ ਰੋਜ਼ਾਨਾ ਸਪੋਕਸਮੈਨ ਜੇਕਰ ਪਹਿਲੇ ਨੰਬਰ ਤੇ ਆ ਜਾਏ ਤਾਂ ਪੰਜਾਬ ਦੀ ਰਾਜਨੀਤੀ, ਧਾਰਮਕ ਚੌਗਿਰਦੇ, ਸਮਾਜਕ ਹਾਲਾਤ ਅਤੇ ਸਦਾਚਾਰਕ ਵਾਤਾਵਰਣ ਨੂੰ ਕਿੰਨਾ ਲਾਭ ਹੋ ਜਾਵੇਗਾ ਤੇ ਵਹਿਮ,
ਭਰਮ ਤੇ ਪਖੰਡ ਫੈਲਾਉਣ ਵਾਲੀਆਂ ਸ਼ਕਤੀਆਂ ਕਿਸ ਤਰ੍ਹਾਂ ਭੱਜਣ ਲੱਗ ਜਾਣਗੀਆਂ। ਰੋਜ਼ਾਨਾ ਸਪੋਕਸਮੈਨ ਤੇ 'ਉੱਚਾ ਦਰ' ਰਲ ਕੇ, ਨਾਨਕੀ ਇਨਕਲਾਬ ਵਾਲੀ ਹਾਲਤ ਪੈਦਾ ਕਰ ਦੇਣਗੇ। ਤਾਂ ਫਿਰ ਆਉ 17 ਫ਼ਰਵਰੀ (ਅਗਲੇ ਐਤਵਾਰ) ਨੂੰ ਸਵੇਰੇ 11 ਵਜੇ ਉਹ ਸਾਰੇ ਆਉ ਜੋ 'ਉੱਚਾ ਦਰ' ਦਾ ਬਾਕੀ ਰਹਿੰਦਾ 10% ਕੰਮ ਅਪਣੇ ਉਪਰ ਲੈਣ ਨੂੰ ਤਿਆਰ ਹੋਣ ਤੇ ਸਪੋਕਸਮੈਨ ਨੂੰ ਥੋੜੀ ਫ਼ੁਰਸਤ ਦੇਣ ਤਾਕਿ ਉਹ ਪੰਜਾਬ ਦਾ ਨੰਬਰ ਇਕ ਅਖ਼ਬਾਰ ਬਣ ਕੇ ਵਿਖਾ ਸਕੇ¸ਬਿਨਾਂ ਕਿਸੇ ਹੋਰ ਤੋਂ ਮਦਦ ਲਏ ਦੇ।
Ditt Singh
ਸਪੋਕਸਮੈਨ ਨੇ ਕਿਸੇ ਪਾਰਟੀ ਜਾਂ ਧੜੇ ਜਾਂ ਸਰਕਾਰ ਦੀ ਮਦਦ ਲਏ ਬਿਨਾਂ 'ਉੱਚਾ ਦਰ' ਦਾ 90% ਕੰਮ, ਅਪਣੀ ਹਿੰਮਤ ਨਾਲ ਕਰ ਵਿਖਾਇਆ ਹੈ ਤੇ ਅਪਣੇ ਆਪ ਨੂੰ, ਬਿਨਾਂ ਕਿਸੇ ਦੀ ਮਦਦ ਦੇ, ਪੰਜਾਬ ਦਾ ਸੱਭ ਤੋਂ ਵੱਡਾ (ਹਰ ਪ੍ਰਕਾਰ ਨਾਲ) ਅਖ਼ਬਾਰ ਬਣਾ ਵਿਖਾਉਣ ਦੀ ਸਮਰੱਥਾ ਵੀ ਇਸ ਕੋਲ ਹੈ। ਤੁਸੀ ਸਿਰਫ਼ ਏਨਾ ਹੀ ਕਰੋ ਕਿ 'ਉੱਚਾ ਦਰ ਬਾਬੇ ਨਾਨਕ ਦਾ' ਦਾ ਬਾਕੀ ਰਹਿੰਦਾ ਕੰਮ ਸਪੋਕਸਮੈਨ ਕੋਲੋਂ ਲੈ ਕੇ ਆਪ ਸੰਭਾਲ ਲਉ। ਪਹਿਲਾਂ ਵੀ ਟਰੱਸਟ ਦੇ ਮੁਖੀ ਸੱਜਣ ਅਪਣੇ ਕੋਲੋਂ ਵੀ ਕਾਫ਼ੀ ਪੈਸੇ ਦੇ ਚੁੱਕੇ ਹਨ ਪਰ ਮੁੱਖ ਭਾਰ ਅਜੇ ਵੀ ਸਪੋਕਸਮੈਨ ਨੂੰ ਹੀ ਚੁਕਣਾ ਪੈ ਰਿਹਾ ਹੈ।
ਤਾਰੀਖ਼ ਯਾਦ ਰੱਖੋ¸17 ਫ਼ਰਵਰੀ (ਐਤਵਾਰ)। ਉੱਚਾ ਦਰ ਦੇ ਵਿਹੜੇ ਵਿਚ (ਪਿੰਡ ਬਪਰੌਰ)