
ਸਮਾਂ ਆ ਗਿਆ ਕਰੀਏ ਪਰਖ ਸਿੱਖੋ, ਨਕਲੀ ਸਿੱਖਾਂ ਦੇ ਸਿੱਖੀ ਬਾਣਿਆਂ ਦੀ,
ਸਮਾਂ ਆ ਗਿਆ ਕਰੀਏ ਪਰਖ ਸਿੱਖੋ, ਨਕਲੀ ਸਿੱਖਾਂ ਦੇ ਸਿੱਖੀ ਬਾਣਿਆਂ ਦੀ,
ਜਿਨ੍ਹਾਂ ਕਰ ਕੇ ਅੱਜ ਨਿਘਾਰ ਆਇਆ, ਪਹਿਚਾਣ ਕਰੋ ਉਲਝੇ ਤਾਣਿਆਂ ਦੀ,
ਦੁਸ਼ਮਣ ਵੇਖ ਕੇ ਅੱਖ ਜੋ ਬੰਦ ਕਰਦੇ, ਸਿੱਖੀ ਨੂੰ ਲੋੜ ਨਹੀਂ ਉਨ੍ਹਾਂ ਕਾਣਿਆਂ ਦੀ,
ਸਿੱਖੀ ਵੇਚ ਜੋ ਵੱਡੇ ਸਰਦਾਰ ਬਣ ਗਏ, ਛਾਂਟੀ ਕਰੀਏ ਉਨ੍ਹਾਂ ਗ਼ਦਾਰ ਲਾਣਿਆਂ ਦੀ,
ਜਿਨ੍ਹਾਂ ਹੱਥ ਵਿਚ ਸਿੱਖੀ ਦੀ ਡੋਰ ਹੋਵੇ, ਸਿੱਖੀ ਨੂੰ ਲੋੜ ਅੱਜ ਦਲੇਰ ਜਾਣਿਆਂ ਦੀ,
ਉਹ ਬੁਧੀਜੀਵੀ ਤੇ ਦੂਰਅੰਦੇਸ਼ ਵੀ ਹੋਵੇ, ਲਾਲਚ ਰਹਿਤ ਤੇ ਸਿਆਣਿਆਂ ਦੀ,
ਫ਼ੈਸਲੇ ਲੈਣ ਦੀ ਉਸ ਵਿਚ ਹੋਵੇ ਹਿੰਮਤ, ਸਾਡੀ ਕੌਮ ਦਾ ਉਹ ਪਹਿਰੇਦਾਰ ਹੋਵੇ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688