
ਲਗਾ ਸੋਫ਼ੇ ਟਰੈਕਟਰ ਤੇ, ਸ਼ਾਹੀ ਠਾਠ ਬਾਠ ਨਾਲ ਕੀਤੀ ਲੀਡਰਾਂ ਰੈਲੀ,
ਲਗਾ ਸੋਫ਼ੇ ਟਰੈਕਟਰ ਤੇ, ਸ਼ਾਹੀ ਠਾਠ ਬਾਠ ਨਾਲ ਕੀਤੀ ਲੀਡਰਾਂ ਰੈਲੀ,
ਕੋਈ ਕੁਰਸੀ ਛੱਡਣ ਨੂੰ ਆਖ ਰਿਹਾ ਕੁਰਬਾਨੀ ਦੀ ਸੋਚ ਕਿਉ ਹੋਈ ਮੈਲੀ,
ਰੈਲੀ ਤਾਂ ਇਕ ਸ਼ੋਸ਼ਾ ਲਗਦੈ ਭਰਨ ਨੂੰ ਫਿਰਦੇ ਵੋਟਾਂ ਦੀ ਥੈਲੀ,
ਸਹਿਮਤੀ ਤੁਹਾਡੀ ਸੀ ਬਿੱਲਾਂ ਤੇ ਇਹ ਗੱਲ ਬੱਚੇ-ਬੱਚੇ ਤਕ ਫੈਲੀ,
ਰੋਹ ਵੇਖ ਕਿਸਾਨਾਂ ਦਾ ਸੈਂਟਰ ਦੇ ਵਿਰੋਧ ਵਿਚ ਹੁਣ ਕਰਦੇ ਰੈਲੀ,
ਵੋਟਾਂ ਤਕ ਮਤਲਬ ਲੀਡਰਾਂ ਨੂੰ ਇਹੀ ਇਨ੍ਹਾਂ ਦੀ ਜੀਵਨ ਸ਼ੈਲੀ,
ਕਿਸਾਨ ਵੀਰੋ ਇਕ ਝੰਡੇ ਹੇਠ ਹੋ ਜਾਉ ਇਕੱਠੇ ਜੇ ਅਪਣੀ ਹੋਂਦ ਬਚਾਉਣੀ ਏ,
ਲੀਡਰਾਂ ਕੱਖ ਨਹੀਂ ਪਾਇਆ ਸਾਡੇ ਪੱਲੇ, ਨਾ ਹੀ ਹੁਣ ਗੱਲ ਸਾਡੇ ਪੱਲੇ ਪਾਉਣੀ ਏ।
-ਬਲਤੇਜ ਸੰਧੂ ਬੁਰਜ ਲੱਧਾ ਜ਼ਿਲ੍ਹਾ ਬਠਿੰਡਾ।