
Poem In Punjabi: ਧੀ ਹੁੰਦੀ ਆਣ ਤੇ ਸ਼ਾਨ ਲੋਕੋ
Poem In Punjabi: ਧੀ ਹੁੰਦੀ ਆਣ ਤੇ ਸ਼ਾਨ ਲੋਕੋ
ਧੀ ਦੋ ਘਰਾਂ ਵਿਚ ਜਾਏ ਵੰਡੀ,
ਧੀ ਹੁੰਦੀ ਅਪਣੇ ਘਰ ਮਹਿਮਾਨ ਲੋਕੋ।
ਧੀ ਹੈ ਸ਼ਰਮਾਇਆ ਜ਼ਿੰਦਗੀ ਦਾ,
ਧੀ ਦੁਨੀਆਂ ਤੇ ਵਰਦਾਨ ਲੋਕੋ।
ਧੀ ਜਗ ਜਾਨਣੀ ਇਸ ਦੁਨੀਆਂ ਤੇ
ਧੀ ਪਿਉ ਤੇ ਵੀਰ ਦਾ ਮਾਣ ਲੋਕੋ ।
ਧੀ ਪੁੱਤਾਂ ਤੋਂ ਵੱਧ ਨਾਲ ਖੜੇ
ਧੀ ਦੀ ਮਾਪਿਆਂ ਵਿਚ ਹੈ ਜਾਨ ਲੋਕੋ ।
ਧੀ ਭੱਜੀ ਆਉਂਦੀ ਦੁੱਖਾਂ ਵਿਚ,
ਧੀ ਵੀਰਾਂ ਤੋਂ ਬਾਰੇ ਜਾਨ ਲੋਕੋ ।
ਧੀ ਪੜ੍ਹ ਲਿਖ ਮਾਣ ਵਧਾਉਂਦੀ ਹੈ,
ਧੀ ਅਫ਼ਸਰ,ਦੇਸ਼ ਦੀ ਸ਼ਾਨ ਲੋਕੋ।
ਧੀ ਧਰੇਕ ਹੈ ਰੌਣਕ ਵਿਹੜੇ ਦੀ,
ਧੀ ਨਾਲ ਹੈ ਕੁੱਲ ਜਹਾਨ ਲੋਕੋ ।
ਧੀ ਨਾਲ ਹੈ ਰਖੜੀ ਵੀਰੇ ਦੀ,
ਧੀ ਹੈ ਸ਼ਗਨਾਂ ਦੀ ਖਾਣ ਲੋਕੋ।
ਧੀ ਨਾਲ ਨੇ ਰਿਸ਼ਤੇ ਲੱਖ ਜੰਮਦੇ,
ਧੀ ਹੈ ਰਿਸ਼ਤਿਆਂ ਦਾ ਮਾਣ ਲੋਕੋ।
ਧੀ ਹੈ ਮਾਂ,ਪਤਨੀ, ਭੈਣ ਸਾਡੀ,
ਧੀ ਨੂੰ ਸੱਭ ਦਿਲ ਵਿਚੋਂ ਚਾਹੁਣ ਲੋਕੋ ।
ਧੀ ਹੈ ਸੰਦੀਪ ਦੀ ਕੁਲ ਦੁਨੀਆਂ,
ਧੀ ਹੈ ਸੱਭ ਦੀ ਪਹਿਚਾਣ ਲੋਕੋ ।
ਧੀਆਂ ਹਨ ਸ਼ਰਮਾਇਆ ਜ਼ਿੰਦਗੀ ਦਾ,
ਕਿਧਰ ਜੰਮਣ ਤੇ ਕਿਧਰ ਨੂੰ ਜਾਣ ਲੋਕੋ।
-ਸੰਦੀਪ ਸਿੰਘ ‘ਬਖੋਪੀਰ’ 9815321017