
ਮੋਰਚਾ ਸਿਖਰਲੇ ਟੰਬੇ ਤੇ ਪਹੁੰਚਿਆ ਸੀ, ਥੱਲੇ ਡਿੱਗਿਆ ਮੂੰਹ ਦੇ ਭਾਰ ਸਿੰਘੋ.....
ਮੋਰਚਾ ਸਿਖਰਲੇ ਟੰਬੇ ਤੇ ਪਹੁੰਚਿਆ ਸੀ, ਥੱਲੇ ਡਿੱਗਿਆ ਮੂੰਹ ਦੇ ਭਾਰ ਸਿੰਘੋ,
ਤਿੰਨਾਂ ਮੰਗਾਂ ਵਿਚੋਂ ਇਕ ਵੀ ਨਾ ਹੋਈ ਪੂਰੀ, ਮੰਗਾਂ ਰਹਿ ਗਈਆਂ ਅੱਧ ਵਿਚਕਾਰ ਸਿੰਘੋ,
ਪੁਲਿਸ ਵਾਲਾ ਆਦਮੀ ਨਾ ਕੋਈ ਫੜਿਆ, ਕੀਤਾ ਕੋਈ ਨਾ ਹਲੇ ਗ੍ਰਿਫ਼ਤਾਰ ਸਿੰਘੋ,
ਰਿਹਾਈ ਹੋਈ ਨਾ ਕਿਸੇ ਵੀ ਕੈਦੀਆਂ ਦੀ, ਸਿੰਘ ਆਇਆ ਨਾ ਕੋਈ ਜੇਲੋਂ ਬਾਹਰ ਸਿੰਘੋ,
ਜਿਸ ਦੀ ਖ਼ਾਤਰ ਸੀ ਸਾਰਾ ਜ਼ੋਰ ਲਾਇਆ, ਕੋਈ ਫੜਿਆ ਨਾ ਬਾਦਲ ਪਰਵਾਰ ਸਿੰਘੋ,
ਵਿਕ ਗਿਆ ਧਿਆਨ ਸਿੰਘ ਆਖਦੇ ਨੇ, ਖ਼ਰੀਦ ਲਿਆ ਕੈਪਟਨ ਸਰਕਾਰ ਸਿੰਘੋ,
ਦਾਦੂਵਾਲ ਆਖੇ ਮਾੜੀ ਗੱਲ ਹੋਈ, ਤੋੜ ਦਿਤਾ ਹੈ ਮੰਡ ਨੇ ਇਤਬਾਰ ਸਿੰਘੋ,
ਚਾਨੀ ਲੈ ਗਿਆ ਪੈਸਿਆਂ ਦੀ ਬੰਨ੍ਹ ਪੰਡਾਂ, ਪਾਉਂਦਾ ਲਾਹਨਤਾਂ ਸਾਰਾ ਸੰਸਾਰ ਸਿੰਘੋ।
-ਬਲਵਿੰਦਰ ਸਿੰਘ ਚਾਨੀ, ਸੰਪਰਕ : 94630-95624