ਮਸਲਾ ਪੰਜਾਬ ਦਾ: ਪੰਜਾਬ 'ਚ ਔਰਤਾਂ ਕਿਉਂ ਕਹਿ ਰਹੀਆਂ, ਮੇਰੇ ਸਿਰ ਦਾ ਸਾਂਈ ਹੀ ਮਰ ਜਾਵੇ ?
Published : Oct 2, 2021, 3:47 pm IST
Updated : Oct 2, 2021, 3:47 pm IST
SHARE ARTICLE
 Dr Harshinder Kaur
Dr Harshinder Kaur

ਔਰਤਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਹੀ ਰੱਖਿਆ ਜਾ ਰਿਹਾ ਵਾਂਝਾ: ਡਾ. ਹਰਸ਼ਿੰਦਰ ਕੌਰ

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਦੇਸ਼ ਵਿਚ ਔਰਤਾਂ ਦੇ ਹਾਲਾਤ ਬੇਹੱਦ ਚਿੰਤਾਜਨਕ ਹਨ। 21ਵੀਂ ਸਦੀ ਵਿਚ ਵੀ ਅੱਜ ਦੀ ਔਰਤ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਤੇ ਦੇਸ਼ ਵਿਚ ਆਏ ਦਿਨ ਔਰਤਾਂ ਖਿਲਾਫ਼ ਅਪਰਾਧ ਦੀਆਂ ਘਟਨਾਵਾਂ ਵੱਡੇ ਪੱਧਰ ’ਤੇ ਦੇਖਣ ਨੂੰ ਮਿਲ ਰਹੀਆਂ ਹਨ। ‘ਮਸਲਾ ਪੰਜਾਬ ਦਾ’ ਪ੍ਰੋਗਰਾਮ ਤਹਿਤ ਰੋਜ਼ਾਨਾ ਸਪੋਕਸਮੈਨ ਵਲੋਂ ਲੇਖਿਕਾ ਅਤੇ ਸਮਾਜਕ ਚਿੰਤਕ ਡਾ. ਹਰਸ਼ਿੰਦਰ ਕੌਰ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਪੇਸ਼ ਹਨ ਉਹਨਾਂ ਨਾਲ ਹੋਈ ਇਸ ਗੱਲਬਾਤ ਦੇ ਕੁਝ ਅੰਸ਼

ਸਵਾਲ: ਜਦੋਂ ਵੀ ਅਸੀਂ ਔਰਤਾਂ ਦੀ ਸਥਿਤੀ ਬਾਰੇ ਗੱਲ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਤੁਹਾਡੇ ਅਨੁਸਾਰ ਪੰਜਾਬ ਵਿਚ ਔਰਤਾਂ ਦੀ ਸਥਿਤੀ ਕਿਹੋ ਜਿਹੀ ਹੈ?

ਜਵਾਬ: ਜੇ ਪੰਜਾਬ ਦੇ ਮਸਲਿਆਂ ਤੋਂ ਤੁਰਿਆ ਜਾਵੇ ਤਾਂ ਜਿਸ ਘਰ ਵਿਚ ਬੇਰੁਜ਼ਗਾਰੀ ਕਰਕੇ ਕੋਈ ਨੌਜਵਾਨ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਉਸ ਘਰ ਵਿਚ ਔਰਤ ਦਾ ਕੀ ਹਾਲ ਹੋਵੇਗਾ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਜਿਹੜਾ ਪੰਜਾਬ ਕਦੇ ਪੂਰੇ ਦੇਸ਼ ਦਾ ਢਿੱਡ ਭਰਦਾ ਸੀ, ਉਸ ਵਿਚ ਮਾਵਾਂ ਬਣਨ ਵਾਲੀਆਂ ਧੀਆਂ ਲਹੂ ਦੀ ਕਮੀ ਨਾਲ ਪੀੜਤ ਹਨ ਤੇ ਉਹਨਾਂ ਦੇ ਬੱਚੇ ਵੀ ਲਹੂ ਦੀ ਕਮੀ ਨਾਲ ਪੀੜਤ ਹੋ ਰਹੇ ਹਨ। ਅੱਜ ਦੀ ਅਸਲੀਅਤ ਇਹ ਹੈ ਕਿ ਲੋਕ ਧੀਆਂ ਦਾ ਇਲਾਜ ਨਹੀਂ ਕਰਵਾ ਰਹੇ ਜੋ ਕਿ ਲਗਭਗ ਬਿਲਕੁਲ ਮੁਫਤ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੀਣ ਲਈ ਦੁੱਧ ਹੀ ਨਹੀਂ ਮਿਲ ਰਿਹਾ ਤੇ ਨਾ ਹੀ ਪੂਰਾ ਖਾਣਾ ਮਿਲ ਰਿਹਾ ਹੈ। ਇਹ ਸਾਡੇ ਸਮਾਜ ਦੀ ਅਸਲੀਅਤ ਹੈ।

 Dr Harshinder Kaur
Dr Harshinder Kaur

ਸਵਾਲ: ਅਸੀਂ ਔਰਤਾਂ ਲਈ ਸਹੂਲਤਾਂ ਦੇ ਦਾਅਵੇ ਬਹੁਤ ਵੱਡੇ ਕਰ ਰਹੇ ਹਾਂ ਪਰ ਅਸਲੀਅਤ ਉਹੀ ਹੈ। ਸਮਾਜ ਵਿਚ ਮਰਦਾਂ ਅਤੇ ਔਰਤਾਂ ਵਿਚ ਫਰਕ ਰੱਖਿਆ ਜਾ ਰਿਹਾ ਹੈ।

ਜਵਾਬ: ਬਹੁਤ ਵੱਡਾ। ਸਾਡੇ ਸਾਹਮਣੇ ਕਈ ਲੋਕ ਮੂੰਹ ’ਤੇ ਹੀ ਇਹ ਕਹਿ ਕੇ ਮਰੀਜ਼ ਨੂੰ ਦਾਖਲ ਨਹੀਂ ਕਰਵਾਉਂਦੇ ਕਿ ਕੁੜੀ ਏ... ਮਰਦੀ ਮਰ ਜਾਵੇ। ਅੱਜ ਵੀ ਲੋਕ ਮੁੰਡੇ ਦੀ ਚਾਹਤ ਵਿਚ ਧੀਆਂ ਨੂੰ ਮਾਰ ਰਹੇ ਹਨ। ਰੱਜੇ-ਪੁੱਜੇ ਘਰਾਂ ਵਿਚ ਵੀ ਧੀਆਂ ਦਾ ਉਹਨਾਂ ਦੇ ਰਿਸ਼ਤੇਦਾਰਾਂ ਵਲੋਂ ਬਲਾਤਕਾਰ ਕੀਤਾ ਜਾਂਦਾ ਹੈ। ਹਰ ਪੇਸ਼ੇ ਵਿਚ ਅਜਿਹੇ ਲੋਕ ਹਨ। ਜਿਨ੍ਹਾਂ ਨੇ ਕਾਨੂੰਨ ਬਣਾਉਣੇ ਹਨ, ਉਹਨਾਂ ਤੋਂ ਲੈ ਕੇ ਹੇਠਾਂ ਤੱਕ ਹਰ ਕੋਈ ਇਸ ਮਾਨਸਿਕਤਾ ਨਾਲ ਪੀੜਤ ਹੈ। ਪਰ ਔਰਤ ਵਿਚ ਬਹੁਤ ਸ਼ਕਤੀ ਹੁੰਦੀ ਹੈ ਤੇ ਇਸ ਨੂੰ ਸਮਝਣ ਦੀ ਲੋੜ ਹੈ।

ਮੈਂ ਮਨੀਸ਼ਾ ਗੁਲਾਟੀ ਜੀ ਦਾ ਨਾਂਅ ਲੈਣਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜੇ ਚੰਨੀ ਜੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਮਟਕਾ ਚੌਂਕ ਵਿਚ ਧਰਨੇ ਉੱਤੇ ਬੈਠ ਜਾਵਾਂਗੀ। ਖ਼ਬਰਾਂ ਵਿਚ ਛਪਿਆ ਸੀ ਤੇ ਸਭ ਨੇ ਪੜ੍ਹਿਆ ਵੀ। ਵੱਡੇ ਅਹੁਦਿਆਂ ’ਤੇ ਬੈਠੀਆਂ ਔਰਤਾਂ ਵੀ ਪੀੜਤ ਲੜਕੀਆਂ ਨਾਲ ਨਹੀਂ ਖੜ੍ਹ ਰਹੀਆਂ। ਜੇ ਇਸ ਮੁਲਕ ਵਿਚ ਗੱਲ ਸਿਰਫ ਕੁਰਸੀ ਤੱਕ ਸੀਮਤ ਹੈ, ਇਹ ਬਹੁਤ ਮਾੜੀ ਗੱਲ ਹੈ।

ਸਵਾਲ: ਅੱਜ ਵੀ ਔਰਤਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ, ਉਹ ਸ਼ਾਮ ਨੂੰ ਘਰ ਛੇਤੀ ਪਰਤਣਾ ਚਾਹੁੰਦੀ ਨੇ। ਤੁਹਾਡੇ ਅਨੁਸਾਰ ਸਰਕਾਰ ਪੱਖੋਂ ਕਿਹੜੀਆਂ ਅਣਗਹਿਲੀਆਂ ਜਿਨ੍ਹਾਂ ਵਿਚ ਸੁਧਾਰ ਦੀ ਲੋੜ ਹੈ?

ਜਵਾਬ: ਸਭ ਤੋਂ ਪਹਿਲਾਂ ਕੰਮ ਸਿੱਖਿਆ ਹੈ। ਇਕ ਧੀ ਨੂੰ ਸੰਪੂਰਨ ਰੂਪ ਵਿਚ ਖੜ੍ਹੇ ਕਰਨਾ ਚਾਹੀਦਾ ਹੈ ਤਾਂ ਜੋ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਸਕੇ। ਉਹਨਾਂ ਨੂੰ ਅਪਣੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ, ਬਹੁਤ ਥਾਵਾਂ ’ਤੇ ਪੀਣ ਦਾ ਪਾਣੀ ਸਹੀ ਨਹੀਂ, ਲੜਕੀਆਂ ਲਈ ਸਹੀ ਬਾਥਰੂਮ ਨਹੀਂ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਐਨਆਰਆਈ ਆ ਕੇ ਬਾਥਰੂਮ ਬਣਾਵੇ। ਉਹ ਕਿਉਂ ਬਣਾਵੇ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਮੁਫਤ ਬਿਜਲੀ ਦੇਣ ਨਾਲੋਂ ਲੜਕੀਆਂ ਨੂੰ ਚੰਗੀ ਸਿੱਖਿਆ ਦੀ ਜ਼ਿਆਦਾ ਲੋੜ ਹੈ। ਹਰ ਸਰਕਾਰ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਔਰਤਾਂ ਨੂੰ ਇਲਾਜ ਲਈ ਵੀ ਸਹੂਲਤਾਂ ਦਿੱਤੀਆਂ ਜਾਣ। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਅਸੀਂ ਪੰਜਾਬ ਵਿਚ ਭੁੱਖਮਰੀ ਦੀਆਂ ਖ਼ਬਰਾਂ ਪੜ੍ਹ ਰਹੇ ਹਾਂ।

 Dr Harshinder Kaur
Dr Harshinder Kaur

ਸਵਾਲ: ਔਰਤਾਂ ਲਈ ਬੱਸਾਂ ਦਾ ਸਫਰ ਮੁਫਤ ਕੀਤਾ ਗਿਆ ਹੈ। ਸ਼ਗਨ ਸਕੀਮਾਂ ਅਤੇ ਵਜੀਫਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ।

ਜਵਾਬ: ਪਰ ਮੈਨੂੰ ਦੱਸੋ ਕਿ ਕਿੰਨਿਆਂ ਨੂੰ ਸਹੀ ਮਾਇਨੇ ਵਿਚ ਇਹ ਸਹੂਲਤਾਂ ਮਿਲੀਆਂ ਹਨ। ਜਦੋਂ ਸਿਆਸਤਦਾਨ ਇਸ ਪੇਸ਼ੇ ਵਿਚ ਆਉਂਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਕਿਸ ਕਿਸਮ ਦੀ ਕਮਾਈ ਹੁੰਦੀ ਹੈ ਕਿ ਉਹਨਾਂ ਦੀ ਆਮਦਨ 800 ਗੁਣਾ ਵਧ ਜਾਂਦੀ ਹੈ। ਪੰਜਾਬ ਗਰੀਬ ਤੋਂ ਗਰੀਬ ਹੁੰਦਾ ਜਾ ਰਿਹਾ ਹੈ ਤੇ ਇਹ ਸਕੀਮਾਂ ਪਤਾ ਨਹੀਂ ਕਿੱਥੇ ਜਾ ਰਹੀਆਂ।

ਸਵਾਲ: ਅਸੀਂ ਬੇਸ਼ੱਕ ਕਹਿੰਦੇ ਹਾਂ ਕਿ ਔਰਤਾਂ ਆਜ਼ਾਦ ਹੋ ਗਈਆਂ ਹਨ ਤੇ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ ਪਰ ਸੱਚਾਈ ਕੁਝ ਹੋਰ ਹੈ।  ਇਸ ਵੇਲੇ ਔਰਤਾਂ ਨੂੰ ਅਪਣੇ ਤੌਰ ’ਤੇ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?

ਜਵਾਬ: ਪਿੰਡਾਂ ਵਿਚ ਤੇ ਸ਼ਹਿਰਾਂ ਵਿਚ ਨਸ਼ੇ ਨਾਲ ਝੰਬੀਆਂ ਪਈਆਂ ਨੇ। ਉਹ ਕੁੱਟਮਾਰ ਦਾ ਸ਼ਿਕਾਰ ਹੋ ਰਹੀਆਂ ਹਨ। ਸਭ ਤੋਂ ਪਹਿਲਾਂ ਨਸ਼ੇ ਨੂੰ ਨੱਥ ਪਾਉਣ ਦੀ ਲੋੜ ਹੈ। ਕਈ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਨੌਕਰੀਆਂ ਨਹੀਂ ਕਰਨ ਦਿੱਤੀਆਂ ਜਾ ਰਹੀਆਂ। ਰੁਜ਼ਗਾਰ ਦੇ ਨਾਂਅ ’ਤੇ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੋਜ਼ੀ ਰੋਟੀ ਕਮਾਉਣ ਲਈ ਔਰਤਾਂ ਬਹੁਤ ਨਿਗੁਣੀ ਤਨਖ਼ਾਹ ’ਤੇ ਕੰਮ ਕਰ ਰਹੀਆਂ ਹਨ। ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਸਰਕਾਰ ਵੱਲ ਨਹੀਂ ਦੇਖਣਾ ਚਾਹੀਦਾ ਕਿ ਸਾਨੂੰ ਰੁਜ਼ਗਾਰ ਮਿਲੇਗਾ। ਔਰਤਾਂ ਨੂੰ ਅਪਣੇ ਪੱਧਰ ’ਤੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਧੀਆਂ ਸਾਡੀਆਂ ਹਨ ਤੇ ਸਾਨੂੰ ਇਹਨਾਂ ਨੂੰ ਪਰਾਈਆਂ ਨਹੀਂ ਕਹਿਣਾ ਚਾਹੀਦਾ। ਔਰਤਾਂ ਲਈ ਸਿਖਲਾਈ ਸੈਂਟਰ ਖੋਲ੍ਹੇ ਜਾਣ, ਜਿੱਥੋਂ ਉਹ ਕਿੱਤਾ ਮੁਖੀ ਕੋਰਸਾਂ ਵਿਚ ਅੱਗੇ ਵਧ ਸਕਣ।

ਔਰਤਾਂ ਨੂੰ ਗੱਤਕਾ ਅਤੇ ਅਪਣੀ ਰਾਖੀ ਲਈ ਜੂਡੋ ਕਰਾਟੇ ਸਿੱਖਣੇ ਚਾਹੀਦੇ ਹਨ। ਇਹ ਬਹੁਤ ਧਿਆਨਦੇਣਯੋਗ ਹੈ, ਸਾਡੇ ਸਕੂਲਾਂ ਵਿਚ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ। ਅੰਕੜੇ ਦੱਸਦੇ ਹਨ ਕਿ ਬਾਲ ਵਿਆਹ ਵਿਚ 2013 ਤੋਂ ਬਾਅਦ ਵਾਧਾ ਹੁੰਦਾ ਜਾ ਰਿਹਾ ਹੈ। ਇਸ ਉੱਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਲੋੜ ਹੈ।
ਇਕ ਹੋਰ ਗੱਲ ਸਾਨੂੰ ਬੱਚੀਆਂ ਨੂੰ ਸੈਕਸ ਐਜੂਕੇਸ਼ਨ ਦੇਣੀ ਚਾਹੀਦੀ ਹੈ ਨਹੀਂ ਤਾਂ ਸਾਡੀਆਂ ਬੱਚੀਆਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ।

 Dr Harshinder Kaur
Dr Harshinder Kaur

ਸਵਾਲ: ਸੋਸ਼ਲ ਮੀਡੀਆ ਦਾ ਦੌਰ ਹੈ। ਇਸ ਵਿਚ ਬਹੁਤ ਚੀਜ਼ਾਂ ਚੰਗੀਆਂ ਹੋਈਆਂ ਪਰ ਬਹੁਤ ਚੀਜ਼ਾਂ ਗਲਤ ਵੀ ਹੋਈਆਂ। ਪਿਛਲੇ ਦਿਨੀਂ ਇਸ ਸਬੰਧੀ ਇਕ ਗੀਤ ਵੀ ਆਇਆ ਸੀ। ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ?

ਜਵਾਬ: ਹਰ ਚੀਜ਼ ਦੇ ਚੰਗੇ ਮਾੜੇ ਦੋਵੇਂ ਪੱਖ ਹੁੰਦੇ ਹਨ। ਮਿਸਾਲ ਵਜੋਂ ਅਲਟਰਾਸਾਊਂਡ ਦੇ ਆਉਣ ਤੋਂ ਬਾਅਦ ਕੁੜੀਆਂ ’ਤੇ ਕਹਿਰ ਟੁੱਟ ਗਿਆ ਤੇ ਦੂਜੇ ਪਾਸੇ ਸਾਨੂੰ ਬੱਚਿਆਂ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਵੀ ਦੋਵੇਂ ਪੱਖ ਹਨ ਕੁੜੀਆਂ ਅੱਗੇ ਵੀ ਵਧੀਆਂ ਤੇ ਕੁੜੀਆਂ ਨੇ ਅਪਣੀ ਜ਼ਿੰਦਗੀ ਖਰਾਬ ਵੀ ਕੀਤੀ ਹੈ। ਸੋਸ਼ਲ ਮੀਡੀਆ ਦੀ ਵਰਤੋਂ ਧਿਆਨ ਨਾਲ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ। ਕੁੜੀਆਂ ਨੂੰ ਅਪਣਾ ਕਿਰਦਾਰ ਉੱਚਾ ਕਰਨਾ ਚਾਹੀਦਾ ਹੈ। ਔਰਤ ਅਪਣੇ ਆਪ ਨੂੰ ਬਜ਼ਾਰੂ ਬਣਾ ਲਵੇਗੀ ਤਾਂ ਜ਼ਰੂਰ ਸ਼ਿਕਾਰ ਬਣੇਗੀ ਪਰ ਜੇ ਖੁਦ ਮਾਈ ਭਾਗੋ ਹੋਵੇਗੀ ਤਾਂ ਉਸ ਨੂੰ ਇੱਜ਼ਤ ਜ਼ਰੂਰ ਮਿਲੇਗੀ।
ਜੇ ਔਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਮਰਦ ਨਾ ਖੜਿਆ ਹੁੰਦਾ ਤਾਂ ਸ਼ਾਇਦ ਉਸ ਦੀ ਹੋਂਦ ਹੀ ਮੁੱਕ ਗਈ ਹੁੰਦੀ। ਔਰਤਾਂ ਦੇ ਹੱਕ ਵਿਚ ਪਹਿਲੀ ਆਵਾਜ਼ ਗੁਰੂ ਨਾਨਕ ਸਾਹਿਬ ਜੀ ਨੇ ਚੁੱਕੀ ਸੀ। ਇਹ ਆਵਾਜ਼ ਇੰਨੀ ਉੱਚੀ ਸੀ ਕਿ ਉਹਨਾਂ ਨੇ ਔਰਤ ਨੂੰ ਮਰਦ ਤੋਂ ਉੱਤੇ ਰੱਖ ਕੇ ਕਿਹਾ ਕਿ ਇਹ ਤਾਂ ਜੰਮਣ ਵਾਲੀ ਹੈ। ਮੈਂ ਬਹੁਤ ਵਾਰੀ ਦੇਖਿਆ ਕਿ ਸਾਡੇ ਭਰਾ ਔਰਤਾਂ ਦੇ ਹੱਕ ਵਿਚ ਡਟ ਕੇ ਖੜੇ ਹੁੰਦੇ ਹਨ।

ਅਖੀਰ ਵਿਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਸਦੀਆਂ ਧੀਆਂ ਨੂੰ ਦਬਾ ਕੇ ਰੱਖਿਆ। ਹੁਣ ਕਈ ਧੀਆਂ ਨੇ ਉਡਾਰੀਆਂ ਮਾਰਨੀਆਂ ਸ਼ੁਰੂ ਕੀਤੀਆਂ ਹਨ। ਮੇਰਾ ਸੁਨੇਹਾ ਇਹੀ ਹੈ ਕਿ ਘਰ ਵਿਚ ਅਪਣੇ ਪੁੱਤਰਾਂ ਨੂੰ ਸਿੱਖਿਆ ਦਈਏ ਕਿ ਮਾਂ ਦੀ ਇੱਜ਼ਤ ਕਰਦੀ ਹੈ, ਭੈਣ ਦੀ ਇੱਜ਼ਤ ਕਰਨੀ ਹੈ ਤੇ ਧੀ ਦੀ ਇੱਜ਼ਤ ਕਰਨੀ ਹੈ। ਇਸੇ ਤਰ੍ਹਾਂ ਗੁਆਂਢ ਦੀ ਧੀ ਦੀ ਵੀ ਇੱਜ਼ਤ ਕਰਨੀ ਹੈ। ਅਪਣੇ ਪੁੱਤਰਾਂ ਨੂੰ ਇਹ ਕਹੀਏ ਕਿ ਤੂੰ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾਣਾ ਤੇ ਫਿਰ ਦੇਖੀਏ ਕਿ ਬਲਾਤਕਾਰ ਦੀਆਂ ਘਟਨਾਵਾਂ ਘੱਟ ਹੁੰਦੀਆਂ ਨੇ।  ਜੇ ਹਾਂ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕਸੂਰ ਕਿਸਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement