ਪਹਾੜੀਆਂ 'ਚ ਦਰਬਾਰ ਸਾਹਿਬ ਦੇ ਸਾਈਜ਼ ਦਾ ਮਾਡਲ ਤਿਆਰ ਹੋਇਆ, ਫਿਰ ਹੋਈ ਹਮਲੇ ਦੀ ਤਿਆਰੀ
Published : Jun 3, 2019, 11:04 am IST
Updated : Jun 3, 2019, 11:04 am IST
SHARE ARTICLE
Model Of Darbar Sahib
Model Of Darbar Sahib

ਸਿਨਹਾ ਦੇ ਰੋਕਣ 'ਤੇ ਇੰਦਰਾ ਨੇ ਅਰੁਣ ਸ੍ਰੀਧਰ ਵੈਦਯਾ ਨੂੰ ਫ਼ੌਜ ਦੀ ਕਮਾਨ ਸੰਭਾਲੀ

1984 ਦੀਆਂ ਚੋਣਾਂ ਤੋਂ ਡੇਢ ਸਾਲ ਪਹਿਲਾਂ ਇੰਦਰ ਗਾਂਧੀ ਨੇ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਸਿੱਖ ਪੱਤਾ ਵਰਤ ਕੇ ਹੀ ਕਾਮਯਾਬ ਹੋ ਸਕੇਗੀ। ਇਸ ਸਕੀਮ ਨਾਲ ਉਸ ਨੇ 1983 ਦੀਆਂ ਗਰਮੀਆਂ ਵਿਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਐਸ. ਕੇ. ਸਿਨਹਾ ਕੋਲ ਆਪਣੀ ਖ਼ਾਹਿਸ਼ ਜ਼ਾਹਰ ਕੀਤੀ ਪਰ ਜਨਰਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਇਹ ਹਰਕਤ ਕਰਨ ਤੋਂ ਰੋਕਿਆ। ਸਿਨਹਾ ਨੇ ਇਹ ਗੱਲ 26 ਜੂਨ, 2011 ਦੇ ਦਿਨ ਇੱਕ ਟੀਵੀ ਸ਼ੋਅ 'ਤੇ ਸ਼ਰੇਆਮ ਕਹੀ ਸੀ।

Srinivas Kumar SinhaSrinivas Kumar Sinha

ਇੰਦਰਾ ਗਾਂਧੀ ਨੇ ਜਦ ਜਨਰਲ ਸਿਨਹਾ 'ਤੇ ਜ਼ੋਰ ਪਾਇਆ ਤਾਂ ਉਸ ਨੇ ਅਗਾਊਂ ਸੇਵਾ ਮੁਕਤੀ ਹਾਸਲ ਕਰ ਲਈ। ਉਸ ਮਗਰੋਂ ਇੰਦਰਾ ਗਾਂਧੀ ਨੇ ਅਰੁਣ ਸ੍ਰੀਧਰ ਵੈਦਯਾ ਨੂੰ ਫ਼ੌਜ ਦੀ ਕਮਾਨ ਦੇ ਦਿਤੀ। ਸਤੰਬਰ, 1983 ਵਿਚ ਇੰਦਰਾ ਨੇ ਜਨਰਲ ਵੈਦਯਾ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਸਤੇ ਤਿਆਰੀ ਕਰਨ ਦੀਆਂ ਹਦਾਇਤਾਂ ਦਿਤੀਆਂ। ਉਸ ਨਾਲ ਹੀ ਵੈਸਟਰਨ ਕਮਾਂਡ ਦੇ ਜੀ.ਓ.ਸੀ. ਕ੍ਰਿਸ਼ਨ ਸਵਾਮੀ ਸੁੰਦਰਜੀ ਨੂੰ ਵੀ ਡਿਪਟੀ ਵਜੋਂ ਤਾਇਨਾਤ ਕੀਤਾ ਗਿਆ।

Arun Shridhar VaidyaArun Shridhar Vaidya

ਇਹ ਦੋਵੇਂ ਇੰਦਰਾ ਗਾਂਧੀ ਦੇ ਵਫ਼ਾਦਾਰਾਂ ਵਾਂਗ, ਉਸ ਦੇ ਹੁਕਮ ਮੰਨ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਤਿਆਰੀ ਕਰਨ ਲੱਗ ਪਏ। ਇਸ ਮਕਸਦ ਵਾਸਤੇ ਸੱਭ ਤੋਂ ਪਹਿਲਾਂ 'ਪੁਜ਼ੀਸ਼ਨ ਪੇਪਰ' ਤਿਆਰ ਕੀਤਾ ਗਿਆ। ਜਿਸ ਵਿਚ ਸਾਰਾ ਐਕਸ਼ਨ ਪਲਾਨ ਸੀ।

Indra Gandhi Indra Gandhi

ਦਸੰਬਰ, 1983 ਵਿਚ ਇਸ ਪਲਾਨ ਨੂੰ ਇੰਦਰਾ ਗਾਂਧੀ ਕੋਲ ਪੇਸ਼ ਕੀਤਾ ਗਿਆ। ਉਸ ਨੇ 15 ਜਨਵਰੀ, 1984 ਦੇ ਦਿਨ ਵੈਦਯ ਤੇ ਸੁੰਦਰਜੀ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਸਤੇ ਤਿਆਰ ਰਹਿਣ ਦਾ ਹੁਕਮ ਦੇ ਦਿਤਾ। ਇਹ ਹਮਲਾ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਸੀ। ਜਨਰਲ ਵੈਦਯ ਨੇ ਫ਼ੌਜ ਦੇ ਸਾਰੇ ਹਿੱਸਿਆਂ ਵਿਚੋਂ ਸੱਭ ਤੋਂ ਵਧੀਆ 600 ਕਮਾਂਡੋ ਚੁਣ ਕੇ ਇਕ ਫ਼ੋਰਸ ਤਿਆਰ ਕੀਤੀ।

planned Attack On Harmander SahibPlanned Attack On Harmander Sahib

ਦਿੱਲੀ ਤੋਂ 240 ਕਿਲੋਮੀਟਰ ਦੂਰ, ਦੇਹਰਾਦੂਨ ਦੇ ਨੇੜੇ ਭਾਰਤੀ ਫ਼ੌਜ ਦੇ ਸੱਭ ਤੋਂ ਅਹਿਮ ਅੱਡੇ ਚਕਰਾਤਾ ਦੀਆਂ ਪਹਾੜੀਆਂ ਵਿਚ ਦਰਬਾਰ ਸਾਹਿਬ ਦਾ ਇਕ ਪੂਰੇ ਸਾਈਜ਼ ਦਾ ਜ਼ਿੰਦਾ ਮਾਡਲ ਤਿਆਰ ਕੀਤਾ ਗਿਆ ਅਤੇ ਦਰਬਾਰ ਸਾਹਿਬ 'ਤੇ ਕਬਜ਼ਾ ਕਰਨ ਵਾਸਤੇ ਲਗਾਤਾਰ ਰੀਹਰਸਲ ਸ਼ੁਰੂ ਕਰ ਦਿਤੀ ਗਈ।

Harmander sahib ModelHarmander sahib Model

ਕੁੱਝ ਹੀ ਹਫ਼ਤਿਆਂ ਵਿਚ ਫ਼ੌਜ ਨੇ ਐਲਾਨ ਕਰ ਦਿਤਾ ਕਿ ਉਨ੍ਹਾਂ ਦੀ ਪਲਾਨਿੰਗ ਕਾਮਯਾਬ ਹੋਣ ਵਿਚ ਕੋਈ ਕਸਰ ਨਹੀਂ ਅਤੇ ਉਹ ਹਮਲਾ ਕਰਨ ਦੇ 36 ਘੰਟਿਆਂ ਵਿਚ ਹੀ ਦਰਬਾਰ ਸਾਹਿਬ 'ਤੇ ਕਬਜ਼ਾ ਕਰ ਲੈਣਗੇ।

1984 Sikh Genocide1984 Sikh Genocide

ਫ਼ਰਵਰੀ 1984 ਵਿਚ ਜਨਰਲ ਵੈਦਯਾ ਤੇ ਸੁੰਦਰਜੀ ਨੇ ਇੰਦਰਾ ਗਾਂਧੀ ਨੂੰ ਕਹਿ ਦਿਤਾ ਸੀ ਕਿ ਉਹ ਹਮਲੇ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ। ਇੰਦਰਾ ਗਾਂਧੀ ਨੇ ਇਹ ਸਾਰਾ ਕੁੱਝ ਅਪਣੇ ਨਜ਼ਦੀਕੀਆਂ ਅਰੁਣ ਨਹਿਰੂ, ਅਰੁਣ ਸਿੰਹ ਤੇ ਰਾਜੀਵ ਗਾਂਧੀ ਵਗ਼ੈਰਾ ਨਾਲ ਵਿਚਾਰਿਆ। 

1984 anti-Sikh riots1984 anti-Sikh riots

ਫ਼ਰਵਰੀ ਅਤੇ ਅਪ੍ਰੈਲ ਵਿਚ ਦੋ ਵਾਰ ਦਰਬਾਰ ਸਾਹਿਬ 'ਤੇ ਹਮਲਾ ਕਰਨ ਦਾ ਪ੍ਰੋਗਰਾਮ ਬਣਿਆ ਪਰ ਦੋਵੇਂ ਵਾਰ, ਐਨ ਮੌਕੇ 'ਤੇ ਇਸ ਨੂੰ ਮੁਲਤਵੀ ਕਰ ਦਿਤਾ ਗਿਆ।

AmritsarAmritsar

ਅਖ਼ੀਰ 31 ਮਈ, 1984 ਦੀ ਰਾਤ ਨੂੰ ਇੰਦਰਾ ਗਾਂਧੀ ਨੇ ਜਨਰਲ ਵੈਦਯਾ ਨੂੰ ਹਮਲਾ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਪਹਿਲੀ ਜੂਨ ਨੂੰ ਤਕਰੀਬਨ ਇਕ ਲੱਖ ਫ਼ੌਜ ਅੰਮ੍ਰਿਤਸਰ ਵਲ ਚਲ ਪਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement