ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ

By : GAGANDEEP

Published : Sep 12, 2020, 9:06 am IST
Updated : Sep 12, 2020, 1:52 pm IST
SHARE ARTICLE
Nankana Sahib
Nankana Sahib

ਇਸ ਦੌਰਾਨ ਉਹ ਕਈ ਧਾਰਮਿਕ ਸਥਾਨਾਂ ਤੇ ਵੀ ਗਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਉੱਤੇ ਸਮੂਹ ਸਿੱਖ ਸੰਗਤਾਂ ਵਲੋਂ ਉਹਨਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਜਾਂਦੀ ਹੈ। ਗੁਰੂ ਸਾਹਿਬ ਨੇ ਕਰਮ-ਕਾਂਡਾਂ ਵਿਚ ਉਲਝੀ ਲੋਕਾਈ ਨੂੰ ਕਿਰਤ ਕਰੋ, ਊਚ-ਨੀਚ ਅਤੇ ਜਾਤ-ਪਾਤ ਦੇ ਵਖਰੇਂਵਿਆਂ 'ਚ ਗ੍ਰਸੇ ਜਗਤ ਨੂੰ 'ਸਭੇ ਸਾਂਝੀਵਾਲ ਸਦਾਇਨ ਕੋਈ ਨ ਦਿਸਹਿ ਬਾਹਰਾ ਜੀਉ' ਦਾ ਉਪਦੇਸ਼ ਦਿੱਤਾ।

Shri Guru Nanak Dev Ji Gurdwara sahib

ਸ੍ਰੀ ਗੁਰੂ ਨਾਨਕ ਦੇਵ ਜੀ (ਪਹਿਲੇ ਨਾਨਕ, ਸਿੱਖੀ ਦੇ ਮੋਢੀ) ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ ਜੋ ਕਿ ਅੱਜ ਕੱਲ ਨਾਨਕਾਣਾ ਸਾਹਿਬ ਤੋਂ ਜਾਣੂ ਹੈ, ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੁਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਕਈ ਵਿਦਵਾਨਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ।

Nankana Sahib Nankana Sahib

ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਾਲੂ, ਰਾਏ ਬੁਲਾਰ ਦੇ ਮੁੱਖ ਮੁਨਸ਼ੀ ਸਨ ਅਤੇ ਮਾਤਾ ਤ੍ਰਿਪਤਾ ਸਧਾਰਨ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਬੇਬੇ ਨਾਨਕੀ (ਗੁਰੂ ਨਾਨਕ ਦੇਵ ਜੀ ਦੇ ਭੈਣ) ਗੁਰੂ ਜੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ। ਗੁਰੂ ਜੀ ਨਿਰਾਲੇ ਬਾਲਕ ਸਨ ਪਰਮਾਤਮਾ ਨੇ ਉਹਨਾਂ ਨੂੰ ਧਾਰਮਿਕ ਵਿਚਾਰਾਂ ਵਾਲਾ ਅਤੇ ਵੱਡੀ ਸੋਚ ਦਾ ਮਾਲਕ ਬਣਾਇਆ। ਸਿਰਫ ਸੱਤ ਸਾਲ ਦੀ ਉਮਰ ਵਿਚ ਆਪ ਨੇ ਹਿੰਦੀ ਅਤੇ ਸੰਸਕ੍ਰਿਤ ਸਿੱਖੀ।

Nankana SahibNankana Sahib

ਆਪ ਜੀ ਦੀ ਰੱਬ ਬਾਰੇ ਅਦਭੁੱਤ ਅਤੇ ਸੁਜੱਚੀ ਸੋਚ ਨੇ ਆਪਣੇ ਪਾਧੇ ਨੂੰ ਹੈਰਾਨ ਕਰ ਦਿੱਤਾ। 13 ਸਾਲ ਦੀ ਉਮਰ ਵਿਚ ਆਪ ਨੇ ਪਾਰਸੀ ਸਿੱਖੀ ਅਤੇ 16 ਸਾਲ ਦੀ ਉਮਰ ਵਿੱਚ ਆਪ ਆਪਣੇ ਇਲਾਕੇ ਵਿੱਚ ਸਭ ਤੋਂ ਵੱਧ ਗਿਆਨ ਸਨ। ਗੁਰੂ ਜੀ ਦਾ ਵਿਆਹ ਮਾਤਾ ਸੁੱਲਖਣੀ ਜੀ ਨਾਲ ਹੋਇਆ। ਜਿਹਨਾਂ ਨੇ ਦੋ ਬਾਲਕਾਂ ਸ੍ਰੀ ਚੰਦ ਅਤੇ ਲੱਖਮੀ ਦਾਸ ਜੀ ਨੂੰ ਜਨਮ ਦਿੱਤਾ। ਸੰਨ 1504 ਵਿਚ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਉਹਨਾਂ ਨੂੰ ਸੁਲਤਾਨ ਪੁਰੀ ਲੈ ਗਏ ਜਿਥੇ ਉਹਨਾਂ ਦੇ ਪਤੀ ਜੈ ਰਾਮ ਜੀ ਨੈ ਗੁਰੂ ਜੀ ਨੂੰ ਇਲਾਕੇ ਦੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿਚ ਨੌਕਰੀ ਲਗਵਾ ਦਿੱਤਾ।'

GurdwaraGurdwara sahib

38 ਸਾਲ (1504) ਦੀ ਉਮਰ ਵਿੱਚ ਜਦੋਂ ਗੁਰੂ ਜੀ ਵੈਨ ਨਦੀ ਵਿਚ ਇਸ਼ਨਾਨ ਲਈ ਉਹਨਾਂ ਨੂੰ ਇਲਾਹੀ ਫਰਮਾਨ (ਅਕਾਸ਼ਬਾਣੀ) ਸੁਣੀ ਜੋ ਕਿ ਸੁਲਤਾਨ ਪੁਰੀ ਲੋਧੀ ਦੇ ਨੇੜੇ ਹੈ ਗੁਰੂ ਜੀ ਦੇ ਇਸ਼ਨਾਨ ਕਰਨ ਤੋਂ ਬਾਅਦ ਸਭ ਤੋਂ ਪਹਿਲੀ ਇਹ ਤੁਕ ਉਚਾਰੀ "ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ" ਗੁਰੂ ਜੀ ਨੇ ਇੱਕ ਅਲੱਗ ਧਰਮ (ਜਿਸ ਨੁੰ ਸਿੱਖੀ ਕਿਹਾ ਜਾਂਦਾ ਹੈ) ਦੇ ਪ੍ਰਚਾਰ ਲਈ ਕਈ ਉਦਾਸੀਆਂ ਧਾਰੀਆਂ। ਗੁਰੂ ਜੀ ਪੰਜਾਬ ਦੀ ਕਈ ਥਾਵਾਂ ਤੇ ਜਾਣ ਤੋਂ ਬਾਅਦ ਚਾਰ ਲੰਮੀਆਂ (ਅਲੱਗ ਅਲੱਗ ਦਿਸ਼ਾਵਾਂ ਵਿੱਚ, ਦੇਸ਼ਾਂ ਅਤੇ ਪਰਦੇਸ਼ਾਂ ਵਿੱਚ ਗਏ) ਯਾਤਰਵਾਂ ਕੀਤੀਆਂ।

ਇਸ ਦੌਰਾਨ ਉਹ ਕਈ ਧਾਰਮਿਕ ਸਥਾਨਾਂ ਤੇ ਵੀ ਗਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਜੀ ਦੁਆਰਾ ਇਹ ਯਾਤਰਵਾਂ ਨੂੰ ਹੀ ਚਾਰ ਉਦਾਸੀਆਂ ਦਾ ਨਾਮ ਦਿੱਤਾ ਗਿਆ। ਇਹਨਾਂ ਚਾਰ ਉਦਾਸੀਆਂ ਦੌਰਾਨ ਆਪ ਜਿਹੜੇ ਅਲੱਗ ਅਲੱਗ ਸਥਾਨਾਂ ਤੇ ਗਏ ਉਹਨਾਂ ਵਿੱਚੋਂ ਕੁਰੂਕਸ਼ੇਤਰ, ਹਰਿਦੁਆਰ, ਜੋਸ਼ੀ ਮੱਠ, ਰਾੜਾ ਸਾਹਿਬ, ਗੋਰਖ ਮੱਠ (ਨਾਨਕ ਮੱਠ), ਅਯੁੱਧਿਆ, ਪ੍ਰਯਾਗ, ਵਾਰਾਨਸੀ, ਗਯਾ, ਪਟਨਾ ਦੁੱਗਰੀ ਅਤੇ ਗੁਹਾਟੀ (ਆਸਾਮ) ਢਾਕਾ, ਪੂਰੀ, ਕੱਟਕ, ਰਾਮੇਸ਼ਵਰਮ, ਸਿ਼ਲੋਂਗ, ਬਿਦਰ, ਬਰੋਚ, ਸੋਮਨਾਥ, ਦਵਾਰਕਾ, ਉਜੈਨ, ਅਜਮੇਰ, ਮਥੁਰਾ, ਤਲਵੰਡੀ, ਲਾਹੌਰ, ਸੁਲਤਾਨਪੁਰ, ਬਿਲਾਸਪੁਰ, ਰਿਵਾਲਸਰ, ਜਵਾਲਾਜੀ, ਤਿੱਬਤ, ਲੱਦਾਖ, ਕਾਰਗਿਲ, ਅਮਰਨਾਥ, ਸ੍ਰੀਨਗਰ ਅਤੇ ਬਰਮੁੱਲਾ ਆਦਿ ਪ੍ਰਮੁੱਖ ਹਨ।

ਇਹਨਾਂ ਤੋਂ ਇਲਾਵਾ ਆਪ ਜੀ ਨੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਵੀ ਗਏ ਜਿਹਨਾਂ ਵਿਚੋਂ ਮੱਕਾ, ਮਦੀਨਾ, ਬਗਦਾਦ, ਮੁਲਤਾਨ, ਪੇਸ਼ਾਵਰ, ਸਖਰ, ਸੋਨ ਮਿਆਨੀ ਹਿੰਗਲਾਜ ਆਦਿ ਪ੍ਰਮੁੱਖ ਹਨ। ਕਈਆਂ ਦਾ ਕਹਿਣਾ ਹੈ ਕਿ ਗੁਰੂ ਜੀ ਸਮੁੰਦਰੀ ਰਾਸਤੇ ਤੋਂ ਮੱਕਾ ਗਏ। ਗੁਰੂ ਜੀ ਸਿਆਰ, ਤੁਰਕੀ ਅਤੇ ਤੇਹਰਾਨ (ਇਰਾਨ ਦੀ ਰਾਜਧਾਨ) ਵਿੱਚ ਵੀ ਗਏ। ਤੇਹਰਾਨ ਤੋਂ ਬਾਅਦ ਗੁਰੂ ਜੀ ਬੱਗੀ ਦੇ ਰਾਸਤਿਓ ਕਾਬੁਲ, ਕੰਧਾਰ ਅਤੇ ਜਲਾਲਾਬਾਦ ਵੀ ਗਏ।

ਗੁਰੂ ਜੀ ਦੀ ਉਦਾਸੀਆਂ ਦਾ ਮੁੱਖ ਉਪਦੇਸ਼ ਲੋਕਾਂ ਨੂੰ ਉਸ ਅਕਾਲ ਪੁਰਖ (ਪ੍ਰਮਾਤਮਾ) ਦੇ ਪ੍ਰਤੀ ਜਾਗਰੂਕ ਕਰਵਾਉਣਾ ਅਤੇ ਸਿੱਖੀ ਨੂੰ ਸਥਾਪਤ ਕਰਨਾ ਸੀ। ਸਿੱਖ ਧਰਮ ਨੂੰ ਫੈਲਾਉਣ ਲਈ ਕਈ ਮਦਰੱਸੇ (ਸਕੂਲ) ਖੋਲੇ ਜਿਹੜੇ ਕਿ ਮੰਜੀ ਦੇ ਨਾਮ ਤੋਂ ਜਾਣੂ ਸਨ। ਇਹਨਾਂ ਲਈ ਗੁਰੂ ਜੀ ਨੇ ਯੋਗ ਸਰਧਾਲੂ ਦੀ ਨਿਯੁਕਤੀ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਕੀਤੀ। ਸਿੱਖੀ ਦਾ ਬੀਜ ਭਾਰਤ ਅਤੇ ਪ੍ਰਦੇਸ਼ਾਂ ਵਿੱਚ ਬੜੇ ਸੁਚੱਜੇ ਢੰਗ ਨਾਲ ਬੀਜਿਆ।

ਅੰਤ ਸਮੇ ਨੂੰ ਵੇਖਦਿਆਂ ਹੋਇਆ ਗੁਰੁ ਜੀ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਪਰਖਣ ਤੋਂ ਬਾਅਦ ਗੁਰੂਗੱਦੀ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) ਨੁੰ 1539 ਵਿਚ ਸੋਂਪ ਦਿੱਤੀ। ਕੁਝ ਦਿਨ ਬਾਅਦ 22 ਸਤੰਬਰ 1539 ਨੂੰ ਗੁਰੂ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਅਕਾਲ ਪੁਰਖ ਦੇ ਅਵਤਾਰ ਦੀ ਸੰਸਾਰਕ ਯਾਤਰਾ ਪੂਰੀ ਹੋਈ। ਉਹਨਾਂ ਨੇ ਤਿਆਗ ਅਤੇ ਯੋਗ (ਵੇਦਾਂ ਅਤੇ ਹਿੰਦੂ ਦੀ ਜਾਤ ਪ੍ਰਥਾ) ਦਾ ਅੰਤ ਕੀਤਾ।

ਗੁਰੂ ਜੀ ਨੇ ਗ੍ਰਹਿਸਥੀ ਜੀਵਨ ਵਿਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿਣ ਲਈ ਪ੍ਰੇਰਿਆ। ਮਾਨਵਤਾ ਦੀ ਸੇਵਾ ਕੀਰਤ ਸੰਤਿਸੰਗ ਅਤੇ ਇੱਕ ਹੀ ਅਕਾਲ ਪੁਰਖ ਤੇ ਭਰੋਸਾ ਰੱਖਣਾ ਸਿੱਖ ਧਰਮ ਲਈ ਮੁੱਢਲੇ ਸਿਧਾਂਤ ਬਣਾਏ। ਇਸ ਤਰ੍ਹਾਂ ਉਹਨਾਂ ਨੇ ਸਿੱਖੀ ਦੀ ਨੀਂਹ ਰੱਖੀ। ਗੁਰੂ ਜੀ ਨੇ ਬੜੇ ਸੋਹਣੇ ਸ਼ਬਦਾਂ ਵਿਚ ਅਕਾਲ ਪੁਰਖ ਦੇ ਬਾਰੇ ਦੱਸਿਆ ਕਿ ਉਹ ਸਭ ਤੋ਼ ਵੱਡਾ, ਸਭ ਤੋਂ ਤਾਕਤਵਰ, ਸਰਵ ਵਿਆਪਕ ਅਤੇ ਸੱਚਾ ਹੈ, ਉਹਨਾਂ ਨੇ ਪ੍ਰਰਮਾਤਮਾ ਦੀ ਵਡਿਆਈ ਮੂਲ ਮੰਤਰ ਵਿੱਚ ਹੇਠ ਲਿਖੇ ਅਨੁਸਾਰ ਕੀਤੀ:

 ਸਤਿਨਾਮ ਕਰਤਾ ਪੁਰਖ, ਨਿਰਭੋ ਨਿਰਵੈਰ, ਅਕਾਲ ਮੂਰਤ, ਅਜੂੰਨੀ ਸੈਭੰਗ, ਗੁਰਪ੍ਰਸਾਦਿ
ਜਪ
ਆਦਿ ਸਚ, ਜੁਗਾਦਿ ਸਚ, ਨਾਨਕ ਹੋਸੀ ਵੀ ਸਚ !!! "

ਜਿਹਨਾਂ ਨੂੰ ਸਿੱਖਾਂ ਦੇ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ। ਗੁਰੂ ਜੀ ਪੁਰਨ ਸੰਗੀਤਕਾਰ ਵੀ ਸਨ। ਉਹਨਾਂ ਨੈ ਮਰਦਾਨਾ ਜੀ ਨਾਲ ਕਈ ਰਾਗਾਂ ਦਾ ਉਚਾਰਣ ਕੀਤਾ। ਜੋ ਕਿ ਪਸ਼ੂ ਬੁੱਧੀ ਵਾਲੇ ਜੀਵਾਂ ਜਿਵੇਂ ਕਿ ਬਾਬਰ, ਚੋਰ ਲੁਟੇਰੇ ਅਤੇ ਠੱਗਾਂ ਨੰੂ ਵੀ ਮੋਹ ਲੈਂਦਾ ਸੀ। ਗੁਰੂ ਜੀ ਇੱਕ ਸਮਾਜ ਸੁਧਾਰਕ ਕ੍ਰਾਤੀਕਾਰੀ ਵੀ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਪ੍ਰਮਾਤਮਾ ਦਾ ਰੂਪ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement