
ਸਾਡਾ ਸਭਿਆਚਾਰਕ ਵਿਰਸਾ, ਲੋਕ ਗੀਤ ਲੋਕ ਕਲਾਵਾਂ, ਬੋਲੀਆਂ ਦਾ ਸ਼ਿੰਗਾਰ ਘੜਾ ਬਣ ਗਿਆ |
ਪੁਰਾਣੇ ਸਮੇਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਉਦੋਂ ਖੂਹ, ਖੂਹੀਆ ਟਾਵੇਂ ਟਾਵੇਂ ਹੁੰਦੇ ਸਨ | ਲੋਕ ਛੱਪੜਾਂ, ਟੋਭਿਆਂ, ਤਲਾਬਾਂ, ਨਖ਼ਾਸੂਆਂ, ਸੁਇਆਂ ਤੋਂ ਪਾਣੀ ਭਰਦੇ ਸਨ| ਉਦੋਂ ਘੜੇ ਦੀ ਵਰਤੋਂ ਨਾਲ ਪਾਣੀ ਸਾਫ਼ ਹੁੰਦਾ ਸੀ | ਫਿਰ ਖੂਹ ਖੂਹੀਆਂ ਲੱਗਣ ਤੇ ਸੁਵਾਣੀਆਂ ਮੁਟਿਆਰਾਂ, ਕੁੜੀਆਂ ਲੱਜ ਰਾਹੀਂ ਖੂਹੀ ਵਿਚੋਂ ਪਾਣੀ ਬਾਲਟੀ ਰਾਹੀਂ ਕੱਢ ਕੇ ਘੜੇ ਵਿਚ ਪਾਉਂਦੀਆਂ ਸਨ| ਵੱਧ ਤੋਂ ਵੱਧ ਪਾਣੀ ਪਾ ਕੇ ਚੁਕਣ ਦੀ ਕੋਸ਼ਿਸ਼ ਕਰਦੀਆਂ ਸਨ ਅਤੇ ਅਪਣੇ ਦਿਲ ਦੀਆਂ ਗੱਲਾਂ ਉੱਥੇ ਸਾਂਝੀਆਂ ਕਰਦੀਆਂ ਸਨ| ਖੂਹ ਤੇ ਕਾਫ਼ੀ ਰੌਣਕਾਂ ਲੱਗੀਆਂ ਰਹਿੰਦੀਆਂ ਸਨ|
Disappeared clay pot
ਸਾਡਾ ਸਭਿਆਚਾਰਕ ਵਿਰਸਾ, ਲੋਕ ਗੀਤ ਲੋਕ ਕਲਾਵਾਂ, ਬੋਲੀਆਂ ਦਾ ਸ਼ਿੰਗਾਰ ਘੜਾ ਬਣ ਗਿਆ | ਘੜੇ ਦੇ ਉਪਰ ਅਨੇਕਾਂ ਹੀ ਗੀਤ ਲਿਖੇ ਗਏ ਹਨ |
ਜਿਵੇਂ ਘੜਾ ਵੱਜਦਾ, ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ ਸੁਣ ਮੁੰਡਿਆ,
ਲੋਕਾਂ ਦੀਆਂ ਤਾਂ ਕੁੜੀਆਂ ਦੋ ਦੋ ਘੜੇ ਚੁਕਦੀਆਂ,
ਤੇਰਾ ਘੜਾ ਕਿਉਂ ਡੋਲਦਾ ਨੀ,
ਮੇਰਾ ਮਾਹੀ ਬੰਗਲੇ ਵਿਚ ਬੋਲਦਾ ਨਹੀਂ |
ਨਦੀ ਆਰ ਸੋਹਣੀਆਂ, ਨਦੀ ਪਾਰ ਸੋਹਣੀਆਂ, ਘੜਾ ਚੁਕ ਲੈ ਦੇਂਦਾ ਦੇ ਭਾਰ ਸੋਹਣੀਆਂ |
Disappeared clay pot
ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਹਰ ਕੋਈ ਠੰਢੇ ਪਾਣੀ ਦੀ ਮੰਗ ਕਰਦਾ ਹੈ | ਘੜੇ ਭਾਵੇਂ ਅੱਜ ਦੀ ਤਰੀਕ ਵਿਚ ਅਲੋਪ ਹੋ ਗਏ ਹਨ ਪ੍ਰੰਤੂ ਅੱਜ ਵੀ ਲੋਕ ਇਨ੍ਹਾਂ ਦਾ ਫ਼ਾਇਦਾ ਦੇਖ ਕੇ ਫ਼ਰਿੱਜ ਦਾ ਪਾਣੀ ਪੀਣ ਦੀ ਬਜਾਏ ਘੜੇ ਦੇ ਪਾਣੀ ਨੂੰ ਅਹਿਮੀਅਤ ਦਿੰਦੇ ਹਨ| ਡਾਕਟਰ ਵੀ ਘੜੇ ਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਫ਼ਰਿੱਜ ਦਾ ਪਾਣੀ ਜ਼ਿਆਦਾ ਠੰਢਾ ਹੁੰਦਾ ਹੈ| ਗਲਾ ਖ਼ਰਾਬ ਕਰਨ ਦੇ ਨਾਲ ਨਾਲ ਕਈ ਬੀਮਾਰੀਆਂ ਪੈਦਾ ਕਰਦਾ ਹੈ|
Disappeared clay pot
ਘੜੇ ਦੇ ਪਾਣੀ ਨਾਲ ਤੇਜ਼ਾਬੀ ਮਾਦਾ ਤੇ ਬਲੱਡ ਪ੍ਰੈਸ਼ਰ ਘਟਦਾ ਹੈ| ਦਮਾ, ਸਾਹ ਨਜ਼ਲਾ, ਜ਼ੁਕਾਮ, ਕਬਜ਼ ਨਹੀਂ ਹੁੰਦੀ| ਠੰਢਾ ਮਿੱਠਾ ਪਾਣੀ ਹੁੰਦਾ ਹੈ | ਕੁਦਰਤੀ ਤੱਤਾਂ ਤੇ ਊਰਜਾ ਨਾਲ ਭਰਪੂਰ ਹੈ | ਮੈਂ ਰੋਜ਼ਾਨਾ ਕੁੱਜੇ ਦੇ ਵਿਚ ਪਾਣੀ ਪਾ ਉਸ ਵਿਚ ਆਲੂ ਬੁਖ਼ਾਰਾ ਸੁੱਕਾ ਪਾ ਕੇ ਉਸ ਦਾ ਜੂਸ ਪੀ ਰਿਹਾ ਹਾਂ ਜੋ ਗਰਮੀਆਂ ਵਿਚ ਸਿਹਤ ਲਈ ਵਰਦਾਨ ਹੈ| ਹੁਣ ਘੜਿਆਂ ਤੇ ਵੀ ਵਾਟਰ ਕੂਲਰ ਵਾਂਗ ਟੂਟੀ ਲਗਾ ਦਿਤੀ ਗਈ ਹੈ|
Disappeared clay pot
ਘੜੇ ਦਾ ਪਾਣੀ ਕੁਦਰਤੀ ਤੌਰ 'ਤੇ ਫ਼ਿਲਟਰ ਹੋ ਜਾਂਦਾ ਹੈ ਤੇ ਬਿਜਲੀ ਦੇ ਖ਼ਰਚੇ ਘੱਟ ਜਾਂਦੇ ਹਨ| ਬਿਜਲੀ ਜਾਣ 'ਤੇ ਵੀ ਘੜੇ ਦਾ ਪਾਣੀ ਠੰਢਾ ਮਿਲ ਜਾਂਦਾ ਹੈ | ਘੜੇ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਮਿਲਦਾ ਹੈ ਜੋ ਘੜੇ ਅਲੋਪ ਹੋ ਗਏ ਹਨ| ਇਨ੍ਹਾਂ ਦੇ ਫ਼ਾਇਦੇ ਦੇਖ ਕੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ|
-ਗੁਰਮੀਤ ਸਿੰਘ ਵੇਰਕਾ, 9878600221