
ਜਾਣੋ ਉੱਥੋਂ ਦੇ ਵਿਦਿਆਰਥੀਆਂ ਬਾਰੇ ਅਣਸੁਣੇ ਸੱਚ!
ਮੁਹਾਲੀ - ਭਾਰਤੀਆਂ, ਅਤੇ ਖ਼ਾਸ ਕਰਕੇ ਪੰਜਾਬੀਆਂ ਦੇ ਪਰਵਾਸ ਦਾ ਰੁਝਾਨ ਬਹੁਤ ਸਾਰੇ ਸਵਾਲਾਂ 'ਚ ਘਿਰਿਆ ਹੋਣ ਦੇ ਬਾਵਜੂਦ ਲਗਾਤਾਰ ਜਾਰੀ ਹੈ। ਹੋਰਨਾਂ ਮੁਲਕਾਂ ਵਿਚਕਾਰ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ, ਅਤੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਸਭ ਤੋਂ ਸੁਖਾਲ਼ਾ ਤੇ ਸੁਰੱਖਿਅਤ ਢੰਗ ਹੈ ਸਟੱਡੀ ਵੀਜ਼ਾ। ਸਾਲ 2022 ਦੇ ਪਹਿਲੇ 6 ਮਹੀਨਿਆਂ ਦੌਰਾਨ ਹੀ ਕੈਨੇਡਾ ਵੱਲੋਂ 60 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਨੂੰ ਹਾਸਲ ਕਰਨ ਵਾਲਿਆਂ 'ਚ ਪੰਜਾਬ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਸ਼ਾਮਲ ਰਹੇ।
ਅੱਜ ਦੇ ਵੀਡੀਓ 'ਚ ਕੈਨੇਡਾ ਅਤੇ ਭਾਰਤੀ ਵਿਦਿਆਰਥੀਆਂ ਬਾਰੇ ਅਹਿਮ ਤੱਥਾਂ ਦਾ ਖੁਲਾਸਾ ਕਰਾਂਗੇ
- ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਭਾਰਤ ਦੇ ਹਰ 5 ਵਿਦਿਆਰਥੀਆਂ ਵਿੱਚੋਂ 1, ਕੈਨੇਡਾ ਦੀ ਚੋਣ ਕਰਦਾ ਹੈ।
- ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ, ਜੋ 34 ਫ਼ੀਸਦੀ ਬਣਦੀ ਹੈ। 22 ਫ਼ੀਸਦੀ ਨਾਲ ਚੀਨ ਦੂਜੇ ਸਥਾਨ 'ਤੇ ਹੈ।
- ਕਾਲਜ ਯੂਨੀਵਰਸਿਟੀ ਦੀਆਂ ਫ਼ੀਸਾਂ ਤੋਂ ਇਲਾਵਾ, ਵਿਦਿਆਰਥੀਆਂ ਦੇ ਕੁੱਲ ਖ਼ਰਚੇ ਵਿੱਚ 33.33 ਫ਼ੀਸਦੀ ਰਿਹਾਇਸ਼ ਦਾ ਕਿਰਾਇਆ, 20 ਫ਼ੀਸਦੀ ਖਾਣ-ਪੀਣ, 13.33 ਫ਼ੀਸਦੀ ਆਵਾਜਾਈ, ਅਤੇ 33.33 ਫ਼ੀਸਦੀ ਹੋਰ ਫੁਟਕਲ ਹਿੱਸਾ ਪਾਉਂਦੇ ਹਨ।
Canada
- 25 ਵਿਦਿਆਰਥੀਆਂ ਵਿੱਚੋਂ ਸਿਰਫ਼ 1 ਵਿਦਿਆਰਥੀ ਅਜਿਹਾ ਹੁੰਦਾ ਹੈ, ਜਿਸ ਦੀ ਯੋਜਨਾ ਹੁੰਦੀ ਹੈ ਕਿ ਕੈਨੇਡਾ 'ਚ ਪੜ੍ਹਾਈ ਤੋਂ ਬਾਅਦ ਅੱਗੇ ਦੀ ਪੜ੍ਹਾਈ ਉਹ ਵਾਪਸ ਭਾਰਤ ਜਾ ਕੇ ਕਰੇਗਾ।
- ਕੈਨੇਡਾ ਦੇ ਕੁੱਲ ਵਿਦਿਆਰਥੀਆਂ ਵਿੱਚੋਂ ਸਿਰਫ਼ 12 ਫ਼ੀਸਦੀ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਆਪਣੇ-ਆਪਣੇ ਮੁਲਕ 'ਚ ਨੌਕਰੀ ਕਰਨ ਦੇ ਚਾਹਵਾਨ ਹੁੰਦੇ ਹਨ।
- 54 ਫ਼ੀਸਦੀ ਵਿਦਿਆਰਥੀਆਂ ਦਾ ਸਪੱਸ਼ਟ ਤੌਰ 'ਤੇ ਆਪਣੇ ਮੁਲਕ ਵਾਪਸ ਮੁੜਨ ਦਾ ਕੋਈ ਇਰਾਦਾ ਨਹੀਂ ਹੁੰਦਾ।
- 13 ਫ਼ੀਸਦੀ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਕੋਲ ਕੈਨੇਡਾ 'ਚ ਪੜ੍ਹਾਈ ਤੋਂ ਬਾਅਦ ਅੱਗੇ ਦੀ ਕੋਈ ਨਿਰਧਾਰਤ ਯੋਜਨਾ ਹੀ ਨਹੀਂ ਹੁੰਦੀ।
- ਕੈਨੇਡਾ ਦੀ ਪੀ.ਆਰ. ਲੈਣ ਵਾਲਿਆਂ ਵਿੱਚ 47.3 ਫ਼ੀਸਦੀ ਇਕੱਲੇ ਭਾਰਤੀ ਹਨ, ਜਦ ਕਿ ਚੀਨ ਦੇ 8.3 ਫ਼ੀਸਦੀ ਤੇ ਨਾਈਜੀਰੀਆ ਦੇ 6.0 ਫ਼ੀਸਦੀ ਨੂੰ ਛੱਡ ਕੇ, ਦੁਨੀਆ ਦੇ ਬਾਕੀ ਸਾਰੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਇਹ ਕੁੱਲ ਗਿਣਤੀ 38 ਫ਼ੀਸਦੀ ਹੈ।
ਭਾਰਤੀਆਂ, ਤੇ ਖ਼ਾਸ ਕਰਕੇ ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਤੇਜ਼ ਹੋ ਰਹੀ ਦੌੜ ਅਨੇਕਾਂ ਸਵਾਲਾਂ ਨੂੰ ਜਨਮ ਦੇ ਰਹੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਤੋਂ ਲੈ ਕੇ ਚਿੰਤਕਾਂ ਤੱਕ, ਇਸ ਬਾਰੇ ਸਵਾਲ ਸਭ ਚੁੱਕ ਰਹੇ ਹਨ, ਪਰ ਇਸ ਮਸਲੇ ਦੇ ਹੱਲ ਵਾਸਤੇ ਠੋਸ ਤੇ ਕਾਰਗਰ ਨੀਤੀ ਲੈ ਕੇ ਸਾਹਮਣੇ ਕੋਈ ਨਹੀਂ ਆ ਰਿਹਾ।