ਪਾਕਿਸਤਾਨ ਨੂੰ ਹੁਣ ਆਪਣੇ ਅੰਦਰੂਨੀ ਅਤਿਵਾਦੀ ਜਾਲ ਨੂੰ ਖਤਮ ਕਰਨ ਦੀ ਲੋੜ
Published : Mar 17, 2019, 2:56 pm IST
Updated : Jun 7, 2019, 10:52 am IST
SHARE ARTICLE
Pak needs to act now
Pak needs to act now

ਇਹ ਲੇਖ ਮਨੀਸ਼ ਤਿਵਾੜੀ ਵੱਲੋਂ ਲਿਖਿਆ ਗਿਆ ਹੈ। ਉਹ ਇਕ ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਹਨ। ਇਹ ਉਹਨਾਂ ਦੇ ਨਿੱਜੀ ਵਿਚਾਰ ਹਨ।

ਬਾਲਾਕੋਟ ਹਵਾਈ ਹਮਲੇ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਘਟਨਾਵਾਂ ਤੋਂ ਬਾਅਦ ਕਈ ਪਾਕਿਸਤਾਨੀ ਟਿੱਪਣੀਕਾਰ ਅਤੇ ਰਣਨੀਤਕ ਮਾਹਿਰਾਂ ਨੇ ਇਹ ਅੰਦਾਜ਼ਾ ਲਗਾਇਆ ਹੈ ਕਿ ਪਰਮਾਣੂ ਊਰਜਾ ਤਹਿਤ ਪਰੰਪਰਿਕ ਗੋਲੀਬਾਰੀ ਦੇ ਉਪਯੋਗ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਕਰਕੇ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਦੇ ਮੁੱਦੇ ‘ਤੇ ਵਾਪਿਸ ਆਉਣਾ ਚਾਹੀਦਾ ਹੈ। ਪਾਕਿਸਤਾਨੀ ਅਖਬਾਰਾਂ ਡਾਨ, ਏਜਾਜ਼ ਹੈਦਰ, ਇੰਡਸ ਨਿਊਜ਼ ਦੇ ਕਾਰਜਕਾਰੀ ਸੰਪਾਦਕ ਅਤੇ ਰੱਖਿਆ ਅਤੇ ਸੁਰੱਖਿਆ ਸਵੈ-ਨਿਯੁਕਤ ਮਾਹਿਰ ਨੇ ਕਿਹਾ , ‘ਇਥੋਂ ਭਾਰਤ ਲਈ ਗੱਲਬਾਤ ਰਾਹੀਂ ਸਕਾਰਾਤਮਕ ਸ਼ਮੂਲੀਅਤ ਦੀ ਜ਼ਰੂਰਤ ਨੂੰ ਸਮਝਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ’।

ਇਸ ਬਾਰੇ ਗੱਲ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ ਪਰ ਅਜਿਹਾ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਭਾਰਤ ਵਿਚ ਚੋਣ ਮੁਕਾਬਲੇ ਅਤੇ ਇਸਦੇ ਨਤੀਜਿਆਂ ਨੂੰ ਨਹੀਂ ਦੇਖਾਂਗੇ’। ਇਹ ਸੋਚ ਕਿ ਦੋਵਾਂ ਦੇਸ਼ਾਂ ਦੇ ਪ੍ਰਮਾਣੂ ਹੋਣ ਕਰਕੇ ਅਤਿਵਾਦ ਨੂੰ ਰੋਕਣ ਦੇ ਰਵਾਇਤੀ ਤਰੀਕੇ ਨਹੀਂ ਅਪਣਾਏ ਜਾ ਸਕਦੇ, ਇਹ ਸਿਰੇ ਤੋਂ ਹੀ ਗਲਤ ਹੈ। ਇਥੋਂ ਤੱਕ ਕਿ ਭਾਰਤ ਪਾਕਿਸਤਾਨ ਵੱਲੋਂ ਪ੍ਰਯੋਜਿਤ ਅਤਿਵਾਦ ਨੂੰ ਰੋਕਣ ਲਈ ਅਤੇ ਸਜ਼ਾ ਦੇਣ ਲਈ ਕਿਸੇ ਹੋਰ ਰਵਾਇਤੀ ਤਰੀਕੇ ਨਾਲ ਜਵਾਬ ਦੇਵੇਗਾ। 

Air strikeAir strike

ਸਾਡੇ ਪੱਛਮੀ ਗੁਆਂਢ ਦੇ ਉਲਟ, ਭਾਰਤ ਨੇ ਆਪਣੇ ਪਿਛਲੇ ਸਮੇਂ ਦੌਰਾਨ ਕਈ ਤਰ੍ਹਾਂ ਦੇ ਜ਼ਹਿਰੀਲੇ ਸੱਪਾਂ ਦਾ ਪੋਸ਼ਣ ਨਹੀਂ ਕੀਤਾ ਹੈ। ਜਿਵੇਂ ਕਿ ਹਿਲੇਰੀ ਕਿਲੰਟਨ ਨੇ ਸਫ਼ਲਤਾ ਪੂਰਵਕ ਕਿਹਾ ਸੀ, ‘ਇਹ ਪੁਰਾਣੀ ਕਹਾਵਤ ਹੈ ਕਿ ਤੁਸੀਂ ਆਪਣੇ ਵਿਹੜੇ ਵਿਚ ਸੱਪ ਪਾਲ ਕਿ ਇਹ ਉਮੀਨ ਨਹੀਂ ਕਰ ਸਕਦੇ ਕਿ ਉਹ ਸਿਰਫ਼ ਤੁਹਾਡੇ ਗੁਆਂਢੀ ਨੂੰ ਹੀ ਡੰਗਣਗੇ, ਕਦੇ ਨਾ ਕਦੇ ਉਹ ਸੱਪ ਤੁਹਾਨੂੰ ਵੀ ਡੰਗ ਮਾਰੇਗਾ '।

ਭਾਰਤ ਦੇ ਨਾਲ ਦੋ ਦਿਨ ਦੇ ਅੜਿੱਕੇ ਨੂੰ ਵੇਖ ਕੇ ਅਤੇ ਗਲਤ ਸਬਕ ਸਿਖਾਉਣ ਦੀ ਬਜਾਏ ਪਾਕਿਸਤਾਨੀ ਰਣਨੀਤਕ ਕੁਲੀਨ ਵਰਗ ਨੂੰ ਅਸਲ ਵਿਚ ਜਿਸ ਗੱਲ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਉਹ ਇਹ ਹੈ ਕਿ ਉਨ੍ਹਾਂ ਦੇ ਰਾਸ਼ਟਰ ਨੇ 80ਵੀਂ ਸਦੀ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਇਹ ਕਦਮ ਚੁੱਕਿਆ ਹੈ। ਪਾਕਿਸਤਾਨ ਨੇ ਆਪਣੀ ਇੱਛਾ ਅਨੁਸਾਰ ਸੋਵੀਅਤ ਸੰਘ ਦੇ ਖਿਲਾਫ਼ ਅਫ਼ਗਾਨ ਜਿਹਾਦ ਵਿਚ ਫਰੰਟਲਾਈਨ ਸਟੇਟ ਬਣਨ ਦਾ ਫੈਸਲਾ ਕੀਤਾ ਹੈ। 

ਦੱਖਣੀ ਏਸ਼ੀਆਈ ਅਤਿਵਾਦ ਪੋਰਟਲ https://www.satp.org/satporgtp/countries/pakistan/database/casualties.htm ਅਨੁਸਾਰ ਜੇਕਰ ਪਾਕਿ ਦਾ ਦਾਅਵਾ ਹੈ ਕਿ ਉਹ ਅਤਿਵਾਦ ਦਾ ਸ਼ਿਕਾਰ ਹੈ 70,000 ਤੋਂ ਜ਼ਿਆਦਾ ਲੋਕ ਅਤਿਵਾਦ ਸਬੰਧੀ ਘਟਨਾਵਾਂ ਵਿਚ ਮਾਰੇ ਗਏ ਹਨ, ਤਾਂ ਇਹ ਕਿਸੇ ਗੁਆਂਢੀ ਦੇਸ਼ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਜਾਂ ਅਤਿਵਾਦੀਆਂ ਕਾਰਨ ਨਹੀਂ ਹੈ ਬਲਕਿ ਆਪਣੇ ਹੀ ਵਿਹੜੇ ਵਿਚ ਪਾਲ਼ੇ ਜਾ ਰਹੇ ਘਾਤਕ ਪਾਲਤੂ ਜਾਨਵਰਾਂ ਕਾਰਨ ਹੈ।

FATFFATF

ਪਾਕਿਸਤਾਨ ਲੀਡਰਸ਼ਿਪ ਨੂੰ ਖੁਦ ਤੋਂ ਸਵਾਲ ਪੁੱਛਣ ਦੀ ਜ਼ਰੂਰਤ ਹੈ ਕਿ ਅਤਿਵਾਦੀ ਫੰਡਿੰਗ ‘ਤੇ ਲਗਾਮ ਲਗਾਉਣ ਵਾਲੇ ਫਾਈਨੈਂਸ਼ਿਅਲ ਐਕਸ਼ਨ ਟਾਸਕ ਫੌਰਸ (FATF) ਵੱਲੋਂ ਪਾਕਿਸਤਾਨ ਅਤੇ ਉਸਦੇ ਕਿਸੇ ਵੀ ਪੜੋਸੀ ਨੂੰ ਗ੍ਰੇ-ਲਿਸਟ ਕਿਉਂ ਨਹੀਂ ਕੀਤਾ ਗਿਆ? ਇਸ ਵਾਰ ਪਾਕਿਸਤਾਨ ਭਲੇ ਹੀ ਚੀਨੀ ਪਰੋਪਕਾਰ  ਦੇ ਕਾਰਣ ਮਸੂਦ ਅਜ਼ਹਰ ਨੂੰ ਗਲੋਬਲ ਅਤਿਵਾਦੀ ਕਰਾਰ ਦੇਣ ਤੋਂ ਬਚ ਗਿਆ ਹੋਵੇ ਪਰ ਸੰਯੁਕਤ ਰਾਸ਼ਟਰ ਦੀਆਂ ਕਮੇਟੀਆਂ ਦੇ ਰੂਪ ਵਿਚ ਗਲੋਬਲ ਅਤਿਵਾਦੀਆਂ ‘ਤੇ ਰੋਕ ਲਗਾਉਣ ਤੋਂ ਪਹਿਲਾਂ ਇਸ ਗੱਲ ‘ਤੇ ਚਿੰਤਤ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਨਾਗਰਿਕਾਂ ਅਤੇ ਸੰਗਠਨਾਂ ਦਾ ਨਿਯਮਤ ਰੂਪ ਤੋਂ ਵਿਰੋਧ ਕਿਉਂ ਹੋਇਆ ?

ਜੇਕਰ ਪਾਕਿਸਤਾਨ ਵਿਚ ਅਤਿਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 63,732 ਹੈ ਤਾਂ ਪਾਕਿਸਤਾਨ ਕੋਲ ਜ਼ਿਮੇਵਾਰ ਠਹਿਰਾਉਣ ਲਈ ਆਪਣੇ ਆਪ ਤੋਂ ਇਲਾਵਾ ਕੋਈ ਨਹੀ ਹੈ। ਵਲੀ ਨਾਸਰ ਨੇ ਆਪਣੀ ਕਿਤਾਬ ‘ਦ ਡਿਲਪੈਂਸਿਬਲ ਨੇਸ਼ਨ: ਅਮਰੀਕਨ ਫੌਰਨ ਪਾਲਿਸੀ ਇਨ ਰਿਟਰੀਟ’, ਵਿਚ ਲਿਖਿਆ ਹੈ ਕਿ ‘ਅਫਗਾਨੀਸਤਾਨ ਦੇ ਪੱਤਰਕਾਰ ਅਤੇ ਲੰਬੇ ਸਮੇਂ ਤੋਂ ਨਿਕੀਖਕ ਸਟੀਵ ਕੌਲ ਲਿਖਦੇ ਹਨ ਕਿ 1980 ਦੇ ਦਹਾਕੇ ਵਿਚ ਜਦੋਂ ਅਫ਼ਗਾਨ ਯੋਧੇ ਸੋਵੀਅਤ ਦੇ ਕਬਜ਼ੇ ਹੇਠ ਸੀ ਤਾਂ CIA  ਦੀ ਇੱਛਾ ਸੀ ਕਿ 1.6 ਮੀਲ ਲੰਬੀ ਸੁਰੰਗ ਵਿਚ ਵੱਡੇ ਪੈਮਾਨੇ ‘ਤੇ ਵਾਹਨ ਬੰਬ ਸਥਾਪਤ ਕੀਤੇ ਜਾਣ।

ਸੁਰੰਗ ਇਕ ਮਹੱਤਵਪੂਰਨ ਉੱਤਰ ਦੱਖਣ ਕੜੀ ਹੈ ਜੋ ਵਿਸ਼ਾਲ ਹਿੰਦਕੁਸ਼ ਪਰਬਤ ਦੇ ਇਕ ਮਾਰਗ ਦੇ ਹੇਠ ਗੁਜ਼ਰਦੀ ਹੈ ਅਤੇ ਇਸ ਨੂੰ ਉਡਾਉਣ ਨਾਲ ਮੇਨਮਿਕ ਸੋਵੀਅਤ ਮਾਰਗ ਕੱਟ ਜਾਵੇਗਾ। ਅਸਲ ਵਿਚ CIA ਇਕ ਆਤਮਘਾਤੀ ਹਮਲਾਵਰ ਅਫ਼ਗਾਨ ਦੀ ਭਾਲ ਕਰ ਰਹੀ ਸੀ। ਪਰ ਕੋਈ ਆਪਣੀ ਇੱਛਾ ਨਾਲ ਆਤਮ ਹੱਤਿਆ ਨਹੀਂ ਕਰਦਾ, ਅਫ਼ਗਾਨ ਨੇ ਕਿਹਾ ਕਿ ਇਹ ਦੁਖਦਾਈ ਹੈ ਅਤੇ ਧਰਮ ਦੇ ਬਿਲਕੁਲ ਹੀ ਉਲਟ ਹੈ, 2009 ਤੱਕ ਅਫ਼ਗਾਨੀਸਤਾਨ ਵਿਚ 180 ਆਤਮਘਾਤੀ ਹਮਲੇ ਹੋਏ ਸੀ। ਤਾਲੀਬਾਨ ਅਫ਼ਗਾਨੀਸਤਾਨ ਨੂੰ ਹੋਰ ਖਤਰਨਾਕ ਜਗ੍ਹਾ ਬਣਾਉਣ ਲਈ ਵਿਕਸਿਤ ਹੋਇਆ ਸੀ।

CIACIA

ਤਾਲਿਬਾਨ ਦਾ ਗਠਨ ਕਰਨ ਵਾਲੇ ਤਾਲਿਬ (Students) ਕੌਣ ਸੀ ?

ਉਹ ਸਾਊਦੀ ਫੰਡਿਗ ਜ਼ਰੀਏ ਚੱਲ ਰਹੇ ਵਹਾਬੀ ਇਸਲਾਮੀ ਮਦੱਰਸਿਆਂ ਦੇ ਉਤਪਾਦ ਸਨ ਜਿਨਾਂ ਨੂੰ ਪਾਕਿਸਤਾਨ ਅਤੇ ਅਫ਼ਗਾਨੀਸਤਾਨ ਦੇ ਸਰਹੱਦੀ ਖੇਤਰਾਂ ਵਿਚ ਭੇਜਿਆ ਜਾਂਦਾ ਸੀ। ਇਹ ਉਹ ਜਗ੍ਹਾ ਸੀ ਜਿੱਥੇ ਨੌਜਵਾਨ ਮੁੰਡਿਆਂ ਨੂੰ ਗਲਤ ਤਰੀਕੇ ਨਾਲ ਇਸਲਾਮਿਕ ਧਰਮਸ਼ਸਤਰਾਂ  ਦੇ ਮਾਧਿਅਮ ਰਾਹੀਂ ਆਤਮਘਾਤੀ ਹਮਲਾਵਰਾਂ ਵਿਚ ਬਦਲ ਦਿੱਤਾ ਗਿਆ ਸੀ।

ਇਸ ਲਈ ਜੇ ਪਾਕਿਸਤਾਨ ਦੀ ਦਲੀਲ ਹੈ ਕਿ ਪੁਲਵਾਮਾ ਆਤਮਘਾਤੀ ਹਮਲਾਵਰ ਇਕ ਕਸ਼ਮੀਰੀ ਨੌਜਵਾਨ ਹੈ, ਪਾਕਿਸਤਾਨੀ ਨਹੀਂ ਤਾਂ ਉਹ ਦੱਖਣ ਏਸ਼ੀਆ ਵਿਚ ਆਤਮਘਾਤੀ ਬੰਬਾਰੀ ਸੰਸਕ੍ਰਿਤੀ ਨੂੰ ਸੰਸਥਾਗਤ ਬਣਾਉਣ ਦੀ ਜ਼ਿਮੇਵਾਰੀ ਤੋਂ ਨਹੀਂ ਭੱਜ ਸਕਦਾ ਜੋ ਸਾਡੀ ਮਾਨਸਿਕਤਾ ਤੋਂ ਅਲੱਗ ਸੀ। ਆਪਣੇ ਆਪ ਲਈ ਪਾਕਿਸਤਾਨ ਨੂੰ ਅਤਿਵਾਦ ਦੇ ਇਸ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਦੀ ਲੋੜ ਹੈ ਜੋ ਉਸਨੇ ਪੈਦਾ ਕੀਤਾ ਹੈ। ਇਸ ਨੂੰ ਆਪਣੇ ਇਲਾਕੇ ਵਿਚ ਗੈਰ-ਪ੍ਰਬੰਧਿਤ ਸਥਾਨਾਂ ‘ਤੇ  ਮੁੜ ਕਬਜ਼ਾ ਕਰਨ ਦੀ ਜ਼ਰੂਰਤ ਹੈ ।

ਪਾਕਿਸਤਾਨ ਭਾਰਤ ਨੂੰ ਅਤਿਵਾਦ ਦੇ ਡਰ ਤੋਂ ਗੱਲਬਾਤ ਲਈ ਮਜ਼ਬੂਰ ਨਹੀਂ ਕਰ ਸਕਦਾ। ਭਾਰਤ ਦੀ ਸਰਕਾਰ ਭਵਿੱਖ ਵਿਚ ਚਾਹੇ ਕੋਈ ਵੀ ਹੋਵੇ ਜੇਕਰ ਪਾਕਿਸਤਾਨ ਆਪਣੇ ਵਪਾਰ ਨੂੰ ਆਮ ਦ੍ਰਿਸ਼ਟੀਕੋਣ ਨਾਲ ਜਾਰੀ ਰੱਖਦਾ ਹੈ ਤਾਂ ਮੁਸ਼ਕਿਲ ਹੋਣ ਦੇ ਬਾਵਜੂਦ ਵੀ ਉਸ ਨੂੰ ਰਣਨੀਤਕ ਸੰਜਮ ਰੱਖਣ ਲਈ ਬਹੁਤ ਮਿਹਨਤ ਕਰਨੀ ਹੋਵੇਗੀ।

ਰਵਾਇਤੀ ਹਥਿਆਰਾਂ ਦੀ ਵਰਤੋ ਬਿਨਾਂ ਸ਼ੱਕ ਹੱਦਾਂ ਤੋਂ ਪਰੇ ਹੈ ਤੇ ਪਾਕਿਸਤਾਨ ਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਹ ਸਾਰੀਆਂ ਸੀਮਾਵਾਂ ਨੂੰ ਪਾਰ ਕਰ ਚੁਕਿਆ ਹੈ ਅਤੇ ਅਸੀਂ ਉਹਨਾਂ ਤੋਂ ਇਕ ਕਦਮ ਅੱਗੇ ਵਧ ਗਏ ਹਾਂ। ਅਸੀਂ ਦੱਖਣ ਏਸ਼ੀਆ ਵਿਚ ਐਸੀਲੇਟਰੀ ਦੀ ਪੋੜੀ ਦੇ ਪਹਿਲੇ ਪੜਾਅ ‘ਤੇ ਹਾਂ। ਭਾਵੇਂ ਕੋਈ ਜਿਵੇਂ ਵੀ ਖੇਡੇ ਪਰ ਭਵਿੱਖ ਵਿਚ ਰੁਝੇਵਿਆਂ ਦੇ ਦੌਰ ਦਾ ਅੰਤ ਨਹੀਂ ਹੋ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement