ਦੇਸ਼ ਦੇ ਮਹਾਂਠੱਗ ਕਦੋਂ ਤਕ ਭਾਰਤੀ ਕਾਨੂੰਨ ਦਾ ਮਜ਼ਾਕ ਉਡਾਉਣਗੇ?
Published : Jun 19, 2018, 1:14 pm IST
Updated : Jun 19, 2018, 1:14 pm IST
SHARE ARTICLE
Nirav Modi
Nirav Modi

ਕਦੇ ਸਮਾਂ ਸੀ ਕਿ ਜੇ ਕੋਈ ਦੇਸ਼ ਨਾਲ ਛੋਟਾ ਜਿਹਾ ਵੀ ਧੋਖਾ ਕਰ ਜਾਂਦਾ ਤਾਂ ਉਸ ਨੂੰ ਗ਼ਦਾਰ ਦਾ ਖ਼ਿਤਾਬ ਦੇ ਕੇ ਕੋਈ ਮੂੰਹ ਨਹੀਂ ਸੀ ਲਾਉਂਦਾ।

ਕਦੇ ਸਮਾਂ ਸੀ ਕਿ ਜੇ ਕੋਈ ਦੇਸ਼ ਨਾਲ ਛੋਟਾ ਜਿਹਾ ਵੀ ਧੋਖਾ ਕਰ ਜਾਂਦਾ ਤਾਂ ਉਸ ਨੂੰ ਗ਼ਦਾਰ ਦਾ ਖ਼ਿਤਾਬ ਦੇ ਕੇ ਕੋਈ ਮੂੰਹ ਨਹੀਂ ਸੀ ਲਾਉਂਦਾ। ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਅੰਦਰ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਸੀ ਕਿ ਵੱਡੇ ਵੱਡੇ ਨੇਤਾ ਵੀ ਅਪਣੀ ਹੀ ਕਮਾਈ ਨਾਲ ਗੁਜ਼ਾਰਾ ਕਰਦੇ ਸਨ। ਹੌਲੀ ਹੌਲੀ ਦੇਸ਼ ਦੇ ਆਗੂਆਂ ਦੇ ਦਿਲ 'ਚ ਬੇਈਮਾਨੀ ਉਤਪੰਨ ਹੋਣ ਲੱਗੀ। ਉਹ ਅਪਣੇ ਨਾਮ 'ਤੇ ਜਾਇਦਾਦਾਂ ਖ਼ਰੀਦਣ ਲੱਗੇ ਤੇ ਵੱਡੇ-ਵੱਡੇ ਵਪਾਰੀਆਂ ਨਾਲ ਉਨ੍ਹਾਂ ਦੀ ਭਿਆਲੀ ਹੋਣ ਲੱਗੀ।

nirav modi in uk Nirav Modi ਘਪਲਿਆਂ ਦੀ ਦੁਨੀਆਂ ਵਿਚ ਜਦੋਂ ਹਰਸ਼ਦ ਮਹਿਤਾ ਦਾ ਨਾਂ ਆਇਆ ਤਾਂ ਦੇਸ਼ ਦੇ ਅਰਬਪਤੀਆਂ ਦੇ ਨਾਲ ਨਾਲ ਦੇਸ਼ ਦਾ ਆਮ ਨਾਗਰਿਕ ਵੀ ਹੈਰਾਨ ਰਹਿ ਗਿਆ ਕਿ ਇਕੱਲਾ ਵਿਅਕਤੀ ਇੰਨੇ ਪੈਸੇ ਕਿਵੇਂ ਡਕਾਰ ਸਕਦਾ ਹੈ। ਬਸ ਫਿਰ ਕੀ ਸੀ, ਫਿਰ ਤਾਂ ਸਿਲਸਿਲਾ ਹੀ ਸ਼ੁਰੂ ਹੋ ਗਿਆ। ਵੱਡੇ-ਵੱਡੇ ਚੋਰ ਸਾਹਮਣੇ ਆਉਣ ਲੱਗੇ। ਆਏ ਦਿਨ ਘਪਲਾ ਕਰ ਕੇ ਸ਼ਾਤਰ ਦਿਮਾਗ ਲੋਕ ਵਿਦੇਸ਼ ਭਜਦੇ ਰਹੇ ਤੇ ਸਰਕਾਰਾਂ ਹੱਥ 'ਤੇ ਹੱਥ ਧਰ ਕੇ ਬੈਠੀਆਂ ਰਹਿੰਦੀਆਂ। 

nirav modi Nirav Modi ਲੋਕ ਸਭਾ ਦੀਆਂ 2014 ਵਿਚ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਯੂਪੀਏ ਦੇ ਸ਼ਾਸਨਕਾਲ ਦੌਰਾਨ ਕਈ ਵੱਡੇ ਘਪਲੇ ਹੋਏ ਜਿਹੜੇ ਉਸ ਦੇ ਲਈ ਸ਼ਰਾਪ ਸਾਬਤ ਹੋਏ। ਚੋਣ ਪ੍ਰਚਾਰ ਦੌਰਾਨ ਭਾਜਪਾ ਵਲੋਂ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਨੇ ਵੱਡੇ ਵੱਡੇ ਦਾਅਵੇ ਕੀਤੇ ਕਿ ਉਹ ਬਲੈਕ ਲਿਸਟ ਵਾਲੇ ਵਿਅਕਤੀਆਂ ਨੂੰ ਵਿਦੇਸ਼ਾਂ 'ਚੋਂ ਚੁੱਕ ਲਿਆਉਣਗੇ ਤੇ ਕਾਲਾ ਧਨ ਦੇਸ਼ 'ਚ ਲਿਆ ਕੇ ਦੇਸ਼ ਦਾ ਵਿਕਾਸ ਕਰਨਗੇ। ਉਨ੍ਹਾਂ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਉਹ ਦੇਸ਼ ਦੇ ਹਰੇਕ ਨਾਗਰਿਕ ਦੇ ਖਾਤੇ 'ਚ 15-15 ਲੱਖ ਰੁਪਏ ਪਾ ਦੇਣਗੇ। ਸਿੱਟੇ ਵਜੋਂ ਭਾਜਪਾ ਦੀ ਅਗਵਾਈ 'ਚ ਐਨਡੀਏ ਸੱਤਾ ਵਿਚ ਆ ਗਈ।

nirav modiNirav Modi ਜਦੋਂ ਭਾਜਪਾ ਨੇ ਸੱਤਾ ਸੰਭਾਲੀ ਤਾਂ ਲੋਕਾਂ ਨੂੰ ਲੱਗਣ ਲੱਗਾ ਕਿ ਹੁਣ ਕੋਈ ਘਪਲਾ ਨਹੀਂ ਹੋਵੇਗਾ ਪਰ ਹੋਇਆ ਇਸ ਦੇ ਉਲਟ, ਨੋਟਬੰਦੀ ਹੋਈ ਤਾਂ ਭਾਜਪਾ ਦੇ ਬੰਦਿਆਂ ਕੋਲੋਂ ਹੀ ਕਰੋੜਾਂ ਰੁਪਏ ਫੜੇ ਗਏ ਤੇ ਥੋੜ੍ਹੇ ਹੀ ਸਮੇਂ ਬਾਅਦ ਭਾਜਪਾ ਪ੍ਰਯੋਜਤ ਨੀਰਵ ਮੋਦੀ ਚੰਨ ਚੜ੍ਹਾ ਕੇ ਵਿਦੇਸ਼ ਭੱਜ ਗਿਆ। ਗੁਜਰਾਤ ਦਾ ਹੀਰਾ ਵਪਾਰੀ ਨੀਰਵ ਮੋਦੀ ਦੇਸ਼ ਦੀਆਂ ਬੈਂਕਾਂ ਨਾਲ 1000 ਕਰੋੜ ਰੁਪਏ ਦਾ ਘਪਲਾ ਕਰ ਕੇ ਰਾਤੋ ਰਾਤ ਅਜਿਹਾ ਵਿਦੇਸ਼ ਭਜਿਆ ਕਿ ਮੁੜ ਦੇਸ਼ ਨਾ ਪਰਤਿਆ।

Nirav ModiNirav Modi ਇਸ ਤੋਂ ਪਹਿਲਾਂ ਕਰੋੜਾਂ ਰੁਪਏ ਦਾ ਘਪਲਾ ਕਰ ਕੇ ਮਾਲਿਆ ਫ਼ੁਰਰ ਹੋ ਗਿਆ ਸੀ। ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਭਾਜਪਾ ਦੀਆਂ ਨੀਤੀਆਂ 'ਤੇ ਸਵਾਲ ਉਠਾਏ ਤੇ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਨੀਰਵ ਮੋਦੀ ਨੂੰ ਛੇਤੀ ਹੀ ਦੇਸ਼ ਵਾਪਸ ਲਿਆ ਕੇ ਉਸ ਕੋਲੋਂ ਸਾਰੇ ਪੈਸੇ ਵਾਪਸ ਲਏ ਜਾਣਗੇ। ਭਾਰਤ ਵਿਚ ਬਿਆਨਬਾਜ਼ੀ ਹੋ ਰਹੀ ਸੀ ਤੇ ਥੋੜ੍ਹੀ ਮੋਟੀ ਕਾਰਵਾਈ ਪਰ ਅਮਰੀਕਾ 'ਚ ਬੈਠਾ ਨੀਰਵ ਮੋਦੀ ਭਾਰਤੀ ਬੈਂਕਾਂ ਨੂੰ ਧਮਕੀ ਦੇ ਰਿਹਾ ਸੀ। ਉਹ ਅਮਰੀਕਾ ਦੇ ਸੱਭ ਤੋਂ ਆਲੀਸ਼ਾਨ ਹੋਟਲ 'ਚ ਠਹਿਰਿਆ ਹੋਇਆ ਸੀ।

wanted nirav modiNirav Modi 

ਭਾਰਤ ਵਾਰ ਵਾਰ ਕਹਿੰਦਾ ਹੈ ਕਿ ਸਾਡਾ ਫਲਾਣੇ ਦੇਸ਼ ਨਾਲ ਸਮਝੌਤਾ ਹੈ ਕਿ ਉਹ ਸਾਡੇ ਭਗੌੜਿਆਂ ਨੂੰ ਵਾਪਸ ਕਰ ਦੇਣਗੇ ਪਰ ਅਜਿਹਾ ਨਾ ਹੋਇਆ। ਨਾ ਹੀ ਇੰਗਲੈਂਡ ਨੇ ਮਾਲਿਆ ਨੂੰ ਤੇ ਨਾ ਹੀ ਅਮਰੀਕਾ ਨੇ ਨੀਰਵ ਮੋਦੀ ਨੂੰ ਭਾਰਤ ਨੂੰ ਸੌਂਪਿਆ। ਪਿਛਲੇ ਦਿਨੀਂ ਖ਼ਬਰ ਆਈ ਕਿ ਨੀਰਵ ਮੋਦੀ ਭਾਰਤੀ ਪਾਸਪੋਰਟ 'ਤੇ ਦੂਜੇ ਦੇਸ਼ਾਂ ਦੀ ਯਾਤਰਾ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨੀਰਵ ਦਾ ਉਹ ਪਾਸਪੋਰਟ ਭਾਰਤ ਸਰਕਾਰ ਵਲੋਂ ਰੱਦ ਕੀਤਾ ਹੋਇਆ ਹੈ। ਤਾਜ਼ਾ ਖ਼ਬਰ ਇਹ ਹੈ ਕਿ ਉਸ ਨੇ ਇੰਗਲੈਂਡ ਤੋਂ ਵੀਜ਼ਾ ਲਗਵਾ ਕੇ ਕਈ ਹੋਰ ਦੇਸ਼ਾਂ ਦੀ ਯਾਤਰਾ ਮੌਜ ਨਾਲ ਕੀਤੀ।

nirav modiNirav Modi ਹੁਣ ਸਵਾਲ ਉਠਦਾ ਹੈ ਕਿ ਕੀ ਪ੍ਰਧਾਨ ਮੰਤਰੀ ਦੀਆਂ ਇੰਨੀਆਂ ਵਿਦੇਸ਼ ਯਾਤਰਾਵਾਂ ਦਾ ਕੋਈ ਫ਼ਾਇਦਾ ਦੇਸ਼ ਨੂੰ ਮਿਲਿਆ? ਜੇਕਰ ਦੂਜੇ ਦੇਸ਼ ਵਿਚ ਐਂਵੇ ਹੀ ਗੇੜਾ ਮਾਰ ਕੇ ਆਉਣਾ ਹੈ ਤਾਂ ਕਿਉਂ ਦੇਸ਼ ਦਾ ਪੈਸਾ ਬਰਬਾਦ ਕਰਨਾ ਹੈ। ਜੇਕਰ ਦੂਜੇ ਦੇਸ਼ਾਂ ਨੇ ਤੁਹਾਡੀ ਗੱਲ ਹੀ ਨਹੀਂ ਸੁਣਨੀ ਤਾਂ ਸਮਝੌਤੇ ਕਿਸ ਗੱਲ ਲਈ। ਅੱਜ ਭਾਵੇਂ ਦਿਖਾਉਣ ਲਈ ਸਰਕਾਰ ਕਹਿ ਰਹੀ ਹੈ ਕਿ ਇੰਟਰਪੋਲ ਕੋਲੋਂ ਨੋਟਿਸ ਜਾਰੀ ਕਰਵਾ ਕੇ ਨੀਰਵ ਨੂੰ ਫੜ੍ਹ ਲਿਆ ਜਾਵੇਗਾ ਪਰ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਨਹੀਂ। ਉਹ ਤਾਂ ਉਦੋਂ ਹੀ ਯਕੀਨ ਕਰੇਗੀ ਜਦੋਂ ਦੇਸ਼ ਦੇ ਮਹਾਂਠੱਗ ਭਾਰਤ ਦੀਆਂ ਜੇਲਾਂ ਵਿਚ ਚੱਕੀ ਪੀਸ ਰਹੇ ਹੋਣਗੇ।

ਭੋਲਾ ਸਿੰਘ 'ਪ੍ਰੀਤ'  

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement