ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਔਰਤਾਂ
Published : Aug 23, 2022, 9:48 am IST
Updated : Aug 23, 2022, 9:48 am IST
SHARE ARTICLE
Women victims of domestic violence
Women victims of domestic violence

ਘਰੇਲੂ ਹਿੰਸਾ ਦੇ ਜ਼ਿਆਦਾਤਰ ਕਾਰਨ ਪਤੀ ਦਾ ਨਸ਼ਾ ਕਰਨਾ, ਬੇਟਿਆਂ ਦੀ ਚਾਹਤ, ਵਿਆਹ ਤੋਂ ਬਾਅਦ ਗ਼ੈਰਾਂ ਨਾਲ ਸ੍ਰੀਰਕ ਸਬੰਧ, ਸ਼ੱਕੀ ਸੁਭਾਅ,ਪ੍ਰਵਾਰਕ ਝਗੜੇ ਆਦਿ ਰਹਿੰਦੇ ਹਨ

ਘਰੇਲੂ ਹਿੰਸਾ ਦੇ ਜ਼ਿਆਦਾਤਰ ਕਾਰਨ ਪਤੀ ਦਾ ਨਸ਼ਾ ਕਰਨਾ, ਬੇਟਿਆਂ ਦੀ ਚਾਹਤ, ਵਿਆਹ ਤੋਂ ਬਾਅਦ ਗ਼ੈਰਾਂ ਨਾਲ ਸ੍ਰੀਰਕ ਸਬੰਧ, ਸ਼ੱਕੀ ਸੁਭਾਅ, ਪ੍ਰਵਾਰਕ ਲੜਾਈ ਝਗੜੇ ਆਦਿ ਰਹਿੰਦੇ ਹਨ। ਇਹ ਸਿਰਫ਼ ਭਾਰਤੀ ਸਮਾਜ ਦੀ ਹੀ ਕਹਾਣੀ ਨਹੀਂ ਬਲਕਿ ਦੁਨੀਆਂ ਭਰ ਦੇ ਦੇਸ਼ਾਂ ਦੀ ਕਹਾਣੀ ਹੈ। ਇਥੋਂ ਤਕ ਕਿ ਅਮਰੀਕਾ, ਕੈਨੇਡਾ ਵਰਗੇ ਬਹੁਤ ਵਿਕਸਤ ਦੇਸ਼ਾਂ ’ਚ ਵੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ।

ਕੁਝ ਦਿਨ ਪਹਿਲਾਂ ਅਮਰੀਕਾ ਦੇ ਇਕ ਸ਼ਹਿਰ ਵਿਚ ਪੰਜਾਬਣ ਲੜਕੀ ਨੇ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਜੋ ਅਪਣੇ ਪਿੱਛੇ ਦੋ ਛੋਟੀਆਂ ਬੱਚੀਆਂ ਨੂੰ ਛੱਡ ਗਈ। ਇਸ ਲੜਕੀ ਦੀ ਮਾਰ ਕੁਟਾਈ ਦਾ ਕਾਰਨ ਬੇਟੇ ਦੀ ਇੱਛਾ ਸੀ। ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿਤਾ ਹੈ। ਇਸ ਤੋਂ ਇਲਾਵਾ ਡਬਲਿਊਐੱਚਓ (ਵਰਲਡ ਹੈੱਲਥ ਆਰਗਨਾਈਜ਼ੇਸ਼ਨ) ਦੁਆਰਾ ਯੂਐੱਨਓ ਦੀ ਮਦਦ ਨਾਲ ਸਾਲ 2018 ਵਿਚ ਇਕ ਸਰਵੇਖਣ ਕੀਤਾ ਗਿਆ ਜਿਸ ਵਿਚ ਦੁਨੀਆਂ ਭਰ ਤੋਂ 161 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਗਈ।

ਇਸ ਸਰਵੇਖਣ ਵਿਚ ਸਾਲ 2000 ਤੋਂ 2018 ਤਕ ਦੇ ਅੰਕੜੇ ਇਕੱਠੇ ਕੀਤੇ ਗਏ ਜਿਨ੍ਹਾਂ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਦੁਨੀਆਂ ਭਰ ਵਿਚ ਹਰ 3 ਔਰਤਾਂ ਵਿਚੋਂ ਇਕ ਔਰਤ ਘਰੇਲੂ ਹਿੰਸਾ ਦੀ ਸ਼ਿਕਾਰ ਹੋ ਰਹੀ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਵਿਚ 15 ਸਾਲ ਦੀਆਂ ਬੱਚੀਆਂ ਜੋ ਅਪਣੇ ਮਤਰੇਏ ਮਾਤਾ ਪਿਤਾ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਤੋਂ ਲੈ ਕੇ 45 ਸਾਲ ਦੀ ਉਮਰ ਤਕ ਦੀਆਂ ਔਰਤਾਂ ਸ਼ਾਮਲ ਹਨ। 

ਜਦੋਂ ਔਰਤ ਦੀ ਸਿਫ਼ਤ ’ਚ ਔਰਤ ਦੇ ਗੁਣਾਂ ਦਾ ਜ਼ਿਕਰ ਕਰਦੇ ਹਾਂ ਤਾਂ ਅਸੀਂ ਸਾਰੇ ਬਹੁਤ ਹੀ ਮਾਣ ਨਾਲ ਉਸ ਨੂੰ ਸਹਿਣਸ਼ੀਲਤਾ ਦੀ ਦੇਵੀ ਕਹਿ ਸਤਿਕਾਰਦੇ ਹਾਂ। ਕਿੰਨਾ ਵਧੀਆ ਲਗਦਾ ਹੈ ਸਮਾਜ ਨੂੰ ਔਰਤ ਦਾ ਸਭ ਕੁੱਝ ਚੁੱਪ ਚਾਪ ਸਹਿਣ ਕਰਨ ਵਾਲਾ ਰੂਪ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਸਮਾਜ ਵਿਚ ਉਨ੍ਹਾਂ ਔਰਤਾਂ ਨੂੰ ਸਾਊ, ਖ਼ਾਨਦਾਨੀ, ਇੱਜ਼ਤਦਾਰ ਤੇ ਸਿਆਣੀਆਂ ਹੋਣ ਦਾ ਖ਼ਿਤਾਬ ਦਿਤਾ ਜਾਂਦਾ ਹੈ ਜੋ ਚੁੱਪ-ਚਾਪ ਘਰਾਂ ’ਚ, ਸਮਾਜ ਵਿਚ ਅਪਣੇ ਨਾਲ ਹੁੰਦੀਆਂ ਵਧੀਕੀਆਂ ਨੂੰ ਸਹਿੰਦੀਆਂ ਹੋਈਆਂ ਅਪਣੇ ਅਰਮਾਨਾਂ ਦਾ ਗਲਾ ਘੁਟਦੀਆਂ ਰਹਿਣ, ਜਿਨ੍ਹਾਂ ਲਈ ਅਪਣੇ ਸਵੈ ਦੀ ਕੋਈ ਮਹੱਤਤਾ ਨਹੀਂ ਹੁੰਦੀ ਅਤੇ ਜਿਨ੍ਹਾਂ ਨੇ ਕਦੇ ਅਪਣੇ ਲਈ ਜਿਊਣਾ ਸਿਖਿਆ ਹੀ ਨਹੀਂ।

ਅਸੀਂ ਭਾਵੇਂ ਕਿੰਨੇ ਵੀ ਦਾਅਵੇ ਕਰ ਲਈਏ ਕਿ ਔਰਤਾਂ ਦੀ ਹਾਲਤ ਸੁਧਰ ਗਈ ਹੈ, ਅੱਜ ਔਰਤ ਸੁਤੰਤਰ ਹੈ, ਸੁਰੱਖਿਅਤ ਹੈ ਪਰ ਇਹ ਸੱਚ ਨਹੀਂ ਹੈ। ਕੈਮਰੇ ਦੀਆਂ ਅੱਖਾਂ, ਇੰਟਰਨੈੱਟ ਦੀ ਦੁਨੀਆਂ, ਅਖ਼ਬਾਰਾਂ ਦੀਆਂ ਸੁਰਖ਼ੀਆਂ ਦੀ ਪਹੁੰਚ ਤੋਂ ਦੂਰ ਬੈਠੀਆਂ ਅਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਹਨ ਜੋ ਅੱਜ ਵੀ ਨਿੱਤ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ, ਜਿਨ੍ਹਾਂ ਦੇ ਘਰਾਂ ਵਿਚ ਅੱਜ ਵੀ ਔਰਤ ਸਿਰਫ਼ ਪੈਰ ਦੀ ਜੁੱਤੀ ਸਮਝੀ ਜਾਂਦੀ ਹੈ ਤੇ ਜਿਨ੍ਹਾਂ ਲਈ ਅੱਜ ਵੀ ਧਰਤੀ ਦਾ ਕੋਈ ਹਿੱਸਾ ਅਪਣਾ ਨਹੀਂ। ਹਜ਼ਾਰਾਂ-ਲੱਖਾਂ ਅਜਿਹੀਆਂ ਔਰਤਾਂ ਹਨ ਜੋ ਨਿੱਤ ਸ੍ਰੀਰਕ ਤੇ ਮਾਨਸਕ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਭਾਰਤ ਦੇ ਕਈ ਸੂਬੇ ਅਜਿਹੇ ਹਨ ਜਿੱਥੇ ਮਰਦਾਂ ਦੁਆਰਾ ਘਰ ਦੀਆਂ ਔਰਤਾਂ ਦਾ  ਸ੍ਰੀਰਕ ਸ਼ੋਸ਼ਣ ਕਰਨਾ, ਮਾਰ ਕੁਟਾਈ ਕਰਨਾ ਉਨ੍ਹਾਂ ਦੇ ਨਿੱਤ ਦੇ ਕੰਮਾਂ ਵਿਚੋਂ ਇਕ ਹੈ।

ਪਹਿਲਾਂ ਪਹਿਲ ਘਰੇਲੂ ਹਿੰਸਾ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੈ। ਔਰਤ ਅਪਣੇ ਸਾਥੀ ਜਾਂ ਪ੍ਰਵਾਰਕ ਮੈਬਰਾਂ ਦਾ ਸਤਿਕਾਰ ਕਰਨਾ ਅਪਣਾ ਫ਼ਰਜ਼ ਸਮਝਦੀ ਹੋਈ ਕਦੇ ਵੀ ਇਸ ਦਾ ਵਿਰੋਧ ਨਹੀਂ ਕਰਦੀ ਤੇ ਨਾ ਇਸ ਬਾਰੇ ਕਦੇ ਸੋਚਦੀ ਹੀ ਹੈ। ਹੌਲੀ-ਹੌਲੀ ਇਹ ਗਾਲੀ ਗਲੋਚ ਹੱਥ ਚੁੱਕਣ ਤਕ ਵੱਧ ਜਾਂਦਾ ਹੈ ਤੇ ਫਿਰ ਨਿੱਤ ਦੀ ਆਦਤ ਬਣ ਜਾਂਦਾ ਹੈ। ਬਹੁਤਾਤ ਔਰਤਾਂ ਇਸ ਹਿੰਸਾ ਨੂੰ ਅਪਣੇ ਬੱਚਿਆਂ, ਪ੍ਰਵਾਰ ਕਰ ਕੇ ਚੁੱਪ ਚਾਪ ਸਹਿੰਦੀਆਂ ਰਹਿੰਦੀਆਂ ਹਨ। ਭਾਰਤੀ ਸਮਾਜ ਦੀਆਂ ਰਵਾਇਤਾਂ ਅਨੁਸਾਰ ਇਕ ਲੜਕੀ ਦਾ ਵਿਆਹ ਜਿਸ ਪ੍ਰਵਾਰ ਵਿਚ ਹੋ ਜਾਂਦਾ ਹੈ, ਉਹੀ ਉਸ ਦਾ ਆਖ਼ਰੀ ਘਰ ਹੁੰਦਾ ਹੈ, ਚਾਹੇ ਉਹ ਕਿੰਨੇ ਵੀ ਮਾੜੇ ਹਾਲਾਤ ਵਿਚ ਜਾਂ ਸ੍ਰੀਰਕ ਜਾਂ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੋਵੇ। ਜ਼ਿਆਦਾਤਰ ਪ੍ਰਵਾਰਾਂ ਵਲੋਂ ਲੜਕੀਆਂ ਨੂੰ ਉਨ੍ਹਾਂ ਨਾਲ ਹੋਣ ਵਾਲੀਆਂ ਵਧੀਕੀਆਂ ਚੁੱਪ ਚਾਪ ਸਹਿਣ ਦੀ ਹੀ ਸਿਖਿਆ ਦਿਤੀ ਜਾਂਦੀ ਹੈ।

ਘਰੇਲੂ ਹਿੰਸਾ ਦੇ ਜ਼ਿਆਦਾਤਰ ਕਾਰਨ ਪਤੀ ਦਾ ਨਸ਼ਾ ਕਰਨਾ, ਬੇਟਿਆਂ ਦੀ ਚਾਹਤ, ਵਿਆਹ ਤੋਂ ਬਾਅਦ ਗ਼ੈਰਾਂ ਨਾਲ ਸ੍ਰੀਰਕ-ਸਬੰਧ, ਸ਼ੱਕੀ ਸੁਭਾਅ, ਪ੍ਰਵਾਰਕ ਲੜਾਈ ਝਗੜੇ ਆਦਿ ਰਹਿੰਦੇ ਹਨ। ਇਹ ਸਿਰਫ਼ ਭਾਰਤੀ ਸਮਾਜ ਦੀ ਹੀ ਕਹਾਣੀ ਨਹੀਂ ਬਲਕਿ ਦੁਨੀਆਂ ਭਰ ਦੇ ਦੇਸ਼ਾਂ ਦੀ ਕਹਾਣੀ ਹੈ। ਇਥੋਂ ਤਕ ਕਿ ਅਮਰੀਕਾ, ਕੈਨੇਡਾ ਵਰਗੇ ਬਹੁਤ ਵਿਕਸਤ ਦੇਸ਼ਾਂ ’ਚ ਵੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਕੁਝ ਦਿਨ ਪਹਿਲਾਂ ਅਮਰੀਕਾ ਦੇ ਇਕ ਸ਼ਹਿਰ ਵਿਚ ਪੰਜਾਬਣ ਲੜਕੀ ਨੇ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਜੋ ਅਪਣੇ ਪਿੱਛੇ ਦੋ ਛੋਟੀਆਂ ਬੱਚੀਆਂ ਨੂੰ ਛੱਡ ਗਈ। ਇਸ ਲੜਕੀ ਦੀ ਮਾਰ ਕੁਟਾਈ ਦਾ ਕਾਰਨ ਬੇਟੇ ਦੀ ਇੱਛਾ ਸੀ। ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿਤਾ ਹੈ।

ਇਸ ਤੋਂ ਇਲਾਵਾ ਡਬਲਿਊਐੱਚਓ (ਵਰਲਡ ਹੈੱਲਥ ਆਰਗਨਾਈਜ਼ੇਸ਼ਨ) ਦੁਆਰਾ ਯੂ.ਐੱਨ.ਓ (ਯੂਨਾਈਟਡ ਨੈਸ਼ਨਜ਼ ਆਰਗਨਾਈਜ਼ੇਸ਼ਨ) ਦੀ ਮਦਦ ਨਾਲ ਸਾਲ 2018 ’ਚ ਇਕ ਸਰਵੇਖਣ ਕੀਤਾ ਗਿਆ ਜਿਸ ਵਿਚ ਦੁਨੀਆਂ ਭਰ ਤੋਂ 161 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਗਈ। ਇਸ ਸਰਵੇਖਣ ਵਿਚ  ਸਾਲ 2000 ਤੋਂ 2018 ਤਕ ਦੇ ਅੰਕੜੇ ਇਕੱਠੇ ਕੀਤੇ ਗਏ ਜਿਨ੍ਹਾਂ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਦੁਨੀਆਂ ਭਰ ਵਿਚ ਹਰ 3 ਔਰਤਾਂ ਵਿਚੋਂ ਇਕ ਔਰਤ ਘਰੇਲੂ ਹਿੰਸਾ ਦੀ ਸ਼ਿਕਾਰ ਹੋ ਰਹੀ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਵਿਚ 15 ਸਾਲ ਦੀਆਂ ਬੱਚੀਆਂ ਜੋ ਅਪਣੇ ਮਤਰੇਏ ਮਾਤਾ ਪਿਤਾ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਤੋਂ ਲੈ ਕੇ 45 ਸਾਲ ਦੀ ਉਮਰ ਤਕ ਦੀਆਂ ਔਰਤਾਂ ਸ਼ਾਮਲ ਹਨ। ਦੁਨੀਆਂ ਭਰ ਵਿਚ ਔਰਤਾਂ ਦੇ ਹੋਣ ਵਾਲੇ ਕਤਲਾਂ ਵਿਚੋਂ 38% ਘਰੇਲੂ ਹਿੰਸਾ ਕਾਰਨ ਕੀਤੇ ਜਾਂਦੇ ਹਨ ।

ਅਜਿਹੀਆਂ ਘਟਨਾਵਾਂ ਜਿੱਥੇ ਔਰਤਾਂ ਦੇ ਅਸਹਿ ਦਰਦ ਨੂੰ ਬਿਆਨ ਕਰਦੀਆਂ ਹੋਈਆ ਔਰਤ ਜ਼ਾਤ ਦੇ ਸਵੈ-ਮਾਣ ਨੂੰ ਠੇਸ ਪਹੁੰਚਾਉਂਦੀਆਂ ਹਨ ਉੱਥੇ ਬੱਚਿਆਂ ਦੀ ਮਾਨਸਕ ਸਿਹਤ ਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ। ਅਪਣੇ ਘਰ ਦੀਆਂ ਔਰਤਾਂ ਨੂੰ ਹਿੰਸਾ ਸਹਿੰਦਿਆਂ ਵੇਖ ਕੇ ਬੱਚੇ ਜਾਂ ਤਾਂ ਬਹੁਤ ਜ਼ਿਆਦਾ ਡਰੇ ਸਹਿਮੇ ਨਿਕਲਦੇ ਹਨ ਜਾਂ ਫਿਰ ਏਨੇ ਕੁ ਜ਼ਿਆਦਾ ਗੁਸੈਲੇ ਕਿ ਕਈ ਵਾਰ ਸਮਾਜ ਲਈ ਵੀ ਹਾਨੀਕਾਰਕ ਸਾਬਤ ਹੁੰਦੇ ਹਨ। ਇਸ ਤੋਂ ਇਲਾਵਾ ਸਮਾਜ ਉੱਤੇ ਬਹੁਤ ਬੁਰਾ ਪਭਾਵ ਪੈਂਦਾ ਹੈ ਅਤੇ ਸਮਾਜ ਦੇ ਮੱਥੇ ਤੇ ਹਿੰਸਕ ਸਮਾਜ ਦਾ ਧੱਬਾ ਲੱਗ ਜਾਂਦਾ ਹੈ ਅਤੇ ਆਮ ਲੋਕਾਂ ਲਈ ਸਵਾਲ ਖੜਾ ਹੋ ਜਾਂਦਾ  ਹੈ ਕਿ ਆਖ਼ਰ ਕਿਉਂ ਅਸੀਂ ਇਕ ਚੰਗਾ ਤੇ ਸਭਿਅਕ ਸਮਾਜ ਸਿਰਜਣ ਵਿਚ ਅਸਫਲ ਰਹੇ ਹਾਂ।

ਅੱਜ ਲੋੜ ਹੈ ਅਜਿਹੇ ਲੋਕਾਂ ਵਿਰੁਧ  ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ। ਅਪਣੀਆਂ ਧੀਆਂ ਨੂੰ ਸਭ ਕੁਝ ਚੁੱਪ ਚਪੀਤੇ ਸਹਿਣ ਦੀ ਸਿਖਿਆ ਦੇਣ ਦੀ ਬਜਾਇ ਧੀਆਂ ਨੂੰ ਏਨੇ ਕਾਬਲ ਬਣਾਉਣ ਦੀ ਕਿ ਉਹ ਉਨ੍ਹਾਂ ਸਾਰੀਆਂ ਅਖੌਤੀ ਰਵਾਇਤਾਂ ਦੀਆਂ ਬਾਹਾਂ ਭੰਨ ਸਕਣ ਜੋ ਉਨ੍ਹਾਂ ਦੇ ਅਸਤਿਤਵ ਉਪਰ ਹਿੰਸਾ ਦੇ ਨਿਸ਼ਾਨ ਛਡਦੀਆਂ ਹਨ। ਲੋੜ ਹੈ ਮਾਪੇ, ਸਕੂਲਾਂ ਕਾਲਜਾਂ, ਅਖ਼ਬਾਰਾਂ, ਰਸਾਲਿਆਂ ਰਾਹੀਂ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੇ ਅਪਣੀ ਸੁਰੱਖਿਆ ਲਈ ਅਵਾਜ਼ ਉਠਾਉਣ ਲਈ ਜਾਗਰੂਕ ਕਰਨ ਦੀ। ਜੇਕਰ ਤੁਸੀਂ ਧਰਤੀ ਤੇ ਆਏ ਹੋ ਤਾਂ ਤੁਹਾਡਾ ਅਪਣਾ ਇਕ ਵਜੂਦ ਹੈ। ਹਰ ਔਰਤ ਨੂੰ ਸ਼ਾਨ ਨਾਲ ਜਿਊਣ ਦਾ ਹੱਕ ਹੈ। ਹੁਣ ਔਰਤ ਨੂੰ ਮਜ਼ਲੂਮ ਤੇ ਮਾਸੂਮ ਬਣ ਕੇ ਚੁੱਪ ਸਹਿਣ ਦੀ ਜ਼ਰੂਰਤ ਨਹੀਂ। ਆਉ ਅਪਣੇ ਆਪੇ ਲਈ ਅਪਣੀ ਢਾਲ ਆਪ ਬਣੀਏ ਤੇ ਹਰ ਸਮਾਜਕ ਬੁਰਾਈ ਦਾ ਸਾਹਮਣਾ ਕਰਦੇ ਹੋਏ ਇਕ ਸਭਿਅਕ ਸਮਾਜ ਸਿਰਜਣ ਵਿਚ ਅਪਣਾ ਯੋਗਦਾਨ ਪਾਈਏ।
 

ਮੋਬਾਈਲ : 97791-18066

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement