ਸ਼ਾਨਦਾਰ ਰਿਹਾ ਪਟਰੌਲੀਅਮ ਪਦਾਰਥਾਂ ਦਾ ਇਥੋਂ ਤਕ ਪਹੁੰਚਣ ਦਾ ਸਫ਼ਰ
Published : May 28, 2018, 3:29 pm IST
Updated : May 28, 2018, 3:29 pm IST
SHARE ARTICLE
Excellent Patrol Pillars to Get Away Here
Excellent Patrol Pillars to Get Away Here

ਪਟਰੌਲੀਅਮ ਪਦਾਰਥਾਂ ਦਾ ਇਥੋਂ ਤਕ ਪਹੁੰਚਣ ਦਾ ਵਿਲੱਖਣ ਇਤਿਹਾਸ ਹੈ।

ਪਟਰੌਲੀਅਮ ਪਦਾਰਥਾਂ ਦਾ ਇਥੋਂ ਤਕ ਪਹੁੰਚਣ ਦਾ ਵਿਲੱਖਣ ਇਤਿਹਾਸ ਹੈ। ਇਕ ਉਹ ਸਮਾਂ ਸੀ ਜਦੋਂ ਕਿਸੇ ਨੇ ਪਟਰੌਲ ਨਾਲ ਚੱਲਣ ਵਾਲੇ ਵਾਹਨਾਂ ਬਾਰੇ ਸੋਚਿਆ ਵੀ ਨਹੀਂ ਸੀ ਉਸ ਸਮੇਂ ਦੱਖਣ ਏਸ਼ੀਆ ਵਿਚ ਤੇਲ ਸੋਧਕ ਕਾਰਖ਼ਾਨਿਆਂ ਦੀ ਸ਼ੁਰੂਆਤ ਹੋਈ। 1860 ਤੋਂ ਲੈ ਕੇ 1871 ਤਕ ਦਾ ਇਨ੍ਹਾਂ ਤੇਲ ਸੋਧਕ ਕੰਪਨੀਆਂ ਦਾ ਸਫ਼ਰ ਬੜਾ ਸ਼ਾਨਦਾਰ ਰਿਹਾ।

Petroleum History Petroleum Historyਇਸ ਸਫ਼ਰ ਦੀ ਸ਼ੁਰੂਆਤ ਬਰਮਾ ਆਇਲ ਕੰਪਨੀ ਦੇ ਨਾਲ ਹੁੰਦੀ ਹੈ। ਦੱਖਣ ਏਸ਼ੀਆ ਵਿਚ ਵਪਾਰ ਦਾ ਮੁੱਖ ਧੁਰਾ ਬਣੀ ਇਸ ਕੰਪਨੀ 1871 ਈ: ਵਿਚ ਰੰਗੂਨ ਆਇਲ ਕੰਪਨੀ ਦੇ ਨਾਂ ਨਾਲ ਇਹ ਤੇਲ ਸੋਧਕ ਕੰਪਨੀ ਬਣਾਈ ਜਿਸ ਨੇ ਬਾਅਦ ਵਿਚ ਪੂਰੀ ਦੁਨੀਆਂ ਦੇ ਤੇਲ ਵਪਾਰ 'ਚ ਅਹਿਮ ਯੋਗਦਾਨ ਪਾਇਆ। ਇਸ ਤੋਂ ਬਾਅਦ ਇਸ ਕੰਪਨੀ ਨੇ ਅਪਦਾ ਵਿਸਥਾਰ ਸਕਾਟਲੈਂਡ ਤਕ ਕੀਤਾ।

Petroleum History Petroleum Historyਭਾਰਤੀ ਬਾਜ਼ਾਰ ਵਿਚ ਆਇਲ ਕੰਪਨੀਆਂ ਦਾ ਪ੍ਰਵੇਸ਼ 1886 ਤੋਂ ਬਾਅਦ 'ਚ ਹੋਇਆ ਦਸਿਆ ਜਾਂਦਾ ਹੈ। ਭਾਰਤ ਵਿਚ ਇਸੇ ਸਾਲ ਤੇਲ ਅਤੇ ਗੈਸ ਦੀ ਖੋਜ ਦੀ ਸ਼ੁਰੂਆਤ ਹੋਈ ਜਦੋਂ ਮੈਕਲਿਪ ਸਟੂਅਰਟ ਕੰਪਨੀ ਨੇ ਇਸ ਦੀ ਸਫ਼ਲਤਾ ਪੂਰਵਕ ਸ਼ੁਰੂਆਤ ਕਰ ਕੇ ਤੇਲ ਦੇ ਖੇਤਰ 'ਚ ਨਵਾਂ ਮਾਅਰਕਾ ਮਾਰਿਆ। ਇਸ ਕੰਪਨੀ ਨੇ ਅਪਣੀ ਖੋਜ ਜੈਪੁਰ ਤੇ ਅਸਾਮ ਦੇ ਉਪਰਲੇ ਖੇਤਰਾਂ ਵਿਚ ਜਾਰੀ ਰੱਖੀ। ਇਸ ਤੋਂ ਬਾਅਦ 1889 ਵਿਚ ਆਸਾਮ ਰੇਲਵੇ ਐਂਡ ਟਰੇਡਿੰਗ ਕੰਪਨੀ ਨੇ ਡਿਗਵੋਈ ਵਿਚ ਤੇਲ ਦੀ ਪੈਦਾਵਾਰ ਸ਼ੁਰੂ ਕੀਤੀ ਇਸ ਤਰ੍ਹਾਂ ਭਾਰਤ ਵਿਚ ਤੇਲ ਉਤਪਾਦਨ ਦੀ ਲੜੀ ਬਣ ਗਈ।

Petroleum History Petroleum Historyਇਸ ਸਫ਼ਰ ਨੂੰ ਅੱਗੇ ਵਧਾਉਂਦਿਆਂ 1928 ਵਿਚ ਏਸ਼ੀਟਕ ਪਟਰੌਲੀਅਮ ਕੰਪਨੀ ਨੇ ਬਰਮਾ ਆਇਲ ਕੰਪਨੀ ਸਾਂਝ ਪਾ ਕੇ ਤੇਲ ਦਾ ਉਤਪਾਦਨ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤੀ ਕੰਪਨੀਆਂ ਦੀ ਦੱਖਣ ਏਸ਼ੀਆ ਵਿਚ ਸਰਦਾਰੀ ਕਾਇਮ ਹੋ ਗਈ। ਬਰਮਾ ਸ਼ੈੱਲ ਕੰਪਨੀ ਨੇ ਬਾਅਦ ਵਿਚ ਗੇਲਨਾਂ ਰਾਹੀਂ ਭਾਰਤ ਵਿਚ ਤੇਲ ਦਾ ਨਿਰਯਾਤ ਕੀਤਾ ਜਿਸ ਕਾਰਲ ਗੇਲਨ ਨੂੰ ਤੇਲ ਦੀ ਵਰਤੋਂ ਵਾਲਾ ਬਰਤਨ ਵਜੋਂ ਜਾਣਿਆ ਜਾਣ ਲਗਿਆ। 

Petroleum History Petroleum Historyਪਟਰੌਲ ਨੂੰ ਈਧਨ ਦਾ ਵਧੀਆ ਸਾਧਨ ਦੇਖ ਦੇ ਹੋਏ 1930 ਤੋਂ ਬਾਅਦ ਕੰਪਨੀਆਂ ਨੇ ਪਟਰੌਲ ਵਾਲੀਆਂ ਕਾਰਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ।  ਇਸ ਤਰ੍ਹਾਂ ਤੇਲ ਦੀ ਖਪਤ ਜ਼ਿਆਦਾ ਵਧਣ ਕਾਰਨ ਭਾਰਤ ਅਤੇ ਬਰਮਾ ਦੀਆਂ ਤੇਲ ਕੰਪਨੀਆਂ ਨੇ ਹੋਰ ਤੇਲ ਸੋਧਕ ਕਾਰਖਾਨੇ ਲਗਾਉਣੇ ਸ਼ੁਰੂ ਕੀਤੇ। ਬੰਬੇ ਹਾਈ ਦਾ ਤੇਲ ਸੋਧਕ ਕਾਰਖ਼ਾਨਾ ਇਸੇ ਦਾ ਨਤੀਜਾ ਸੀ। 

Petroleum History Petroleum History

15 ਅਕਤੂਬਰ, 1932 ਵਿਚ ਭਾਰਤ ਵਿਚ ਸਿਵਲ ਐਵੀਏਸ਼ਨ (ਜਨਤਕ ਹਵਾਬਾਜ਼ੀ) ਦੀ ਸ਼ੁਰੂਆਤ ਹੋਈ। ਜਿਸ ਦੇ ਲਈ ਬਰਮਾ ਦੀ ਕੰਪਨੀ ਸ਼ੈੱਲ ਨੇ ਵਿਸ਼ੇਸ਼ ਤੌਰ 'ਤੇ ਤੇਲ ਤਿਆਰ ਕੀਤਾ। ਟਾਟਾ ਕੰਪਨੀ ਨੇ ਪਹਿਲੀ ਵਾਰ ਕਰਾਚੀ ਤੋਂ ਵਾਇਆ ਇਸਲਾਮਾਬਾਦ ਬੰਬਈ ਤਕ ਉਡਾਣ ਆਯੋਜਿਤ ਕੀਤੀ। ਇਸ ਉਡਾਣ ਦੇ ਜਹਾਜ਼ਾਂ ਲਈ ਬਰਮਾ ਸ਼ੈਲ ਕੰਪਨੀ ਲਗਾਤਾਰ ਈਧਨ ਮਹਈਆ ਕਰਵਾਉਂਦੀ ਰਹੀ।

Petroleum History Petroleum Historyਇਹੀ ਕੰਪਨੀ ਭਾਰਤ ਦੇ ਸਮੁੰਦਰੀ ਜਹਾਜ਼ਾਂ ਨੂੰ ਵੀ ਬਾਅਦ ਵਿਚ ਈਧਨ ਮਹਈਆ ਕਰਵਾਉਂਦੀ ਰਹੀ ਤੇ ਆਜ਼ਾਦੀ ਦੇ ਕੁੱਝ ਸਾਲਾਂ ਬਾਅਦ ਹੀ ਭਾਰਤ ਪਟਰੌਲੀਅਮ ਕੰਪਨੀ ਦਾ ਜਨਮ ਹੋਇਆ ਜਿਸ ਨੇ ਤੇਲ ਵਪਾਰ ਦੇ ਖੇਤਰ 'ਚ ਨਾ ਕੇਵਲ ਭਾਰਤ 'ਚ ਸਗੋਂ ਦੁਨੀਆਂ ਭਰ 'ਚ ਅਪਣੇ ਝੰਡੇ ਗੱਡੇ ਹਨ।

Petroleum History Petroleum History1950 ਦੇ ਅੱਧ 'ਚ ਐਲ ਪੀ ਜੀ(ਘਰੇਲੂ ਵਰਤੋਂ ਵਾਲੀ ਗੈਸ) ਈਜ਼ਾਦ ਹੋਈ ਜਿਸ ਨੇ ਸਵਾਣੀਆਂ ਦਾ ਜੀਵਨ ਬਦਲ ਕੇ ਰੱਖ ਦਿਤਾ। ਪਹਿਲਾਂ ਪਹਿਲਾਂ ਇਸ ਗੈਸ ਦਾ ਪ੍ਰਯੋਗ ਰੇਲ ਗੱਡੀਆਂ ਵਿਚ ਕੀਤਾ ਗਿਆ ਤੇ ਬਾਅਦ ਵਿਚ ਘਰਾਂ ਵਲ ਰੁਖ਼ ਹੋਇਆ। ਸ਼ੁਰੂ ਵਿਚ ਦੋ ਤਰ੍ਹਾਂ ਦੇ ਸਿਲੰਡਰ ਬਣਾਏ ਗਏ ਜੋ ਬਹੁਤ ਹਲਕੇ ਹੁੰਦੇ ਸਨ ਪਰ ਸਮੇਂ ਦੇ ਬਦਲਾਅ ਨਾਲ ਜਦੋਂ ਇਹ ਪਤਾ ਲੱਗਾ ਕਿ ਲੀਕ ਹੋਇਆ ਸਿਲੰਡਰ ਖ਼ਤਰਨਾਕ ਹੋ ਸਕਦਾ ਹੈ ਤਾਂ ਇਸ ਨੂੰ ਮੋਟੀ ਧਾਤ ਦਾ ਬਣਾਇਆ ਜਾਣ ਲੱਗਾ।
ਪਟਰੌਲੀਅਮ ਕੰਪਨੀਆਂ ਦਾ ਇਹ ਸਫ਼ਰ ਭਲੇ ਹੀ ਬੜਾ ਟੇਢਾ ਮੇਢਾ ਰਿਹਾ ਹੋਵੇਗਾ ਪਰ ਸ਼ਾਨਦਾਰ ਤੇ ਇਤਿਹਾਸਕ ਵੀ ਕਿਹਾ ਜਾ ਸਕਦਾ ਹੈ।

ਅੱਜ ਇਨ੍ਹਾਂ ਕੰਪਨੀਆਂ ਨੂੰ ਕਈ ਤਰ੍ਹਾਂ ਦੇ ਚੈਲੰਜ ਹਨ ਜਿਨ੍ਹਾਂ ਵਿਚ ਇਕ ਪ੍ਰਦੂਸ਼ਣ ਰਹਿਤ ਈਧਨ ਤਿਆਰ ਕਰਨਾ ਵੀ ਹੈ। ਕੰਪਨੀਆਂ ਇਹ ਮਾਅਰਕਾ ਕਦੋਂ ਮਾਰਦੀਆਂ ਹਨ ਇਹ ਅਜੇ ਭਵਿੱਖ ਦੇ ਗਰਭ 'ਚ ਹੈ।
(ਭੋਲਾ ਸਿੰਘ ਪ੍ਰੀਤ)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement