ਅੱਜ ਤੇ ਕੱਲ੍ਹ ਮਨਾਈ ਜਾਵੇਗੀ ਬਸੰਤ ਪੰਚਮੀ,ਜਾਣੋ ਕਿਉਂ ਬਸੰਤ ਨੂੰ ਮੰਨਿਆ ਜਾਂਦਾ ਹੈ ਹਰ ਰੁੱਤ ਦਾ ਰਾਜਾ
Published : Jan 29, 2020, 9:52 am IST
Updated : Jan 29, 2020, 9:55 am IST
SHARE ARTICLE
File
File

‘ਆਈ ਬਸੰਤ ਪਾਲਾ ਉਡੰਤ’

‘ਆਈ ਬਸੰਤ ਪਾਲਾ ਉਡੰਤ’ ,ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਬਸੰਤ ਪੰਚਮੀ ਅੱਜ ਅਤੇ ਕੱਲ੍ਹ ਹੈ। ਪੰਚਮੀ ਤਿਥੀ ਅੱਜ ਸਵੇਰੇ 10.46 ਵਜੇ ਸ਼ੁਰੂ ਹੋਵੇਗੀ, ਪਰ ਸੂਰਜ ਚੜ੍ਹਨ ਦਾ ਸਮਾਂ ਖ਼ਤਮ ਹੋ ਜਾਵੇਗਾ, ਇਸ ਲਈ ਕੁਝ ਲੋਕ ਕੱਲ੍ਹ ਸਵੇਰੇ ਭਾਵ 30 ਜਨਵਰੀ ਨੂੰ ਬਸੰਤ ਪੰਚਮੀ ਮਨਾਉਣਗੇ। ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ।ਪਿੰਡਾਂ ਦੇ ਲੋਕ ਬਸੰਤ ਨੂੰ ‘ਆਈ ਬਸੰਤ ਪਾਲਾ ਉਡੰਤ’ ਕਰਕੇ ਜਾਣਦੇ ਹਨ।

FileFile

ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸ ਮੌਸਮ ਦੌਰਾਨ ਕਈ ਥਾਈਂ ਮੇਲੇ ਲੱਗਦੇ ਹਨ। ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ।

FileFile

ਮੌਸਮ ਬਦਲਣ ਨਾਲ ਠੰਢ ਦੇ ਝੰਬੇ ਰੁੱਖ-ਪੌਦੇ ਵੀ ਪੁੰਗਰਨ-ਪਲਰਨ ਲੱਗਦੇ ਹਨ। ਖੇਤਾਂ ਵਿੱਚ ਖਿੜੇ ਸਰ੍ਹੋਂ ਦੇ ਪੀਲੇ ਫੁੱਲ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ ਤੇ ਦੇਖਣ ਵਾਲੇ ਦਾ ਮਨ ਵੀ ਖਿੜ ਉੱਠਦਾ ਹੈ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ,ਇਸੇ ਲਈ ਕਿਹਾ ਜਾਂਦਾ ਹੈ, ‘ਆਈ ਬਸੰਤ ਪਾਲਾ ਉਡੰਤ’। ਇਸ ਸੁਹਾਵਨੀ ਰੁੱਤ ਬਸੰਤ ਵਿੱਚ ਨਾ ਵਧੇਰੇ ਗਰਮੀ,ਨਾ ਵਧੇਰੇ ਸਰਦੀ ਹੁੰਦੀ ਹੈ।

FileFile

ਇਸ ਰੁੱਤ ਵਿੱਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿਲ ਉੱਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ। ਪੰਜਾਬ ਵਿੱਚ ਇਸ ਦਿਨ ਸਬੰਧਤ ਇੱਕ ਮੇਲਾ ਇਸ ਦਿਨ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਗਦਾ ਹੈ ਜਿਹੜਾ ਕਿ ਇੱਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਅਤੇ ਇੱਥੇ ਬਣੇ ਸਰੋਵਰ ਵਿੱਚ ਸਰਧਾਲੂ ਬੜੀ ਸਰਧਾ ਨਾਲ ਇਸਨਾਨ ਕਰਦੇ ਹਨ। ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ਵਿੱਚ ਵਧੇਰੇ ਮਨਾਇਆ ਜਾਂਦਾ ਹੈ। 

FileFile

ਇਸ ਦਿਨ ਵਧੇਰੇ ਲੋਕਾਂ ਵੱਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਘਰ ਵਿੱਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਵੀ ਰਿਵਾਜ ਹੈ ਹਰ ਥਾਂ ‘ਤੇ ਭਾਰੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ ਅਤੇ ਵੱਡੀਆਂ-ਵੱਡੀਆਂ ਸਰਤਾਂ ਵੀ ਲਗਾਉਂਦੇ ਹਨ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਪੰਜਾਬ ਸਮੇਤ ਰਾਜਸਥਾਨ,ਉੱਤਰ ਪ੍ਰਦੇਸ ਅਤੇ ਮਹਾਂਰਾਸਟਰ ਵਿੱਚ ਵੀ ਹੈ। 

FileFile

ਰਾਜਸਥਾਨ ਵਿੱਚ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ਵਿੱਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇੱਥੇ ਇਹ ਦਿਨ ਬੜੇ ਉਤਸਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement