
ਹਰਿਮੰਦਰ ਸਾਹਿਬ ਦੇ ਅਜਾਇਬ ਘਰ ਲਈ ਭੇਟ ਕੀਤਾ ਜਾਵੇਗਾ : ਕੁਲਬੀਰ ਸਿੰਘ
ਅੰਮ੍ਰਿਤਸਰ : ਸਿੱਖ ਧਰਮ ਇੰਟਰਨੈਸ਼ਨਲ ਗੁਰੂ ਨਾਨਕ ਦੇਵ ਜੀ ਦੀ ਮੁਢਲੀ ਬਾਣੀ ਜਪੁਜੀ ਸਾਹਿਬ ਦੀ ਇਕ ਸਿਲਵਰ ਅਤੇ ਰਤਨ ਜੜੀ ਪੋਥੀ ਨੂੰ ਪੇਸ਼ ਕਰਨ ਜਾ ਰਿਹਾ ਹੈ ਜਿਸ ਦਾ ਗੁਰਮੁਖੀ ਤੋਂ ਦੁਨੀਆਂ ਦੀਆਂ 19 ਭਾਸ਼ਾਵਾਂ ਅੰਗ੍ਰੇਜ਼ੀ, ਨਾਰਵੇਇਨ, ਸਵੀਡਿਸ਼, ਪੋਲਿਸ਼, ਫ਼ਿਨਿਸ਼, ਡਚ, ਜਰਮਨ, ਇਟਾਲਿਅਨ, ਸਪੈਨਿਸ਼, ਫ਼੍ਰੈਂਚ, ਪੁਰਤਗਾਲ, ਗੁਰੈਨੀ, ਰਸ਼ਿਅਨ, ਐਸਟੋਨਿਅਨ, ਮਲੇਸ਼ੀਅਨ, ਚਾਈਨਜ਼, ਜਪਾਨੀ, ਹਿਬਰਿਊ ਅਤੇ ਤੁਰਕਸਤਾਨੀ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਪੋਥੀ ਨੂੰ 'ਜਪੁਜੀ ਸਾਹਿਬ-ਵਿਸ਼ਵ ਲਈ ਗੁਰੂ ਨਾਨਕ ਦਾ ਪ੍ਰਕਾਸ਼' ਨਾਮ ਦਿਤਾ ਗਿਆ ਹੈ। ਇਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਮਹਾਨ ਜਪੁਜੀ ਸਾਹਿਬ ਦੀਆਂ ਸਿਖਿਆਵਾਂ ਦਾ ਗਹਿਨ ਅਧਿਐਨ ਕਰਵਾਉਣਾ ਹੈ।
Japji Sahib translated into 19 languages
ਇਸ ਪਵਿੱਤਰ ਮੌਕੇ 'ਤੇ ਸਿੱਖ ਧਰਮ ਇੰਟਰਨੈਸ਼ਨਲ ਦੀ ਚੀਫ਼ ਮਨਿਸਟਰ ਸਰਦਾਰਨੀ ਗੁਰੂ ਅੰਮ੍ਰਿਤ ਕੌਰ ਖ਼ਾਲਸਾ, ਸ੍ਰੀ ਸਿੰਘ ਸਾਹਿਬ ਦੇ ਸਪੁੱਤਰ ਕੁਲਬੀਰ ਸਿੰਘ, ਸਿੱਖ ਧਰਮ ਇੰਟਰਨੈਸ਼ਨਲ ਦੇ ਸਿਮਰਨ ਸਿੰਘ ਖ਼ਾਲਸਾ, ਜਰਨਲ ਸਕੱਤਰ ਗੁਰਜੋਤ ਕੌਰ ਖ਼ਾਲਸਾ, ਕਾਰਜਕਾਰੀ ਨਿਰਦੇਸ਼ ਸਤਵੰਤ ਸਿੰਘ ਖ਼ਾਲਸਾ ਆਦਿ ਵੀ ਮੌਜੂਦ ਸਨ। ਇਸ ਪਵਿੱਤਰ 'ਤੇ ਕੁਲਬੀਰ ਸਿੰਘ, ਸਿਮਰਨ ਸਿੰਘ ਖ਼ਾਲਸਾ ਅਤੇ ਗੁਰੂ ਅੰਮ੍ਰਿਤ ਕੌਰ ਖ਼ਾਲਸਾ ਨੇ ਕਿਹਾ, “ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਇਸ ਅਭਿਆਸ ਦਾ ਹਿੱਸਾ ਬਣੇ ਹਾਂ।
Guru Purb
ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ 'ਤੇ ਇਹ ਪੋਥੀ ਪੂਰੀ ਦੁਨੀਆਂ ਦੇ ਸਿੱਖ ਧਰਮ ਭਾਈਚਾਰੇ ਵਲੋਂ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬਘਰ ਨੂੰ ਤੋਹਫ਼ੇ ਵਜੋਂ ਭੇਟ ਕੀਤੀ ਜਾਵੇਗੀ।” ਜਪੁਜੀ ਸਾਹਿਬ ਸਿੱਖਾਂ ਦੇ ਪਵਿੱਤਰ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੱਭ ਤੋਂ ਪਹਿਲੀ ਪ੍ਰਾਰਥਨਾ ਹੈ। ਇਸ ਦੀ ਰਚਨਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।