ਬਰਗਾੜੀ ਰੋਸ ਮਾਰਚ 'ਚ ਸ਼ਾਮਲ ਹੋਣ ਆਈਆਂ ਸੰਗਤਾਂ ਜਾਮ ਵਿਚ ਫਸੀਆਂ
Published : Oct 8, 2018, 11:18 am IST
Updated : Oct 8, 2018, 11:18 am IST
SHARE ARTICLE
Bhai Dhyan Singh Mand and Others during While addressing the Sangat
Bhai Dhyan Singh Mand and Others during While addressing the Sangat

ਸੰਗਤਾਂ ਨੂੰ ਅਪਣੇ ਪੱਧਰ 'ਤੇ 21-21 ਮੈਂਬਰੀ ਕਮੇਟੀਆਂ ਬਣਾਉਣ ਦਾ ਸੁਝਾਅ : ਮੰਡ

ਬਰਗਾੜੀ : ਜ਼ਿਲ੍ਹਾ ਫ਼ਰੀਦਕੋਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਬੇਅਦਬੀ ਕਾਂਡ ਦੇ ਰੋਸ ਵਜੋਂ ਬਰਗਾੜੀ ਵਿਖੇ ਇਕੱਤਰ ਹੋਈਆਂ ਸੰਗਤਾਂ ਦੇ ਪੈਰ ਰੱਖਣ ਦੀ ਥਾਂ ਨਾ ਬਚੇ, ਚਾਰ ਚੁਫ਼ੇਰੇ 10 ਤੋਂ 15 ਕਿਲੋਮੀਟਰ ਤੱਕ ਜਾਮ ਹੀ ਜਾਮ, ਲੱਖ ਤੋਂ ਜ਼ਿਆਦਾ ਸੰਗਤਾਂ ਸਮਾਗਮ ਵਾਲੀ ਥਾਂ 'ਤੇ ਨਾ ਪਹੁੰਚ ਸਕਣ ਅਤੇ ਸਮਾਗਮ 'ਚ ਟ੍ਰੈਫ਼ਿਕ ਜਾਮ ਕਾਰਨ ਬਿਨਾਂ ਹਾਜ਼ਰੀ ਲਵਾਏ ਵਾਪਸ ਪਰਤਣ ਲਈ ਮਜਬੂਰ ਹੋਣ, ਅਜਿਹਾ ਨਜ਼ਾਰਾ ਅੱਜ ਬਰਗਾੜੀ ਦੀ ਦਾਣਾ ਮੰਡੀ ਅਤੇ ਚਾਰ ਚੁਫ਼ੇਰੇ ਰਾਸ਼ਟਰੀ ਰਾਜ ਮਾਰਗ ਨੰਬਰ 54 ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ 'ਤੇ ਦੇਖਣ ਨੂੰ ਮਿਲਿਆ। 

ਅਕਾਲੀ-ਭਾਜਪਾ ਗਠਜੋੜ ਤੋਂ ਬਿਨਾਂ ਹਰ ਸਿਆਸੀ ਪਾਰਟੀ ਦੇ ਨੁਮਾਇੰਦੇ, ਸਾਰੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ। ਦੂਰੋਂ ਨੇੜਿਉਂ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਬਲਜੀਤ ਸਿੰਘ  ਦਾਦੂਵਾਲ ਨੇ ਆਖਿਆ ਕਿ ਬਾਦਲ ਸਰਕਾਰ ਨੇ ਖ਼ੁਦ ਵਲੋਂ ਗਠਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਮੰਨਣ ਜਾਂ ਲਾਗੂ ਕਰਨ ਤੋਂ ਇਨਕਾਰ ਕਰ ਦਿਤਾ ਤਾਂ ਲਗਾਤਾਰ 3 ਸਾਲ ਸੰਗਤਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੀ ਜ਼ਰੂਰਤ ਸੀ?

ਉਨ੍ਹਾਂ ਆਖਿਆ ਬਾਦਲਾਂ ਦੀ ਤਰ੍ਹਾਂ ਕੈਪਟਨ ਸਰਕਾਰ ਨੇ ਵੀ ਸਮਾਂ ਲੰਘਾਉਣ, ਦੇਖੋ ਤੇ ਇੰਤਜ਼ਾਰ ਕਰੋ ਦੀ ਨੀਤੀ 'ਤੇ ਚਲਦਿਆਂ ਪੰਜਾਬ ਦੇ ਵੋਟਰਾਂ ਦੇ ਮਨਾਂ ਵਿਚਲਾ ਸਤਿਕਾਰ ਬਿਲਕੁਲ ਗਵਾਹ ਲਿਆ ਹੈ। ਭਗਵੰਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਬੈਂਸ, ਸਿਮਰਨਜੀਤ ਸਿੰਘ ਮਾਨ ਆਦਿ ਬੁਲਾਰਿਆਂ ਨੇ ਆਖਿਆ ਕਿ ਜਦੋਂ ਸਰਕਾਰਾਂ ਵਲੋਂ ਗਠਤ ਕੀਤੇ ਕਮਿਸ਼ਨ ਲੋਕਾਂ ਨੂੰ ਇਨਸਾਫ਼ ਨਾ ਦਿਵਾ ਸਕਣ ਅਰਥਾਤ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਅਤੇ ਪੀੜਤਾਂ ਦੇ ਜ਼ਖ਼ਮਾਂ 'ਤੇ ਮੱਲਮ ਨਾ ਲੱਗੇ ਤਾਂ ਲੋਕਾਂ 'ਚ ਰੋਸ ਪੈਦਾ ਹੋਣਾ ਸੁਭਾਵਕ ਹੈ ਤੇ ਇਸ ਤਰ੍ਹਾਂ ਦੇ ਇਕੱਠ ਸਮੇਂ ਦੀਆਂ ਸਰਕਾਰਾਂ ਵਿਰੁਧ ਸਚਾਈ ਦੀ ਜਿੱਤ ਮੰਨੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੁਲਿਸ ਕਦੇ ਅਣਪਛਾਤੀ ਨਹੀਂ ਹੁੰਦੀ, ਇਸ ਬਾਰੇ ਵਿਧਾਨ ਸਭਾ ਅਤੇ ਲੋਕ ਸਭਾ 'ਚ ਆਵਾਜ਼ ਉਠਣ ਤੋਂ ਇਲਾਵਾ ਪ੍ਰਿੰਟ, ਬਿਜਲਈ ਤੇ ਸੋਸ਼ਲ ਮੀਡੀਏ ਉਪਰ ਲੰਬਾ ਸਮਾਂ ਚਰਚਾ ਛਿੜਨ ਦੇ ਬਾਅਦ ਹੁਣ ਇਸ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਜੇਕਰ ਕੈਪਟਨ ਸਰਕਾਰ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਅਮਲ 'ਚ ਨਹੀਂ ਲਿਆਉਂਦੀ ਤਾਂ ਕੈਪਟਨ ਸਰਕਾਰ ਵੀ ਬਾਦਲਾਂ ਦੀ ਤਰ੍ਹਾਂ ਬੇਅਦਬੀ ਕਰਵਾਉਣ ਵਾਲਿਆਂ ਜਾਂ ਦੋਸ਼ੀਆਂ ਦਾ ਬਚਾਅ ਕਰਨ ਵਾਲਿਆਂ 'ਚ ਸ਼ਾਮਲ ਗਿਣੀ ਜਾਵੇਗੀ। 

Sangat In Bargari Rosh MarchSangat In Bargari Rosh March

ਭਾਈ ਧਿਆਨ ਸਿੰਘ ਮੰਡ ਨੇ ਸੁਝਾਅ ਦਿਤਾ ਕਿ ਸੰਗਤਾਂ ਆਪੋ ਅਪਣੇ ਪਿੰਡਾਂ ਅਤੇ ਕਸਬਿਆਂ ਤੋਂ ਇਲਾਵਾ ਸ਼ਹਿਰਾਂ ਦੇ ਵਾਰਡਾਂ ਜਾਂ ਮੁਹੱਲਿਆਂ 'ਚ 21-21 ਮੈਂਬਰੀ ਟੀਮਾਂ ਦਾ ਗਠਨ ਕਰਨ ਤਾਂ ਜੋ ਅਜਿਹੇ ਮੌਕਿਆਂ 'ਤੇ ਅਪਣੇ ਬਲਬੂਤੇ ਅਸੀਂ ਬਿਨਾਂ ਸੰਘਰਸ਼ ਤੋਂ ਵੀ ਇਨਸਾਫ਼ ਲੈਣ ਦੇ ਸਮਰੱਥ ਹੋ ਸਕੀਏ। ਫ਼ੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ ਅਤੇ ਬੂਟਾ ਸਿੰਘ ਰਣਸੀਂਹ ਨੇ ਆਖਿਆ ਕਿ ਅੱਜ ਦਾ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਚੀਕ ਚੀਕ ਕੇ ਦੁਹਾਈਆਂ ਪਾ ਰਿਹਾ ਹੈ ਕਿ ਕਿਸੇ ਕਮਿਸ਼ਨ ਜਾਂ ਜਾਂਚ ਏਜੰਸੀ ਦੀ ਜ਼ਰੂਰਤ ਨਹੀਂ,

ਕਿਉਂਕਿ ਬੇਅਦਬੀ ਕਾਂਡ ਦੇ ਦੋਸ਼ੀ ਬਾਦਲ ਪਰਵਾਰ ਜਦਕਿ ਗੋਲੀਕਾਂਡ ਦੇ ਦੋਸ਼ੀ ਸੁਮੇਧ ਸਿੰਘ ਸੈਣੀ ਅਤੇ ਉਸ ਵੇਲੇ ਕੋਟਕਪੂਰੇ ਜਾਂ ਬਹਿਬਲ ਵਿਖੇ ਤੈਨਾਤ ਪੁਲਿਸ ਅਧਿਕਾਰੀ ਹੀ ਹਨ। 'ਆਪ' ਵਿਧਾਇਕ ਬੀਬੀ ਬਲਜਿੰਦਰ ਕੌਰ ਨੇ ਆਖਿਆ ਕਿ ਇਸ ਸੰਘਰਸ਼ 'ਚ ਸ਼ਮੂਲੀਅਤ ਸਾਡਾ ਕੋਈ ਸਿਆਸੀ ਮਕਸਦ ਨਹੀਂ ਬਲਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਦਾ ਦਰਦ ਲੈ ਕੇ ਆਏ ਹਨ। ਰਣਜੀਤ ਸਿੰਘ ਸੰਘੇੜਾ ਅਤੇ ਬਾਬਾ ਫ਼ੌਜਾ ਸਿੰਘ ਨੇ ਆਖਿਆ ਕਿ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੁੱਤੀ ਕੌਮ ਨੂੰ ਜਗਾਇਆ ਸੀ,

ਉਸੇ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਨੇ ਵੀ ਸੰਗਤਾਂ ਨੂੰ ਹਲੂਣਾ ਦੇਣ 'ਚ ਅਹਿਮ ਭੂਮਿਕਾ ਨਿਭਾਈ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਬਾਦਲਾਂ ਨੇ ਲੰਮਾ ਸਮਾਂ ਪੰਥ ਦੇ ਨਾਂਅ 'ਤੇ ਸੱਤਾ ਦਾ ਆਨੰਦ ਮਾਣਿਆ ਅਤੇ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਹੱਥ 'ਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਦੋਸ਼ੀਆਂ ਨੂੰ ਫੜਨ ਲਈ ਸਹੁੰ ਚੁਕੀ, ਭਾਵੇਂ ਦੋਵੇਂ ਸਿਆਸਤਦਾਨ ਝੂਠੇ ਸਾਬਤ ਹੋਏ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੰਗਤਾਂ ਦੇ ਜੋਸ਼ ਅੱਗੇ ਕੋਈ ਵੀ ਸਰਕਾਰ ਨਹੀਂ ਟਿਕ ਸਕਦੀ। 

ਬਾਬਾ ਮਹਿੰਦਰ ਸਿੰਘ ਅਤੇ ਬਾਬਾ ਰਾਜਾ ਰਾਜ ਸਿੰਘ ਨੇ ਆਖਿਆ ਕਿ ਤਿਹਾੜ ਜੇਲ 'ਚ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੱਦੇ 'ਤੇ ਸੰਗਤਾਂ ਦੀ ਹਾਜ਼ਰੀ 'ਚ ਦਿੱਲੀ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸ਼ਹਾਦਤਾਂ ਦੇਣ ਤੋਂ ਪਿਛਾਂਹ ਨਹੀਂ ਹਟਣਗੇ, ਸਾਰੀਆਂ ਸੰਗਤਾਂ ਨੇ ਹੱਥ ਖੜੇ ਕਰ ਕੇ ਤੇ ਜੈਕਾਰੇ ਲਾ ਕੇ ਸਹਿਮਤੀ ਪ੍ਰਗਟਾਈ। 

ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਖੋਟੇ ਦੇ ਬੇਟੇ ਕਮਲਜੀਤ ਸਿੰਘ ਬਰਾੜ ਨੇ ਵੀ ਕੇਂਦਰ ਸਰਕਾਰ 'ਤੇ ਵਰਦਿਆਂ ਆਖਿਆ ਕਿ ਭਾਜਪਾ ਦੀ ਮੋਦੀ ਸਰਕਾਰ ਘੱਟ ਗਿਣਤੀਆਂ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ, ਕਿਉਂਕਿ ਗੁਰਦਵਾਰਿਆਂ 'ਚ ਨਰੈਣੂ ਮਹੰਤਾਂ ਦਾ ਕਬਜ਼ਾ ਹੋਣ ਕਰ ਕੇ ਭਾਜਪਾ ਸਰਕਾਰ ਤਖ਼ਤਾਂ ਦੇ ਜਥੇਦਾਰਾਂ, ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਿੱਖ ਸਿਧਾਂਤਾਂ, ਪੰਥਕ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਿਆਦਾ ਸਬੰਧੀ ਨਵੇਂ ਤੋਂ ਨਵੇਂ ਭੰਬਲਭੂਸੇ ਖੜੇ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement