ਬਰਗਾੜੀ ਕਾਂਡ ਸਬੰਧੀ ਇਨਸਾਫ਼ ਲਈ ਅੰਮ੍ਰਿਤਸਰ 'ਚ ਸੜਕਾਂ 'ਤੇ ਉਤਰੇ ਸਿੱਖ
Published : Aug 9, 2018, 8:05 am IST
Updated : Aug 9, 2018, 8:05 am IST
SHARE ARTICLE
Public Sloganeering For Bargari incident report  making the public
Public Sloganeering For Bargari incident report making the public

ਪੰਜਾਬ ਸਰਕਾਰ ਵਲੋਂ ਬਰਗਾੜੀ ਕਾਂਡ ਦੀ ਰੀਪੋਰਟ ਸੀ.ਬੀ.ਆਈ. ਨੂੰ ਦੇਣ ਵਿਰੁਧ ਪੰਥਕ ਤਾਲਮੇਲ ਜਥੇਬੰਦੀ ਵਲੋਂ ਭੰਡਾਰੀ ਪੁਲ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ...............

ਅੰਮ੍ਰਿਤਸਰ  : ਪੰਜਾਬ ਸਰਕਾਰ ਵਲੋਂ ਬਰਗਾੜੀ ਕਾਂਡ ਦੀ ਰੀਪੋਰਟ ਸੀ.ਬੀ.ਆਈ. ਨੂੰ ਦੇਣ ਵਿਰੁਧ ਪੰਥਕ ਤਾਲਮੇਲ ਜਥੇਬੰਦੀ ਵਲੋਂ ਭੰਡਾਰੀ ਪੁਲ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਮੁਜਾਹਰਾ ਤਖਤ ਸ੍ਰੀ ਦਮਦਮਾਂ ਸਾਹਿਬ ਦੇ ਸਾਬਕਾ ਜਥੇਦਾਰ ਗਿ ਕੇਵਲ ਸਿੰਘ ਕਨਵੀਨਰ ਪੰਥਕ ਦਲ, ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਸ਼੍ਰੋਮਣੀ ਕਮੇਟੀ ਮੈਬਰ ਅਤੇ ਅਕਾਲ ਪੁਰਖ ਫੌਜ ਕੀ ਫੌਜ ਵਲੋਂ ਕੀਤਾ ਗਿਆ। ਮੁਜਾਹਰਾਕਾਰੀਆਂ ਨੇ ਤਖ਼ਤੀਆਂ 'ਤੇ ਵੱਖ-ਵੱਖ ਨਾਹਰੇ ਲਿਖੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣਾ ਸਿੱਖ ਕੌਮ ਨਾਲ ਧੋਖਾ ਹੈ।

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਉ, ਜਸਟਿਸ ਰਣਜੀਤ ਸਿੰਘ ਰੀਪੋਰਟ ਜਾਰੀ ਕੀਤੀ ਜਾਵੇ, ਬੇਅਦਬੀ ਕਾਂਡ ਦੇ ਦੋਸ਼ੀ ਪਿਲਸ ਅਧਿਕਾਰੀ ਗ੍ਰਿਫ਼ਤਾਰ ਕੀਤੇ ਜਾਣ ਆਦਿ  ਵਰਨਣ ਕੀਤੇ ਸਨ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਪੁਰਖ ਫ਼ੌਜ ਦੇ ਮੁਖੀ ਐਡਵੋਕੇਟ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਜਨਤਕ ਕਰਨ ਦੀ ਥਾਂ ਦੋਸ਼ੀ ਬਚਾਉਣ ਲਈ ਸੱਤਾਧਾਰੀ ਹਰ ਹੀਲਾ ਵਰਤ ਰਹੇ ਹਨ। ਉਨ੍ਹਾਂ ਮੁਤਾਬਕ ਸੀ.ਬੀ.ਆਈ.  ਨੂੰ ਜਾਂਚ ਕੇਸ ਲਮਕਾਉਣ ਲਈ ਦਿਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਪੁਲਿਸ ਦੀ ਵਕਾਲਤ ਕਰਦੇ ਹਨ ।

ਪਰ ਹੁਣ ਉਹ ਇਕ ਸਾਜਿਸ਼ ਤਹਿਤ ਸੀ.ਬੀ.ਆਈ. ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਰੀਪੋਰਟ ਮਿਲਣ 'ਤੇ ਉਸ ਨੂੰ ਵਿਧਾਨ ਸਭਾ 'ਚ ਰੱਖਣ ਉਪਰੰਤ ਜਨਤਕ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਬਰਗਾੜੀ ਕਾਂਡ ਦੀ ਰੀਪੋਰਟ ਜਨਤਕ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਗਿਆਨੀ ਕੇਵਲ ਸਿੰਘ ਨੇ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਵੋਟਾਂ  ਖਾਤਰ ਹਕੂਮਤ ਪਰਦਾ ਨਾ ਪਾਵੇ। ਗੁਰੂ ਦਾ ਅਪਮਾਨ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।

ਜੇਕਰ ਕੈਪਟਨ ਅਮਰਿੰਦਰ ਸਿੰਘ ਰੀਪੋਰਟ ਤੁਰਤ ਜਨਤਕ ਕਰ ਦਿੰਦੇ ਤਾਂ ਉਨ੍ਹਾਂ ਦਾ ਸਿਆਸੀ ਕੱਦ ਵਧਣਾ ਸੀ। ਇਸ ਮੌਕੇ ਕੁਲਵਿੰਦਰ ਸਿੰਘ,  ਗੁਰਜੀਤ ਸਿੰਘ ਚੱਕ ਮੁਕੰਦ, ਪ੍ਰਮਜੀਤ ਸਿੰਘ ਅਕਾਲੀ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਗੋਇੰਦਵਾਲ, ਰਸ਼ਪਾਲ ਸਿੰਘ ਹੁਸ਼ਿਆਰਪੁਰ, ਪ੍ਰਭਸਰਨ ਸਿੰਘ ਲੁਧਿਆਣਾ, ਰਜਿੰਦਰ ਸਿੰਘ, ਆਦਿ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement