'ਸਪੋਕਸਮੈਨ' ਨੇ ਬਾਦਲਾਂ ਵਲੋਂ ਡੂੰਘੇ ਟੋਏ 'ਚ ਦਬਾਇਆ ਸੱਚ ਬਾਹਰ ਕਢਿਆ : ਨਿਮਾਣਾ
Published : Jun 12, 2019, 2:44 am IST
Updated : Jun 12, 2019, 2:44 am IST
SHARE ARTICLE
Sikh Reference Library
Sikh Reference Library

ਮਾਮਲਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ 

ਨੰਗਲ : ਅੱਜ ਖ਼ਬਰਾਂ ਆ ਰਹੀਆਂ ਹਨ ਕਿ 6 ਜੂਨ 1984 ਨੂੰ ਭਾਰਤੀ ਫ਼ੌਜ ਵਲੋਂ ਲੁੱਟਿਆ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਖ਼ਜ਼ਾਨਾ ਕਰੋੜਾਂ ਅਤੇ ਅਰਬਾਂ ਵਿਚ ਵੇਚਿਆ ਗਿਆ, ਜੋ ਬਹੁਤ ਪਹਿਲਾਂ ਹੀ ਭਾਰਤੀ ਫ਼ੌਜ ਵਲੋਂ ਸ਼੍ਰੋਮਣੀ ਕਮੇਟੀ ਨੂੰ ਦਿਤਾ ਜਾ ਚੁਕਾ ਸੀ, ਇਸ ਸਾਰੀ ਕਰਤੂਤ ਪਿੱਛੇ ਕੌਣ ਹੈ ਇਸ ਦਾ ਪਤਾ ਲਾਉਣਾ ਹੀ ਸਮੇਂ ਦੀ ਮੁੱਖ ਮੰਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਪੋਕਸਮੈਨ ਨਾਲ ਗੱਲ ਕਰਦਿਆਂ ਹਰਦੀਪ ਸਿੰਘ ਨਿਮਾਣਾ ਸਾਬਕਾ ਸੰਪਾਦਕ ਗਰਜ ਦਿੱਲੀ ਨੇ ਕੀਤਾ। 

Hardeep Singh NimanaHardeep Singh Nimana

ਉਨ੍ਹਾਂ ਕਿਹਾ ਕਿ ਇਸ ਲਈ ਧਨਵਾਦ ਕਰੋ 'ਰੋਜ਼ਾਨਾ ਸਪੋਕਸਮੈਨ' ਦਾ ਅਤੇ ਉਸ ਦੇ ਪੱਤਰਕਾਰ ਸਰਦਾਰ ਚਰਨਜੀਤ ਸਿੰਘ ਦਾ ਜਿਸ ਨੇ ਡੂੰਘੇ ਖੂਹ ਵਿਚ ਸੁੱਟਿਆ ਪਿਆ ਅਤੇ ਬਾਦਲਾਂ ਵਲੋਂ ਡੂੰਘੇ ਟੋਏ ਵਿਚ ਦਬਾਇਆ ਗਿਆ ਸੱਚ ਕੱਢ ਕੇ ਪੰਥ ਸਾਹਮਣੇ ਲਿਆਂਦਾ ਹੈ। ਅੱਜ ਮੈਂ ਅਪਣੀ ਕੌਮ ਦੇ ਉਨ੍ਹਾਂ ਲੀਡਰਾਂ, ਨੌਜਵਾਨਾਂ ਅਤੇ ਪੰਥ ਦਾ ਦਰਦ ਰੱਖਣ ਵਾਲਿਆਂ ਯੋਧਿਆਂ ਨੂੰ ਬੜੀ ਨਿਮਰਤਾ ਸਹਿਤ ਪੁਛਣਾ ਚਾਹੁੰਦਾ ਹਾਂ ਕਿ ਜਦੋਂ ਵੀ 6 ਜੂਨ ਦਾ ਦਿਨ ਆਉਂਦਾ ਹੈ ਤਾਂ ਸਾਰੇ ਕ੍ਰਿਪਾਨਾਂ ਕੱਢ, ਉੱਚੀ-ਉੱਚੀ ਖ਼ਾਲਿਸਤਾਨ ਲੈਣ ਲਈ ਨਾਹਰੇਬਾਜ਼ੀ ਕਰਦੇ ਹੋ, ਖ਼ਾਲਿਸਤਾਨ ਅਸੀ ਤੁਸੀਂ ਕੀ ਲੈਣਾ ਹੈ, ਇਕ ਬਾਦਲ ਪ੍ਰਵਾਰ ਸਾਥੋਂ ਤੁਹਾਥੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੋਂ ਬਾਹਰ ਕਢਿਆ ਨਹੀਂ ਜਾਂਦਾ, ਜਿਸ ਨੇ ਪੰਥ ਦਾ ਬੇੜਾ ਗਰਕ ਕਰ ਕੇ ਰੱਖਿਆ ਹੈ ਅਸੀ ਖ਼ਾਲਿਸਤਾਨ ਲੈਣ ਦੀਆਂ ਗੱਲਾਂ ਕਰਦੇ ਹਾਂ?

Sikh Reference LibrarySikh Reference Library

ਮੇਰੀਆਂ ਗੱਲਾਂ ਦਾ ਗੁੱਸਾ ਨ ਕਰਿਉ, ਪਹਿਲਾਂ ਸਾਰੀ ਕੌਮ ਦੇ ਉਹ ਜੁਝਾਰੂ ਸਿੰਘ ਜਿਹੜੇ ਧਰਮ ਅਤੇ ਕੌਮ ਦਾ ਦਰਦ ਰੱਖਦੇ ਹੋਣ, ਇੱਕਠੇ ਹੋਵੋ, ਆਪੋ ਅਪਣੀਆਂ ਸੰਸਥਾਵਾਂ, ਵਖੋ ਵਖਰੇ ਦਲਾਂ ਨੂੰ ਭੰਗ ਕਰ ਕੇ ਇਕ ਸਾਂਝਾ ਦਲ ਪੰਜ ਮੈਂਬਰੀ ਜੁਝਾਰੂ ਅਤੇ ਵਿਦਵਾਨ ਸਿੰਘਾਂ ਦੀ ਟੀਮ ਕਾਇਮ ਕਰੋ, ਨਾਮ ਕੋਈ ਵੀ ਰੱਖੋ, ਨਿਸ਼ਾਨਾ ਕੇਵਲ ਇਕ ਰੱਖੋ ਕਿ ਪੰਥ ਦੀ ਚੜ੍ਹਦੀ ਕਲਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਕਾਇਮ ਰੱਖਣ ਵਾਸਤੇ ਬਾਦਲ ਪ੍ਰਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢ ਕੇ ਸਿੱਖ ਪੰਥ ਦੀ ਅਤੇ ਧਰਮ ਵਿਚ ਆਈ ਖੜੋਤ ਨੂੰ ਦੂਰ ਕਰ ਕੇ ਚੰਗਾ ਪ੍ਰਬੰਧਕ ਢਾਂਚਾ ਖੜਾ ਕਰਨਾ ਹੈ, ਜਦੋਂ ਸਾਰੀ ਕੌਮ ਇਕ ਨਿਸ਼ਾਨ, ਇਕ ਵਿਧਾਨ ਅਤੇ ਇਕ ਗੁਰੂ ਦਾ ਆਸਰਾ ਲਵੇਗੀ ਤਾਂ ਹਰ ਪਾਸੇ ਖ਼ਾਲਸਾ ਪੰਥ ਦੀ ਫ਼ਤਿਹ ਹੀ ਫ਼ਤਿਹ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement