ਸਾਢੇ 3 ਲੱਖ ਦੇ ਕਰੀਬ ਹੈ 'ਪਿੰਗਲਵਾੜਾ' ਦਾ ਇਕ ਦਿਨ ਦਾ ਖ਼ਰਚ, ਜਾਣੋ ਹੋਰ ਵੀ ਬਹੁਤ ਕੁੱਝ
Published : Jun 14, 2018, 3:37 pm IST
Updated : Jun 14, 2018, 4:06 pm IST
SHARE ARTICLE
 Bhagat Puran Singh
Bhagat Puran Singh

ਪਿੰਗਲਵਾੜਾ...ਇਕ ਅਜਿਹੀ ਮਹਾਨ ਸੰਸਥਾ...ਜੋ ਬੇਘਰਿਆ ਦਾ ਘਰ...ਨਿਆਸਰਿਆਂ ਦਾ ਆਸਰਾ... ਬੇਉਮੀਦਿਆਂ ਦੀ ਆਸ... ਰੋਗੀਆਂ ਲਈ ਇਕ ਹਸਪਤਾਲ...ਅਨਾਥਾਂ ...

ਪਿੰਗਲਵਾੜਾ...ਇਕ ਅਜਿਹੀ ਮਹਾਨ ਸੰਸਥਾ...ਜੋ ਬੇਘਰਿਆ ਦਾ ਘਰ...ਨਿਆਸਰਿਆਂ ਦਾ ਆਸਰਾ... ਬੇਉਮੀਦਿਆਂ ਦੀ ਆਸ... ਰੋਗੀਆਂ ਲਈ ਇਕ ਹਸਪਤਾਲ...ਅਨਾਥਾਂ ਬੱਚਿਆਂ ਲਈ ਮਾਂ ਦੀ ਨਿੱਘੀ ਗੋਦ ਵਾਂਗ ਹੈ। ਪਿੰਗਲਵਾੜਾ ਦਾ ਮੁਢਲਾ ਇਤਿਹਾਸ ਬਹੁਤ ਹੀ ਚੁਣੌਤੀਆਂ ਭਰਿਆ ਹੈ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਨੂੰ ਇਸ ਦੀ ਸ਼ੁਰੂਆਤ ਕਰਨ ਲਈ ਢੇਰਾਂ ਔਕੜਾਂ ਵਿਚੋਂ ਗੁਜ਼ਰਨਾ ਪਿਆ, ਹਾਂ ਪਰ ਇਕ ਗੱਲ ਜ਼ਰੂਰ ਹੈ ਕਿ ਭਗਤ ਜੀ ਕੋਲ ਸੰਸਥਾ ਸਥਾਪਿਤ ਕਰਨ ਲਈ ਭਾਵੇਂ ਪੈਸੇ ਨਹੀਂ ਸਨ ਪਰ ਉਨ੍ਹਾਂ ਦੇ ਪਹਾੜ ਜਿੱਡੇ ਹੌਂਸਲਿਆਂ ਅੱਗੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਵੀ ਤੁੱਛ ਸਨ....  Bhagat Puran SinghBhagat Puran Singhਆਖ਼ਰਕਾਰ ਭਗਤ ਜੀ ਦੀਆਂ ਉਮੀਦਾਂ ਨੂੰ ਬੂਰ ਪੈ ਗਿਆ ਅਤੇ ਇਕ ਅਜਿਹੀ  ਮਹਾਨ ਸੰਸਥਾ ਦੀ ਸਥਾਪਨਾ ਕੀਤੀ ਜੋ ਮੁਨੱਖਤਾ ਦੀ ਸੇਵਾ ਨੂੰ ਲੈ ਕੇ ਦੇਸ਼ ਵਿਚ ਹੀ ਨਹੀਂ ਬਲਕਿ ਵਿਸ਼ਵ ਪੱਧਰ 'ਤੇ ਜਾਣੀ ਜਾਂਦੀ ਹੈ। ਆਓ ਇਸ ਮਹਾਨ ਸੰਸਥਾ ਦੇ ਕੁੱਝ ਅਹਿਮ ਪਹਿਲੂਆਂ 'ਤੇ ਚਾਨਣਾ ਪਾਉਂਦੇ ਹਾਂ... ਦਰਅਸਲ ਅਪੰਗ ਅਤੇ ਅਨਾਥ ਬੱਚਿਆਂ ਦੀ ਸਾਂਭ ਸੰਭਾਲ ਕਰਨ ਵਾਲੀ ਇਸ ਸੰਸਥਾ ਦੀ ਸ਼ੁਰੂਆਤ ਦੇਸ਼ ਦੀ ਵੰਡ ਤੋਂ ਕਾਫ਼ੀ ਸਾਲ ਪਹਿਲਾਂ 1934 ਵਿਚ ਹੋ ਗਈ ਸੀ ਜਦੋਂ ਯੁੱਗ ਪੁਰਸ਼ ਮੰਨੇ ਜਾਂਦੇ ਭਗਤ ਪੂਰਨ ਸਿੰਘ ਜੀ ਨੇ ਲਾਹੌਰ ਦੇ ਗੁਰਦੁਵਾਰਾ ਡੇਹਰਾ ਸਾਹਿਬ ਵਿਖੇ ਇਕ ਤੁਰਨ ਫਿਰਨ ਤੋਂ ਲਾਚਾਰ ਇਕ 4 ਸਾਲਾ ਬੱਚੇ ਦੀ ਸਾਂਭ ਸੰਭਾਲ ਦਾ ਜ਼ਿੰਮਾ ਲੈ ਲਿਆ ਸੀ, 

pingalwarapingalwaraਬੱਸ ਇੱਥੋਂ ਹੀ ਮੁੱਢ ਬੱਝਿਆ ਗਿਆ ਸੀ ਇਸ ਮਹਾਨ ਸੰਸਥਾ ਦਾ।  ਫਿਰ ਪਿਆਰਾ ਸਿੰਘ ਨਾਂ ਦੇ ਇਸ ਬੱਚੇ ਨੂੰ ਭਗਤ ਜੀ ਨੇ 14 ਸਾਲ ਤੱਕ ਆਪਣੇ ਮੋਢਿਆਂ 'ਤੇ ਚੁੱਕ ਕੇ ਘੁੰਮਾਇਆ ਅਤੇ ਉਸ ਦੀ ਪਰਵਰਿਸ਼ ਕੀਤੀ। ਭਗਤ ਜੀ ਨੇ ਮਨ ਵਿਚ ਠਾਣ ਲਈ ਸੀ ਕਿ ਉਹ ਅਜਿਹੇ ਲੋਕਾਂ ਦੀ ਸਹਾਇਤਾ ਕਰਨ ਅਤੇ ਇਸ ਦੇ ਲਈ ਇਕ ਸੰਸਥਾ ਦੀ ਸਥਾਪਨਾ ਕਰਨਗੇ। ਭਗਤ ਜੀ ਲਈ ਇਹ ਸਮਾਂ ਕਾਫ਼ੀ ਚੁਣੌਤੀਪੂਰਨ ਸੀ ਕਿਉਂਕਿ ਕੁਝ ਸਮੇਂ ਬਾਅਦ ਦੇਸ਼ ਦੀ ਵੰਡ ਹੋ ਗਈ, ਜਿਸ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਆਪਣੇ ਮਿਸ਼ਨ ਦਾ ਕੇਂਦਰ ਬਣਾ ਲਿਆ। ਕੋਈ ਨਿਸ਼ਚਿਤ ਥਾਂ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਲਵਾਰਿਸਾਂ, ਬਜ਼ੁਰਗਾਂ, ਰੋਗੀਆਂ,ਅਪਾਹਜਾਂ ਦੀ ਸੇਵਾ ਜਾਰੀ ਰੱਖੀ। 

school,pingalwaraschool,pingalwaraਫਿਰ ਜੁਲਾਈ 1952 ਵਿਚ ਪੁਨਰਵਾਸ ਵਿਭਾਗ ਵੱਲੋਂ ਅਲਾਟ ਕੀਤੀ ਇਮਾਰਤ 'ਚ ਸਮਾਜ ਸੇਵਾ ਕੈਂਪ ਦੀ ਸਥਾਪਨਾ ਕੀਤੀ।  ਇਸ ਤੋਂ ਬਾਅਦ ਸਾਲ 1955 ਵਿਚ ਇਸ ਪਰਉਪਕਾਰੀ ਸੰਸਥਾ ਨੇ ਆਪਣੀ ਜ਼ਮੀਨ ਖ਼ਰੀਦ ਲਈ। ਪਿੰਗਲਵਾੜਾ ਨੂੰ 6 ਮਾਰਚ 1957 ਨੂੰ 'ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਜੋਂ ਰਜਿਸਟਰ ਕਰਵਾ ਲਿਆ ਗਿਆ। ਅੱਜ ਇਸ ਸੰਸਥਾ ਦਾ ਦਾਇਰਾ ਇੰਨਾ ਵਸੀਅ ਹੋ ਚੁਕਿਆ ਹੈ ਕਿ ਦੇਸ਼-ਵਿਦੇਸ਼ ਵਿਚ ਇਸ ਦੀਆਂ ਕਈ ਸ਼ਾ਼ਖਾਵਾਂ ਕੰਮ ਕਰ ਰਹੀਆ ਹਨ। ਪੰਜਾਬ ਵਿਚਲੀਆਂ 7 ਸ਼ਾਖਾਵਾਂ ਵਿਚ ਲਗਭਗ 1700 ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਦਸ ਦਈਏ ਕਿ ਇਹ ਉੱਤਰੀ ਭਾਰਤ ਦਾ ਇਕੋ ਇਕ ਅਦਾਰਾ ਹੈ, 

amritsar pingalwaraamritsar pingalwaraਜਿੱਥੇ ਗਰੀਬਾਂ, ਲੋੜਵੰਦਾ ਅਤੇ ਅਪਾਹਿਜਾ ਨੂੰ ਮੁਫਤ ਨਕਲੀ ਅੰਗ ਲਗਾਏ ਜਾਦੇ ਹਨ। ਪਿੰਗਲਵਾੜਾ 2 ਦੰਦਾਂ ਦੇ ਕਲਿਨਿਕ ,ਅਲਟਰਾਸਾਊਂਡ ਸੈਂਟਰ, ਅੱਖਾਂ ਦਾ ਕਲੀਨਿਕ, ਫਿਜ਼ੀਓਥੈਰਪੀ ਸੈਂਟਰ ਜੋ ਕਿ ਬਿਲਕੁਲ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ। ਪਿੰਗਲਵਾੜਾ ਵੱਲੋਂ ਸਿੱਖਿਆ ਸੰਸਥਾਵਾਂ ਵੀ ਚਲਾਈਆਂ ਜਾ ਰਹੀਆ ਨੇ ਜਿਨ੍ਹਾਂ ਵਿਚ ਸੈਕੜਿਆਂ ਦੀ ਤਦਾਦ 'ਚ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਜਿੱਥੇ ਪਿੰਗਲਵਾੜਾ ਦੇ ਬੱਚੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਦੇ ਹਨ, ਉੱਥੇ ਹੀ 2015 ਦੀਆਂ ਸਪੈਸ਼ਲ ਉਲਪਿੰਕ ਵਿਚ ਦੋ ਖਿਡਾਰਨਾਂ ਨੇ ਤਗਮੇ ਹਾਸਲ ਕੀਤੇ ਹਨ। ਇਸ ਸੰਸਥਾ ਨੇ ਕੁਦਰਤੀ ਖੇਤੀ ਨੂੰ ਤਰਜੀਹ ਦਿੰਦਿਆਂ ਜ਼ੀਰੋ ਬਜਟ ਵਾਲੇ ਆਪਣੇ ਦੋ ਕੁਦਰਤੀ ਫਾਰਮ ਸਥਾਪਤ ਕੀਤੇ ਹਨ। 

amritsar schoolamritsar school ਵਾਤਾਵਰਣ ਨੂੰ ਬਚਾਉਣ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਲਈ ਵੀ ਪਿੰਗਲਵਾੜਾ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਸ ਪਰਉਪਕਾਰੀ ਸੰਸਥਾ ਵਲੋਂ ਸਮਾਜਿਕ ਸੱਮਸਿਆਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਫ਼ਤ ਸਾਹਿਤ ਵੀ ਵੰਡਿਆ ਜਾਂਦਾ ਹੈ। ਤੁਹਾਨੂੰ ਦਸ ਦਈਏ ਕਿ ਇਸ ਸੰਸਥਾ ਵਿਚ ਸਿਲਾਈ-ਕਢਾਈ, ਟਾਈਪਿੰਗ, ਕੁਰਸੀਆਂ ਬੁਣਨਾ, ਮੋਮਬੱਤੀਆਂ ਤੇ ਖਿਡਾਉਣੇ ਬਣਾਉਣੇ ਆਦਿ ਕੰਮ ਸਿਖਾਏ ਜਾਂਦੇ ਹਨ। ਪਿੰਗਲਵਾੜਾ ਆਪਣੀਆਂ ਧੀਆਂ ਨੂੰ ਉਚ ਸਿੱਖਿਆ ਵੀ ਦਿਵਾਉਂਦਾ ਹੈ ਤੇ ਉਨ੍ਹਾਂ ਦੇ ਵਿਆਹ ਵੀ ਕਰਦਾ ਹੈ। ਪਿੰਗਲਵਾੜਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਬਿਲਕੁਲ ਮੁਫ਼ਤ ਹੁੰਦੀਆਂ ਹਨ।

 Bhagat Puran SinghBhagat Puran Singhਪਿੰਗਲਵਾੜਾ ਦੇ ਵਿਸ਼ਾਲ ਦਾਇਰੇ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਸੰਸਥਾ ਦਾ ਇਕ ਦਿਨ ਦਾ ਖ਼ਰਚਾ ਲਗਪਗ ਸਾਢੇ ਤਿੰਨ ਲੱਖ ਦੇ ਕਰੀਬ ਹੈ, ਜਦਕਿ ਪਿੰਗਲਵਾੜਾ ਪੂਰੀ ਤਰ੍ਹਾਂ ਨਾਲ ਦਾਨ ਉੱਪਰ ਨਿਰਭਰ ਕਰਦਾ ਹੈ ਜੋ ਕਿ ਵਿਸ਼ਵ ਭਰ ਦੇ ਦਾਨੀਆ ਵੱਲੋਂ ਪਿੰਗਲਵਾੜਾ ਨੂੰ ਦਿਤਾ ਜਾਂਦਾ ਹੈ। ਆਓ ਆਪਾਂ ਵੀ ਇਸ ਪਰਉਪਕਾਰੀ ਸੰਸਥਾ ਵਿਚ ਅਪਣਾ ਯੋਗਦਾਨ ਪਾਈਏ ਤਾਂ ਜੋ ਇਥੇ ਰਹਿਣ ਵਾਲੇ ਲੋਕਾਂ ਦੀ ਹੋਰ ਵਧ ਤੋਂ ਵਧ ਇਮਦਾਦ ਹੋ ਸਕੇ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement