ਵੱਖ-ਵੱਖ ਧਾਰਮਕ ਆਗੂਆਂ ਦਾ ਸਮਾਗਮ 'ਚ ਸ਼ਾਮਲ ਹੋਣਾ ਫ਼ਿਰਕਾਪ੍ਰਸਤ ਲੋਕਾਂ ਦੇ ਮੂੰਹ 'ਤੇ ਚਪੇੜ
Published : Apr 19, 2019, 1:28 am IST
Updated : Apr 19, 2019, 9:10 am IST
SHARE ARTICLE
Annual Turban Festival
Annual Turban Festival

ਮਦਰਸਾ ਜ਼ੀਨਤ ਉਲ ਉਲੂਮ ਦੇ ਹੋਏ ਯਾਦਗਾਰੀ ਸਾਲਾਨਾ ਦਸਤਾਰਬੰਦੀ ਸਮਾਗਮ ਯਾਦਗਾਰੀ ਹੋ ਨਿਬੜਿਆ

ਮਾਲੇਰਕੋਟਲਾ : ਮਦਰਸਾ ਜ਼ੀਨਤ ਉਲ ਉਲੂਮ ਦੇ ਹੋਏ ਯਾਦਗਾਰੀ ਸਾਲਾਨਾ ਦਸਤਾਰਬੰਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਦਾਰੁਲ ਉਲੂਮ ਦਿਉਬੰਦ ਦੇ ਸੇਖੁਲ ਹਦੀਸ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਯੂਸਫ਼ ਕਾਸਮੀ ਨੇ ਅੱਜ ਇਥੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਧਾਰਮਕ ਆਗੂਆਂ ਦਾ ਇਸ ਦਸਤਾਰਬੰਦੀ ਸਮਾਗਮ  ਵਿਚ ਸ਼ਾਮਲ ਹੋਣਾ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਕਹਿੰਦੇ ਹਨ ਕਿ ਮਦਰਸੇ ਦਹਿਸ਼ਤਗਰਦੀ ਦੇ ਅੱਡੇ ਹਨ। 

Annual Turban Festival Annual Turban Festival

ਉਨ੍ਹਾਂ ਕਿਹਾ ਕਿ ਕੁੱਝ ਲੋਕ ਇਹ ਸਮਝਦੇ ਹਨ ਕਿ ਉਹ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਭਾਈਚਾਰੇ ਨੂੰ ਤੋੜਨ 'ਚ ਸਫ਼ਲ ਹੋ ਜਾਣਗੇ ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ।ਇਸ ਤੋਂ ਪਹਿਲਾਂ ਇਲਾਕੇ ਦੇ ਪ੍ਰਸਿੱਧ ਵੈਦ ਮੋਹਨ ਲਾਲ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਂਝੀਆਂ ਸਭਾਵਾਂ ਹੋਣੀਆਂ ਸਮੇਂ ਦੀ ਜ਼ਰੂਰਤ ਹੈ ਜਿਸ ਨਾਲ ਸਾਰੇ ਧਰਮਾਂ ਦੇ ਲੋਕਾਂ ਵਿਚ ਪਿਆਰ ਮੁਹੱਬਤ ਵਾਧਾ ਹੋਵੇ ।ਅਨੰਦਪੁਰ ਸਾਹਿਬ ਤੋਂ ਆਏ ਭਾਈ ਚਰਨਜੀਤ ਸਿੰਘ ਮੁੱਖ ਕਥਾਵਾਚਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ ਕਿ ਵੱਖੋ-ਵਖਰੇ ਪਹਿਰਾਵੇ ਦੇ ਬਾਵਜੂਦ ਅਸੀਂ ਸਾਰੇ ਇਕ ਰੱਬ ਦੇ ਬੰਦੇ ਹਾਂ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਜ਼ਿਲ੍ਹਾ ਪ੍ਰਧਾਨ ਜਮੀਅਤ ਉਲਮਾ ਹਿੰਦ ਨੇ ਕਿਹਾ ਉਕਤ ਪ੍ਰ੍ਰੋਗ੍ਰਾਮ ਜਿਸ ਵਿਚ ਹਰ ਧਰਮ ਦੇ ਮੰਨਣ ਵਾਲੇ ਮੌਜੂਦ ਹਨ, ਰੰਗ ਬਰੰਗੇ ਫੁੱਲਾਂ ਦਾ ਗੁਲਦਸਤਾ ਹੈ ਜਿਸ ਦਾ ਹਮੇਸ਼ਾ ਮਹਿਕਦਾ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਕੁਰਆਨ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਮੋਹਨ ਲਾਲ ਸ਼ਰਮਾ ਪ੍ਰਧਾਨ ਲੰਗਰ ਕਮੇਟੀ ਸ਼੍ਰੀ ਹਨੂਮਾਨ ਮੰਦਿਰ, ਰਮੇਸ਼ ਜੈਨ ਪ੍ਰਧਾਨ ਐਸ. ਐਸ. ਜੈਨ ਸਭਾ, ਮੌਲਵੀ ਰੋਸ਼ਨਦੀਨ ਹਿਮਾਚਲੀ, ਮੌਲਾਨਾ ਅਸ਼ਰਫ਼ ਅੱਬਾਸ ਦਿਓਬੰਦੀ, ਕਾਰੀ ਅਹਿਤਸ਼ਾਮ ਉਦ ਦੀਨ, ਮੌਲਾਨਾ ਮਨੀਰ ਉਦ ਦੀਨ ਉਸਮਾਨੀ ਦਿਓਬੰਦੀ ਨੇ ਵੀ ਸੰਬੋਧਨ ਕੀਤਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement