
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵਲੋਂ ਤਖ਼ਤ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਬੀਤੇ ਦਿਨੀਂ..........
ਬਠਿੰਡਾ (ਦਿਹਾਤੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵਲੋਂ ਤਖ਼ਤ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਬੀਤੇ ਦਿਨੀਂ ਉਨ੍ਹਾਂ ਨੂੰ ਤਨਖ਼ਾਹੀਆਂ ਕਰਾਰ ਦਿਤੇ ਜਾਣ ਦੇ ਪਹਿਲੇ ਦਿਨ ਭੂੰਦੜ ਨੇ ਦਾਹੜੀ ਬੰਨ੍ਹ ਕੇ ਨਿਭਾਈ ਸੇਵਾ ਕਾਰਨ ਸਿੱਖ ਹਲਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਤਹਿਤ ਕੌਮੀ ਦਸਤਾਰ ਫ਼ੈਡਰੇਸ਼ਨ ਦੇ ਆਗੂ ਪ੍ਰਗਟ ਸਿੰਘ ਭੋਡੀਪੁਰਾ ਅਤੇ ਅਕਾਲੀ ਦਲ ਮਾਨ ਦੇ ਆਗੂ ਉਂਕਾਰ ਸਿੰਘ ਬਰਾੜ ਨੇ ਭੂੰਦੜ ਵਲੋਂ ਨਿਭਾਈ ਧਾਰਮਕ ਸੇਵਾ ਨੂੰ ਸਿਰਫ਼ ਡਰਾਮਾ ਕਰਾਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਕੋਈ ਸਿੱਖ ਤਖ਼ਤ ਸਾਹਿਬ ਉਪਰ ਤਨਖ਼ਾਹੀਆਂ ਕਰਾਰ ਦਿਤੇ ਜਾਣ ਤੋਂ ਬਾਅਦ ਇੰਜ ਦਾਹੜਾ ਬੰਨ੍ਹ ਕੇ ਅਪਣੀ ਧਾਰਮਕ ਸਜ਼ਾ ਪੂਰੀ ਕਰ ਰਿਹਾ ਹੋਵੇ ਜਦਕਿ ਇਨ੍ਹਾਂ ਦੇ ਦਿਲਾਂ ਅੰਦਰ ਅੱਜ ਵੀ ਹਉਮਾ ਵੱਸਿਆ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਸਾਡੇ ਗੁਲਾਮ ਹਨ ਜਿਸ ਕਾਰਨ ਹੀ ਇਹ ਲਗਾਤਾਰ ਅਜਿਹੀਆਂ ਬੇਅਦਬੀਆਂ ਕਰ ਰਹੇ ਹਨ। ਉਨ੍ਹਾਂ ਭੂੰਦੜ ਵਲੋਂ ਨਿਭਾਈ ਧਾਰਮਕ ਸਜ਼ਾ ਨੂੰ ਮੁੜ ਇਕ ਨਿਮਾਣੇ ਸਿੱਖ ਵਜੋਂ ਨਿਭਾਉਣ ਲਈ ਕਿਹਾ ਤਾਂ ਜੋ ਤਖ਼ਤ ਸਾਹਿਬ ਦਾ ਸਿੱਖਾਂ ਦੇ ਮਨਾਂ ਅੰਦਰ ਸਤਿਕਾਰ ਬਣਿਆ ਰਹੇ।