ਅਮਰੀਕਾ: ਓਕ ਕ੍ਰੀਕ ਗੁਰਦੁਆਰਾ ਮਾਮਲੇ ਵਿਚ ਦੋਸਤੀ ਦੀ ਬੁਨਿਆਦ
Published : May 23, 2018, 1:30 am IST
Updated : May 23, 2018, 1:30 am IST
SHARE ARTICLE
Oak Creek Gurdwara
Oak Creek Gurdwara

ਅਮਰੀਕਾ ਦੇ ਵਿਸਕੋਂਸਿਨ ਦੇ ਓਕ ਕ੍ਰੀਕ ਸਥਿਤ ਗੁਰਦੁਆਰਾ ਸਾਹਿਬ ਵਿਖ ਪਿਛਲੇ ਸਾਲ ਜਦ ਇਕ ਗੋਰੇ ਨਸਲਵਾਦੀ ਨੇ 6 ਸਿੱਖਾਂ ਦਾ ਕਤਲ ਕਰ ਦਿਤਾ ਸੀ ਤਾਂ...

ਓਕ ਕ੍ਰੀਕ, 22 ਮਈ: ਅਮਰੀਕਾ ਦੇ ਵਿਸਕੋਂਸਿਨ ਦੇ ਓਕ ਕ੍ਰੀਕ ਸਥਿਤ ਗੁਰਦੁਆਰਾ ਸਾਹਿਬ ਵਿਖ ਪਿਛਲੇ ਸਾਲ ਜਦ ਇਕ ਗੋਰੇ ਨਸਲਵਾਦੀ ਨੇ 6 ਸਿੱਖਾਂ ਦਾ ਕਤਲ ਕਰ ਦਿਤਾ ਸੀ ਤਾਂ ਇਥੇ ਵਧਦੇ ਨਫ਼ਰਤ ਦੇ ਅਪਰਾਧ 'ਤੇ ਬਹਿਸ ਤੇਜ਼ ਹੋਈ ਪਰ ਇਸ ਹਮਲੇ ਨੇ ਇਕ ਪੀੜਤ ਬੇਟੇ ਅਤੇ ਸਾਬਕਾ ਨਸਲਵਾਦੀ ਵਿਚਕਾਰ ਦੋਸਤੀ ਦੀ ਬੁਨਿਆਦ ਵੀ ਰੱਖੀ। ਹਮਲੇ ਵਿਚ ਪ੍ਰਦੀਪ ਕਾਲੇਕਾ (37) ਦੇ ਪਿਤਾ ਸਮੇਤ ਹੋਰ 5 ਲੋਕ ਮਾਰੇ ਗਏ ਸਨ।

ਇਸ ਘਟਨਾ ਤੋਂ ਬਾਅਦ ਅਰਨੋ ਮਾਈਕਲਿਸ (42) ਨੇ ਜਦ ਪ੍ਰਦੀਪ ਦੇ ਸਾਹਮਣੇ ਰਾਤ ਦੇ ਖਾਣੇ ਦਾ ਪ੍ਰਸਤਾਵ ਰਖਿਆ ਤਾਂ ਇਸ ਨੂੰ ਉਸ ਨੇ ਤੁਰਤ ਸਵੀਕਾਰ ਕਰ ਲਿਆ। ਹੁਣ ਇਕ ਪੀੜਤ ਬੇਟੇ ਅਤੇ ਸਾਬਕਾ ਨਸਲਵਾਦੀ ਦੇ ਵਿਚਕਾਰ ਦੋਸਤੀ ਇਸ ਕਦਰ ਡੂੰਘੀ ਹੋ ਗਈ ਹੈ ਕਿ ਲੋਕ ਮਿਲਵੌਕੀ ਸ਼ਹਿਰ ਵਿਚ ਇਸ ਦੀ ਮਿਸਾਲ ਦੇਣ ਲੱਗੇ ਹਨ। 

ਹੁਣ ਇਹ ਦੋਵੇਂ ਮਿਲ ਕੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ। ਪ੍ਰਦੀਪ ਅਤੇ ਮਾਈਕਲਿਸ ਦੇ ਵਿਚਾਲੇ ਦੋਸਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋਹਾਂ ਨੇ 5 ਅਗੱਸਤ 2012 ਦੀ ਤਰੀਕ ਵਾਲਾ ਇਕੋ ਜਿਹਾ ਟੈਟੂ ਅਪਣੀ ਬਾਂਹ 'ਤੇ ਬਣਵਾਇਆ ਹੈ। ਇਸੇ ਤਰੀਕ ਨੂੰ ਗੋਰੇ ਨਸਲਵਾਦੀ ਨੇ ਗੁਰਦੁਆਰਾ ਸਾਹਿਬ ਵਿਚ ਗੋਲੀਬਾਰੀ ਕੀਤੀ ਸੀ। ਕਦੇ ਮਾਈਕਲਿਸ ਇਥੇ ਗੋਰੇ ਲੋਕਾਂ ਵਿਚ ਕਾਲਿਆਂ ਦੇ ਵਿਰੁਧ ਨਫ਼ਰਤ ਦਾ ਜ਼ਹਿਰ ਫੈਲਾਉਣ ਦਾ ਕੰਮ ਕਰਦਾ ਸੀ ਪਰ 1990 ਦੇ ਦਹਾਕੇ ਵਿਚ ਇਸ ਤੋਂ ਤੌਬਾ ਕੀਤੀ ਅਤੇ ਇਸ ਘਟਨਾ ਤੋਂ ਬਾਅਦ ਉਹ ਬਹੁਤ ਨਰਮ ਦਿਲ ਹੋ ਗਿਆ। ਪ੍ਰਦੀਪ ਨੇ ਉਸ ਦੇ ਅਤੀਤ ਨੂੰ ਜਾਣਦੇ ਹੋਏ ਵੀ ਦੋਸਤੀ ਦੀ ਪੇਸ਼ਕਸ਼ ਕਬੂਲ ਕੀਤੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement