
ਸਿੱਖ ਪ੍ਰਚਾਰਕਾਂ ਨੂੰ ਸਾਰੀਆਂ ਸਹੂਲਤਾਂ ਦਿਤੀਆਂ ਜਾਣ
ਬੇਲਾ ਬਹਿਰਾਮਪੁਰ ਬੇਟ : ਸਿੱਖੀ ਦਾ ਪ੍ਰਚਾਰ ਕਰਨ ਲਈ ਕੋਈ ਸੰਪਰਦਾ, ਸੁਸਾਇਟੀ, ਸੰਤ ਸਮਾਜ ਜਾਂ ਕੋਈ ਹੋਰ ਪ੍ਰਚਾਰਕ ਪ੍ਰਚਾਰ ਕਰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਨਾ ਕਿ ਉਨ੍ਹਾਂ ਦਾ ਵਿਰੋਧ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਹਰਮਿੰਦਰ ਜੀ ਪਟਨਾ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕੀਤਾ।
Avtar Singh Hit
ਪੰਜਾਬ ਤੋਂ ਗਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਤੇ ਉਨ੍ਹਾਂ ਕਿਹਾ ਕਿ ਹਰ ਕੌਮ ਅਪਣੇ ਧਰਮ ਦਾ ਪ੍ਰਚਾਰ ਕਰਦੀ ਹੈ ਜਿਵੇਂ ਕਿ ਇਸਾਈ ਭਾਈਚਾਰਾ ਅਪਣੇ ਧਰਮ ਨੂੰ ਵਧਾਉਣ ਲਈ ਪੈਸੇ ਦੀ ਵੱਧ ਵਰਤੋਂ ਕਰਦੇ ਹਨ। ਉਨ੍ਹਾਂ ਦਸਿਆ ਕਿ ਇਸਾਈ ਧਰਮ ਦੇ ਇਕ ਆਦਮੀ ਨੇ ਅਪਣੇ ਧਰਮ ਦੇ ਪ੍ਰਚਾਰ ਲਈ ਇਕ ਹਜ਼ਾਰ ਕਰੋੜ ਰੁਪਏ ਦਾਨ ਵਜੋਂ ਦਿਤੇ। ਮੁਸਲਮਾਨ ਅਪਣਾ ਧਰਮ ਵਧਾਉਣ ਲਈ ਜ਼ਿਆਦਾ ਬੱਚੇ ਪੈਦਾ ਕਰਦੇ ਹਨ। ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਵੀ ਸਿੱਖੀ ਦੇ ਪ੍ਰਚਾਰ ਲਈ ਬਹੁਤ ਘੱਟ ਪੈਸਾ ਖ਼ਰਚਿਆ ਜਾ ਰਿਹਾ ਹੈ।
Avtar Singh Hit
ਸ਼੍ਰੋਮਣੀ ਕਮੇਟੀ ਨੂੰ ਸਿੱਖੀ ਦੇ ਪ੍ਰਚਾਰ ਲਈ ਸਿੱਖ ਇਤਿਹਾਸ, ਸਿੱਖ ਲਿਟੇਚਰ ਫ਼ਰੀ ਹੋਣਾ ਚਹੀਦਾ ਹੈ। ਸਕੂਲਾਂ, ਕਾਲਜਾਂ, ਸਿਹਤ ਸਹੂਲਤਾਂ, ਹਸਪਤਾਲਾਂ ਆਦਿ ਵੱਧ ਤੋਂ ਵੱਖ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਦਾ ਫ਼ਰੀ ਦਾਖ਼ਲਾ ਅਤੇ ਫ਼ਰੀ ਇਲਾਜ ਹੋਣਾ ਚਾਹੀਦਾ। ਸਿੱਖ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਥਾਵਾਚਕਾਂ ਨੂੰ ਵੱਧ ਤੋਂ ਵੱਧ ਤਨਖ਼ਾਹਾਂ ਅਤੇ ਹੋਰ ਸਹੂਲਤਾਂ ਦਿਤੀਆਂ ਜਾਣ ਤਾਕਿ ਉਹ ਅਪਣੇ ਧਰਮ ਦਾ ਲੋਕਾਂ ਵਿਚ ਪ੍ਰਚਾਰ ਕਰਨ। ਇਸ ਮੌਕੇ ਬਾਬਾ ਨਛੱਤਰ ਸਿੰਘ ਕੰਬਲੀ ਵਾਲੇ ਪਟਿਆਲਾ, ਬਾਬਾ ਅਮਰਜੀਤ ਸਿੰਘ ਚੱਕਰਵਰਤੀ ਸਲਾਹਪੁਰ ਵਾਲੇ, ਭਾਈ ਗੁਰਦੀਪ ਸਿੰਘ, ਪ੍ਰੇਮ ਸਿੰਘ ਲੁਧਿਆਣਾ, ਮਲਕੀਤ ਸਿੰਘ ਖੰਨਾ, ਸੁਰਜੀਤ ਸਿੰਘ, ਡਾ.ਜਰਨੈਲ ਸਿੰਘ, ਗੁਰਚਰਨ ਸਿੰਘ ਬਹਿਰਾਮਪੁਰ ਬੇਟ, ਸੁਖਵਿੰਦਰ ਸਿੰਘ ਪੁਰਖਾਲੀ ਆਦਿ ਸੰਗਤਾਂ ਹਾਜ਼ਰ ਸਨ।