ਕੈਨੇਡਾ 'ਚ ਫ਼ਿਰ ਛਾਏ ਸਿੱਖ, ਬਰੈਂਪਟਨ ਐਲੀਮੈਂਟਰੀ ਸਕੂਲ ਦਾ ਨਾਂ ਸਿੱਖ ਫ਼ੌਜੀ ਦੇ ਨਾਂ ‘ਤੇ ਰੱਖਣਾ ਤੈਅ 
Published : Mar 29, 2019, 3:44 pm IST
Updated : Mar 29, 2019, 6:50 pm IST
SHARE ARTICLE
Canada
Canada

ਕੈਨੇਡਾ ‘ਚ ਸ਼ਹੀਦ ਸਿੱਖ ਫ਼ੌਜੀ ਬੁੱਕਮ ਸਿੰਘ ਨੂੰ ਮਿਲਿਆ ਵੱਡਾ ਸਨਮਾਨ...

ਚੰਡੀਗੜ੍ਹ : ਸਿੱਖਾਂ ਨੇ ਅਪਣੀ ਦਲੇਰੀ ਅਤੇ ਅਪਣੇ ਕਿਰਦਾਰ ਸਦਕਾ ਕਈ ਵੱਡੇ ਮੁਕਾਮ ਹਾਸਲ ਕੀਤੇ ਹਨ। ਇਸ ਦੇ ਸਦਕਾ ਹੀ ਦੁਨੀਆ ਉਨ੍ਹਾਂ ਦਾ ਲੌਹਾ ਮੰਨਦੀ ਹੈ ਤੇ ਉਨ੍ਹਾਂ ਦਾ ਬਣਦਾ ਸਤਿਕਾਰ ਵੀ ਕੀਤਾ ਜਾਂਦਾ ਹੈ। ਅਜਿਹਾ ਹੀ ਸਤਿਕਾਰ ਹੁਣ ਕੈਨੇਡਾ ਨੇ ਅਪਣੀ ਫ਼ੌਜ ਵਿਚ ਰਹੇ ਸਿੱਖ ਫ਼ੌਜੀ ਬੁੱਕਮ ਸਿੰਘ ਨੂੰ ਦਿਤਾ ਹੈ। ਦਰਅਸਲ ਕੈਨੇਡਾ ਦੇ ਬਰੈਂਪਟਨ ਐਲੀਮੈਂਟਰੀ ਸਕੂਲ ਦਾ ਨਾਮ ਇਸ ਸਿੱਖ ਫ਼ੌਜੀ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ।

CanadaCanada

ਅਜਿਹਾ ਪਹਿਲੀ ਵਾਰ ਹੈ ਜਦੋਂ ਕੈਨੇਡਾ ਦੇ ਸਰਕਾਰੀ ਸਕੂਲ ਦਾ ਨਾਂਅ ਕਿਸੇ ਸਿੱਖ ਦੇ ਨਾਂਅ ’ਤੇ ਰੱਖਿਆ ਜਾ ਰਿਹਾ ਹੋਵੇ। ਇਸ ਦਾ ਐਲਾਨ ਪੀਲ ਜ਼ਿਲ੍ਹਾ ਸਕੂਲ ਬੋਰਡ ਵਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੁੱਕਮ ਸਿੰਘ ਪਹਿਲੇ ਸਿੱਖ ਸਨ ਜੋ ਕੈਨੇਡਾ ਦੀ ਫ਼ੌਜ ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਭਰਤੀ ਹੋਏ ਸਨ। ਬੁੱਕਮ ਸਿੰਘ 14 ਸਾਲ ਦੀ ਉਮਰ ਵਿਚ ਸਾਲ 1907 ਦੌਰਾਨ ਕੈਨੇਡਾ ਪਹੁੰਚੇ ਸਨ। ਉਸ ਸਮੇਂ ਕੈਨੇਡਾ ਸਰਕਾਰ ਵਲੋਂ ਦੱਖਣੀ ਏਸ਼ਿਆਈ ਪ੍ਰਵਾਸੀਆਂ ਦਾ ਵਿਰੋਧ ਕੀਤਾ ਗਿਆ ਸੀ।

Canada Elimentary School Canada Elementary School

ਲੇਬਰ ਦੀ ਘਾਟ ਕਾਰਨ ਬ੍ਰਿਟਿਸ਼ ਕੋਲੰਬੀਆਂ ਨੇ ਸਿੱਖ ਮਜ਼ਦੂਰਾਂ ਨੂੰ ਭਰਤੀ ਕਰ ਲਿਆ, ਹਾਲਾਂਕਿ ਬੁੱਕਮ ਸਿੰਘ ਨੂੰ ਅਪਣੇ ਪਰਵਾਰ ਤੋਂ ਕੈਨੇਡਾ ਦੀਆਂ ਨੀਤੀਆਂ ਕਾਰਨ ਜ਼ਬਰਦਸਤੀ ਵੱਖ ਹੋਣਾ ਪਿਆ। ਉਨ੍ਹਾਂ ਨੇ 20ਵੀਂ ਕੈਨੇਡੀਅਨ ਇਨਫ਼ੈਂਟਰੀ ਬਟਾਲੀਅਨ ‘ਚ ਹੁੰਦੇ ਹੋਏ ਫਲੈਂਡਰਜ਼ ਦੇ ਯੁੱਧ ਮੈਦਾਨ ‘ਚ ਸਾਲ 1916 ਦੀ ਲੜਾਈ ‘ਚ ਹਿੱਸਾ ਲਿਆ ਤੇ ਦੋ ਵਾਰ ਜ਼ਖ਼ਮੀ ਹੋਏ। ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕੈਨੇਡਾ ਭੇਜ ਦਿਤਾ ਗਿਆ। ਬੁੱਕਮ ਸਿੰਘ ਦੀ ਮੌਤ ਓਂਟਾਰੀਓ ਦੇ ਕਿਚਨਰ ਵਿਖੇ ਸਾਲ 1919 ‘ਚ ਹੋਈ ਤੇ ਆਖਿਰੀ ਸਮੇਂ ਉਨ੍ਹਾਂ ਕੋਲ ਨਾ ਤਾਂ ਉਨ੍ਹਾਂ ਦਾ ਪਰਵਾਰ ਸੀ ਅਤੇ ਨਾ ਹੀ ਕੋਈ ਮਿੱਤਰ।

CanadaCanada

ਜਿਸ ਲਈ ਉਨ੍ਹਾਂ ਨੂੰ ਪੂਰੇ ਕੈਨੇਡੀਅਨ ਫ਼ੌਜੀ ਸਨਮਾਨ ਨਾਲ ਦਫ਼ਨਾਇਆ ਗਿਆ। ਬਰੈਂਪਟਨ ਦੇ ਵਾਰਡ ਨੰ 9-10 ਦੇ ਟਰਸਟੀ ਬਲਬੀਰ ਸੋਹੀ ਨੇ ਦੱਸਿਆ ਕਿ ਬਰੈਂਪਟਨ ਦੇ ਟਰੱਸਟੀਜ਼ ਵਲੋਂ ਇਕ ਨਵੇਂ ਐਲੀਮੈਂਟਰੀ ਸਕੂਲ ਦਾ ਨਾਂਅ ਬੁੱਕਮ ਸਿੰਘ ਦੇ ਨਾਂਅ ’ਤੇ ਰੱਖਣ ਨੂੰ ਮੰਜ਼ੂਰੀ ਦੇ ਦਿਤੀ ਗਈ ਹੈ। ਬੁੱਕਮ ਸਿੰਘ ਨੇ ਅਪਣੀ ਸੇਵਾ ਅਤੇ ਲਗਨ ਨਾਲ ਨਾ ਸਿਰਫ਼ ਸਿੱਖ ਭਾਈਚਾਰੇ ਲਈ ਬਲਕਿ ਪੂਰੇ ਕੈਨੇਡਾ ਲਈ ਇਕ ਮਿਸਾਲ ਕਾਇਮ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement