ਕਿਹਾ, ਇਸ ਸ਼ਖਸ ਨੂੰ ਜਲਦ ਤੋਂ ਜਲਦ 'ਤਨਖਾਹੀਆ' ਘੋਸ਼ਿਤ ਕੀਤਾ ਜਾਵੇ
ਨਵੀਂ ਦਿੱਲੀ: ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਵਿਰੁਧ ਹੁਕਮਨਾਮਾ ਜਾਰੀ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ, “ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ, ਇਸ ਪੰਥ ਦੋਖੀ, ਪਤਿਤ, ਪਾਗਲ ਗੁਰਪਤਵੰਤ ਸਿੰਘ ਪੰਨੂ ਵਿਰੁਧ ਹੁਕਮਨਾਮਾ ਕਦੋਂ ਜਾਰੀ ਕਰੋਗੇ, ਜੋ ਖ਼ਾਲਿਸਤਾਨ ਦਾ ਨਾਂਅ ਸਿੱਖਾਂ ਨਾਲ ਜੋੜ ਕੇ ਸਿੱਖੀ ਨੂੰ ਬਦਨਾਮ ਕਰ ਰਿਹਾ ਹੈ । ਜੋ ਨਾ ਤਾਂ ਸਾਬਤ ਸੂਰਤ ਸਿੱਖ ਹੈ, ਨਾ ਹੀ ਰਹਿਤ ਮਰਿਯਾਦਾ ਦਾ ਪਾਲਣ ਕਰਦਾ ਹੈ, ਸਿਰਫ਼ ਗਰਮਖਿਆਲੀ ਮੁਹਿੰਮ ਦੇ ਨਾਂਅ 'ਤੇ ਹਿੰਦੂਆਂ ਨੂੰ ਗਾਲਾਂ ਕੱਢ ਕੇ ਸਮਾਜ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ”।
ਇਹ ਵੀ ਪੜ੍ਹੋ: ਸਰਕਾਰ ਨੇ ਘਰੇਲੂ ਕੱਚੇ ਤੇਲ ’ਤੇ ਸਬੱਬੀ ਲਾਭ ਟੈਕਸ ਵਧਾਇਆ
ਭਾਜਪਾ ਆਗੂ ਨੇ ਅੱਗੇ ਕਿਹਾ, “ਜਥੇਦਾਰ ਸਾਹਿਬ, ਅਸੀਂ 80 ਅਤੇ 90 ਦੇ ਦਹਾਕੇ ਵਿਚ ਪੰਜਾਬ ਅਤੇ ਦਿੱਲੀ 'ਚ 35 ਹਜ਼ਾਰ ਸਿੱਖਾਂ ਦੀ ਜਾਨ ਗੁਆਈ ਸੀ। ਇਨ੍ਹਾਂ ਪਾਗਲਾਂ ਦੀ ਸਨਕ ਕਰਕੇ ਅਸੀਂ ਮੁੜ ਤੋਂ ਦੁੱਖ ਨਹੀਂ ਭੋਗਣਾ ਚਾਹੁੰਦੇ...ਇਸ ਕਰਕੇ ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸ਼ਖਸ ਨੂੰ ਜਲਦ ਤੋਂ ਜਲਦ 'ਤਨਖਾਹੀਆ' ਘੋਸ਼ਿਤ ਕੀਤਾ ਜਾਵੇ”। ਇਸ ਨਾਲ ਦੁਨੀਆਂ ਨੂੰ ਸੁਨੇਹਾ ਜਾਵੇਗਾ ਕਿ ਇਸ ਵਿਅਕਤੀ ਨਾਲ ਸਿੱਖਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਇਹ ਸਿੱਖ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਪੰਜਾਬ ਭਲਕੇ ਰੱਖਣਗੇ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
ਆਰਪੀ ਸਿੰਘ ਨੇ ਕਿਹਾ ਕਿ ਸਿੱਖ ਸਰਬੱਤ ਦਾ ਭਲਾ ਮੰਗਦੇ ਹਨ ਜਦਕਿ ਪੰਨੂ 24 ਘੰਟੇ ਹਿੰਦੂਆਂ ਵਿਰੁਧ ਨਫ਼ਰਤ ਭਰੇ ਬਿਆਨ ਦੇ ਰਿਹਾ ਹੈ, ਇਸ ਕਰਕੇ ਸਿੱਖਾਂ ਨੂੰ ਗ਼ਲਤ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਹ ਸ਼ਰਾਰਤੀ ਲੋਕ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਵੀ ਕਰਨਗੇ।