
ਬਲਾਤਕਾਰੀ ਰਾਮ ਰਹੀਮ ਜਿੱਥੇ ਪਹਿਲਾਂ ਪੂਰੇ ਆਸ਼ੋ- ਆਰਾਮ 'ਚ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ, ਹੁਣ ਉਸ ਦੀ ਜ਼ਿੰਦਗੀ ਇੱਕ ਨਰਕ ਬਣ ਕੇ ਰਹਿ ਗਈ ਹੈ। ਉਹ ਦਿਨ ਰਾਤ ਰੋਂਦਾ-ਕੁਰਲਾਉਂਦਾ ਤੇ ਤੜਫਦਾ ਰਹਿੰਦਾ ਹੈ ਪਰ ਉਸ ਦੀ ਇੱਕ ਨਹੀਂ ਸੁਣੀ ਜਾਂਦੀ। ਬਲਾਤਕਾਰ ਦੇ ਇਲਜ਼ਾਮ 'ਚ 20 ਸਾਲ ਦੀ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਮੰਗਲਵਾਰ ਨੂੰ ਡੀਜੀ ਜੇਲ੍ਹ ਕੇਪੀ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਜੇਲ੍ਹ 'ਚ ਸਬਜੀ ਉਗਾਉਣ ਦਾ ਕੰਮ ਦਿੱਤਾ ਗਿਆ ਹੈ, ਜਿਸਦੇ ਲਈ ਉਸਨੂੰ 20 ਰੁਪਏ ਮਿਲਦੇ ਹਨ। ਰਾਮ ਰਹੀਮ ਜੇਲ੍ਹ 'ਚ 8 ਘੰਟੇ ਕੰਮ ਕਰਦਾ ਹੈ। ਸਬਜੀ ਉਗਾਉਣ ਦੇ ਇਲਾਵਾ ਰਾਮ ਰਹੀਮ ਦਰੱਖਤ ਕੱਟਣ ਦਾ ਵੀ ਕੰਮ ਕਰਦਾ ਹੈ।
ਕੇਪੀ ਸਿੰਘ ਨੇ ਕਿਹਾ ਕਿ ਰਾਮ ਰਹੀਮ ਇੱਕ ਅਨੁਸ਼ਾਸ਼ਿਤ ਕੈਦੀ ਹੈ, ਕਿਸੇ ਵੀ ਮਹਿਲਾ ਕਰਮਚਾਰੀ ਨੂੰ ਉਸਦੇ ਸੈੱਲ ਵਿੱਚ ਜਾਣ ਦੀ ਆਗਿਆ ਨਹੀਂ ਹੈ। ਸਿਰਫ ਨਿਯਮਿਤ ਲੋਕ ਹੀ ਰਾਮ ਰਹੀਮ ਦੀ ਸੈੱਲ ਵਿੱਚ ਜਾ ਸਕਦੇ ਹਨ।
ਮਾਂ ਲੈਕੇ ਆਈ ਸੀ ਧਾਰਮਿਕ ਕਿਤਾਬਾਂ
ਜਿੱਥੇ ਪਹਿਲਾਂ ਰਾਮ ਰਹੀਮ ਧਾਰਮਿਕ ਤੇ ਗਿਆਨ ਵਿਚਾਰ ਦੀਆਂ ਗੱਲਾਂ ਨਾਲ ਪੂਰੀ ਦੁਨੀਆਂ ਨੂੰ ਸਿੱਖਿਆ ਦਿੰਦਾ ਸੀ ਹੁਣ ਉਹ ਆਪ ਜੇਲ੍ਹ 'ਚ ਬੈਠ ਕੇ ਧਾਰਮਿਕ ਕਿਤਾਬਾਂ ਪੜ੍ਹਿਆ ਕਰੇਗਾ। ਡੀਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜਦੋਂ ਰਾਮ ਰਹੀਮ ਦੀ ਮਾਂ ਨਸੀਬ ਕੌਰ ਉਸਨੂੰ ਮਿਲਣ ਆਈ ਸੀ ਤਾਂ ਉਹ ਜੋਰ-ਜੋਰ ਨਾਲ ਰੌਣ ਲੱਗ ਪਿਆ ਸੀ ਤੇ ਉਸਦੀ ਮਾਂ ਦਾ ਦਿਲ ਵੀ ਪਸੀਜ ਗਿਆ ਇਹ ਸਭ ਵੇਖ ਕੇ ਕਿ ਮੇਰਾ ਪੁੱਤ ਹੁਣ ਕਿਹੋ ਜਿਹੀ ਜ਼ਿੰਦਗੀ ਜੀਅ ਰਿਹਾ ਹੈ। ਮਾਂ ਨੇ ਉਸਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ। ਰਾਮ ਰਹੀਮ ਦੀ ਮਾਂ ਉਸ ਲਈ ਕਾਫੀ ਸਾਰੇ ਫਰੂਟਸ ਲੈ ਕੇ ਆਈ, ਇਸ ਤੋਂ ਇਲਾਵਾ ਉਸ ਦੀ ਮਾਂ ਉਸਦੇ ਲਈ ਚੱਪਲ, ਕੱਪੜੇ ਅਤੇ ਦੋ ਧਾਰਮਿਕ ਕਿਤਾਬਾਂ ਲੈਕੇ ਆਈ ਸੀ। ਉੱਥੇ ਹੀ 25 ਅਗਸਤ ਨੂੰ ਹਨੀਪ੍ਰੀਤ ਨੂੰ ਜੇਲ੍ਹ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ ਉਹ ਬਾਹਰ ਪੁਲਿਸ ਗੈਸਟ ਹਾਉਸ ਵਿੱਚ ਹੀ ਮੌਜੂਦ ਸੀ। ਉਸਨੂੰ ਰਾਮ ਰਹੀਮ ਨਾਲ ਮਿਲਣ ਨਾ ਦਿੱਤਾ ਗਿਆ।
ਕੇਪੀ ਸਿੰਘ ਬੋਲੇ ਕਿ ਰਾਮ ਰਹੀਮ ਦੁਆਰਾ ਜਿਨ੍ਹਾਂ ਸਬਜੀਆਂ ਨੂੰ ਉਗਾਇਆ ਜਾਂਦਾ ਹੈ ਉਨ੍ਹਾਂ ਦਾ ਇਸਤੇਮਾਲ ਜੇਲ੍ਹ ਦੀ ਮੈਸ ਵਿੱਚ ਹੀ ਹੋਵੇਗਾ। ਉਨ੍ਹਾਂ ਨੂੰ ਬਾਹਰ ਨਹੀਂ ਵੇਚਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਖਾਣਾ ਦਿੱਤੇ ਜਾਣ ਤੋਂ ਪਹਿਲਾਂ ਉਸਦੀ ਜਾਂਚ ਹੁੰਦੀ ਹੈ। ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਨਸ਼ੇੜੀ ਹੈ। ਹੁਣ ਤੱਕ ਦੋ ਵਾਰ ਉਸਦੀ ਮੈਡੀਕਲ ਜਾਂਚ ਹੋ ਚੁੱਕੀ ਹੈ। ਰਾਮ ਰਹੀਮ ਕਰੀਬ 500 ਤੋਂ 600 ਜ਼ਮੀਨ ਵਿੱਚ ਸਬਜੀਆਂ ਉਗਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਜੱਥੇ ਰਾਮ ਰਹੀਮ ਕਰੋੜਾਂ ਦਾ ਮਾਲਕ ਸੀ ਹੁਣ ਉਸਦੇ ਕੋਲ ਕੁੱਝ ਵੀ ਨਹੀਂ ਹੈ। ਹੁਣ ਉਹ ਹੱਥੀਂ ਕਿਰਤ ਕਰਕੇ ਹੀ ਆਪਣਾ ਪੇਟ ਭਰਿਆ ਕਰੇਗਾ। ਜਿੱਥੇ ਉਹ ਪੂਰੀ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਜਿਵੇਂ ਕਿ ਉਹ ਮਹਿਲ ਵਿੱਚ ਏਸੀ 'ਚ ਰਹਿਣ ਦਾ ਸ਼ੌਕੀਨ ਸੀ, ਹੁਣ ਉਸਦੇ ਕੋਲ ਕੁੱਝ ਵੀ ਨਹੀਂ।
ਰਾਮ ਰਹੀਮ ਨੂੰ ਸਪੈਸ਼ਲ ਸੈੱਲ ਮਿਲਣ ਦੀ ਖਬਰ ਉੱਤੇ ਕੇਪੀ ਸਿੰਘ ਨੇ ਕਿਹਾ ਕਿ ਅਜਿਹਾ ਨਹੀਂ ਹੈ, ਉਹ ਇੱਕ ਸਧਾਰਣ ਸੈੱਲ ਵਿੱਚ ਹੈ। ਉਸਦੇ ਕੋਲ ਕੋਈ ਟੀਵੀ ਨਹੀਂ ਹੈ। ਰਾਮ ਰਹੀਮ ਦੇ ਵਕੀਲ ਨੇ ਉਸਦੇ ਅਕਾਉਂਟ ਵਿੱਚ 5000 ਰੁਪਏ ਜਮਾਂ ਕਰਾਏ ਹਨ, ਜਿਨ੍ਹਾਂ ਦੀ ਵਰਤੋਂ ਰੋਜਾਨਾ ਦੇ ਖਰਚ ਲਈ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੈੱਲ ਵਿੱਚ ਰਾਮ ਰਹੀਮ ਲਈ ਕੋਈ ਬੈੱਡ ਨਹੀਂ ਹੈ, ਸਿਰਫ ਇੱਕ ਪੱਖਾ ਹੈ।