ਮਸ਼ਹੂਰ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਇੰਡੀਆ ਟੂਰ ਹੋਇਆ ਰੱਦ

ਏਜੰਸੀ

ਮਨੋਰੰਜਨ

ਰਿਫੰਡ ਕੀਤੀਆਂ ਜਾਣਗੀਆਂ ਟਿਕਟਾਂ

Rapper Shubh's India Tour Cancelled

 

ਨਵੀਂ ਦਿੱਲੀ: ਆਨਲਾਈਨ ਟਿਕਟ ਬੁਕਿੰਗ ਐਪ ਬੁੱਕ ਮਾਏ ਸ਼ੋਅ ਨੇ ਮਸ਼ਹੂਰ ਪੰਜਾਬੀ ਗਾਇਕ ਸ਼ੁਬਨੀਤ ਸਿੰਘ ਸ਼ੁੱਭ ਦੇ ਸ਼ੋਅ ਰੱਦ ਕਰ ਦਿਤੇ ਹਨ। ਬੁੱਕ ਮਾਏ ਸ਼ੋਅ ਨੇ ਇਹ ਫ਼ੈਸਲਾ ਸ਼ੁੱਭ ਦੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਗਰਮਖਿਆਲੀ ਸਮਰਥਕ ਹੋਣ ਦੇ ਇਲਜ਼ਾਮਾਂ ਦੇ ਚਲਦਿਆਂ ਲਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ PM ਜਸਟਿਨ ਟਰੂਡੋ ਦੀ ਟਿੱਪਣੀ ਨੇ ਦੁਨੀਆਂ ਭਰ ’ਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ: ਜਥੇਦਾਰ ਗਿਆਨੀ ਰਘਬੀਰ ਸਿੰਘ 

ਬੁੱਕ ਮਾਏ ਸ਼ੋਅ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਉਹ ਸੱਤ ਤੋਂ ਦਸ ਦਿਨਾਂ ਦੇ ਅੰਦਰ ਟਿਕਟਾਂ ਦੀ ਪੂਰੀ ਰਕਮ ਵਾਪਸ ਕਰ ਦੇਵੇਗਾ।  ਬੁੱਕ ਮਾਏ ਸ਼ੋਅ ਨੇ ਲਿਖਿਆ ਕਿ ਸੱਤ ਤੋਂ ਦਸ ਦਿਨਾਂ ਦੇ ਅੰਦਰ ਪੈਸੇ ਗਾਹਕ ਦੇ ਅਸਲ ਖਾਤੇ ਵਿਚ ਵਾਪਸ ਕਰ ਦਿਤੇ ਜਾਣਗੇ। ਸ਼ੁੱਭ ਦਾ 23 ਸਤੰਬਰ ਤੋਂ ਲੈ ਕੇ 25 ਸਤੰਬਰ ਤਕ ਮੁੰਬਈ ਵਿਚ ਸ਼ੋਅ ਸੀ।

ਇਹ ਵੀ ਪੜ੍ਹੋ: ਦਿਨ ਦਿਹਾੜੇ ਮੈਡੀਕਲ ਸਟੋਰ 'ਚ ਲੁੱਟ; ਪਿਸਤੌਲ ਦੀ ਨੋਕ 'ਤੇ 50 ਹਜ਼ਾਰ ਅਤੇ ਕੀਮਤੀ ਦਵਾਈਆਂ ਲੁੱਟ ਕੇ ਹੋਏ ਫਰਾਰ

ਦੱਸ ਦੇਈਏ ਕਿ ਹਾਲ ਹੀ 'ਚ ਭਾਰਤ ਅਤੇ ਕੈਨੇਡਾ ਵਿਚਾਲੇ ਸਿਆਸੀ ਖਿੱਚੋਤਾਣ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਅਪਣੇ ਦੇਸ਼ਾਂ 'ਚੋਂ ਕੱਢ ਦਿਤਾ ਸੀ। ਇਸ ਮਗਰੋਂ ਬੀਤੇ ਦਿਨ ਬੋਟ ਸਪੀਕਰ ਕੰਪਨੀ ਨੇ ਸ਼ੁੱਭ ਦੇ ਸ਼ੋਅ ਦੀ ਸਪਾਂਸਰਸ਼ਿਪ ਵੀ ਰੱਦ ਕਰ ਦਿਤੀ ਸੀ।

ਇਹ ਵੀ ਪੜ੍ਹੋ: PRTC ਤੇ PUNBUS ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ; ਇਨ੍ਹਾਂ ਮੰਗਾਂ ’ਤੇ ਬਣੀ ਸਹਿਮਤੀ

ਕੁੱਝ ਦਿਨ ਪਹਿਲਾਂ ਮੁੰਬਈ ’ਚ ਸ਼ੁੱਭ ਦੇ ਪੋਸਟਰ ਵੀ ਪਾੜੇ ਗਏ ਸਨ। ਇਸ ਵਿਵਾਦ ਦਾ ਮੁੱਖ ਕਾਰਨ ਗਾਇਕ ਸ਼ੁੱਭ ਵਲੋਂ ਸਾਲ ਦੀ ਸ਼ੁਰੂਆਤ ’ਚ ਸਾਂਝੀ ਕੀਤੀ ਭਾਰਤੀ ਨਕਸ਼ੇ ਦੀ ਵਿਵਾਦਤ ਤਸਵੀਰ ਹੈ, ਜਿਸ ’ਚ ਭਾਰਤ ਦੇ ਨਕਸ਼ੇ ਦੇ ਉਪਰਲੇ ਹਿੱਸੇ ਨੂੰ ਸੜਦਾ ਦਿਖਾਇਆ ਗਿਆ ਸੀ।