ਮਰਹੂਮ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਵਿਗੜੀ ਸਿਹਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਿੰਦੂਜਾ ਹਸਪਤਾਲ ਦੇ ICU 'ਚ ਕਰਵਾਇਆ ਦਾਖਲ

Dilip Kumar and Saira Banu

 

 ਮੁੰਬਈ: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਦਿਲੀਪ ਕੁਮਾਰ ਸਹਿਬ ਦੀ ਬੇਗਮ ਸਾਹਿਬਾ ਸਾਇਰਾ ਬਾਨੋ ਦੀ ਸਿਹਤ ਵਿਗੜ (Deteriorating health of Saira Bano, wife of late Dilip Kumar)  ਗਈ ਹੈ। ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਹੋਰ ਵੀ  ਪੜ੍ਹੋ: ਕਦੇ ਕੋਈ ਬੱਚਾ ਵੀ ਨਹੀਂ ਸੀ ਸੁਣਦਾ Ammy Virk ਦਾ ਗਾਣਾ, ਅੱਜ ਲੋਕਾਂ ਦੇ ਦਿਲਾਂ ਤੇ ਕਰ ਰਹੇ ਰਾਜ

 

ਜਾਣਕਾਰੀ ਅਨੁਸਾਰ 77 ਸਾਲਾ ਸਾਇਰਾ ਬਾਨੋ ਨੂੰ 3 ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ (Deteriorating health of Saira Bano, wife of late Dilip Kumar)ਗਿਆ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ।

 

 

ਹੋਰ ਵੀ  ਪੜ੍ਹੋ: ਪੁਲਿਸ ਨੇ ਸੁਲਝਾਈ ਚਾਰ ਕਤਲਾਂ ਦਾ ਗੁੱਥੀ, ਪੁੱਤ ਹੀ ਨਿਕਲਿਆ ਪਰਿਵਾਰ ਦਾ ਕਾਤਲ

ਉਹਨਾਂ ਦਾ ਆਕਸੀਜਨ ਦਾ ਪੱਧਰ ਵੀ ਘੱਟ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। 54 ਸਾਲਾਂ ਤੋਂ ਦਿਲੀਪ ਕੁਮਾਰ ਦੇ ਨਾਲ ਰਹਿਣ ਵਾਲੀ ਸਾਇਰਾ ਬਾਨੋ ਉਹਨਾਂ ਤੋਂ ਬਿਨਾਂ ਇਕੱਲੀ ਹੈ। ਹਾਲਾਂਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਉਸਨੂੰ ਹੁਣ ਕੁਝ ਦਿਨਾਂ ਲਈ ਹਸਪਤਾਲ (Deteriorating health of Saira Bano, wife of late Dilip Kumar)   ਵਿੱਚ ਰਹਿਣਾ ਪਏਗਾ।

 

ਹੋਰ ਵੀ  ਪੜ੍ਹੋ: ਤੀਜੀ ਲਹਿਰ ਤੋਂ ਪਹਿਲਾਂ ਵਧੀ ਚਿੰਤਾ, ਸਕੂਲ ਖੁੱਲ੍ਹਣ ਤੋਂ ਬਾਅਦ 11 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ