ਗੁਰੂਗ੍ਰਾਮ 'ਚ ਹੋਈ ਹਿੰਸਾ ਤੋਂ ਦੁਖੀ ਹੋਏ ਬਾਲੀਵੁਡ ਦੇ ਇਹ ਸਿਤਾਰੇ, ਕਿਹਾ- ਬਖ਼ਸ਼ ਦੇ ਮਾਲਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਗੁਰੂਗ੍ਰਾਮ ਤੱਕ ਪਹੁੰਚੀ ਇਸ ਹਿੰਸਾ 'ਚ ਹੁਣ ਤੱਕ 6 ਲੋਕਾਂ ਦੀਹੋਈ ਮੌਤ

photo

 

ਰੋਹਤਕ : ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਪਹੁੰਚ ਗਈ ਹੈ। ਇਸ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਨੂਹ ਕਾਂਡ ਨੇ ਦੇਸ਼ ਭਰ ਦੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਪੈਦਾ ਕੀਤੀਆਂ ਹਨ। ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿਤੀ ਹੈ। ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ ਨੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕੌਮਾਂਤਰੀ ਨੈੱਟਵਰਕ ਦਾ ਪਰਦਾਫਾਸ਼, 3 ਗ੍ਰਿਫਤਾਰ 

ਧਰਮਿੰਦਰ ਨੇ ਆਪਣੇ ਟਵਿੱਟਰ (ਹੁਣ ਐਕਸ) 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ 'ਚ ਉਹ ਹੱਥ ਜੋੜ ਕੇ ਨਜ਼ਰ ਆ ਰਹੇ ਹਨ। ਕੈਪਸ਼ਨ ਵਿਚ, ਉਨ੍ਹਾਂ ਨੇ ਲਿਖਿਆ ਕਿ ਇਹ ਤਬਾਹੀ… ਕਿਉਂ… ਕਿਸ ਲਈ? ਬਖ਼ਸ਼ ਦੇ ਮਾਲਕ ਹੁਣ ਤਾਂ ਬਖ਼ਸ਼ ਦੇ ਹੁਣ ਬਰਦਾਸ਼ਤ ਨਹੀਂ ਹੁੰਦਾ। ਅਦਾਕਾਰ ਨੇ ਇਸ ਦੇ ਨਾਲ ਹੱਥ ਜੋੜਿਆ ਇਮੋਜੀ ਵੀ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਘਰ ਤੋਂ ਆਉਣ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ 

ਗੁਰੂਗ੍ਰਾਮ 'ਚ ਹੋਈ ਹਿੰਸਾ 'ਤੇ ਦੁੱਖ ਜਤਾਉਂਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ''ਨਾ ਕਿਸੇ ਦਾ ਘਰ ਸੜਿਆ, ਨਾ ਕਿਸੇ ਦੀ ਦੁਕਾਨ, ਸੜ ਰਹੀ ਹੈ ਬਸ ਇਨਸਾਨੀਅਤ, ਦੇਖ ਰਿਹਾ ਹੈ ਇਨਸਾਨ''

ਦੱਸ ਦਈਏ ਕਿ ਹਰਿਆਣਾ ਦੇ ਨੂਹ 'ਚ ਹਿੰਦੂ ਜਲੂਸ 'ਤੇ ਹਮਲੇ ਤੋਂ ਬਾਅਦ ਸ਼ੁਰੂ ਹੋਏ ਫਿਰਕੂ ਝੜਪ 'ਚ ਦੋ ਪੁਲਿਸ ਕਰਮਚਾਰੀਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ ਹੈ। ਗੁਰੂਗ੍ਰਾਮ ਵਿਚ ਇਕ ਮਸਜਿਦ ਨੂੰ ਵੀ ਕਥਿਤ ਤੌਰ 'ਤੇ ਭੀੜ ਨੇ ਅੱਗ ਲਗਾ ਦਿਤੀ ਸੀ, ਜਿਸ ਵਿਚ ਨਾਇਬ ਇਮਾਮ ਦੀ ਮੌਤ ਹੋ ਗਈ ਸੀ। ਨੂਹ ਅਤੇ ਆਸਪਾਸ ਦੇ ਇਲਾਕਿਆਂ 'ਚ ਵਧਦੇ ਤਣਾਅ ਦੇ ਮੱਦੇਨਜ਼ਰ ਦਿੱਲੀ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।