ਅਨੁਰਾਗ ਕਸ਼ਯਪ ਤੇ ਤਾਪਸੀ ਪੰਨੂੰ ਦੇ ਮੁੰਬਈ-ਪੁਨੇ ਸਥਿਤ ਟਿਕਾਣਿਆਂ ’ਤੇ ਇਨਕਮ ਟੈਕਸ ਦਾ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਨੁਰਾਗ ਕਸ਼ਯਪ, ਅਦਾਕਾਰ ਤਾਪਸੀ ਪੰਨੂੰ ਦੇ ਮੁੰਬਈ ਅਤੇ ਪੁਨੇ ਸਥਿਤ ਟਿਕਾਣਿਆਂ

Tapsi and Anurag

ਨਵੀਂ ਦਿੱਲੀ: ਅਨੁਰਾਗ ਕਸ਼ਯਪ, ਅਦਾਕਾਰ ਤਾਪਸੀ ਪੰਨੂੰ ਦੇ ਮੁੰਬਈ ਅਤੇ ਪੁਨੇ ਸਥਿਤ ਟਿਕਾਣਿਆਂ ਉਤੇ ਇਨਕਮ ਟੈਕਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਇਹ ਕਾਰਵਾਈ ਇਕ ਟੈਕਸ ਚੋਰੀ ਮਾਮਲੇ ਵਿਚ ਕੀਤੀ ਜਾ ਰਹੀ ਹੈ। ਮੁੰਬਈ ਅਤੇ ਪੁਨੇ ਦੇ ਲਗਪਗ 20 ਟਿਕਾਣਿਆਂ ਉਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ।

ਇਸਦੇ ਨਾਲ ਹੀ ਇਕ ਟੈਲੇਂਟ ਏਜੰਸੀ, ਅਨੁਰਾਗ ਕਸ਼ਯਪ ਦੀ ਫੇਂਟਸ ਫਿਲਮਸ ਅਤੇ ਪ੍ਰਡਿਊਸਰ ਮਧੂ ਮੰਟੇਨਾ ਦੇ ਟਿਕਾਣਿਆਂ ਉਤੇ ਵੀ ਛਾਪੇਮਾਰੀ ਜਾਰੀ ਹੈ। ਕਸ਼ਯਪ ਅਤੇ ਪੰਨੂੰ ਅਕਸਰ ਰਾਸ਼ਟਰੀ ਮੁੱਦਿਆਂ ਉਤੇ ਆਪਣੀ ਰਾਏ ਰੱਖਦੇ ਹਨ। ਹਾਲ ਹੀ ਚ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੀ ਪੌਪ ਗਾਇਕਾ ਰਿਹਾਨਾ ਦੇ ਟਵੀਟ ਤੋਂ ਬਾਦ ਵੱਡੇ ਫਿਲਮੀ ਸਿਤਾਰਿਆਂ ਦੀ ਪ੍ਰਤੀਕਿਰਿਆ ਦੀ ਤਾਪਸੀ ਪੰਨੂੰ ਨੇ ਆਲੋਚਨਾ ਕੀਤੀ ਸੀ।

ਕਿਸਾਨਾਂ ਦੇ ਮੁੱਦੇ ਦੀ ਮੁੱਖ ਸਮਰਥਕ ਅਦਾਕਾਰਾ ਤਾਪਸੀ ਪੰਨੂੰ ਨੇ ਸਰਕਾਰ ਦੇ ਅਭਿਆਨ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਭਾਵਨਾਵਾਂ ਨੂੰ ਮਜਬੂਤ ਬਣਾਉਣ ਉਤੇ ਧਿਆਨ ਦਿੱਤਾ ਜਾਣਾ ਚਾਹੀਦਾ। ਪੰਨੂੰ ਨੇ ਟਵੀਟ ਕੀਤਾ ਸੀ, ਜੇਕਰ ਇਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ।

ਇਕ ਮਜਾਕ ਤੁਹਾਡੇ ਵਿਸ਼ਵਾਸ਼ ਨੂੰ ਸੁੱਟ ਸਕਦਾ ਹੈ ਅਤੇ ਇਕ ਸ਼ੋਅ ਤੁਹਾਨੂੰ ਧਾਰਮਿਕ ਵਿਸ਼ਵਾਸ਼ ਨੂੰ ਤੋੜ ਸਕਦਾ ਹੈ। ਤਾਂ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਮਜਬੂਤ ਕਰਨ ਦੀ ਜਰੂਰਤ ਹੈ ਨਾ ਕਿ ਦੂਜਿਆਂ ਨੂੰ ਕੂੜ ਪ੍ਰਚਾਰ ਦੇ ਬਾਰੇ ਸਿੱਖ ਦੇਣ ਦੀ।