ਬਿਪਾਸ਼ਾ ਬਸੁ ਅਸਪਤਾਲ 'ਚ ਭਰਤੀ, ਸਾਹ ਲੈਣ 'ਚ ਹੋ ਰਹੀ ਤਕਲੀਫ਼
ਬਾਲੀਵੁਡ ਅਦਾਕਾਰਾ ਬਿਪਾਸ਼ਾ ਬਸੁ ਮੁੰਬਈ ਦੇ ਇਕ ਹਸਪਤਾਲ 'ਚ ਭਰਤੀ ਹੈ। ਹਾਲ ਹੀ 'ਚ ਇਕ ਸੂਤਰਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਬਿਪਾਸਾ ਹਿੰਦੂਜਾ ਹੈਲਥਕੇਅਰ ਹਸਪਤਾਲ ਵਿਚ...
ਮੁੰਬਈ : ਬਾਲੀਵੁਡ ਅਦਾਕਾਰਾ ਬਿਪਾਸ਼ਾ ਬਸੁ ਮੁੰਬਈ ਦੇ ਇਕ ਹਸਪਤਾਲ 'ਚ ਭਰਤੀ ਹੈ। ਹਾਲ ਹੀ 'ਚ ਇਕ ਸੂਤਰਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਬਿਪਾਸਾ ਹਿੰਦੂਜਾ ਹੈਲਥਕੇਅਰ ਹਸਪਤਾਲ ਵਿਚ ਕੁੱਝ ਹਫ਼ਤੀਆਂ ਤੋਂ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਸ਼ੁਕਰਵਾਰ ਨੂੰ ਬਿਪਾਸ਼ਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਬਿਪਾਸਾ ਇੰਨੀ ਦਿਨੀਂ ਸਾਹ ਪ੍ਰਣਾਲੀ ਸਮੱਸਿਆ ਤੋਂ ਜੂਝ ਰਹੀ ਹੈ। ਲੰਮੇ ਸਮੇਂ ਤੋਂ ਬਿਪਾਸ਼ਾ ਲਗਾਤਾਰ ਡਾਕਟਰ ਦੇ ਕਲੀਨਿਕ ਦੇ ਚੱਕਰ ਲਗਾ ਰਹੀ ਸੀ। ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਹੁਣ ਬਿਪਾਸ਼ਾ ਨੂੰ ਭਰਤੀ ਕਰ ਲਿਆ ਗਿਆ ਹੈ। ਹਾਲਾਂਕਿ ਇਸ ਦੇ ਬਾਰੇ ਸਿਰਫ਼ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਅਤੇ ਕੁਝ ਖ਼ਾਸ ਦੋਸਤਾਂ ਨੂੰ ਪਤਾ ਹੈ।
ਕੁੱਝ ਸਮੇਂ ਪਹਿਲਾਂ ਹੀ ਬਿਪਾਸ਼ਾ ਬਸੁ ਨੂੰ ਲੈ ਕੇ ਖ਼ਬਰਾਂ ਆਈ ਸੀ ਕਿ ਉਹ ਗਰਭਵਤੀ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵੀ ਵਾਇਰਲ ਹੋਈ ਸੀ ਜਿਸ 'ਚ ਨੀਲੇ ਰੰਗ ਦੀ ਫਲੋਰਲ ਪ੍ਰਿੰਟ ਵਾਲੀ ਡ੍ਰੈਸ ਪਾਈ ਬਿਪਾਸ਼ਾ ਦਾ ਪੇਟ ਦਿਖ ਰਿਹਾ ਸੀ। ਬਾਅਦ ਵਿਚ ਬਿਪਾਸ਼ਾ ਨੇ ਕ ਇੰਟਰਵਿਊ ਵਿਚ ਕਿਹਾ ਸੀ ਕਿ ਮੈਂ ਪ੍ਰੈਗਨੈਂਟ ਨਹੀਂ ਹਾਂ। ਪਲੀਜ ਇਸ ਤਰ੍ਹਾਂ ਦੇ ਅਫ਼ਵਾਹ ਨਾ ਉੜਾਈਆਂ ਜਾਣ।
ਦਸ ਦਈਏ ਕਿ ਬਿਪਾਸ਼ਾ ਨੇ ਕਰਨ ਸਿੰਘ ਗ੍ਰੋਵਰ ਨਾਲ 30 ਅਪ੍ਰੈਲ 2016 ਨੂੰ ਵਿਆਹ ਕਰਵਾਇਆ ਸੀ। ਇਹ ਕਰਨ ਦਾ ਤੀਜਾ ਵਿਆਹ ਹੈ। ਕਰਨ ਨੇ ਅਪਣੇ ਕਰੀਅਰ ਦੀ ਸ਼ਰੂਆਤ ਛੋਟੇ ਪਰਦੇ ਤੋਂ ਕੀਤੀ ਸੀ ਅਤੇ ਵੱਡੇ ਪਰਦੇ 'ਤੇ ਆਉਣ ਤੋਂ ਬਾਅਦ ਕਰਨ ਨੇ ਜੈਨੀਫ਼ਰ ਤੋਂ ਤਲਾਕ ਲੈ ਕੇ ਬਿਪਾਸ਼ਾ ਨਾਲ ਵਿਆਹ ਕਰਵਾ ਲਿਆ ਸੀ।