ਕਿਸ਼ੋਰ ਕੁਮਾਰ ਦੀ ਪਹਿਲੀ ਪਤਨੀ ਦਾ ਦੇਹਾਂਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਸ਼ੋਰ ਕੁਮਾਰ ਨੇ ਕੁਲ 4 ਵਿਆਹ ਕਰਵਾਏ ਸਨ

Actress-singer Ruma Guha Thakurta passes away

ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਪ੍ਰਸਿੱਧ ਗੀਤਕਾਰ ਤੇ ਅਦਾਕਾਰ ਕਿਸ਼ੋਰ ਕੁਮਾਰ ਦੀ ਪਹਿਲੀ ਪਤਨੀ ਅਤੇ ਅਦਾਕਾਰਾ ਰੂਮਾ ਗੁਹਾ ਠਾਕੁਰਤਾ (84) ਦਾ ਸੋਮਵਾਰ ਨੂੰ ਕੋਲਕਾਤਾ 'ਚ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਹ ਕੋਲਕਾਤਾ ਸਥਿਤ ਆਪਣੇ ਘਰ ਬਾਲੀਗੰਗੇ ਪੈਲੇਸ 'ਚ ਰਹਿ ਰਹੀ ਸੀ। ਉਨ੍ਹਾਂ ਦਾ ਅੰਤਮ ਸਸਕਾਰ ਅੱਜ ਸ਼ਾਮ ਕੀਤਾ ਗਿਆ।

ਰੂਮਾ ਗੁਹਾ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ 6 ਵਜੇ ਅੰਤਮ ਸਾਹ ਲਏ ਸਾਲ 1934 'ਚ ਕੋਲਕਾਤਾ 'ਚ ਜਨਮੀ ਰੂਮਾ ਨੇ ਸਾਲ 1951 'ਚ ਕਿਸ਼ੋਰ ਕੁਮਾਰ ਨਾਲ ਵਿਆਹ ਕਰਵਾਇਆ ਸੀ। ਇਹ ਰਿਸ਼ਤਾ ਜ਼ਿਆਦਾ ਲੰਮਾ ਨਾ ਚਲਿਆ ਅਤੇ ਸਿਰਫ਼ 6 ਸਾਲ 'ਚ ਦੋਹਾਂ ਦਾ ਤਲਾਕ ਹੋ ਗਿਆ। ਦੋਹਾਂ ਦੇ ਵਿਆਹ ਤੋਂ ਬਾਅਦ ਇਕ ਲੜਕਾ ਹੋਇਆ ਸੀ। ਉਸ ਦਾ ਨਾਂ ਅਮਿਤ ਕੁਮਾਰ ਹੈ। ਅਮਿਤ ਕੁਮਾਰ ਪ੍ਰਸਿੱਧ ਗਾਇਕ ਹੈ।

ਕਿਸ਼ੋਰ ਕੁਮਾਰ ਨੇ 1960 'ਚ ਅਦਾਕਾਰਾ ਮਧੂਬਾਲਾ ਨਾਲ ਵਿਆਹ ਕਰਵਾਇਆ ਸੀ। ਮਧੂਬਾਲਾ ਦੇ ਦਿਲ 'ਚ ਛੇਕ ਸੀ। 35 ਸਾਲ ਦੀ ਉਮਰ 'ਚ ਮਧੂਬਾਲਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਿਸ਼ੋਰ ਕੁਮਾਰ ਦੀ ਜ਼ਿੰਦਗੀ 'ਚ ਯੋਗਿਤਾ ਬਾਲੀ ਆਈ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਾ ਚਲਿਆ ਅਤੇ ਸਿਰਫ਼ 2 ਸਾਲ ਬਾਅਦ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਕਿਸ਼ੋਰ ਕੁਮਾਰ ਨੇ 1980 'ਚ ਅਦਾਕਾਰਾ ਲੀਨਾ ਨਾਲ ਵਿਆਹ ਕਰਵਾਇਆ। 

ਰੂਮਾ ਗੁਹਾ ਦੇ ਦੇਹਾਂਤ 'ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਹੈ।

ਜਾਣੋ ਰੂਮਾ ਗੁਹਾ ਬਾਰੇ :
ਜ਼ਿਕਰਯੋਗ ਹੈ ਕਿ ਮਸ਼ਹੂਰ ਬਾਂਗਲਾ ਗਾਇਕਾ ਅਤੇ ਅਦਾਕਾਰਾ ਰੂਮਾ ਗੁਹਾ ਨੇ ਬੰਗਾਲ 'ਚ 'ਗਾਨਾ ਸੰਗੀਤ' ਅਤੇ ਸਮੂਹਿਕ ਗੀਤਾਂ ਨੂੰ ਮਸ਼ਹੂਰ ਬਣਾਉਣ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਈ ਹਿੰਦੀ ਅਤੇ ਬੰਗਾਲੀ ਫ਼ਿਲਮਾਂ 'ਚ ਕੰਮ ਕੀਤਾ ਸੀ। 1934 'ਚ ਕਲਕੱਤਾ ਵਿਚ ਪੈਦਾ ਹੋਈ ਰੂਮਾ ਦਾ ਵਿਆਹ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਨਾਲ ਸਾਲ 1951 'ਚ ਹੋਇਆ। 1958 'ਚ ਦੋਵਾਂ ਦਾ ਤਲਾਕ ਹੋ ਗਿਆ। ਕਿਸ਼ੋਰ ਕੁਮਾਰ ਨਾਲ ਤਲਾਕ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ। ਉਨ੍ਹਾਂ ਨੇ ਸਾਲ 2006 'ਚ ਮੀਰਾ ਨਾਇਰ ਦੀ ਅੰਗਰੇਜ਼ੀ ਫਿਲਮ 'ਦਿ ਨੇਮਸੇਕ' ਵਿਚ ਕੰਮ ਕੀਤਾ ਸੀ ਅਤੇ ਇਹੀ ਉਨ੍ਹਾਂ ਦੀ ਆਖਰੀ ਫ਼ਿਲਮ ਸੀ।